CBSEClass 9th NCERT PunjabiEducationPunjab School Education Board(PSEB)

ਸਾਰ : ਬਸ਼ੀਰਾ


ਪ੍ਰਸ਼ਨ. ‘ਬਸ਼ੀਰਾ’ ਕਹਾਣੀ ਦਾ ਸੰਖੇਪ ਸਾਰ ਲਿਖੋ।

ਉੱਤਰ : ਬਸ਼ੀਰਾ ਤੇ ਕਹਾਣੀਕਾਰ ਚੰਗੇ ਦੋਸਤ ਸਨ । ਲੜਾਈ ਵਿਚ ਬਸ਼ੀਰਾ ਕਹਾਣੀਕਾਰ ਦੀ ਅਤੇ ਪੜ੍ਹਾਈ ਵਿਚ ਕਹਾਣੀਕਾਰ ਬਸ਼ੀਰੇ ਦੀ ਸਹਾਇਤਾ ਕਰਦਾ। ਕਈ ਮੁੰਡੇ ਉਨ੍ਹਾਂ ਦੀ ਯਾਰੀ ਤੋਂ ਬਹੁਤ ਸੜਦੇ ਸਨ।

ਕਹਾਣੀਕਾਰ ਪੜ੍ਹਾਈ ਵਿਚ ਚੰਗਾ ਸੀ ਤੇ ਬਸ਼ੀਰਾ ਖੇਡਾ ਤੇ ਗਾਇਕੀ ਵਿਚ। ਦੋਹਾਂ ਦੀ ਦੋਸਤੀ ਨਾਲ ਕਹਾਣੀਕਾਰ ਖੇਡਾਂ ਵਿਚ ਚੰਗਾ ਹੋ ਗਿਆ ਤੇ ਬਸ਼ੀਰਾ ਪੜ੍ਹਾਈ ਵਿੱਚ । ਬਸ਼ੀਰੇ ਦੀ ਫੁੱਟਬਾਲ ਦੀ ਕਿੱਕ ਬੜੀ ਮਜ਼ਬੂਤ ਸੀ। ਕਹਾਣੀਕਾਰ ਦੇ ਜਨਮ-ਦਿਨ ਉੱਤੇ ਉਨ੍ਹਾਂ ਦੇ ਰਿਸ਼ਤੇਦਾਰ ਮੁੰਡੇ-ਕੁੜੀਆਂ ਸ਼ਹਿਰੋਂ ਆਉਂਦੇ। ਉਹ ਸੋਹਣੇ ਕੱਪੜੇ ਪਾਈ ਸੋਹਣੀਆ ਸੁਗਾਤਾਂ ਲੈ ਕੇ ਆਉਂਦੇ। ਸੋਹਣੀਆਂ ਕੁੜੀਆਂ ਅੱਗੇ ਬਸ਼ੀਰਾ ਸ਼ਰਮ ਨਾਲ ਦੂਹਰਾ ਹੋਇਆ ਇਕ ਨੁੱਕਰੇ ਬੈਠਾ ਰਹਿੰਦਾ। ਇਨ੍ਹਾਂ ਵਿੱਚੋਂ ਇਕ ਕੁੜੀ ਕਾਂਤੀ ਕਹਾਣੀਕਾਰ ਨੂੰ ਬਹੁਤ ਚੰਗੀ ਲਗਦੀ ਸੀ। ਉਸ ਨੇ ਕਹਾਣੀਕਾਰ ਲਈ ਲਿਆਦੀਆਂ ਸੁਗਾਤਾਂ ਵਿਚੋਂ ਇਕ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਸੀ। ਕਹਾਣੀਕਾਰ ਨੇ ਇਕ ਵਾਰੀ ਬਸ਼ੀਰੇ ਨੂੰ ਇਕ ਵਾਧੀਆ ਫੁੱਟਬਾਲ ਦਿੱਤਾ ਸੀ, ਜੋ ਉਸ ਇਕੱਲੇ ਦਾ ਆਪਣਾ ਸੀ ।

