ਬਹੁਵਿਕਲਪੀ ਪ੍ਰਸ਼ਨ : ਪਿੰਡ ਤਾਂ ਸਾਡੇ
MCQ : ਪਿੰਡ ਤਾਂ ਸਾਡੇ
ਪ੍ਰਸ਼ਨ 1. ‘ਪਿੰਡ ਤਾਂ ਸਾਡੇ’ ਨਾਂ ਦੀ ਕਵਿਤਾ/ਰਚਨਾ ਲੋਕ-ਕਾਵਿ ਦੇ ਕਿਸ ਰੂਪ ਨਾਲ ਸੰਬੰਧਿਤ ਹੈ?
(ੳ) ਸੁਹਾਗ ਨਾਲ
(ਅ) ਘੋੜੀ ਨਾਲ
(ੲ) ਢੋਲੇ ਨਾਲ
(ਸ) ਲੰਮੀ ਬੋਲੀ ਨਾਲ
ਪ੍ਰਸ਼ਨ 2. ਪਿੰਡ ਵਿੱਚ ਕਿਸ ਦਾ ਡੇਰਾ ਸੀ?
(ੳ) ਸਾਧ ਦਾ
(ਅ) ਜੋਗੀ ਦਾ
(ੲ) ਨਾਥ ਦਾ
(ਸ) ਬਾਬੇ ਦਾ
ਪ੍ਰਸ਼ਨ 3. ਖ਼ਾਲੀ ਥਾਂ ਭਰੋ :
ਪਿੰਡ ਤਾਂ ਸਾਡੇ ਡੇਰਾ ……… ਦਾ।
(ੳ) ਜੋਗੀਆਂ
(ਅ) ਸਾਧ
(ੲ) ਨਾਥਾਂ
(ਸ) ਬਾਬੇ
ਪ੍ਰਸ਼ਨ 4. ‘ਪਿੰਡ ਤਾਂ ਸਾਡੇ’ ਬੋਲੀ ਦਾ ਰਚਨਹਾਰ ਸਾਧ ਦੇ ਡੇਰੇ ‘ਤੇ ਕੀ ਕਰਨ ਜਾਂਦਾ ਸੀ?
(ੳ) ਡੇਰਾ ਦੇਖਣ
(ਅ) ਸਾਧ ਨੂੰ ਦੇਖਣ
(ੲ) ਸਾਧ ਨੂੰ ਮਿਲਨ
(ਸ) ਗੁਰਮੁਖੀ ਪੜ੍ਹਨ
ਪ੍ਰਸ਼ਨ 5. ‘ਪਿੰਡ ਤਾਂ ਸਾਡੇ’ ਬੋਲੀ ਵਿੱਚ ਰਚਨਹਾਰ ਕਿੱਥੇ ਬਹਿੰਦਾ ਸੀ?
(ੳ) ਡੇਰੇ ਵਿੱਚ
(ਅ) ਸਤਿਸੰਗ ਵਿੱਚ
(ੲ) ਸੰਗਤ ਵਿੱਚ
(ਸ) ਲੋਕਾਂ ਵਿੱਚ
ਪ੍ਰਸ਼ਨ 6. ‘ਪਿੰਡ ਤਾਂ ਸਾਡੇ’ ਬੋਲੀ ਦਾ ਰਚਨਹਾਰ ਕਿਸ ਕੋਲ ਨਹੀਂ ਸੀ ਖੜ੍ਹਦਾ?
(ੳ) ਮਾੜੇ ਬੰਦੇ ਕੋਲ੍ਹ
(ਅ) ਕੰਜੂਸ ਕੋਲ
(ੲ) ਧੋਖੇਬਾਜ਼ ਕੋਲ
(ਸ) ਅਮੀਰ ਕੋਲ
ਪ੍ਰਸ਼ਨ 7. ਖ਼ਾਲੀ ਥਾਂ ਲਈ ਢੁਕਵਾਂ ਸ਼ਬਦ ਚੁਣੋ :
ਮੈਂ ਸੀ ……………. ਪੜ੍ਹਦਾ।
(ੳ) ਸਬਕ
(ਅ) ਮੁਹਾਰਨੀ
(ੲ) ਪੰਜਾਬੀ
(ਸ) ਗੁਰਮੁਖੀ
ਪ੍ਰਸ਼ਨ 8. ਤੁਕ ਪੂਰੀ ਕਰੋ :
ਮਾੜੇ ਬੰਦੇ ਕੋਲ਼……….।
(ੳ) ਨੀ ਬੈਠਦਾ
(ਅ) ਨੀ ਖੜ੍ਹਦਾ
(ੲ) ਨੀ ਜਾਂਦਾ
(ਸ) ਨੀ ਪਹੁੰਚਦਾ
ਪ੍ਰਸ਼ਨ 9. ਵਿੱਛੜ ਗਿਆ ਫੁੱਲ ਮੁੜ ਕਿੱਥੇ ਨਹੀਂ ਚੜ੍ਹਦਾ?
