ਵਸਤੁਨਿਸ਼ਠ ਪ੍ਰਸ਼ਨ (207-273) : ਇਕ ਹੋਰ ਨਵਾਂ ਸਾਲ
ਪ੍ਰਸ਼ਨ 207. ਬੰਤੇ ਨੇ ਕੋਟ ਕਿੰਨੇ ਰੁਪਇਆਂ ਦਾ ਖ਼ਰੀਦਿਆ ਸੀ ?
ਉੱਤਰ : ਪੰਜਾਂ ਰੁਪਇਆਂ ਦਾ ।
ਪ੍ਰਸ਼ਨ 208. ਬੰਤੇ ਨੇ ਗਲ ਦੇ ਕੱਪੜਿਆਂ ਦੇ ਸਭ ਤੋਂ ਉੱਪਰ ਕੀ ਪਾਇਆ ਹੋਇਆ ਸੀ ?
ਉੱਤਰ : ਕੋਟ ।
ਪ੍ਰਸ਼ਨ 209. ਕਵੀ ਕਿੱਥੇ ਜਾ ਰਹੇ ਸਨ ?
ਉੱਤਰ : ਕੰਪਨੀ ਬਾਗ਼ ਵਿਖੇ ਰਣਜੀਤ ਸਿੰਘ ਹਾਲ ਵਿਚ।
ਪ੍ਰਸ਼ਨ 210. ਕਵੀਆਂ ਦੇ ਨਾਂ ਕੀ ਸਨ ?
ਉੱਤਰ : ਪਰਵੇਜ਼ ਤੇ ਅਸ਼ਕ ।
ਪ੍ਰਸ਼ਨ 211. ਮੁਸ਼ਾਇਰੇ ਵਿਚ ਕਿਸ ਦੀ ਗ਼ਜ਼ਲ ਬਹੁਤ ਚੰਗੀ ਰਹੀ ਸੀ ?
ਉੱਤਰ : ਅਸ਼ਕ ਦੀ ।
ਪ੍ਰਸ਼ਨ 212. ਰਣਜੀਤ ਸਿੰਘ ਹਾਲ ਵਿਚ ਮੁਸ਼ਾਇਰਾ ਕਦੋਂ ਹੁੰਦਾ ਸੀ ?
ਉੱਤਰ : ਹਰ ਸਾਲ ਪਹਿਲੀ ਜਨਵਰੀ ਨੂੰ ।
ਪ੍ਰਸ਼ਨ 213. ਪਿਛਲੇ ਸਾਲ ਕਾਨਪੁਰ ਕੌਣ ਗਿਆ ਸੀ ?
ਉੱਤਰ : ਪਰਵੇਜ਼ ।
ਪ੍ਰਸ਼ਨ 214. ‘ਦਿਲਗੀਰ’ ਰਸਾਲਾ ਕਿਸ ਦਾ ਵਕਤ ਖਾ ਜਾਂਦਾ ਸੀ ?
ਉੱਤਰ : ਪਰਵੇਜ਼ ਦਾ ।
ਪ੍ਰਸ਼ਨ 215. ਪਰਵੇਜ਼ ਉਰਦੂ ਦੀ ਕਿਸ ਵਿਸ਼ੇਸ਼ਣ ਨਾਲ ਉਪਮਾ ਕਰਦਾ ਹੈ ?
ਉੱਤਰ : ਸ਼ਾਹੀ ਜ਼ਬਾਨ ਕਹਿ ਕੇ ।
ਪ੍ਰਸ਼ਨ 216, ਅਸ਼ਕ ਹਮੇਸ਼ਾਂ ਕੀ ਲਿਖਦਾ ਸੀ ?
ਉੱਤਰ : ਗ਼ਜ਼ਲ ।
ਪ੍ਰਸ਼ਨ 217. ਕਿਹੜਾ ਸ਼ਾਇਰ ਮਜ਼ਦੂਰਾਂ ਕਿਸਾਨਾਂ ਬਾਰੇ ਕਵਿਤਾ ਲਿਖਣ ਦੀ ਗੱਲ ਕਰਦਾ ਹੈ ?
