ਸਾਡੇ ਪਿੰਡ ਦੇ ਮੁੰਡੇ ਵੇਖ ਲਓ : ਅਭਿਆਸ ਦੇ ਪ੍ਰਸ਼ਨ-ਉੱਤਰ
ਪ੍ਰਸ਼ਨ 1. ‘ਸਾਡੇ ਪਿੰਡ ਦੇ ਮੁੰਡੇ ਵੇਖ ਲਓ’ ਬੋਲੀ ਵਿੱਚ ਪਿੰਡ ਦੇ ਮੁੰਡਿਆਂ ਦੀ ਸਰੀਰਿਕ ਪੱਖੋਂ ਕਿਸ ਨਾਲ ਤੁਲਨਾ ਕੀਤੀ ਗਈ ਹੈ?
ਉੱਤਰ : ‘ਸਾਡੇ ਪਿੰਡ ਦੇ ਮੁੰਡੇ ਵੇਖ ਲਓ’ ਨਾਂ ਦੀ ਬੋਲੀ ਵਿੱਚ ਪਿੰਡ ਦੇ ਮੁੰਡਿਆਂ ਦੀ ਸਰੀਰਿਕ ਪੱਖੋਂ ਟਾਹਲੀ ਦੇ ਪਾਵਿਆਂ ਨਾਲ ਤੁਲਨਾ ਕੀਤੀ ਗਈ ਹੈ। ਜਿਵੇਂ ਟਾਹਲੀ ਦੀ ਲੱਕੜ ਦੇ ਪਾਵੇ ਬਹੁਤ ਮਜ਼ਬੂਤ ਹੁੰਦੇ ਹਨ ਉਸੇ ਤਰ੍ਹਾਂ ਇਸ ਪਿੰਡ ਦੇ ਮੁੰਡੇ ਵੀ ਬਹੁਤ ਤਾਕਤਵਰ ਹਨ।
ਪ੍ਰਸ਼ਨ 2. ‘ਸਾਡੇ ਪਿੰਡ ਦੇ ਮੁੰਡੇ ਵੇਖ ਲਓ’ ਬੋਲੀ ਵਿੱਚ ਪਿੰਡ ਦੇ ਮੁੰਡਿਆਂ ਦਾ ਪਹਿਰਾਵਾ ਕਿਹੋ ਜਿਹਾ ਹੈ?
ਉੱਤਰ : ‘ਸਾਡੇ ਪਿੰਡ ਦੇ ਮੁੰਡੇ ਵੇਖ ਲਓ’ ਨਾਂ ਦੀ ਬੋਲੀ ਵਿੱਚ ਪਿੰਡ ਦੇ ਮੁੰਡਿਆਂ ਦੇ ਪਹਿਰਾਵੇ ਦਾ ਵਰਨਣ ਹੈ। ਉਹ ਆਪਣੇ ਤੇੜ ਕੰਨੀਦਾਰ ਚਾਦਰੇ ਬੰਨ੍ਹਦੇ ਹਨ। ਉਹ ਦੂਧੀਆ/ਹਲਕੇ ਅਸਮਾਨੀ ਰੰਗ ਦੇ ਸਾਫ਼ੇ ਬੰਨ੍ਹਦੇ ਹਨ ਅਤੇ ਮਲਮਲ ਦੇ ਕੁੜਤੇ ਪਾਉਂਦੇ ਹਨ।
ਇੱਕ-ਦੋ ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਸਾਡੇ ਪਿੰਡ ਦੇ ਮੁੰਡੇ ਵੇਖ ਲਓ’ ਬੋਲੀ ਵਿੱਚ ਮੁੰਡਿਆਂ ਦੀ ਕਿਸ ਨਾਲ ਤੁਲਨਾ ਕੀਤੀ ਗਈ ਹੈ?
ਉੱਤਰ : ਮੁੰਡਿਆਂ ਦੀ ਟਾਹਲੀ ਦੇ ਪਾਵਿਆਂ ਨਾਲ ਤੁਲਨਾ ਕੀਤੀ ਗਈ ਹੈ।
ਪ੍ਰਸ਼ਨ 2. ਮੁੰਡੇ ਕਿਸ ਤਰ੍ਹਾਂ ਦੇ ਚਾਦਰੇ ਬੰਨ੍ਹਦੇ ਸਨ?
ਉੱਤਰ : ਕੰਨੀਦਾਰ।
ਪ੍ਰਸ਼ਨ 3. ਮੁੰਡਿਆਂ ਦੇ ਸਾਫ਼ੇ ਕਿਸ ਤਰ੍ਹਾਂ ਦੇ ਹੁੰਦੇ ਸਨ?
ਉੱਤਰ : ਦੂਧੀਆ-ਕਾਸ਼ਨੀ।
ਪ੍ਰਸ਼ਨ 4. ਮੁੰਡੇ ਕਾਹਦੇ ਕੁੜਤੇ ਪਾਉਂਦੇ ਹਨ?
ਉੱਤਰ : ਮਲਮਲ ਦੇ।
ਪ੍ਰਸ਼ਨ 5. ਇਸ ਬੋਲੀ ਵਿੱਚ ਕਿਹੜੇ ਦੋ ਪੰਛੀਆਂ ਦੇ ਨਾਂ ਆਏ ਹਨ?
ਉੱਤਰ : ਕਬੂਤਰ, ਬਗਲਾ।