CBSEEducationNCERT class 10thPunjab School Education Board(PSEB)

ਗਗਨ ਮੈ ਥਾਲੁ : ਵਸਤੁਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਗਗਨ ਮੈ ਥਾਲੁ’ ਬਾਣੀ ਵਿੱਚ ਕਿਸ ਦੀ ਆਰਤੀ ਉਤਾਰੀ ਜਾ ਰਹੀ ਹੈ?

(A) ਭਵਖੰਡਨਾ (ਪਰਮਾਤਮਾ ਦੀ)

(B) ਦੇਵ-ਮੂਰਤੀ ਦੀ

(C) ਦੇਵੀ ਦੀ

(D) ਬੁੱਧ-ਮੂਰਤੀ ਦੀ ।

ਪ੍ਰਸ਼ਨ 2. ਭਵਖੰਡਨਾ (ਪਰਮਾਤਮਾ) ਦੀ ਆਰਤੀ ਵਿੱਚ ਗਗਨ ਕੀ ਹੈ?

(A) ਟੋਕਰੀ

(B) ਥਾਲ

(C) ਦੀਵਾ

(D) ਪਰਬਤ ।

ਪ੍ਰਸ਼ਨ 3. ਭਵਖੰਡਨਾ (ਪਰਮਾਤਮਾ) ਦੀ ਆਰਤੀ ਵਿੱਚ ਰਵਿ-ਚੰਦ (ਸੂਰਜ ਤੇ ਚੰਦ) ਕੀ ਹਨ?

(A) ਦੀਪਕ/ਦੀਵੇ

(B) ਮੋਮਬੱਤੀਆਂ

(C) ਮਸ਼ਾਲਾਂ

(D) ਸਜਾਵਟਾਂ ।

ਪ੍ਰਸ਼ਨ 4. ਭਵਖੰਡਨਾ (ਪਰਮਾਤਮਾ) ਦੀ ਆਰਤੀ ਵਿੱਚ ਦੀਪਕ ਕਿਹੜੀਆਂ ਚੀਜ਼ਾਂ ਹਨ?

ਉੱਤਰ : ਸੂਰਜ ਤੇ ਚੰਦ ।

ਪ੍ਰਸ਼ਨ 5. ਭਵਖੰਡਨਾ (ਪਰਮਾਤਮਾ) ਦੀ ਆਰਤੀ ਵਿੱਚ ਤਾਰਿਕਾ ਮੰਡਲ ਕੀ ਹੈ?

ਉੱਤਰ: ਮੋਤੀ ।

ਪ੍ਰਸ਼ਨ 6. ਭਵਖੰਡਨਾ (ਪਰਮਾਤਮਾ) ਦੀ ਆਰਤੀ ਉਤਾਰਦਿਆਂ ਪੌਣ (ਪਵਨ) ਕੀ ਕਰ ਰਹੀ ਹੈ?

ਉੱਤਰ : ਚਵਰ ।

ਪ੍ਰਸ਼ਨ 7. ਭਵਖੰਡਨਾ (ਪਰਮਾਤਮਾ) ਦੀ ਆਰਤੀ ਉਤਾਰਦਿਆਂ ਚਵਰ ਕੌਣ ਕਰ ਰਿਹਾ ਹੈ ?

ਉੱਤਰ : ਪੌਣ ।

ਪ੍ਰਸ਼ਨ 8. ਭਵਖੰਡਨਾ (ਪਰਮਾਤਮਾ) ਦੀ ਆਰਤੀ ਉਤਾਰਦਿਆਂ ਬਨਸਪਤੀ ਕੀ ਕਰ ਰਹੀ ਹੈ ?

ਉੱਤਰ : ਫੁੱਲ ਭੇਟਾ ।

ਪ੍ਰਸ਼ਨ 9. ਪਰਮਾਤਮਾ ਦੀ ਸਰਬ-ਵਿਆਪਕ ਜੋਤ ਦਾ ਗਿਆਨ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ?

ਉੱਤਰ : ਗੁਰੂ ਦੀ ਸਿੱਖਿਆ ਨਾਲ ।

ਪ੍ਰਸ਼ਨ 10. ਮਨੁੱਖ ਭਵਖੰਡਨਾ (ਪਰਮਾਤਮਾ) ਦੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਆਰਤੀ ਵਿੱਚ ਕਿਸ ਤਰ੍ਹਾਂ ਸ਼ਾਮਲ (ਸ਼ਰੀਕ) ਹੁੰਦਾ ਹੈ?

ਉੱਤਰ : ਭਾਣੇ ਵਿੱਚ ਰਹਿ ਕੇ/ਭਾਣੇ ਨੂੰ ਮੰਨ ਕੇ ।

ਪ੍ਰਸ਼ਨ 11. ‘ਗਗਨ ਮੈ ਥਾਲੁ’ ਸ਼ਬਦ ਵਿੱਚ ਭਵਖੰਡਨਾ (ਪਰਮਾਤਮਾ) ਦੀ ਆਰਤੀ ਕੌਣ ਉਤਾਰ ਰਿਹਾ ਹੈ?

