ਘੋੜੀ ਤੇਰੀ……….. ਮਾਂ ਦਿਆ ਸੁਰਜਣਾ
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
(ੳ) ਘੋੜੀ ਤੇਰੀ ਵੇ ਮੱਲਾ ਸੋਹਣੀ,
ਸੋਹਣੀ, ਸੋਂਹਦੀ ਕਾਠੀਆਂ ਦੇ ਨਾਲ,
ਕਾਠੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਸੁਰਜਣਾ, ਵਿੱਚ-ਵਿੱਚ ਬਾਗਾਂ ਦੇ ਤੁਸੀਂ ਆਇਓ,
ਚੋਟ ਨਗਾਰਿਆਂ ‘ਤੇ ਲਾਇਓ,
ਖਾਣਾ ਰਾਜਿਆਂ ਦੇ ਖਾਇਓ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ‘ਸਤਿਗੁਰਾਂ ਕਾਜ ਸਵਾਰਿਆ ਈ’ ਵਿੱਚੋਂ
(ਅ) ‘ਨਿੱਕੀ-ਨਿੱਕੀ ਬੂੰਦੀ’ ਵਿੱਚ
(ੲ) ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਵਿੱਚ
(ਸ) ‘ਹਰਿਆ ਨੀ ਮਾਲਣ’ ਵਿੱਚੋਂ
ਪ੍ਰਸ਼ਨ 2. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਢੋਲੇ ਨਾਲ
(ਅ) ਸੁਹਾਗ ਨਾਲ
(ੲ) ਸਿੱਠਣੀ ਨਾਲ
(ਸ) ਘੋੜੀ ਨਾਲ
ਪ੍ਰਸ਼ਨ 3. ਇਹਨਾਂ ਕਾਵਿ-ਸਤਰਾਂ ਵਿੱਚ ਵਿਆਂਹਦੜ ਦੀ ਮਾਂ ਕਿਸ ਨੂੰ ਸੰਬੋਧਨ ਕਰਦੀ ਹੈ?
(ੳ) ਆਪਣੇ ਪੁੱਤਰ ਨੂੰ
(ਅ) ਆਪਣੀ ਧੀ ਨੂੰ
(ੲ) ਆਪਣੀ ਨੂੰਹ ਨੂੰ
(ਸ) ਆਪਣੇ ਪਤੀ ਨੂੰ
ਪ੍ਰਸ਼ਨ 4. ਘੋੜੀ ਕਿਸ ਨਾਲ ਸੋਹਣੀ ਲੱਗਦੀ ਹੈ?
(ੳ) ਕਲਗੀ ਨਾਲ
(ਅ) ਸਿਹਰੇ ਨਾਲ
(ੲ) ਫੁੱਲਾਂ ਨਾਲ
(ਸ) ਕਾਠੀਆਂ ਨਾਲ
ਪ੍ਰਸ਼ਨ 5. ਮਾਂ ਕਿਸ ਤੋਂ ਬਲਿਹਾਰ ਜਾਂਦੀ ਹੈ ?
(ੳ) ਧੀ ਤੋਂ
(ਅ) ਪੁੱਤਰ ਤੋਂ
(ੲ) ਪਤੀ ਤੋਂ
(ਸ) ਨੂੰਹ ਤੋਂ
ਪ੍ਰਸ਼ਨ 6. ਮਾਂ ਆਪਣੇ ਪੁੱਤਰ ਨੂੰ ਕਿੱਥੇ ਆਉਣ ਲਈ ਕਹਿੰਦੀ ਹੈ?
(ੳ) ਘਰ ਵਿੱਚ
(ਅ) ਹਵੇਲੀ ਵਿੱਚ
(ੲ) ਖੇਤਾਂ ਵਿੱਚ
(ਸ) ਬਾਗ਼ਾਂ ਵਿੱਚ