ਨੀਲੀ : ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ
ਵਸਤੁਨਿਸ਼ਠ ਪ੍ਰਸ਼ਨ/ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਨੀਲੀ’ ਕਹਾਣੀ ਦੇ ਆਧਾਰ ‘ਤੇ ਦੱਸੋ :
(ੳ) ਲੇਖਕ ਦੀ ਤ੍ਰੀਮਤ ਨੇ ਗਵਾਲੇ ਨਾਲ ਕਿਹੜੀਆਂ-ਕਿਹੜੀਆਂ ਸ਼ਰਤਾਂ ਤੈਅ ਕੀਤੀਆਂ ਸਨ?
ਉੱਤਰ : ਲੇਖਕ ਦੀ ਤ੍ਰੀਮਤ ਨੇ ਗਵਾਲੇ ਨਾਲ ਗਾਂ ਨੂੰ ਦਾਣਾ, ਵੜੇਵੇਂ, ਖਲ਼ੀ ਆਦਿ ਚੰਗਾ ਚਾਰਾ ਖੁਆਉਣ ਦੀ ਸ਼ਰਤ, ਦੁੱਧ ਦਾ ਭਾਅ ਤੈਅ ਕਰਨ ਸਮੇਂ ਤੋਂ ਹੀ ਲਗਾ ਰੱਖੀ ਸੀ। ਉਸ ਦਾ ਵਿਸ਼ਵਾਸ ਸੀ ਕਿ ਚੰਗੀ ਖ਼ੁਰਾਕ ਖਾ ਕੇ ਡੰਗਰ ਦੁੱਧ ਵੀ ਚੰਗਾ ਦਿੰਦਾ ਹੈ ਤੇ ਮੱਖਣ ਵੀ ਚੋਖਾ ਨਿਕਲ਼ਦਾ ਹੈ।
(ਅ) ਲੇਖਕ ਦੀ ਤ੍ਰੀਮਤ ਨੇ ਨੀਲੀ ਨੂੰ ਇਸ ਕਰਕੇ ਪਸੰਦ ਕੀਤਾ ਸੀ ਕਿਉਂਕਿ :
(i) ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ।
(ii) ਨੀਲੀ ਦੁੱਧ ਬਹੁਤ ਜ਼ਿਆਦਾ ਦੇਂਦੀ ਸੀ।
(ਠੀਕ ਉੱਤਰ ਅੱਗੇ ✓ ਲਗਾਓ)
ਉੱਤਰ : (i) ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ। (✓)
(ੲ) ਨੀਲੀ ਦੀ ਵੱਛੀ ਦੀ ਸ਼ਕਲ ਨਿਰੀ-ਪੁਰੀ ਨੀਲੀ ਵਰਗੀ ਸੀ।(ਸਹੀ/ਗ਼ਲਤ)
ਉੱਤਰ : ਸਹੀ
(ਸ) ਨੀਲੀ ਦੀ ਵੱਛੀ ਮਰ ਗਈ ਸੀ ਕਿਉਂਕਿ :
(i) ਗਵਾਲਾ ਉਸ ਨੂੰ ਚਾਰਾ ਨਹੀਂ ਖੁਆਉਂਦਾ ਸੀ।
(ii) ਗਵਾਲਾ ਉਸ ਲਈ ਚੂਲੀ ਭਰ ਦੁੱਧ ਵੀ ਨਹੀਂ ਸੀ ਛੱਡਦਾ।
(ਸਹੀ ਉੱਤਰ ਉੱਤੇ ✓ ਦਾ ਨਿਸ਼ਾਨ ਲਗਾਓ)
ਉੱਤਰ : ਗਵਾਲਾ ਉਸ ਲਈ ਚੂਲੀ ਭਰ ਦੁੱਧ ਵੀ ਨਹੀਂ ਸੀ ਛੱਡਦਾ। (✓)
(ਹ) ਗਵਾਲੇ ਵੱਲੋਂ ਮਸਾਲੇ ਦੀ ਟੋਕਰੀ ਚੁੱਕ ਕੇ ਲੈ ਜਾਣ ਤੋਂ ਬਾਅਦ ਨੀਲੀ ਦੇ ਮਨ ਦੀ ਹਾਲਤ ਲੇਖਕ ਨੇ ਕਿਵੇਂ ਬਿਆਨ ਕੀਤੀ ਹੈ?
