ਔਖੇ ਸ਼ਬਦਾਂ ਦੇ ਅਰਥ : ਸਿੱਠਣੀਆਂ
ਜਾਂਝੀ-ਬਰਾਤੀ।
ਤੋੜਾ—ਤੌੜੀ (ਹਾਂਡੀ) ਦਾ ਪੁਲਿੰਗ ਰੂਪ।
ਨਿਲੱਜਿਓ – ਬੇਸ਼ਰਮੋ।
ਲੱਜ – ਸ਼ਰਮ।
ਕੋਰੀ – ਜੋ ਅਜੇ ਵਰਤੀ ਨਾ ਗਈ ਹੋਵੇ।
ਗੁੱਲੀਆਂ-ਮੋਟੀਆਂ ਰੋਟੀਆਂ।
ਨਿਲੱਜਾ — ਜਿਸ ਨੂੰ ਲੱਜ/ਸ਼ਰਮ ਨਾ ਹੋਵੇ।
ਬੇ-ਬਹਾਰੇ — ਬੇਰੁੱਤੇ।
ਝਾਕੇ – ਦੇਖੇ।
ਬਾਝ – ਬਿਨਾਂ।
ਡੇਲੇ– ਅੱਖਾਂ ਦੇ ਆਨੇ।
ਖਲ਼ — ਸਰ੍ਹੋਂ/ਤੋਰੀਏ ਆਦਿ ਦੇ ਬੀਜਾਂ ਵਿੱਚੋਂ ਤੇਲ ਕੱਢਣ ਤੋਂ ਬਾਅਦ ਬਚਿਆ ਫੋਗ।
ਤੌਣ — ਗੁੰਨ੍ਹਿਆ ਹੋਇਆ ਆਟਾ, ਤੰਦੂਰ ਵਿੱਚ ਇੱਕ ਵਾਰ ਲਾਈਆਂ ਰੋਟੀਆਂ।
ਸੇਰ — ਤੋਲ ਦੀ ਇੱਕ ਪੁਰਾਣੀ ਇਕਾਈ। ਪਹਿਲਾਂ ਕਿੱਲੋ ਦੀ ਥਾਂ ਸੇਰ ਹੁੰਦਾ ਸੀ।
ਮੁਸ਼ਕ – ਮਹਿਕ, ਖ਼ੁਸ਼ਬੋ।
ਲਾਡਲੀ – ਲਾਡਾਂ ਨਾਲ ਪਾਲੀ।
ਵਜ਼ੀਰ – ਮੰਤਰੀ।
ਕੁੜਮ – ਵਿਆਂਹਦੜ ਕੁੜੀ ਤੇ ਮੁੰਡੇ ਦੇ ਬਾਪ ਆਪਸ ਵਿੱਚ ਰਿਸ਼ਤੇ ਵਜੋਂ ਕੁੜਮ ਲੱਗਦੇ ਹਨ।
ਘੋਟਣਾ — ਉਹ ਸੋਟਾ ਜਿਸ ਨਾਲ ਸਾਗ ਆਦਿ ਘੋਟਦੇ ਹਨ।
ਵਹਿੜਕਾ— ਵੱਛਾ, ਵਹਿੜਾ।