ਨਿੱਕੀ ਜਿਹੀ……. ਰੋ ਰਹੀ ਆਂ।
ਚੋਣਵੀਆਂ ਕਾਵਿ – ਸਤਰਾਂ ਤੇ ਆਧਾਰਿਤ ਪ੍ਰਸ਼ਨ-ਉੱਤਰ
ਨਿੱਕੀ ਜਿਹੀ ਸੂਈ ਵੱਟਵਾਂ ਧਾਗਾ,
ਬੈਠ ਕਸੀਦਾ ਕੱਢ ਰਹੀ ਆਂ।
ਨਿੱਕੀ ਜਿਹੀ ਸੂਈ ਵੱਟਵਾਂ ਧਾਗਾ,
ਬੈਠ ਕਸੀਦਾ ਕੱਢ ਰਹੀ ਆਂ।
ਆਉਂਦੇ-ਜਾਂਦੇ ਰਾਹੀ ਪੁੱਛਦੇ ਮੈਨੂੰ,
ਤੂੰ ਕਿਉਂ ਬੀਬੀ ਰੋ ਰਹੀ ਆਂ ?
ਬਾਬਲ ਮੇਰੇ ਕਾਜ ਰਚਾਇਆ,
ਮੈਂ ਪਰਦੇਸਣ ਹੋ ਰਹੀ ਆਂ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ਨਿਵੇਂ ਪਹਾੜਾਂ ਤੇ ਪਰਬਤ
(ਅ) ਸਾਡਾ ਚਿੜੀਆਂ ਦਾ ਚੰਬਾ
(ੲ) ਨਿੱਕੀ ਜਿਹੀ ਸੂਈ ਵੱਟਵਾਂ ਧਾਗਾ
(ਸ) ਹਰੀਏ ਨੀ ਰਸ ਭਰੀਏ ਖਜੂਰੇ
ਪ੍ਰਸ਼ਨ 2. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਢੋਲੇ ਨਾਲ
(ਅ) ਟੱਪੇ ਨਾਲ
(ੲ) ਸਿੱਠਣੀ ਨਾਲ
(ਸ) ਸੁਹਾਗ ਨਾਲ
ਪ੍ਰਸ਼ਨ 3. ਧੀ ਨੂੰ ਉਸ ਦੇ ਰੋਣ ਦਾ ਕਾਰਨ ਕੌਣ ਪੁੱਛਦਾ ਹੈ?
(ੳ) ਭਰਾ
(ਅ) ਬਾਬਲ
(ੲ) ਆਉਂਦੇ-ਜਾਂਦੇ ਰਾਹੀ
(ਸ) ਮਾਮਾ
ਪ੍ਰਸ਼ਨ 4. ਬਾਬਲ ਨੇ ਧੀ ਦਾ ਕਿਹੜਾ ਕਾਜ/ਕਾਰਜ ਰਚਾਇਆ ਹੈ?
(ੳ) ਰੋਕੇ ਦਾ
(ਅ) ਕੁੜਮਾਈ ਦਾ
(ੲ) ਮਾਈਏ ਦਾ
(ਸ) ਵਿਆਹ ਦਾ
ਪ੍ਰਸ਼ਨ 5. ਧੀ ਕਿਉਂ ਰੋਂਦੀ ਹੈ?
(ੳ) ਪਰਦੇਸਣ ਹੋਣ ਕਾਰਨ
(ਅ) ਪਰੇਸ਼ਾਨੀ ਕਾਰਨ
(ੲ) ਆਰਥਿਕ ਤੰਗੀ ਕਾਰਨ
(ਸ) ਪਤੀ ਦੇ ਨਸ਼ਈ ਹੋਣ ਕਾਰਨ
ਪ੍ਰਸ਼ਨ 6. ‘ਵੱਟਵਾਂ’ ਸ਼ਬਦ ਦਾ ਕੀ ਅਰਥ ਹੈ?
(ੳ) ਵੱਡਾ
(ਅ) ਵੱਟਿਆ ਹੋਇਆ
(ੲ) ਵਟਣਾ
(ਸ) ਵੱਟਦਾਰ