ਸੁਹਾਗ : ਇੱਕ-ਦੋ ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਲੋਕ-ਗੀਤਾਂ ਦੀ ਕਿਸ ਵੰਨਗੀ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ ?
ਉੱਤਰ : ਸੁਹਾਗ ਵਿੱਚ।
ਪ੍ਰਸ਼ਨ 2. ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ-ਗੀਤ ਨੂੰ ਕੀ ਕਹਿੰਦੇ ਹਨ?
ਉੱਤਰ : ਸੁਹਾਗ।
ਪ੍ਰਸ਼ਨ 3. ਕੁੜੀ ਦੇ ਵਿਆਹ ਦਾ ਫ਼ੈਸਲਾ ਕੌਣ ਕਰਦਾ ਹੈ?
ਉੱਤਰ : ਬਾਬਲ।
ਪ੍ਰਸ਼ਨ 4. ਸੁਹਾਗ ਨਾਂ ਦੇ ਲੋਕ-ਗੀਤਾਂ ਵਿੱਚ ਧੀ ਲਈ ਬਾਬਲ ਕੀ ਹੈ?
ਉੱਤਰ : ਰਾਜਾ।
ਪ੍ਰਸ਼ਨ 5. ਸੁਹਾਗ ਨਾਂ ਦੇ ਲੋਕ-ਗੀਤਾਂ ਵਿੱਚ ਬਾਪ ਦਾ ਘਰ ਧੀ ਲਈ ਕੀ ਹੈ ?
ਉੱਤਰ : ਮਹਿਲ।
ਪ੍ਰਸ਼ਨ 6. ਕੌਣ ਧੀ ਨੂੰ ਵਿਆਹੁਣ ਸਮੇਂ ਨੀਵਾਂ ਹੋ ਜਾਂਦਾ ਹੈ?
ਉੱਤਰ : ਧੀ ਦਾ ਬਾਪ।
ਪ੍ਰਸ਼ਨ 7. ਕੁੜੀ ਦਾ ਵਿਆਹ ਬਾਬਲ ਲਈ ਕਿਹੜਾ ਕਾਰਜ ਹੁੰਦਾ ਹੈ?
ਉੱਤਰ : ਧਰਮ-ਕਾਰਜ।
ਪ੍ਰਸ਼ਨ 8. ਵਿਆਹ ਦੇ ਧਰਮ-ਕਾਰਜ ਵਿੱਚ ਕੁੜੀ ਦੇ ਕਿਹੜੇ ਸਾਕ-ਸੰਬੰਧੀ ਸ਼ਾਮਲ ਹੁੰਦੇ ਹਨ?
ਉੱਤਰ : ਚਾਚੇ-ਤਾਏ, ਮਾਮੇ-ਨਾਨੇ ਅਤੇ ਨੇੜਲੇ ਰਿਸ਼ਤੇਦਾਰ।
ਪ੍ਰਸ਼ਨ 9. ਸੁਹਾਗ ਦੇ ਗੀਤ ਕੌਣ ਗਾਉਂਦਾ ਹੈ ?
ਉੱਤਰ : ਕੁੜੀਆਂ ਅਤੇ ਇਸਤਰੀਆਂ।
ਪ੍ਰਸ਼ਨ 10. ਕਿਸ ਦੇ ਵਿਆਹ ਦੇ ਮੌਕੇ ਉੱਤੇ ਸੁਹਾਗ ਗਾਏ ਜਾਂਦੇ ਹਨ?
ਉੱਤਰ : ਕੁੜੀ ਦੇ।
ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ ਅਤੇ ਕਿਹੜਾ ਗ਼ਲਤ ?
1. ਬਹੁਤੇ ਸੁਹਾਗ ਧੀ ਵੱਲੋਂ ਮਾਂ ਨੂੰ ਸੰਬੋਧਿਤ ਹੁੰਦੇ ਹਨ।
2. ਸੁਹਾਗ ਨਾਂ ਦੇ ਲੋਕ-ਗੀਤਾਂ ਵਿੱਚ ਕੁੜੀ ਦੇ ਪੇਕੇ ਘਰ ਦੇ ਵੱਖ-ਵੱਖ ਰਿਸ਼ਤਿਆਂ ਅਤੇ ਸਹੁਰੇ ਘਰ ਦੇ ਨਵੇਂ ਬਣੇ ਰਿਸ਼ਤਿਆਂ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ।
ਉੱਤਰ : 1. ਗ਼ਲਤ, 2. ਠੀਕ।
ਖ਼ਾਲੀ ਥਾਂਵਾਂ ਭਰੋ :
1. ਵਿਆਹ ਸਮੇਂ ਕੁੜੀ ਦੇ ਘਰ ਗਾਏ ਜਾਣ ਵਾਲ਼ੇ ਲੋਕ-ਗੀਤਾਂ ਨੂੰ ……….. ਕਿਹਾ ਜਾਂਦਾ ਹੈ। ਗਾਏ ਜਾਂਦੇ ਹਨ।
2. ਸੁਹਾਗ ਦੇ ਗੀਤ ………. ਅਤੇ………….ਵੱਲੋਂ ਰਲ ਕੇ ਗਾਏ ਜਾਂਦੇ ਹਨ।
ਉੱਤਰ : 1. ਸੁਹਾਗ, 2. ਕੁੜੀਆਂ, ਇਸਤਰੀਆਂ।
ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1. ਵਿਆਹ ਸਮੇਂ ਕੁੜੀ ਦੇ ਘਰ ਗਾਏ ਜਾਣ ਵਾਲੇ ਲੋਕ-ਗੀਤਾਂ ਨੂੰ ਕੀ ਕਿਹਾ ਜਾਂਦਾ ਹੈ ?
(ੳ) ਘੋੜੀ (ਅ) ਸੁਹਾਗ (ੲ) ਮਾਹੀਆ (ਸ) ਟੱਪਾ।
ਉੱਤਰ : (ਅ) ਸੁਹਾਗ।
ਪ੍ਰਸ਼ਨ 2. ਧੀ ਲਈ ਬਾਬਲ ਹੁੰਦਾ ਹੈ ?
(ੳ) ਰਾਜਾ (ਅ) ਮਾਲਕ (ੲ) ਰੱਖਿਅਕ (ਸ) ਸਾਥੀ
ਉੱਤਰ : (ੳ) ਰਾਜਾ।