ਪੁਸਤਕਾਂ ਮੰਗਵਾਉਣ ਲਈ ਪੱਤਰ


ਸਕੂਲ ਦੀ ਲਾਇਬ੍ਰੇਰੀ ਲਈ ਪੁਸਤਕਾਂ ਮੰਗਵਾਉਣ ਲਈ ਕਿਸੇ ਪੁਸਤਕ-ਵਿਕਰੇਤਾ ਨੂੰ ਪੱਤਰ ਲਿਖੋ।


ਪ੍ਰਿੰਸੀਪਲ,

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,

…………. ਸ਼ਹਿਰ।

ਹਵਾਲਾ ਨੰਬਰ: 2/23,

ਮਿਤੀ ………….

ਸੇਵਾ ਵਿਖੇ

ਮੈਨੇਜਰ ਸਾਹਿਬ,

……………..ਬੁੱਕ-ਹਾਊਸ,

……………..ਸ਼ਹਿਰ।

ਵਿਸ਼ਾ : ਲਾਇਬ੍ਰੇਰੀ ਲਈ ਪੁਸਤਕਾਂ ਦੀ ਸਪਲਾਈ।

ਸ੍ਰੀਮਾਨ ਜੀ,

ਅਸੀਂ ਆਪਣੇ ਸਕੂਲ ਦੀ ਲਾਇਬ੍ਰੇਰੀ ਲਈ ਪੁਸਤਕਾਂ ਦੀ ਸਪਲਾਈ ਦਾ ਆਰਡਰ ਭੇਜ ਰਹੇ ਹਾਂ। ਪੁਸਤਕਾਂ ਦੀ ਸੂਚੀ ਇਸ ਪੱਤਰ ਨਾਲ ਨੱਥੀ ਹੈ। ਪੁਸਤਕਾਂ ਦੀ ਸਪਲਾਈ ਸਮੇਂ ਧਿਆਨ ਰੱਖਿਆ ਜਾਵੇ ਕਿ :

(ੳ) ਪੁਸਤਕਾਂ ਸਾਫ਼-ਸੁਥਰੀ ਹਾਲਤ ਵਿੱਚ ਹੋਣ

(ਅ) ਪੁਸਤਕਾਂ ਦੇ ਨਵੀਨਤਮ ਸੰਸਕਰਨ ਹੀ ਦਿੱਤੇ ਜਾਣ।

(ੲ) ਸੂਚੀ ਵਿੱਚ ਦਰਜ ਪੁਸਤਕਾਂ ਵਿੱਚੋਂ ਕਿਸੇ ਦਾ ਵੀ ਬਦਲ ਸਪਲਾਈ ਨਾ ਕੀਤਾ ਜਾਵੇ।

(ਸ) ਪੁਸਤਕਾਂ ਦੀ ਛਪੀ ਕੀਮਤ ‘ਤੇ ਚੇਪੀ ਲਾ ਕੇ ਕੀਮਤ ਨਾ ਲਿਖੀ ਜਾਵੇ ਅਤੇ ਨਾ ਹੀ ਛਪੀ ਕੀਮਤ ਨੂੰ ਕੱਟ ਕੇ ਵਧਾਇਆ ਜਾਵੇ।

(ਹ) ਨਿਯਮਾਂ ਅਨੁਸਾਰ ਵੱਧ ਤੋਂ ਵੱਧ ਕਮਿਸ਼ਨ ਕੱਟਿਆ ਜਾਵੇ।

(ਕ) ਪੁਸਤਕਾਂ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਪੰਦਰਾਂ ਦਿਨਾਂ ਵਿੱਚ ਸਕੂਲ ਦੀ ਲਾਇਬ੍ਰੇਰੀ ਵਿੱਚ ਪਹੁੰਚਾਈਆਂ ਜਾਣ।

ਤੁਹਾਡਾ ਵਿਸ਼ਵਾਸਪਾਤਰ,

ਜਗਰਾਜ ਸਿੰਘ

ਪ੍ਰਿੰਸੀਪਲ

ਨੱਥੀ ਦਸਤਾਵੇਜ :

ਪੁਸਤਕਾਂ ਦੀ ਸੂਚੀ