ਨੀਲੀ-ਨੀਲੀ………. ਘੋੜੀ ਚਰੇ।
ਨੀਲੀ-ਨੀਲੀ ਵੇ ਘੋੜੀ
ਮੇਰਾ ਨਿੱਕੜਾ ਚੜ੍ਹੇ।
ਵੇ ਨਿੱਕਿਆ, ਭੈਣ ਵੇ ਸੁਹਾਗਣ
ਤੇਰੀ ਵਾਗ ਫੜੇ।
ਭੈਣ ਵੇ ਸੁਹਾਗਣ
ਤੇਰੀ ਵਾਗ ਫੜੇ।
ਵੇ ਨਿੱਕਿਆ, ਪੀਲੀ-ਪੀਲੀ ਦਾਲ
ਤੇਰੀ ਘੋੜੀ ਚਰੇ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਲਈਆਂ ਗਈਆਂ ਹਨ?
(ੳ) ‘ਨਿੱਕੀ-ਨਿੱਕੀ ਬੂੰਦੀ’ ਵਿੱਚੋਂ
(ਅ) ‘ਸਤਿਗੁਰਾਂ ਕਾਜ ਸਵਾਰਿਆ ਈ’ ਵਿੱਚੋਂ
(ੲ) ‘ਹਰਿਆ ਦੀ ਮਾਲਣ’ ਵਿੱਚੋਂ
(ਸ) ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਵਿੱਚੋਂ
ਪ੍ਰਸ਼ਨ 2. ਇਹ ਕਾਵਿ-ਸਤਰਾਂ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਸੰਬੰਧਿਤ ਹਨ?
(ੳ) ਢੋਲੇ ਨਾਲ
(ਅ) ਘੋੜੀ ਨਾਲ
(ੲ) ਸੁਹਾਗ ਨਾਲ
(ਸ) ਸਿੱਠਣੀ ਨਾਲ
ਪ੍ਰਸ਼ਨ 3. ਇਹ ਕਾਵਿ-ਸਤਰਾਂ ਕਿਸ ਵੱਲੋਂ ਸੰਬੋਧਨ ਕੀਤੀਆਂ ਗਈਆਂ ਹਨ?
(ੳ) ਭੈਣ ਵੱਲੋਂ
(ਅ) ਭਰਜਾਈ ਵੱਲੋਂ
(ੲ) ਵਿਆਂਹਦੜ ਦੀ ਮਾਂ ਵੱਲੋਂ
(ਸ) ਮਾਮੀ ਵੱਲੋਂ
ਪ੍ਰਸ਼ਨ 4. ਹਾਥੀਆਂ ਦੇ ਸੰਗਲ ਕੌਣ ਫੜਦਾ ਹੈ?
(ੳ) ਬਾਪ
(ਅ) ਦਾਦਾ
(ੲ) ਤਾਇਆ
(ਸ) ਚਾਚਾ
ਪ੍ਰਸ਼ਨ 5. ਵਾਗ ਕੌਣ ਫੜਦੀ ਹੈ?
(ੳ) ਭਰਜਾਈ
(ਅ) ਭੈਣ
(ੲ) ਮਾਮੀ
(ਸ) ਚਾਚੀ
ਪ੍ਰਸ਼ਨ 6. ਘੋੜੀ ਕਿਹੜੀ ਦਾਲ ਚਰਦੀ ਹੈ?
(ੳ) ਹਰੀ-ਹਰੀ
(ਅ) ਕਾਲ਼ੀ-ਕਾਲੀ
(ੲ) ਮੋਟੀ-ਮੋਟੀ
(ਸ) ਪੀਲੀ-ਪੀਲ਼ੀ