ਉੱਤਰ : ਪਰਵੇਜ਼ ।
ਪ੍ਰਸ਼ਨ 218. ਕਿਹੜਾ ਸ਼ਾਇਰ ਮਜ਼ਦੂਰਾਂ ਕਿਸਾਨਾਂ ਬਾਰੇ ਨਹੀਂ ਲਿਖਦਾ ?
ਉੱਤਰ : ਅਸ਼ਕ ।
ਪ੍ਰਸ਼ਨ 219. ਅਸ਼ਕ ਅਤੇ ਪਰਵੇਜ਼ ਉੱਤੇ ਕੌਣ ਮਿਹਰਬਾਨ ਸੀ ?
ਜਾਂ
ਪ੍ਰਸ਼ਨ ਰਣਜੀਤ ਸਿੰਘ ਹਾਲ ਜਾਣ ਵਾਲੇ ਕਵੀਆਂ ਨੂੰ ਮੁਸ਼ਾਇਰੇ ਉੱਤੇ ਕਿਸ ਨੇ ਬੁਲਾਇਆ ਸੀ ?
ਉੱਤਰ : ਕੰਵਰ ਸਾਹਿਬ ਨੇ ।
ਪ੍ਰਸ਼ਨ 220. ਬੰਤਾ ਕਿਸ ਤੋਂ ਬਾਤਾਂ ਸੁਣਨ ਦਾ ਆਨੰਦ ਲੈਂਦਾ ਸੀ ?
ਉੱਤਰ : ਬੇਬੇ ਕੋਲੋਂ ।
ਪ੍ਰਸ਼ਨ 221. ਕਹਾਣੀਕਾਰ ਨੇ ਰਿਕਸ਼ੇ ਵਾਲੇ ਦੀ ਕਹਾਣੀ ਕਿਸ ਤਰ੍ਹਾਂ ਲਿਖੀ ਸੀ ?
ਉੱਤਰ : ਕਲਪਣਾ ਕਰ ਕੇ ।
ਪ੍ਰਸ਼ਨ 222. ਸਰਕਾਰੀ ਰਸਾਲੇ ਵਿਚ ਕਹਾਣੀ ਛਪਣ ‘ਤੇ ਕਹਾਣੀਕਾਰ ਨੂੰ ਕੀ ਮਿਲਿਆ ਸੀ ?
ਜਾਂ
ਪ੍ਰਸ਼ਨ. ਰਿਕਸ਼ੇ ਵਾਲੇ ਉੱਤੇ ਕਹਾਣੀ ਲਿਖਣ ਵਾਲੇ ਬੰਦੇ ਨੂੰ ਰਸਾਲੇ ਵਾਲਿਆਂ ਤੋਂ ਕਿੰਨੇ ਪੈਸੇ ਮਿਲੇ ਸਨ
ਉੱਤਰ : ਤੀਹ ਰੁਪਏ ।
ਪ੍ਰਸ਼ਨ 223. ਕਿਹੜੀ ਚੀਜ਼ ਕਹਾਣੀਕਾਰ ਅਨੁਸਾਰ ਕਈ ਕਹਾਣੀਆਂ ਜਿੰਨੀ ਲੰਮੀ ਹੁੰਦੀ ਹੈ ?
ਉੱਤਰ : ਨਾਵਲ ।
ਪ੍ਰਸ਼ਨ 224. ਬੰਤੇ ਨੇ ਰਿਕਸ਼ੇ ਦੇ ਹੈਂਡਲ ਨਾਲ ਚਾਨਣ ਦੇਣ ਲਈ ਕੀ ਬੰਨ੍ਹਿਆ ਹੋਇਆ ਸੀ ?
