ਚੁੰਮ-ਚੁੰਮ ਰੱਖੋ : ਬਹੁਵਿਕਲਪੀ ਪ੍ਰਸ਼ਨ
ਚੁੰਮ-ਚੁੰਮ ਰੱਖੋ : MCQ
ਪ੍ਰਸ਼ਨ 1. ਨੰਦ ਲਾਲ ਨੂਰਪੁਰੀ ਦਾ ਜਨਮ ਕਦੋਂ ਹੋਇਆ?
(ੳ) 1906 ਈ. ਵਿੱਚ
(ਅ) 1916 ਈ. ਵਿੱਚ
(ੲ) 1909 ਈ. ਵਿੱਚ
(ਸ) 1929 ਈ. ਵਿੱਚ
ਪ੍ਰਸ਼ਨ 2. ਨੰਦ ਲਾਲ ਨੂਰਪੁਰੀ ਦਾ ਜਨਮ ਕਿੱਥੇ ਹੋਇਆ?
(ੳ) ਪਿੰਡ ਮਰਦਾਨ, ਸੂਬਾ ਸਰਹੱਦ (ਪਾਕਿਸਤਾਨ)
(ਅ) ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ)
(ੲ) ਪਿੰਡ ਸਲਹੱਡ, ਜ਼ਿਲ੍ਹਾ ਐਬਟਾਬਾਦ (ਪਾਕਿਸਤਾਨ)
(ਸ) ਪਿੰਡ ਗਲੋਟੀਆਂ ਖੁਰਦ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ)
ਪ੍ਰਸ਼ਨ 3. ‘ਮੈਂ ਵਤਨ ਦਾ ਸ਼ਹੀਦ’ ਨਾਂ ਦਾ ਗੀਤ ਕਿਸ ਦੇਸ-ਭਗਤ ਦੀ ਸ਼ਹੀਦੀ ਬਾਰੇ ਸੀ?
(ੳ) ਊਧਮ ਸਿੰਘ ਦੀ ਸ਼ਹੀਦੀ ਬਾਰੇ
(ਅ) ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਬਾਰੇ
(ੲ) ਭਗਤ ਸਿੰਘ ਦੀ ਸ਼ਹੀਦੀ ਬਾਰੇ
(ਸ) ਰਾਜ ਗੁਰੂ ਦੀ ਸ਼ਹੀਦੀ ਬਾਰੇ
ਸ਼ਨ 4. ‘ਪੰਜਾਬ ਬੋਲਿਆ’ ਨਾਂ ਦੀ ਰਚਨਾ ਕਿਸ ਕਵੀ ਦੀ ਹੈ?
(ੳ) ਪ੍ਰੋ. ਪੂਰਨ ਸਿੰਘ ਦੀ
(ਅ) ਪ੍ਰੋ. ਮੋਹਨ ਸਿੰਘ ਦੀ
(ੲ) ਡਾ. ਹਰਿਭਜਨ ਸਿੰਘ ਦੀ
(ਸ) ਨੰਦ ਲਾਲ ਨੂਰਪੁਰੀ ਦੀ
ਪ੍ਰਸ਼ਨ 5. ਨੰਦ ਲਾਲ ਨੂਰਪੁਰੀ ਦੀ ਰਚਨਾ ਕਿਹੜੀ ਹੈ?
(ੳ) ਸਾਵੇ ਪੱਤਰ
(ਅ) ਵਗਦੇ ਪਾਣੀ
(ੲ) ਆਖ਼ਰੀ ਸੁਗਾਤ
(ਸ) ਸੁਨੇਹੜੇ
ਪ੍ਰਸ਼ਨ 6. ‘ਚੁੰਮ-ਚੁੰਮ ਰੱਖੋ” ਨਾਂ ਦਾ ਗੀਤ ਕਿਸ ਕਵੀ ਦਾ ਹੈ?
