ਬਹੁਵਿਕਲਪੀ ਪ੍ਰਸ਼ਨ : ਸਾਡਾ ਚਿੜੀਆਂ ਦਾ ਚੰਬਾ
MCQ : ਸਾਡਾ ਚਿੜੀਆਂ ਦਾ ਚੰਬਾ
ਪ੍ਰਸ਼ਨ 1. ‘ਸਾਡਾ ਚਿੜੀਆਂ ਦਾ ਚੰਬਾ’ ਲੋਕ-ਗੀਤ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਟੱਪੇ ਨਾਲ
(ਅ) ਸੁਹਾਗ ਨਾਲ
(ੲ) ਘੋੜੀ ਨਾਲ
(ਸ) ਮਾਹੀਏ ਨਾਲ
ਪ੍ਰਸ਼ਨ 2. ‘ਸਾਡਾ ਚਿੜੀਆਂ ਦਾ ਚੰਬਾ’ ਲੋਕ-ਗੀਤ ਵਿੱਚ ‘ਚਿੜੀਆਂ’ ਸ਼ਬਦ ਕਿਸ ਲਈ ਵਰਤਿਆ ਗਿਆ ਹੈ?
(ੳ) ਕੁੜੀਆਂ ਲਈ
(ਅ) ਪੰਛੀਆਂ ਲਈ
(ੲ) ਨਾਸ਼ਵਾਨਤਾ ਲਈ
(ਸ) ਭੈਣਾਂ ਲਈ
ਪ੍ਰਸ਼ਨ 3. ਧੀ ਆਪਣੀ ਤੁਲਨਾ ਕਿਸ ਨਾਲ ਕਰਦੀ ਹੈ?
(ੳ) ਮੋਰਨੀਆਂ ਨਾਲ
(ਅ) ਚਿੜੀਆਂ ਦੇ ਚੰਬੇ ਨਾਲ
(ੲ) ਕਬੂਤਰੀਆਂ ਨਾਲ
(ਸ) ਹਿਰਨੀਆਂ ਨਾਲ
ਪ੍ਰਸ਼ਨ 4. ‘ਚਿੜੀਆਂ ਦਾ ਚੰਬਾ’ ਸੁਹਾਗ ਵਿੱਚ ਕਿਹੜੇ ਰੁੱਖ ਦਾ ਨਾਂ ਆਇਆ ਹੈ?
(ੳ) ਟਾਹਲੀ ਦਾ
(ਅ) ਕਿੱਕਰ ਦਾ
(ੲ) ਸ਼ਹਿਤੂਤ ਦਾ
(ਸ) ਬੇਰੀ ਦਾ
ਪ੍ਰਸ਼ਨ 5. ਬਾਬਲ ਆਪਣੇ ਘਰ ਵਿੱਚ ਕਿਨ੍ਹਾਂ ਵੱਲੋਂ ਗੁੱਡੀਆਂ ਖੇਡਣ ਲਈ ਆਖਦਾ ਹੈ?
(ੳ) ਭੈਣਾਂ ਵੱਲੋਂ
(ਅ) ਭਤੀਜੀਆਂ ਵੱਲੋਂ
(ੲ) ਸਾਲੀਆਂ ਵੱਲੋਂ
(ਸ) ਪੋਤਰੀਆਂ ਵੱਲੋਂ
ਪ੍ਰਸ਼ਨ 6. ‘ਕਸੀਦਾ’ ਸ਼ਬਦ ਤੋਂ ਕੀ ਭਾਵ ਹੈ?
(ੳ) ਮਹਿੰਗਾ
(ਅ) ਪੁਰਾਣਾ
(ੲ) ਕਢਾਈ
(ਸ) ਨਵਾਂ
ਪ੍ਰਸ਼ਨ 7. ਬਾਬਲ ਧੀ ਦਾ ਡੋਲਾ ਲੰਘਾਉਣ ਲਈ ਕੀ-ਕੀ ਪੁਟਵਾ ਦੇਣ ਲਈ ਆਖਦਾ ਹੈ?
(ੳ) ਇੱਟ ਤੇ ਕਿੱਲਾ
(ਅ) ਟਾਹਲੀ ਤੇ ਸੜਕ
(ੲ) ਸ਼ਹਿਤੂਤ ਤੇ ਇੱਟ
(ਸ) ਇੱਟ ਤੇ ਟਾਹਲੀ
ਪ੍ਰਸ਼ਨ 8. ‘ਛੁੱਟਾ’ ਸ਼ਬਦ ਦਾ ਕੀ ਅਰਥ ਹੈ?
(ੳ) ਪੂਰਾ ਹੋਇਆ
(ਅ) ਖ਼ਰਾਬ ਹੋਇਆ
(ੲ) ਰਹਿੰਦਾ/ਅਧੂਰਾ
(ਸ) ਬੇਹੱਦ ਸੁੰਦਰ
ਪ੍ਰਸ਼ਨ 9. ਹੇਠ ਦਿੱਤੀ ਤੁਕ ਦੀ ਖ਼ਾਲੀ ਥਾਂ ‘ਤੇ ਕਿਹੜਾ ਸ਼ਬਦ ਆਵੇਗਾ?
