ਪਾਤਰ ਚਿਤਰਨ : ਨਾਮ੍ਹੋਂ ਦਾ ਪਤੀ
ਇਕ ਹੋਰ ਨਵਾਂ ਸਾਲ : ਨਾਮ੍ਹੋਂ ਦਾ ਪਤੀ
ਪ੍ਰਸ਼ਨ. ਨਾਮ੍ਹੋਂ ਦੇ ਪਤੀ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।
ਉੱਤਰ : ਨਾਮ੍ਹੋਂ ਦਾ ਪਤੀ ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਇਕ ਗੌਣ ਪਾਤਰ ਹੈ। ਉਹ ਆਪਣੀ ਪਤਨੀ ਸਮੇਤ ਆਪਣੇ ਪੰਜ ਕੁੜੀਆਂ ਤੋਂ ਮਗਰੋਂ ਹੋਏ ਦੋ ਕੁ ਮਹੀਨਿਆਂ ਦੇ ਮੁੰਡੇ ਦਾ ਦਰਬਾਰ ਸਾਹਿਬ ਮੱਥਾ ਟਿਕਾਉਣ ਤੇ ਨਾਂ ਰਖਾਉਣ ਮਗਰੋਂ ਬੰਤੇ ਦੇ ਰਿਕਸ਼ੇ ਵਿਚ ਸਵਾਰ ਹੁੰਦਾ ਹੈ। ਉਸ ਦੀ ਸਿਹਤ ਚੰਗੀ ਸੀ ਅਤੇ ਉਸ ਨੇ ਕੱਪੜੇ ਵੀ ਚੰਗੇ ਪਾਏ ਹੋਏ ਸਨ।
ਇੱਕ ਵੱਡਾ ਜ਼ਿਮੀਂਦਾਰ : ਨਾਮ੍ਹੋਂ ਦਾ ਪਤੀ ਇਕ ਵੱਡਾ ਜਿਮੀਂਦਾਰ ਸੀ। ਉਹ ਬੰਤੇ ਨੂੰ ਦੱਸਦਾ ਹੈ, “ਐਨੀਆਂ ਜ਼ਮੀਨਾਂ ਨੇ ਆਪਣੇ ਕੋਲ ਕਿ ਪੰਜ ਪੁੱਤਰ ਹੁੰਦੇ, ਤਾਂ ਵੀ ਰੱਜ ਕੇ ਖਾਂਦੇ।”
ਗੁਰੂ-ਘਰ ਨਾਲ ਲਗਨ : ਉਹ ਆਪਣੀ ਪਤਨੀ ਨੂੰ ਕਹਿੰਦਾ ਹੈ, ”ਲੈ ਤੇਰੀ ਸੁੱਖਣਾ ਵੀ ਲਾਹ ਦਿੱਤੀ। ਤੂੰ ਕਹਿੰਦੀ ਹੁੰਦੀ ਸੀ, ਜੇ ਕਾਕਾ ਹੋਇਆ, ਤਾਂ ਸਵਾ ਪੰਜਾਂ ਦਾ ਪ੍ਰਸ਼ਾਦ ਕਰੌਨੈਂ, ਨਾਲੇ ਉਹਦਾ ਨਾਂ ਵੀ ਦਰਬਾਰ ਸਾਹਿਬੋ ਰਖਾਉਣੈਂ।”
ਮੁੰਡਾ-ਪ੍ਰਾਪਤੀ ਦਾ ਚਾਹਵਾਨ : ਉਹ ਨਾਮ੍ਹੋਂ ਦੁਆਰਾ ਪੰਜ ਕੁੜੀਆਂ ਨੂੰ ਜਨਮ ਦੇਣ ਮਗਰੋਂ ਨਿਰਾਸ਼ ਹੋਇਆ ਉਸ ਨੂੰ ਕਹਿੰਦਾ ਹੁੰਦਾ ਸੀ, ”ਕੀ ਐਂ ਜ਼ਿੰਦਗੀ ਮੁੰਡੇ ਬਿਨਾਂ ਮੈਂ ਤਾਂ ਨਵਾਂ ਵਿਆਹ ਕਰਵਾ ਲੈਣੈ।”
ਧੀਆਂ ਦਾ ਦੋਖੀ ਨਹੀਂ : ਨਾਮ੍ਹੋਂ ਦਾ ਪਤੀ ਬੇਸ਼ੱਕ ਮੁੰਡਾ-ਪ੍ਰਾਪਤੀ ਦਾ ਚਾਹਵਾਨ ਸੀ, ਪਰੰਤੂ ਉਹ ਧੀਆ ਦਾ ਵੀ ਦੋਖੀ ਨਹੀ। ਉਹ ਮੁੰਡਾ ਹੋ ਜਾਣ ‘ਤੇ ਨਾਮ੍ਹੋਂ ਨੂੰ ਕਹਿੰਦਾ ਹੈ, ਪਰ ਕੁੜੀਆਂ ਦਾ ਹੱਕ ਵੀ ਆਪਾਂ ਨਹੀਂ ਰੱਖਣਾ। ਫਿਰ ਜਦੋਂ ਨਾਮ੍ਹੋਂ ਵੱਡੀ ਧੀ ਸਵਰਨੀ ਲਈ ਆ ਰਹੇ ਰਿਸ਼ਤੇ ਦੀ ਗੱਲ ਕਰਦੀ ਹੈ, ਤਾਂ ਉਹ ਕਹਿੰਦਾ ਹੈ, ਪੜ੍ਹਨ ਦੇ ਹਾਲੇ ਗੁੱਡੀ ਨੂੰ ਦਿਲ ਲਾ ਕੇ
ਪੜ੍ਹਾਈ-ਲਿਖਾਈ ਦੇ ਮਹੱਤਵ ਨੂੰ ਸਮਝਣ ਵਾਲਾ : ਪੜ੍ਹਾਈ-ਲਿਖਾਈ ਦੇ ਮਹੱਤਵ ਨੂੰ ਸਮਝਦਾ ਹੋਇਆ ਹੀ ਉਹ ਜਿੱਥੇ ਆਪਣੀਆਂ ਧੀਆਂ ਨੂੰ ਪੜ੍ਹਾਉਣਾ ਚਾਹੁੰਦਾ ਹੈ, ਉੱਥੇ ਆਪਣੀ ਪਤਨੀ ਨੂੰ ਕਹਿੰਦਾ ਹੈ, ਤੂੰ ਵੀ ਪੜ੍ਹ ਲੈ ਕੁੱਝ ਨਾਮ੍ਹੋਂ।”
ਖੁੱਲ੍ਹੇ ਦਿਲ ਵਾਲਾ : ਉਹ ਖੁੱਲ੍ਹੇ ਦਿਲ ਵਾਲਾ ਹੈ। ਉਹ ਹੋਰਨਾਂ ਸਵਾਰੀਆਂ ਵਰਗਾ ਕੰਜੂਸ ਨਹੀਂ, ਸਗੋਂ ਬੰਤੇ ਦੁਆਰਾ ਰਾਮਾਨੰਦ ਦੇ ਬਾਗ਼ ਤਕ ਪੰਝੱਤਰ ਪੈਸੇ ਮੰਗਣ ਤੇ ਉਸ ਨੂੰ ਮਲੋਮੱਲੀ ਇਕ ਰੁਪਇਆ ਦੇ ਦਿੰਦਾ ਹੈ।”