ਉੱਤਰ : ਲੈਂਪ ।
ਪ੍ਰਸ਼ਨ 225. ਸਕੂਟਰ ਵਾਲਾ ਜੈਂਟਲਮੈਨ ਬੰਤੇ ਨੂੰ ਕਿੱਥੇ ਮਿਲਿਆ ਸੀ ?
ਉੱਤਰ : ਗਾਂਧੀ ਗਰਾਊਂਡ ਦੇ ਕੋਲ ।
ਪ੍ਰਸ਼ਨ 226. ਸਕੂਟਰ ਵਾਲੇ ਜੈਂਟਲਮੈਨ ਤੇ ਉਸ ਦੀ ਪਤਨੀ ਨੇ ਛਾਉਣੀ ਕਿੱਥੇ ਜਾਣਾ ਸੀ ?
ਉੱਤਰ : ਇਕ ਅਫ਼ਸਰ ਦੀ ਪਾਰਟੀ ‘ਤੇ ।
ਪ੍ਰਸ਼ਨ 227. ਲੋਕ ਖ਼ੁਸ਼ੀਆਂ ਕਿਉਂ ਮਨਾ ਰਹੇ ਸਨ ?
ਉੱਤਰ : ਨਵਾਂ ਸਾਲ ਚੜ੍ਹਨ ਕਰਕੇ ।
ਪ੍ਰਸ਼ਨ 228. ਸਕੂਟਰ ਵਾਲੇ ਦੀ ਪਤਨੀ (ਸੁਸ਼ਮਾ) ਆਪਣੇ ਪਤੀ ਨੂੰ ਕਿਸ ਗੱਲ ਤੋਂ ਰੋਕਦੀ ਹੈ ?
ਉੱਤਰ : ਬਹੁਤੀ ਸ਼ਰਾਬ ਪੀਣ ਤੋਂ ।
ਪ੍ਰਸ਼ਨ 229. ਸਕੂਟਰ ਵਾਲੇ ਦੇ ਬਾਸ ਦਾ ਨਾਂ ਕੀ ਸੀ ?
ਉੱਤਰ : ਮਿ: ਰੋਸ਼ਾ ।
ਪ੍ਰਸ਼ਨ 230. ਸਕੂਟਰ ਵਾਲਾ ਆਪਣੀ ਪਤਨੀ ਨੂੰ ਬਹੁਤਾ ਡਾਂਸ ਕਿਸ ਨਾਲ ਕਰਨ ਲਈ ਕਹਿੰਦਾ ਹੈ ?
ਉੱਤਰ : ਆਪਣੇ ਬਾਸ ਮਿ: ਰੋਸ਼ਾ ਨਾਲ ।
ਪ੍ਰਸ਼ਨ 231. ਸਕੂਟਰ ਵਾਲਾ ਕਿਸ ਨੂੰ ਮਿ: ਰੋਸ਼ਾ ਦਾ ਪਾਰਟਨਰ ਨਹੀਂ ਬਣਨ ਦੇਣਾ ਚਾਹੁੰਦਾ ?
ਉੱਤਰ : ਮਿਸਿਜ਼ ਨਾਥ ਨੂੰ ।
ਪ੍ਰਸ਼ਨ 232. ਸਕੂਟਰ ਵਾਲਾ ਕਦੋਂ ਤਕ ਆਪਣੀ ਪਤਨੀ ਸੁਸ਼ਮਾ ਨੂੰ ਆਪਣੇ ਬਾਸ ਨਾਲ ਡਾਂਸ ਕਰਨ ਲਈ ਕਹਿੰਦਾ ਹੈ ?
ਉੱਤਰ : ਪ੍ਰਮੋਸ਼ਨ ਹੋਣ ਤਕ ।
ਪ੍ਰਸ਼ਨ 233. ਸਕੂਟਰ ਵਾਲੇ ਦੀ ਪਤਨੀ ਦਾ ਨਾਂ ਕੀ ਸੀ ?