(ੳ) ਅੰਮ੍ਰਿਤਾ ਪ੍ਰੀਤਮ ਦਾ
(ਅ) ਨੰਦ ਲਾਲ ਨੂਰਪੁਰੀ ਦਾ
(ੲ) ਡਾ. ਹਰਿਭਜਨ ਸਿੰਘ ਦਾ
(ਸ) ਸ਼ਿਵ ਕੁਮਾਰ ਬਟਾਲਵੀ ਦਾ
ਪ੍ਰਸ਼ਨ 7. ਤੁਹਾਡੀ ਪਾਠ-ਪੁਸਤਕ ਵਿੱਚ ਨੰਦ ਲਾਲ ਨੂਰਪੁਰੀ ਦੀ ਕਿਹੜੀ ਰਚਨਾ/ਕਵਿਤਾ ਦਰਜ ਹੈ?
(ੳ) ਮੇਰਾ ਬਚਪਨ
(ਅ) ਤਾਜ ਮਹੱਲ
(ੲ) ਚੁੰਮ-ਚੁੰਮ ਰੱਖੋ
(ਸ) ਵਗਦੇ ਪਾਣੀ
ਪ੍ਰਸ਼ਨ 8. ਨੰਦ ਲਾਲ ਨੂਰਪੁਰੀ ਦਾ ਦਿਹਾਂਤ ਕਦੋਂ ਹੋਇਆ?
(ੳ) 1956 ਈ. ਵਿੱਚ
(ਅ) 1966 ਈ. ਵਿੱਚ
(ੲ) 1971 ਈ. ਵਿੱਚ
(ਸ) 1973 ਈ. ਵਿੱਚ
ਪ੍ਰਸ਼ਨ 9. ‘ਚੁੰਮ-ਚੁੰਮ ਰੱਖੋ’ ਨਾਂ ਦੀ ਰਚਨਾ/ਕਵਿਤਾ ਵਿੱਚ ਕਿਸ ਦੀ ਸ਼ਹੀਦੀ ਦਾ ਜ਼ਿਕਰ ਹੈ ?
(ੳ) ਸ੍ਰੀ ਗੁਰੂ ਅਰਜਨ ਦੇਵ ਜੀ ਦੀ
(ਅ) ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ
(ੲ) ਵੱਡੇ ਸਾਹਿਬਜ਼ਾਦਿਆਂ ਦੀ
(ਸ) ਛੋਟੇ ਸਾਹਿਬਜ਼ਾਦਿਆਂ ਦੀ
ਪ੍ਰਸ਼ਨ 10. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਕਿੱਥੇ ਸ਼ਹੀਦ ਹੋਏ?
(ੳ) ਅਨੰਦਪੁਰ ਸਾਹਿਬ ਵਿਖੇ
(ਅ) ਚਮਕੌਰ ਸਾਹਿਬ ਵਿਖੇ
(ੲ) ਸਰਹੰਦ ਵਿਖੇ
(ਸ) ਦਿੱਲੀ ਵਿਖੇ
ਪ੍ਰਸ਼ਨ 11. ‘ਹੀਰਿਆਂ ਦੇ ਹਾਰ ਦੀ ਲੜੀ’ ਕਿਸ ਨਾਲ ਗੁੰਦਣ ਲਈ ਕਿਹਾ ਗਿਆ ਹੈ?
(ੳ) ਮੋਤੀਆਂ ਨਾਲ
(ਅ) ਫੁੱਲਾਂ ਨਾਲ
(ੲ) ਕਲੀਆਂ ਨਾਲ਼
(ਸ) ਗੁਲਾਬਾਂ ਨਾਲ
ਪ੍ਰਸ਼ਨ 12. ਕੌਣ ਜੰਗ ਵਿੱਚੋਂ ਲੜ ਕੇ ਆਉਣਗੇ?
