ਤੇਰੇ ਮਹਿਲਾਂ ਦੇ…….. ਘਰ ਜਾ ਆਪਣੇ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ,
ਬਾਬਲ ਗੁੱਡੀਆਂ ਕੌਣ ਖੇਡੇ ?
ਮੇਰੀਆਂ ਖੇਡਣ ਪੋਤਰੀਆਂ,
ਧੀਏ ਘਰ ਜਾ ਆਪਣੇ।
ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ,
ਬਾਬਲ ਚਰਖਾ ਕੌਣ ਕੱਤੇ ?
ਮੇਰੀਆਂ ਕੱਤਣ ਪੋਤਰੀਆਂ,
ਧੀਏ ਘਰ ਜਾ ਆਪਣੇ।
ਮੇਰਾ ਛੁੱਟਾ ਕਸੀਦਾ ਵੇ,
ਬਾਬਲ ਦੱਸ ਕੌਣ ਕੱਢੇ ?
ਮੇਰੀਆਂ ਕੱਢਣ ਪੋਤਰੀਆਂ,
ਧੀਏ ਘਰ ਜਾ ਆਪਣੇ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ‘ਸਾਡਾ ਚਿੜੀਆਂ ਦਾ ਚੰਬਾ’ ਵਿੱਚੋਂ
(ਅ) ‘ਹਰੀਏ ਨੀ ਰਸ ਭਰੀਏ ਖਜੂਰੇ’ ਵਿੱਚੋਂ
(ੲ) ‘ਦੇਈਂ-ਦੇਈਂ ਵੇ ਬਾਬਲਾ’ ਵਿੱਚੋਂ
(ਸ) ‘ਅੱਸੂ ਦਾ ਕਾਜ ਰਚਾ’ ਵਿੱਚੋਂ
ਪ੍ਰਸ਼ਨ 2. ਇਹ ਕਾਵਿ-ਸਤਰਾਂ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਸੰਬੰਧਿਤ ਹਨ?
(ੳ) ਢੋਲੇ ਨਾਲ
(ਅ) ਸੁਹਾਗ ਨਾਲ
(ੲ) ਸਿੱਠਣੀ ਨਾਲ
(ਸ) ਮਾਹੀਏ ਨਾਲ
ਪ੍ਰਸ਼ਨ 3. ਇਹਨਾਂ ਸਤਰਾਂ ਵਿੱਚ ਧੀ ਕਿਸ ਨੂੰ ਸੰਬੋਧਨ ਕਰਦੀ ਹੈ?
(ੳ) ਮਾਂ ਨੂੰ
(ਅ) ਬਾਬਲ ਨੂੰ
(ੲ) ਮਾਮੇ ਨੂੰ
(ਸ) ਤਾਏ ਨੂੰ
ਪ੍ਰਸ਼ਨ 4. ਇਹਨਾਂ ਕਾਵਿ-ਸਤਰਾਂ ਵਿੱਚ ਕਿਨ੍ਹਾਂ ਦੋ ਧਿਰਾਂ ਵਿਚਕਾਰ ਵਾਰਤਾਲਾਪ ਹੋਈ ਹੈ?
(ੳ) ਮਾਂ ਤੇ ਧੀ ਵਿਚਕਾਰ
(ਅ) ਮਾਂ ਤੇ ਪੁੱਤ ਵਿਚਕਾਰ
(ੲ) ਧੀ ਤੇ ਬਾਬਲ ਵਿਚਕਾਰ
(ਸ) ਧੀ ਤੇ ਮਾਮੇ ਵਿਚਕਾਰ
ਪ੍ਰਸ਼ਨ 5. ਧੀ ਦੇ ਸਹੁਰੇ ਜਾਣ ਤੋਂ ਬਾਅਦ ਪੋਤਰੀਆਂ ਕਿਸ ਨਾਲ ਖੇਡਣਗੀਆਂ?
(ੳ) ਖਿਡੌਣਿਆਂ ਨਾਲ
(ਅ) ਬੱਚਿਆਂ ਨਾਲ
(ੲ) ਸਾਥਣਾਂ ਨਾਲ
(ਸ) ਗੁੱਡੀਆਂ ਨਾਲ
ਪ੍ਰਸ਼ਨ 6. ‘ਕਸੀਦਾ’ ਸ਼ਬਦ ਦਾ ਕੀ ਅਰਥ ਹੈ ?
(ੳ) ਸਿਲਾਈ
(ਅ) ਕਢਾਈ
(ੲ) ਪੁਰਾਈ
(ਸ) ਭਰਾਈ