ਉੱਭੇ ਦੇ ਬੱਦਲ….. ਵਸਾਹ ਤੇ।


ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ


ਉੱਭੇ ਦੇ ਬੱਦਲ,

ਵਾ ਪੂਰੇ ਦੀ ਆਂਦੇ ਨੇ ਚਾ ਕੇ।

ਉਹ ਤਾਂ ਭੈੜੇ ਲੱਦੀ ਜਾਂਦੇ ਨੇ,

ਜਿਨ੍ਹਾਂ ਆਂਦੇ ਨੇ ਸਾਥ ਰਲਾ ਕੇ।

ਸੱਦਿਆਂ ਸੱਦ ਨਾ ਦੇਂਦੇ,

ਖਲ੍ਹੀਆਂ ਸੱਦ ਬੁਲਾ ਕੇ।

ਛੱਲੇ ਸਾਡੇ ਲਾਹ ਲਿਆ ਨੀਂ,

ਓ ਨੀਂਗਰ ਅਗਲੇ ਵਸਾਹ ਤੇ।


ਪ੍ਰਸ਼ਨ 1. ਇਸ ਢੋਲੇ ਵਿੱਚ ਵਾ ਦਾ ਕੀ ਅਰਥ ਹੈ?

(ੳ) ਹਵਾ

(ਅ) ਹਨੇਰੀ

(ੲ) ਝੱਖੜ

(ਸ) ਤੁਫ਼ਾਨ

ਪ੍ਰਸ਼ਨ 2. ਪੁਰੇ ਦੀ ਹਵਾ ਨੇ ਕਿਸ ਨੂੰ ਲੈ ਆਂਦਾ?

(ੳ) ਹਨੇਰੀ ਨੂੰ

(ਅ) ਵਰਖਾ ਨੂੰ

(ੲ) ਝੱਖੜ ਨੂੰ

(ਸ) ਉੱਭੇ ਦੇ ਬੱਦਲਾਂ ਨੂੰ

ਪ੍ਰਸ਼ਨ 3. ‘ਲੱਦੀ ਜਾਂਦੇ ਹਨ’ ਦਾ ਕੀ ਅਰਥ ਹੈ?

(ੳ) ਜਾ ਰਹੇ ਹਨ

(ਅ) ਪਹੁੰਚ ਜਾਂਦੇ ਹਨ

(ੲ) ਭਾਰ ਚੁੱਕਦੇ ਹਨ

(ਸ) ਮੁਕਾਬਲਾ ਕਰਦੇ ਹਨ

ਪ੍ਰਸ਼ਨ 4. ‘ਸੱਦਿਆਂ ਸੱਦ ਨਾ ਦੇਂਦੇ’ ਦਾ ਕੀ ਅਰਥ ਹੈ?

(ੳ) ਬੁਲਾਉਣ ‘ਤੇ ਅਵਾਜ਼ ਨਹੀਂ ਦਿੰਦੇ

(ਅ) ਸੱਦਾ ਨਹੀਂ ਭੇਜਦੇ

(ੲ) ਬੁਲਾਉਣ ‘ਤੇ ਨਹੀਂ ਪਹੁੰਚਦੇ

(ਸ) ਸੱਦਾ ਦੇਣ ਨਹੀਂ ਜਾਂਦੇ

ਪ੍ਰਸ਼ਨ 5. ਇਸ ਢੋਲੇ ਵਿੱਚ ਕਿਸ ਗਹਿਣੇ ਦਾ ਜ਼ਿਕਰ ਹੈ?

(ੳ) ਛੱਲੇ ਦਾ

(ਅ) ਕੈਂਠੇ ਦਾ

(ੲ) ਮੁੰਦਰੀ ਦਾ

(ਸ) ਗਜਰੇ ਦਾ

ਪ੍ਰਸ਼ਨ 6. …………… ਸਾਡੇ ਲਾਹ ਲਿਆ ਨੀਂ।

ਖ਼ਾਲੀ ਥਾਂ ਭਰੋ।

(ੳ) ਗਜਰੇ

(ਅ) ਕਾਂਟੇ

(ੲ) ਛੱਲੇ

(ਸ) ਕੈਂਠੇ