(ੳ) ਫ਼ੌਜੀ
(ਅ) ਮੇਰੇ ਸਿਪਾਹੀ
(ੲ) ਮੇਰੇ ਲਾਡਲੇ
(ਸ) ਮੇਰੇ ਲਾਲ
ਪ੍ਰਸ਼ਨ 13. ਵਿਹੜੇ ਵਿੱਚ ਕਿਹੜੀ ਖ਼ੁਸ਼ੀ ਠਾਠਾਂ ਮਾਰੇਗੀ?
(ੳ) ਸੰਸਾਰ ਦੀ
(ਅ) ਪਰਿਵਾਰ ਦੀ
(ੲ) ਲੋਕਾਂ ਦੀ
(ਸ) ਘਰ ਵਾਲਿਆਂ ਦੀ
ਪ੍ਰਸ਼ਨ 14. ਕੂਲੇ ਕੂਲੇ ਹੱਥਾਂ ਵਿੱਚ ਕਿਹੋ ਜਿਹੀਆਂ ਕਿਰਪਾਨਾਂ ਸਨ?
(ੳ) ਲੰਮੀਆਂ
(ਅ) ਗੋਰੀਆਂ
(ੲ) ਤੇਜ਼
(ਸ) ਤਿੱਖੀਆਂ
ਪ੍ਰਸ਼ਨ 15. ‘ਚੁੰਮ-ਚੁੰਮ ਰੱਖੋ’ ਨਾਂ ਦੇ ਗੀਤ ਦੇ ਆਧਾਰ ‘ਤੇ ਦੱਸੋ ਕਿ ਸਾਹਿਬਜ਼ਾਦਿਆਂ ਦੀ ਜੋੜੀ ਨੂੰ ਜੰਗ ਲਈ ਕਿਸ ਨੇ ਤੋਰਿਆ?
(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ
(ਅ) ਮਾਤਾ ਗੁਜਰੀ ਜੀ ਨੇ
(ੲ) ਮਾਤਾ ਸੁੰਦਰੀ ਜੀ ਨੇ
(ਸ) ਮਾਤਾ ਜੀਤੋ ਜੀ ਨੇ
ਪ੍ਰਸ਼ਨ 16. ਮਾਤਾ ਗੁਜਰੀ ਜੀ ਕਿਨ੍ਹਾਂ ਦਾ ਪਲ ਭਰ ਦਾ ਵਿਛੋੜਾ ਵੀ ਨਹੀਂ ਸਨ ਸਹਾਰਦੇ?
(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ
(ਅ) ਆਪਣੇ ਪੋਤਰਿਆਂ ਦਾ
(ੲ) ਪਤੀ ਦਾ
(ਸ) ਭਰਾਵਾਂ ਦਾ
ਪ੍ਰਸ਼ਨ 17. ਘੋੜੀਆਂ ਦੇ ਪੌੜ ਕਿਸ ਦੇ ਕੰਨਾਂ ਨੇ ਵੱਜਦੇ ਸੁਣੇ?
(ੳ) ਸਾਹਿਬਜ਼ਾਦਿਆਂ ਦੇ
(ਅ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
(ੲ) ਮਾਤਾ ਗੁਜਰੀ ਜੀ ਦੇ
(ਸ) ਮਾਤਾ ਸੁੰਦਰੀ ਜੀ ਦੇ
ਪ੍ਰਸ਼ਨ 18. ਘੋੜੀਆਂ ਦੇ ਪੌੜਾਂ ਦੀ ਅਵਾਜ਼ ਸੁਣ ਕੇ ਕੌਣ ਬੂਹੇ ਵੱਲ ਭੱਜਾ ਆਇਆ?
(ੳ) ਸਾਹਿਬਜ਼ਾਦਾ ਅਜੀਤ ਸਿੰਘ ਜੀ
(ਅ) ਸ੍ਰੀ ਗੁਰੂ ਗੋਬਿੰਦ ਸਿੰਘ ਜੀ
(ੲ) ਮਾਤਾ ਗੁਜਰੀ ਜੀ
(ਸ) ਮਾਤਾ ਜੀਤੋ ਜੀ
ਪ੍ਰਸ਼ਨ 19. ਘੋੜੀ ਕਿਸ ਵਿੱਚ ਭਿੱਜੀ ਹੋਈ ਸੀ?