ਉੱਤਰ : ਸੁਸ਼ਮਾ ।
ਪ੍ਰਸ਼ਨ 234. ਸਕੂਟਰ ਵਾਲੇ ਨੇ ਨਿਊ ਯੀਅਰ ਡੇ ਉੱਤੇ ਆਪਣੀ ਪਤਨੀ ਨੂੰ ਕੀ ਦੇਣ ਦਾ ਵਾਇਦਾ ਕੀਤਾ ਸੀ ?
ਉੱਤਰ : ਹੀਰਿਆਂ ਦਾ ਹਾਰ ।
ਪ੍ਰਸ਼ਨ 235. ਕੌਣ ਆਪਣੇ ਆਪ ਨੂੰ ਮਸ਼ੀਨ ਬਣਿਆ ਸਮਝਦਾ ਹੈ ?
ਉੱਤਰ : ਬੰਤਾ ।
ਪ੍ਰਸ਼ਨ 236. ਬੰਤੇ ਅਨੁਸਾਰ ਹੁਣ ਹੱਸਣਾ ਕਿਸ ਨੂੰ ਭੁੱਲ ਗਿਆ ਸੀ ?
ਉੱਤਰ : ਤਾਰੋ ਨੂੰ ।
ਪ੍ਰਸ਼ਨ 237. ਬੀਮਾਰ ਬੰਤੇ ਦੀ ਸੇਵਾ ਕਿਸ ਨੇ ਕੀਤੀ ਸੀ?
ਉੱਤਰ : ਤਾਰੋ ਨੇ ।
ਪ੍ਰਸ਼ਨ 238. ਦੂਜੀ ਗੁੱਡੀ ਦੇ ਜਨਮ ਮਗਰੋਂ ਤਾਰੋ ਦੀ ਸਿਹਤ ਕਿਹੋ ਜਿਹੀ ਰਹਿਣ ਲੱਗੀ ?
ਉੱਤਰ : ਬਹੁਤ ਖ਼ਰਾਬ ।
ਪ੍ਰਸ਼ਨ 239. ਬੰਤਾ ਭਈਏ ਤੋਂ ਚਾਹ ਨਾਲ ਕਿੰਨੇ ਬਿਸਕੁਟ ਲੈ ਕੇ ਖਾਂਦਾ ਹੈ ?
ਉੱਤਰ : ਦੋ ।
ਪ੍ਰਸ਼ਨ 240. ਸਾਈਕਲ ਵਾਲਾ ਭਈਏ ਤੋਂ ਸੋਡੇ ਦੀਆਂ ਕਿੰਨੀਆਂ ਬੋਤਲਾਂ ਮੰਗਦਾ ਹੈ ?
ਉੱਤਰ : ਛੇ ।
ਪ੍ਰਸ਼ਨ 241. ਬੰਤੇ ਦੇ ਰਿਕਸ਼ੇ ਦੀ ਟੱਕਰ ਕਿਸ ਨਾਲ ਹੋਈ ਸੀ ?
ਉੱਤਰ : ਕਾਰ ਨਾਲ ।
ਪ੍ਰਸ਼ਨ 242. ਕਾਰ ਨਾਲ ਟੱਕਰ ਪਿੱਛੋਂ ਬੰਤੇ ਨੂੰ ਹੋਸ਼ ਕਿੱਥੇ ਅਤੇ ਕਦੋਂ ਆਈ ਸੀ ?
ਉੱਤਰ : ਹਸਪਤਾਲ ਵਿਚ, ਤੜਕਸਾਰ ।
ਪ੍ਰਸ਼ਨ 243. ਬੰਤੇ ਨੇ ਕਿਸ ਦੀ ਖੂਨ ਦੀ ਲੋੜ ਪੂਰੀ ਕੀਤੀ ਸੀ ?