(ੳ) ਮੰਦਰ
(ਅ) ਗੁਰਦੁਆਰੇ
(ੲ) ਬੂਟੇ ‘ਤੇ
(ਸ) ਵੇਲ ‘ਤੇ
ਪ੍ਰਸ਼ਨ 10. ਬੋਲੀਆਂ ਪਾਉਣ ਦੀ ਮਨਸ਼ਾ ਹੋਣ ‘ਤੇ ਬੋਲੀ ਪਾਉਣ ਵਾਲਾ ਕਿੱਥੇ ਆਣ ਵੜਦਾ ਸੀ?
(ੳ) ਭੰਗੜੇ ਵਿੱਚ
(ਅ) ਇਕੱਠ ਵਿੱਚ
(ੲ) ਗਿੱਧੇ ਵਿੱਚ
(ਸ) ਮੇਲੇ ਵਿੱਚ
ਪ੍ਰਸ਼ਨ 11. ਖ਼ਾਲੀ ਥਾਂ ਭਰੋ :
ਨਾਲ਼ ………… ਦੇ ਪਾਵਾਂ ਬੋਲੀਆਂ।
(ੳ) ਮਨ
(ਅ) ਦਿਲ
(ੲ) ਇੱਛਾ
(ਸ) ਸ਼ੌਕ
ਪ੍ਰਸ਼ਨ 12. ‘ਪਿੰਡ ਤਾਂ ਸਾਡੇ’ ਬੋਲੀ ਵਿੱਚ ਕੌਣ ਕਿਸੇ ਤੋਂ ਨਹੀਂ ਸੀ ਡਰਦਾ?
(ੳ) ਬੋਲੀ ਪਾਉਣ ਵਾਲ਼ਾ
(ਅ) ਡੇਰੇ ਦਾ ਸਾਧ
(ੲ) ਮਾੜਾ ਬੰਦਾ
(ਸ) ਗਿੱਧੇ ਵਿੱਚ ਵੜਨ ਵਾਲਾ
ਪ੍ਰਸ਼ਨ 13. ਬੋਲੀਆਂ ਪਾਉਣ ਵਾਲਾ ਕਿਸ ਦਾ ਨਾਂ ਲੈ ਕੇ ਗਿੱਧੇ ਵਿੱਚ ਵੜਦਾ ਸੀ?
(ੳ) ਸਾਧ ਦਾ
(ਅ) ਗੁਰੂ ਦਾ
(ੲ) ਪੀਰ ਦਾ
(ਸ) ਪਰਮੇਸ਼ਰ ਦਾ
ਪ੍ਰਸ਼ਨ 14. ‘ਪਿੰਡ ਤਾਂ ਸਾਡੇ’ ਬੋਲੀ ਵਿੱਚ ਕਿਸ ਲੋਕ-ਨਾਚ ਦਾ ਨਾਂ ਆਇਆ ਹੈ?
(ੳ) ਕਿੱਕਲੀ ਦਾ
(ਅ) ਗਿੱਧੇ ਦਾ
(ੲ) ਭੰਗੜੇ ਦਾ
(ਸ) ਲੁੱਡੀ ਦਾ
ਪ੍ਰਸ਼ਨ 15. ਮਨਸ਼ਾ ਸ਼ਬਦ ਦਾ ਕੀ ਅਰਥ ਹੈ?
(ੳ) ਇੱਛਾ
(ਅ) ਸ਼ਰਧਾ
(ੲ) ਮੋਰ
(ਸ) ਵਿਸ਼ਵਾਸ