ਉੱਤਰ : ਜਦ ਗਵਾਲਾ ਮਸਾਲੇ ਦੀ ਟੋਕਰੀ ਚੁੱਕ ਕੇ ਲੈ ਜਾਂਦਾ ਹੈ ਤਾਂ ਨੀਲੀ ਉਸ ਵੱਲ ਦੇਖਦੀ ਹੈ। ਜਦ ਗਵਾਲਾ ਗੇਟ ਕੋਲ ਪੁੱਜਦਾ ਹੈ ਤਾਂ ਨੀਲੀ ਅੜਿੰਗ ਕੇ ਜਿਵੇਂ ਗਵਾਲੇ ਨੂੰ ਬੁਲਾਉਂਦੀ ਹੈ। ਜਦ ਗਵਾਲਾ ਕੋਠੀ ਤੋਂ ਬਾਹਰ ਚਲਾ ਜਾਂਦਾ ਹੈ ਤਾਂ ਨੀਲੀ ਕਿੰਨਾ ਚਿਰ ਮਹਿੰਦੀ ਦੇ ਬੂਟੇ ਹੇਠ ਖੜ੍ਹੀ ਬੂਥੀ ਚੁੱਕੀ ਗੇਟ ਵੱਲ ਦੇਖਦੀ ਰਹਿੰਦੀ ਹੈ ਜਿਵੇਂ ਗਵਾਲੇ ਨੂੰ ਉਡੀਕਦੀ ਹੋਵੇ। ਕਦੇ-ਕਦੇ ਉਹ ਅੜਿੰਗਦੀ ਹੈ ਜਿਵੇਂ ਗਵਾਲੇ ਨੂੰ ਅਵਾਜ਼ਾਂ ਮਾਰ ਕੇ ਕਹਿੰਦੀ ਹੋਵੇ ਕਿ “ਮੇਰੇ ਮਾਲਕ! ਤੈਨੂੰ ਕਿਉਂ ਨਹੀਂ ਸਮਝ ਆਉਂਦੀ, ਅਜੇ ਤੇ ਦੋ ਦਿਨ ਨਹੀਂ ਹੋਏ ਮੇਰੀ ਬੱਚੀ ਨੂੰ ਮੋਇਆ ……। ਮੈਂ ਉਸ ਨੂੰ ਭੁੱਲ ਜਾਵਾਂਗੀ ….. ਮੈਂ ਦੁੱਧ ਦਿਆਂਗੀ। ਪਰ ਕੁਝ ਚਿਰ ਹੋਰ ਤੂੰ ਸਬਰ ਕਰ ਲੈ। ਤੂੰ ਮੁੜ ਆ, ਇੰਞ ਮੈਨੂੰ ਭੁੱਖਾ ਨਾ ਮਾਰ। ਅੱਗੇ ਥੋੜ੍ਹਾ ਮੇਰੇ ਨਾਲ ਅਨਿਆਂ ਹੋਇਆ ਏ। ਤੂੰ ਮੁੜ ਆ, ਮੇਰੇ ਮਾਲਕ।”
ਇਸ ਤਰ੍ਹਾਂ ਕਹਾਣੀਕਾਰ ਨੇ ਨੀਲੀ ਦੇ ਮਨ ਦੀ ਹਾਲਤ ਨੂੰ ਬਿਆਨ ਕੀਤਾ ਹੈ।
(ਕ) ਵੱਛੀ ਮਰਨ ‘ਤੇ ਨੀਲੀ ਦੁੱਧ ਕਿਉਂ ਨਹੀਂ ਸੀ ਦੇ ਰਹੀ?
ਉੱਤਰ : ਵੱਛੀ ਮਰਨ ਤੋਂ ਬਾਅਦ ਨੀਲੀ ਇਸ ਕਾਰਨ ਦੁੱਧ ਨਹੀਂ ਦੇ ਰਹੀ ਸੀ ਕਿਉਂਕਿ ਉਸ ਦਾ ਦਿਲ/ਮਨ ਦੁਖੀ ਸੀ। ਉਹ ਤਿੰਨ ਦਿਨਾਂ ਤੋਂ ਭੁੱਖਣ-ਭਾਣੀ ਸੀ। ਭੁੱਖੀ ਹੋਣ ਕਾਰਨ ਉਸ ਦੇ ਥਣਾਂ ਵਿੱਚ ਦੁੱਧ ਨਹੀਂ ਸੀ। ਉਸ ਨੂੰ ਆਪਣੀ ਵੱਛੀ ਦੀ ਯਾਦ ਆ ਰਹੀ ਸੀ। ਸ਼ਾਇਦ ਉਹ ਇਹ ਵੀ ਸਮਝਦੀ ਹੋਵੇ ਕਿ ਗਵਾਲੇ ਨੇ ਹੀ ਉਸ ਦੀ ਬੱਚੀ ਨੂੰ ਦੁੱਧ ਨਹੀਂ ਛੱਡਿਆ ਸੀ ਜਿਸ ਕਾਰਨ ਉਹ ਮਰ ਗਈ ਸੀ।