ਉੱਤਰ : ਸਾਰੀ ਕੁਦਰਤ ।

ਪ੍ਰਸ਼ਨ 12. ‘ਗਗਨ ਮੈ ਥਾਲੁ’ ਸ਼ਬਦ ਵਿੱਚ ਪ੍ਰਭੂ ਦਾ ਸਰੂਪ ਸਰਗੁਣ ਦੱਸਿਆ ਹੈ ਜਾਂ ਨਿਰਗੁਣ ।

ਉੱਤਰ : ਸਰਗੁਣ ਤੇ ਨਿਰਗੁਣ ਦੋਵੇਂ ।

ਪ੍ਰਸ਼ਨ 13. ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਭਰਨ ਲਈ ਢੁੱਕਵੇਂ ਸ਼ਬਦ ਚੁਣੋ-

(ੳ) ਭਵਖੰਡਨਾ ਦੀ ਆਰਤੀ ਵਿਚ ਗਗਨ………. ਹੈ।

(ਅ) ਪਰਮਾਤਮਾ ਦੀ ਆਰਤੀ ਵਿਚ ਸੂਰਜ ਤੇ ਚੰਦ……….. ਹਨ।

ਉੱਤਰ : (ੳ) ਥਾਲ (ਅ) ਦੀਪਕ ।

ਪ੍ਰਸ਼ਨ 14. ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਠੀਕ ਹੈ ਤੇ ਕਿਹੜਾ ਗ਼ਲਤ?

(ੳ) ਸਾਰੀ ਕੁਦਰਤ ਹੀ ਭਵਖੰਡਨਾ (ਪਰਮਾਤਮਾ) ਦੀ ਆਰਤੀ ਉਤਾਰਨ ਦੇ ਆਹਰ ਵਿਚ ਲੱਗੀ ਹੋਈ ਹੈ।

(ਅ) ਮਨੁੱਖ ਨੂੰ ਥਾਲ ਵਿੱਚ ਦੀਵੇ ਆਦਿ ਜਗਾ ਕੇ ਤੇ ਧੂਫ ਧੁਖਾ ਕੇ ਪਰਮਾਤਮਾ ਦੀ ਆਰਤੀ ਕਰਨੀ ਚਾਹੀਦੀ ਹੈ।


(ੲ) ਪਰਮਾਤਮਾ ਦਾ ਸਰੂਪ ਨਿਰਗੁਣ ਵੀ ਹੈ ਸਰਗੁਣ ਵੀ।

(ਸ) ‘ਪਵਣੁ ਗੁਰੂ ਪਾਣੀ ਪਿਤਾ’ /’ਸੋ ਕਿਉ ਮੰਦਾ ਆਖੀਐ’ /’ਗਗਨ ਮੈ ਥਾਲੁ’ ਬਾਣੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਹੀਂ।

ਉੱਤਰ : (ੳ) ਠੀਕ, (ਅ) ਗ਼ਲਤ, (ੲ) ਠੀਕ, (ਸ) ਗ਼ਲਤ

ਪ੍ਰਸ਼ਨ 15. ਹੇਠ ਲਿਖੀਆਂ ਤੁਕਾਂ ਪੂਰੀਆਂ ਕਰੋ:

(ੳ) ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ……..।।

(ਅ) ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ, ਅਨਹਤਾ ਸਬਦ……..।।

(ੲ) ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ……..ਨਨਾ ਏਕ ਤੋਹੀ ॥

(ਸ) ……..ਜੋ ਤਿਸੁ ਭਾਵੈ ਸੁ ਆਰਤੀ ਹੋਇ ॥

ਉੱਤਰ : (ੳ) ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥

(ਅ) ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ, ਅਨਹਤਾ ਸਬਦ ਵਾਜੰਤ ਭੇਰੀ ॥

(ੲ) ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥

(ਸ) ਗੁਰਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥

ਪ੍ਰਸ਼ਨ 16. ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?

ਉੱਤਰ : 1469 ਈ: ।

ਪ੍ਰਸ਼ਨ 17. ਗੁਰੂ ਨਾਨਕ ਦੇਵ ਜੀ ਨੇ ਕਿਹੜੇ ਧਰਮ ਦੀ ਨੀਂਹ ਰੱਖੀ?

ਉੱਤਰ : ਸਿੱਖ ਧਰਮ ।

ਪ੍ਰਸ਼ਨ 18. ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ (ਪ੍ਰਸਿੱਧ/ਹਰਮਨ-ਪਿਆਰੀ) ਰਚਨਾ ਕਿਹੜੀ ਹੈ ?

ਉੱਤਰ : ਜਪੁਜੀ ਸਾਹਿਬ ।

ਪ੍ਰਸ਼ਨ 19. ਗੁਰੂ ਨਾਨਕ ਦੇਵ ਜੀ ਕਿਸ ਕਾਵਿ-ਧਾਰਾ ਦੇ ਮੋਢੀ (ਪਹਿਲੇ) ਕਵੀ ਹਨ ?

ਉੱਤਰ : ਗੁਰਮਤਿ ਕਾਵਿ-ਧਾਰਾ ।

ਪ੍ਰਸ਼ਨ 20. ਗੁਰਮਤਿ ਕਾਵਿ-ਧਾਰਾ ਦਾ ਮੋਢੀ ਕੌਣ ਸੀ?

ਉੱਤਰ : ਗੁਰੂ ਨਾਨਕ ਦੇਵ ਜੀ ।

ਪ੍ਰਸ਼ਨ 21. ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿਚ ਬਾਣੀ ਰਚੀ ਹੈ?

ਉੱਤਰ : 19.

ਪ੍ਰਸ਼ਨ 22. ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿਸ ਮਹਾਨ ਗ੍ਰੰਥ ਵਿਚ ਦਰਜ ਹੈ?

ਉੱਤਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।

ਪ੍ਰਸ਼ਨ 23. ਗੁਰੂ ਨਾਨਕ ਦੇਵ ਜੀ ਕਦੋਂ ਜੋਤੀ-ਜੋਤ ਸਮਾਏ?

ਉੱਤਰ : 1539 ਈ: ।