ਉੱਤਰ : ਇਕ ਜ਼ਨਾਨੀ ਦੀ ।
ਪ੍ਰਸ਼ਨ 244. ਖੂਨ ਲੈਣ ਵਾਲੇ ਬੰਤੇ ਨੂੰ ਕਿੰਨੇ ਰੁਪਏ ਦੇ ਰਹੇ ਸਨ ?
ਉੱਤਰ : ਸੌ ਦਾ ਨੋਟ ।
ਪ੍ਰਸ਼ਨ 245. ਬੰਤੇ ਨੂੰ ਖੂਨ ਦੇਣ ਮਗਰੋਂ ਕੀ ਪਿਲਾਇਆ ਗਿਆ ?
ਉੱਤਰ : ਦੁੱਧ ।
ਪ੍ਰਸ਼ਨ 246. ਬੰਤਾ ਕਿਨ੍ਹਾਂ ਤੋਂ ਦੂਰ ਰਹਿਣਾ ਪਸੰਦ ਕਰਦਾ ਹੈ ?
ਉੱਤਰ : ਸ਼ਰਾਬੀਆਂ ਤੋਂ ।
ਪ੍ਰਸ਼ਨ 247. ਸ਼ਰਾਬੀ ਆਦਮੀ ਕੌਣ ਸੀ ?
ਉੱਤਰ : ਇੰਸਪੈਕਟਰ ।
ਪ੍ਰਸ਼ਨ 248. ਸ਼ਰਾਬੀ ਇੰਸਪੈਕਟਰ ਦੀ ਪੱਗ ਕਿਹੋ ਜਿਹੀ ਸੀ ?
ਉੱਤਰ : ਢੱਠੀ ਹੋਈ ।
ਪ੍ਰਸ਼ਨ 249. ਸ਼ਰਾਬੀ ਇੰਸਪੈਕਟਰ ‘ਹਰਾਮਖ਼ੋਰ’ ਕਿਸ ਨੂੰ ਕਹਿੰਦਾ ਹੈ ?
ਉੱਤਰ : ਕਾਰਖ਼ਾਨੇਦਾਰ ਨੂੰ ।
ਪ੍ਰਸ਼ਨ 250. ਕਿਸ ਨੇ ਪੰਜ ਸੌ ਕਹਿ ਕੇ ਇੰਸਪੈਕਟਰ ਨੂੰ ਤਿੰਨ ਸੌ ਦਿੱਤਾ ਸੀ ?
ਉੱਤਰ : ਕਾਰਖ਼ਾਨੇਦਾਰ ਨੇ ।
ਪ੍ਰਸ਼ਨ 251. ਕਿਸ ਨੇ ਬੰਤੇ ਨੂੰ ‘ਵੀਰ ਮੇਰਿਆ’ ਕਹਿ ਕੇ ਤੇ ਉਸ ਨੂੰ ਸ਼ਰਾਬ ਪਿਲਾ ਕੇ ਉਸ ਦਾ ਗੁੱਸਾ ਠੰਢਾ ਕੀਤਾ ?
ਉੱਤਰ : ਸ਼ਰਾਬੀ ਇੰਸਪੈਕਟਰ ਨੇ ।
ਪ੍ਰਸ਼ਨ 252. ਬੰਤੇ ਹੋਰੀਂ ਪਾਕਿਸਤਾਨੋਂ ਕਿੱਥੋਂ ਕੁ ਆਏ ਸਨ ?
ਉੱਤਰ : ਲਾਹੌਰ ਦੇ ਪਾਰਲੇ ਪਿੰਡਾਂ ਤੋਂ ।
ਪ੍ਰਸ਼ਨ 253. ਪਾਕਿਸਤਾਨ ਤੋਂ ਆ ਕੇ ਬੰਤੇ ਹੋਰੀਂ ਕਈ ਮਹੀਨੇ ਕਿੱਥੇ ਰਹੇ ਸਨ ?