ਸਾਡਾ…… ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ।
(ੳ) ਮੋਰਾਂ
(ਅ) ਕਾਂਵਾਂ
(ੲ) ਚਿੜੀਆਂ
(ਸ) ਕਬੂਤਰਾਂ
ਪ੍ਰਸ਼ਨ 10. ‘ਅਸਾਂ ਉੱਡ ਜਾਣਾ’ ਵਿੱਚ ਕਿਨ੍ਹਾਂ ਦੇ ਜਾਣ ਦਾ ਜ਼ਿਕਰ ਹੈ?
(ੳ) ਧੀਆਂ ਦੇ
(ਅ) ਚਿੜੀਆਂ ਦੇ
(ੲ) ਮਾਪਿਆਂ ਦੇ
(ਸ) ਭੈਣਾਂ ਦੇ
ਪ੍ਰਸ਼ਨ 11. ‘ਸਾਡਾ ਚਿੜੀਆਂ ਦਾ ਚੰਬਾ’ ਵਿੱਚ ਧੀ ਕਿਸ ਨੂੰ ਸੰਬੋਧਨ ਕਰਦੀ ਹੈ?
(ੳ) ਮਾਂ ਨੂੰ
(ਅ) ਸੱਸ ਨੂੰ
(ੲ) ਚਾਚੇ ਨੂੰ
(ਸ) ਬਾਬਲ ਨੂੰ
ਪ੍ਰਸ਼ਨ 12. ‘ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ? ਤੁਕ ਵਿੱਚ ਕਿਸ ਵੱਲ ਇਸ਼ਾਰਾ ਹੈ?
(ੳ) ਪੇਕੇ ਘਰ ਵੱਲ
(ਅ) ਸਹੁਰੇ-ਘਰ ਵੱਲ
(ੲ) ਮਾਪਿਆਂ ਵੱਲ
(ਸ) ਭੈਣਾਂ-ਭਰਾਵਾਂ ਵੱਲ
ਪ੍ਰਸ਼ਨ 13. ਹੇਠ ਦਿੱਤੀ ਤੁਕ ਪੂਰੀ ਕਰੋ :
ਮੇਰਾ ਛੁੱਟਾ ਕਸੀਦਾ ਵੇ,……..
(ੳ) ਧੀਏ ਘਰ ਜਾ ਆਪਣੇ
(ਅ) ਬਾਬਲ ਦੱਸ ਕੌਣ ਕੱਢੇ
(ੲ) ਬਾਬਲ ਕਿਹੜੇ ਦੇਸ ਜਾਣਾ
(ਸ) ਮੇਰੀਆਂ ਕੱਢਣ ਪੋਤਰੀਆਂ
ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਸਾਡਾ ਚਿੜੀਆਂ ਦਾ ਚੰਬਾ’ ਲੋਕ-ਗੀਤ ਵਿੱਚ ਕਿਸ-ਕਿਸ ਦੀ ਗੱਲ-ਬਾਤ ਹੋਈ ਹੈ?
ਉੱਤਰ : ‘ਸਾਡਾ ਚਿੜੀਆਂ ਦਾ ਚੰਬਾ’ ਲੋਕ-ਗੀਤ ਵਿੱਚ ਧੀ ਅਤੇ ਬਾਪ (ਬਾਬਲ) ਦੀ ਗੱਲ-ਬਾਤ ਹੋਈ ਹੈ।
ਪ੍ਰਸ਼ਨ 2. ਧੀ ਬਾਬਲ ਅੱਗੇ ਕੀ ਤਰਲਾ ਕਰਦੀ ਹੈ?
ਉੱਤਰ : ਧੀ ਬਾਬਲ ਅੱਗੇ ਪੇਕੇ ਘਰ ਰਹਿਣ ਦਾ ਤਰਲਾ ਕਰਦੀ ਹੈ।
ਪ੍ਰਸ਼ਨ 3. ਧੀ ਆਪਣੇ ਪੇਕੇ-ਘਰੋਂ ਨਾ ਜਾਣ ਲਈ ਜਿਹੜੀਆਂ ਦਲੀਲਾਂ ਦਿੰਦੀ ਹੈ ਉਹਨਾਂ ਦਲੀਲਾਂ ਦਾ ਬਾਬਲ ‘ਤੇ ਕੋਈ ਅਸਰ ਹੁੰਦਾ ਹੈ?
ਉੱਤਰ : ਨਹੀਂ।
ਪ੍ਰਸ਼ਨ 4. ਬਾਬਲ ਦੇ ਮਹਿਲਾਂ ਵਿੱਚ ਧੀ ਦੇ ਜਾਣ ਤੋਂ ਬਾਅਦ ਕੌਣ ਖੇਡੇਗਾ?
ਉੱਤਰ : ਬਾਬਲ ਦੀਆਂ ਪੋਤਰੀਆਂ।
ਪ੍ਰਸ਼ਨ 5. ਬਾਬਲ ਦੇ ਮਹਿਲਾਂ ਵਿੱਚੋਂ ਧੀ ਦੇ ਜਾਣ ਮਗਰੋਂ ਚਰਖਾ ਕੌਣ ਕੱਤੇਗਾ?
ਉੱਤਰ : ਪੋਤਰੀਆਂ।