CBSEEducationਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਛਤਰੀ


ਛਤਰੀ ਹਰ ਘਰ ਵਿੱਚ ਵਰਤੀ ਜਾਣ ਵਾਲੀ ਸਧਾਰਨ ਪਰ ਮਹੱਤਵਪੂਰਨ ਚੀਜ਼ ਹੈ। ਇਹ ਨਾ ਕੇਵਲ ਸਾਨੂੰ ਮੀਂਹ ਵਿੱਚ ਭਿੱਜਣ ਤੋਂ ਹੀ ਬਚਾਉਂਦੀ ਹੈ ਸਗੋਂ ਇਹ ਸਾਨੂੰ ਧੁੱਪ ਤੋਂ ਵੀ ਬਚਾਉਂਦੀ ਹੈ। ਮੀਂਹ ਦੇ ਦਿਨਾਂ ਵਿੱਚ ਲੋਕ ਛਤਰੀਆਂ ਦੀ ਆਮ ਵਰਤੋਂ ਕਰਦੇ ਹਨ। ਕੁਝ ਲੋਕ ਧੁੱਪ ਵੇਲੇ ਵੀ ਛਤਰੀ ਵਰਤਦੇ ਹਨ ਪਰ ਬਹੁਤੇ ਲੋਕ ਧੁੱਪ ਵਿੱਚ ਛਤਰੀ ਵਰਤਣ ਤੋਂ ਸੰਗਦੇ ਹਨ। ਧੁੱਪ ਵਿੱਚ ਪੈਦਲ ਤੁਰਨ ਸਮੇਂ ਸਾਨੂੰ ਛਤਰੀ ਦੀ ਵਰਤੋਂ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਹੁਣ ਤਾਂ ਸਾਡੀ ਲੋੜ ਅਨੁਸਾਰ ਛਤਰੀ ਵਿੱਚ ਵੀ ਤਬਦੀਲੀ ਆਈ ਹੈ। ਕਾਲੇ ਰੰਗ ਦੇ ਕੱਪੜੇ ਦੀ ਥਾਂ ਹੁਣ ਕਈ ਰੰਗਾਂ ਦੇ ਕੱਪੜੇ ਵਾਲੀਆਂ ਛਤਰੀਆਂ ਮਿਲਦੀਆਂ ਹਨ। ਬੱਚਿਆਂ ਲਈ ਰੰਗ-ਬਰੰਗੀਆਂ ਛਤਰੀਆਂ ਵੀ ਮਿਲਨ ਲੱਗ ਪਈਆਂ ਹਨ। ਔਰਤਾਂ ਲਈ ਅਲੱਗ ਡਿਜ਼ਾਈਨਾਂ ਦੀਆਂ ਛਤਰੀਆਂ ਵੀ ਬਣਨ ਲੱਗ ਪਈਆਂ ਹਨ ਭਾਵੇਂ ਕਿ ਇਹਨਾਂ ਦੀ ਵਰਤੋਂ ਮਰਦ ਵੀ ਕਰ ਲੈਂਦੇ ਹਨ। ਹੁਣ ਅਜਿਹੀਆਂ ਛਤਰੀਆਂ ਵੀ ਮਿਲਦੀਆਂ ਹਨ ਜੋ ਬਟਣ ਦੱਬਣ ਨਾਲ ਆਪਣੇ ਆਪ ਖੁਲ੍ਹਦੀਆਂ ਹਨ ਅਤੇ ਬੰਦ ਹੋ ਕੇ ਬੜੀਆਂ ਛੋਟੀਆਂ ਹੋ ਜਾਂਦੀਆਂ ਹਨ। ਇਹਨਾਂ ਨੂੰ ਪਰਸ ਆਦਿ ਵਿੱਚ ਵੀ ਰੱਖਿਆ ਜਾ ਸਕਦਾ ਹੈ। ਛਤਰੀ ਭਾਵੇਂ ਇੱਕ ਸਧਾਰਨ ਚੀਜ਼ ਹੈ ਪਰ ਇਹ ਬੜੀ ਲਾਭਦਾਇਕ ਹੈ। ਇਸ ਨੂੰ ਸੰਭਾਲ ਕੇ ਰੱਖਣਾ ਸਾਡਾ ਫ਼ਰਜ਼ ਹੈ। ਤਾਂ ਹੀ ਇਹ ਸਮੇਂ ਸਿਰ ਸਾਡੇ ਕੰਮ ਆ ਸਕੇਗੀ।


ਛਤਰੀ