ਉੱਤਰ : ਕੈਂਪ ਵਿਚ ।
ਪ੍ਰਸ਼ਨ 254. ਜਦੋਂ ਬੰਤਾ ਰਾਤ ਨੂੰ ਘਰ ਪਹੁੰਚਿਆ, ਤਾਂ ਬੱਚਿਆਂ ਵਿਚੋਂ ਕੌਣ ਜਾਗ ਰਿਹਾ ਸੀ ?
ਉੱਤਰ : ਫੁੰਮਣ ।
ਪ੍ਰਸ਼ਨ 255. ਜਿਸ ਮਕਾਨ ਵਿਚ ਬੰਤਾ ਰਹਿੰਦਾ ਸੀ, ਉੱਥੇ ਹੋਰ ਕਿੰਨੇ ਟੱਬਰ ਰਹਿੰਦੇ ਸਨ ?
ਉੱਤਰ : ਤਿੰਨ ।
ਪ੍ਰਸ਼ਨ 256. ਬੰਤੇ ਨੂੰ ਕਿਹੜੀ ਦਾਲ ਸਭ ਤੋਂ ਸੁਆਦੀ ਲਗਦੀ ਸੀ ?
ਉੱਤਰ : ਮਾਂਹ ਦੀ ।
ਪ੍ਰਸ਼ਨ 257. ਰਾਤ ਨੂੰ ਘਰ ਪਹੁੰਚਣ ਤੇ ਫੁੰਮਣ ਬੰਤੇ ਤੋਂ ਕੀ ਸੁਣਨਾ ਚਾਹੁੰਦਾ ਸੀ ?
ਉੱਤਰ : ਬਾਤ ।
ਪ੍ਰਸ਼ਨ 258. ਤਾਰੇ ਫੁੰਮਣ ਨੂੰ ਕੀ ਕਹਿ ਕੇ ਬੁਲਾਉਂਦੀ ਹੈ ?
ਉੱਤਰ : ਰਾਜਾ ਬੇਟਾ
ਪ੍ਰਸ਼ਨ 259. ਰਾਤ ਨੂੰ ਨੋਟ ਗਿਣਦੀ ਤਾਰੋ ਦੀ ਮੁਸਕਣੀ ਕਿਹੋ ਜਿਹੀ ਸੀ ?
ਉੱਤਰ : ਦੁੱਧ ਵਰਗੀ ਚਿੱਟੀ ।
ਪ੍ਰਸ਼ਨ 260. ਬੰਤੇ ਨੂੰ ਕਿਹੜੀ ਚੀਜ਼ ਖਾਧਿਆਂ ਦੇਰ ਹੋ ਗਈ ਸੀ ?
ਉੱਤਰ : ਗੰਢਾ ।
ਪ੍ਰਸ਼ਨ 261. ਰਾਤ ਨੂੰ ਬੰਤਾ ਕਿਸ ਬਾਰੇ ਸੋਚਦਾ ਹੈ ਕਿ ਉਹ ਕਾਰਾਂ ਵਿਚ ਘੁੰਮਿਆ ਕਰੇਗਾ ?
ਉੱਤਰ : ਫੁੰਮਣ ਬਾਰੇ ।
ਪ੍ਰਸ਼ਨ 262. ਬੰਤਾ ਸਵਾਰੀ ਲਈ ਕਿਹੜੀ ਚੀਜ਼ ਚਾਹੁੰਦਾ ਹੈ ਕਿ ਸਭ ਕੋਲ ਹੋਵੇ ?
ਉੱਤਰ : ਕਾਰ ।
ਪ੍ਰਸ਼ਨ 263. ਸੌਣ ਲੱਗਾ ਬੰਤਾ ਕਿਸ ਚੀਜ਼ ਦਾ ਫ਼ਿਕਰ ਕਰਦਾ ਹੈ ?
ਉੱਤਰ : ਤਾਰੋ ਦੀ ਸਿਹਤ ਦਾ ।
ਪ੍ਰਸ਼ਨ 264. ਸੌਣ ਲੱਗੇ ਬੰਤੇ ਨੇ ਤਾਰੋ ਨੂੰ ਕਿਸ ਦਾ ਕੰਮ ਛੱਡਣ ਲਈ ਕਿਹਾ ?