ਦੋਵੇਂ ਮਿੱਤਰ ਆਪਣੀ ਕਲਪਨਾ ਵਿਚ ਕਾਲਜ ਵਿਚ ਪੜ੍ਹਨ ਬਾਰੇ ਸੋਚਦੇ। ਕਹਾਣੀਕਾਰ ਸਮਝਦਾ ਸੀ ਕਿ ਬਸ਼ੀਰਾ ਯੂਨੀਵਰਸਿਟੀ ਦੀ ਟੀਮ ਵਿਚ ਚੁਣਿਆ ਜਾਵੇਗਾ। ਬਸ਼ੀਰਾ ਕਹਿੰਦਾ ਸੀ ਕਿ ਕਹਾਣੀਕਾਰ ਬਹੁਤ ਸਾਰੀਆਂ ਕਿਤਾਬਾਂ ਲਿਖੇਗਾ, ਜਿਸ ਵਿਚ ਉਹ ਉਸ ਦਾ ਹਾਲ ਵੀ ਹੋਵੇਗਾ। ਉਹ ਪਰਦੇਸਾਂ ਦੀਆਂ ਸੈਰਾਂ ਤੇ ਕਹਾਣੀਕਾਰ ਦੇ ਕਾਂਤੀ ਨਾਲ ਵਿਆਹ ਬਾਰੇ ਵੀ ਸੋਚਦੇ।

ਇਕ ਵਾਰੀ ਜਦੋਂ ਬਸ਼ੀਰਾ ਪੰਜ-ਸੱਤ ਦਿਨ ਸਕੂਲ ਨਾ ਆਇਆ ਤੇ ਕਹਾਣੀਕਾਰ ਫ਼ਿਕਰਮੰਦ ਹੋਇਆ ਉਸ ਦੇ ਪਿੰਡ ਪੁੱਜਾ, ਤਾਂ ਉਸ ਨੂੰ ਪਿੰਡੋਂ ਬਾਹਰਵਾਰ ਚਰਾਂਦਾ ਵਿਚ ਬਸ਼ੀਰਾ ਮੱਝ ਚਰਾਉਂਦਾ ਮਿਲਿਆ, ਜਿਸ ਨੇ ਉਸ ਨੂੰ ਦੱਸਿਆ ਕਿ ਉਸ ਦੇ ਬਾਪ ਨੇ ਮੱਝ ਖ਼ਰੀਦ ਲਈ ਹੈ, ਜਿਸ ਦਾ ਮਤਲਬ ਸੀ ਕਿ ਉਹ (ਬਸ਼ੀਰਾ) ਉਸਦਾ ਦੁੱਧ ਘਰ ਪੀਣ ਲਈ ਨਹੀਂ, ਸਗੋਂ ਠੇਕੇਦਾਰ ਕੋਲ ਵੇਚ ਕੇ ਘਰ ਦਾ ਗੁਜਾਰਾ ਚਲਾਉਣ ਲਈ ਉਸ ਨੂੰ ਚਾਰਿਆ ਕਰੇਗਾ ।

ਕਹਾਣੀਕਾਰ ਕਹਿੰਦਾ ਹੈ ਉਹ ਕਹਾਣੀ ਲਿਖਦਾ ਹੋਇਆ ਆਪਣੀ ਲਿਖਤ ਰਾਹੀਂ ਉਸ ਜ਼ਿੰਦਗੀ ਨੂੰ ਲਿਆਉਣ ਲਈ ਸੰਘਰਸ਼ ਪਰੇਗਾ, ਜਿਸ ਵਿਚ ਬਸ਼ੀਰੇ ਫੁੱਟਬਾਲ ਨੂੰ ਕਿੱਕਾਂ ਮਾਰਨ ਤੇ ਦੁੱਧ ਆਪ ਪੀਣ ਦੀਆ ਸੱਧਰਾਂ ਪੂਰੀਆਂ ਕਰ ਸਕਣਗੇ ਤੇ ਉਨ੍ਹਾਂ ਦਾ ਹੱਕ ਕੋਈ ਖੋਹੇਗਾ ਨਹੀਂ।


ਔਖੇ ਸ਼ਬਦਾਂ ਦੇ ਅਰਥ

ਸੈਂਆਂ : ਸੈਂਕੜੇ ।

ਗੌਣ :ਗਾਣੇ, ਗੀਤ ।

ਮਿਉਂਦਾ : ਸਮਾਉਂਦਾ ।

ਸੂਹੀਆਂ : ਲਾਲ ।

ਸਿੱਪੀ-ਸਿੱਪੀ ਦੁੱਧ : ਬੂੰਦ-ਬੂੰਦ ਦੁੱਧ ।

ਕੜਵਲ : ਵਲ਼

ਸੰਗਰਾਮ : ਲੜਾਈ, ਯੁੱਧ