ਸਾਰ : ਬੇਟੀ, ਚੰਨਣ ਦੇ ਓਹਲੇ
ਪ੍ਰਸ਼ਨ : ‘ਬੇਟੀ, ਚੰਨਣ ਦੇ ਓਹਲੇ’ ਨਾਂ ਦੇ ਸੁਹਾਗ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ‘ਬੇਟੀ, ਚੰਨਣ ਦੇ ਓਹਲੇ’ ਨਾਂ ਦੇ ਸੁਹਾਗ ਵਿੱਚ ਬਾਪ ਅਤੇ ਬੇਟੀ ਦੇ ਵਿਚਕਾਰ ਹੋਈ ਵਾਰਤਾਲਾਪ ਅੰਕਿਤ ਹੈ। ਬਾਪ ਵੱਲੋਂ ਬੇਟੀ/ਧੀ ਨੂੰ ਇਹ ਪੁੱਛਣ ‘ਤੇ ਕਿ ਉਹ ਚੰਨਣ ਦੇ ਰੁੱਖ ਓਹਲੇ ਕਿਉਂ ਖੜ੍ਹੀ ਸੀ ? ਬੇਟੀ/ਧੀ ਜਵਾਬ ਦਿੰਦੀ ਹੈ ਕਿ ਉਹ ਵਰ ਚਾਹੁੰਦੀ ਹੈ। ਬਾਪ ਬੇਟੀ ਨੂੰ ਪੁੱਛਦਾ ਹੈ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ? ਬੇਟੀ ਜਵਾਬ ਦਿੰਦੀ ਹੈ ਕਿ ਉਸ ਨੂੰ ਇਸ ਤਰ੍ਹਾਂ ਦਾ ਵਰ ਚਾਹੀਦਾ ਹੈ ਜਿਵੇਂ ਅਨੇਕਾਂ ਤਾਰਿਆਂ ਵਿੱਚੋਂ ਖ਼ੂਬਸੂਰਤ ਚੰਨ ਹੋਵੇ ਅਤੇ ਚੰਨਾਂ ਵਿੱਚੋਂ ਵੀ ਖ਼ੂਬਸੂਰਤ ਕਾਹਨ-ਘਨੱਈਆ (ਕ੍ਰਿਸ਼ਨ ਜੀ) ਹੋਵੇ। ਜਦ ਇਹ ਧੀ ਆਪਣੇ ਮਾਮੇ ਨੂੰ ਕਹਿੰਦੀ ਹੈ ਕਿ ਉਹ ਵਰ ਚਾਹੁੰਦੀ ਹੈ ਤਾਂ ਮਾਮਾ ਉਸ ਨੂੰ ਪੁੱਛਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਵਰ ਚਾਹੁੰਦੀ ਹੈ ? ਉਹ ਜਵਾਬ ਦਿੰਦੀ ਹੈ ਕਿ ਉਹ ਇਸ ਤਰ੍ਹਾਂ ਦਾ ਵਰ ਚਾਹੁੰਦੀ ਹੈ ਜਿਵੇਂ ਅਨੇਕਾਂ ਤਾਰਿਆਂ ਵਿੱਚੋਂ ਖ਼ੂਬਸੂਰਤ ਚੰਨ ਹੋਵੇ ਅਤੇ ਚੰਨਾਂ ਵਿੱਚੋਂ ਵੀ ਖੂਬਸੂਰਤ ਕਾਹਨ (ਕ੍ਰਿਸ਼ਨ) ਘਨੱਈਆ ਹੋਵੇ।
ਇਸ ਤਰ੍ਹਾਂ ਧੀ ਆਪਣੇ ਲਈ ਅਤਿਅੰਤ ਖ਼ੂਬਸੂਰਤ ਵਰ ਦੀ ਇੱਛਾ ਪ੍ਰਗਟਾਉਂਦੀ ਹੈ ।