ਉੱਤਰ : ਮਾਸਟਰ ਦਾ ।
ਪ੍ਰਸ਼ਨ 265. ਤਾਰੇ ਮਾਸਟਰਾਂ ਦੇ ਕੀ ਕੰਮ ਕਰਦੀ ਸੀ ?
ਉੱਤਰ : ਭਾਂਡੇ ਮਾਂਜਣ ਦਾ ।
ਪ੍ਰਸ਼ਨ 266. ਮਾਸਟਰਨੀ ਟਿਊਸ਼ਨ ਪੜ੍ਹਾਉਣ ਦੇ ਕਿੰਨੇ ਪੈਸੇ ਲੈਂਦੀ ਸੀ ?
ਉੱਤਰ : ਪੰਝੀ ਰੁਪਏ ।
ਪ੍ਰਸ਼ਨ 267. ਤਾਰੇ ਨੂੰ ਹਸਪਤਾਲ ਦੀ ਡਾਕਟਰਨੀ ਨੇ ਕੀ ਲਿਖ ਕੇ ਦਿੱਤਾ ਸੀ ?
ਉੱਤਰ : ਟੀਕੇ ।
ਪ੍ਰਸ਼ਨ 268. ਨਵੇਂ ਸਾਲ ਦੀ ਕਮਾਈ ਵਿੱਚੋਂ ਤਾਰੋ ਬੰਤੇ ਨੂੰ ਆਪਣੇ ਲਈ ਕੀ ਲਿਆਉਣ ਲਈ ਕਹਿੰਦੀ ਹੈ ?
ਉੱਤਰ : ਦੇਸੀ ਘਿਓ ।
ਪ੍ਰਸ਼ਨ 269. ਬੰਤਾ ਆਪਣੇ ਲਈ ਦੇਸੀ ਘਿਓ ਦੀ ਥਾਂ ਤਾਰੋ ਲਈ ਕੀ ਲਿਆਉਣਾ ਚਾਹੁੰਦਾ ਹੈ ?
ਉੱਤਰ : ਡਾਕਟਰਨੀ ਦੇ ਦੱਸੇ ਟੀਕੇ ।
ਪ੍ਰਸ਼ਨ 270. ਬੰਤਾ ਰਾਤ ਨੂੰ ਕਿੰਨੇ ਵਜੇ ਘਰ ਪਹੁੰਚਿਆ ?
ਉੱਤਰ : ਗਿਆਰਾਂ ਵਜੇ ।
ਪ੍ਰਸ਼ਨ 271. ਨਾਵਲ ਦੇ ਅੰਤ ਵਿਚ ਤਾਰੇ ਤੇ ਬੰਤੇ ਦੀਆਂ ਗੱਲਾਂ ਆਸ਼ਾਵਾਦੀ ਹਨ ਜਾਂ ਨਿਰਾਸ਼ਾਵਾਦੀ ।
ਉੱਤਰ : ਨਿਰਾਸ਼ਾਵਾਦੀ ।
ਪ੍ਰਸ਼ਨ 272. ‘ਇਕ ਹੋਰ ਨਵਾਂ ਸਾਲ ਦਾ ਅੰਤ ਦੁਖਾਂਤ ਹੈ ਜਾਂ ਸੁਖਾਂਤ ।
ਉੱਤਰ : ਦੁਖਾਂਤ ।
ਪ੍ਰਸ਼ਨ 273. ‘ਇਕ ਹੋਰ ਨਵਾਂ ਸਾਲ ਨਾਵਲ ਕਿਸ ਦੇ ਜੀਵਨ ਦੁਆਲੇ ਕੇਂਦ੍ਰਿਤ ਹੈ ?
ਉੱਤਰ : ਰਿਕਸ਼ੇ ਵਾਲੇ ਦੇ ।