(ੳ) ਲਹੂ ਵਿੱਚ
(ਅ) ਪਾਣੀ ਵਿੱਚ
(ੲ) ਬਰਖਾ ਵਿੱਚ
(ਸ) ਤ੍ਰੇਲ ਵਿੱਚ
ਪ੍ਰਸ਼ਨ 20. ਘੋੜੀ ਦੀ ਕਾਠੀ ‘ਤੇ ਕੀ ਲੱਗਾ ਹੋਇਆ ਸੀ?
(ੳ) ਨਿਸ਼ਾਨ
(ਅ) ਲਹੂ
(ੲ) ਫੁੱਲ
(ਸ) ਟੱਕ
ਪ੍ਰਸ਼ਨ 21. ਕੌਣ ਆਪਣੇ ਦਾਦੇ ਕੋਲ ਜਾ ਵੱਸੇ ਸਨ?
(ੳ) ਸਿਪਾਹੀ
(ਅ) ਲਾਲ
(ੲ) ਸਾਹਿਬਜ਼ਾਦੇ
(ਸ) ਲਾਲ
ਪ੍ਰਸ਼ਨ 22. ਮਾਤਾ ਗੁਜਰੀ ਜੀ ਨੂੰ ਕਿਸ ਦੀ ਉਡੀਕ ਛੱਡ ਦੇਣ ਲਈ ਕਿਹਾ ਗਿਆ ਹੈ?
(ੳ) ਹੰਸਾਂ ਦੀ ਡਾਰ ਦੀ
(ਅ) ਭੈਣਾਂ ਦੀ
(ੲ) ਭਰਾਵਾਂ ਦੀ
(ਸ) ਭੈਣਾਂ ਦੀ
ਪ੍ਰਸ਼ਨ 23. ‘ਚੁੰਮ-ਚੁੰਮ ਰੱਖੋ’ ਨਾਂ ਦੇ ਗੀਤ ਦੇ ਆਧਾਰ ‘ਤੇ ਦੱਸੋ ਕਿ ਕੌਣ ਭੁੱਬਾਂ ਮਾਰਦਾ ਸੀ?
(ੳ) ਮਾਂ
(ਅ) ਪੁੱਤਰ
(ੲ) ਸਾਰੇ
(ਸ) ਘੋੜੀ
ਪ੍ਰਸ਼ਨ 24. ‘ਚੁੰਮ-ਚੁੰਮ ਰੱਖੋ’ ਨਾਂ ਦੇ ਗੀਤ ਵਿੱਚ ਕਿਸ ਦੀ ਕਲਗੀ ਚੁੰਮ ਕੇ ਰੱਖਣ ਲਈ ਕਿਹਾ ਗਿਆ ਹੈ?
(ੳ) ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ
(ਅ) ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ
(ੲ) ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ
(ਸ) ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਦੀ
ਪ੍ਰਸ਼ਨ 25. ‘ਚੁੰਮ-ਚੁੰਮ ਰੱਖੋ’ ਨਾਂ ਦੀ ਰਚਨਾ ਵਿੱਚ ਕਿਸ ਦੇ ਮਨ ਦੇ ਭਾਵ ਅਤੇ ਵਲਵਲੇ ਬਿਆਨ ਕੀਤੇ ਗਏ ਹਨ?
(ੳ) ਸਾਹਿਬਜ਼ਾਦਿਆਂ ਦੇ
(ਅ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
(ੲ) ਮਾਤਾ ਸੁੰਦਰੀ ਜੀ ਦੇ
(ਸ) ਮਾਤਾ ਗੁਜਰੀ ਜੀ ਦੇ