ਕੰਨਾਂ ਨੂੰ ……….ਸੁੱਟੀ ਆ ਮਰੋੜ ਕੇ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
(ੳ) ਕੰਨਾਂ ਨੂੰ ਸੋਹਣੇ ਬੂੰਦੇ,
ਸਿਰ ‘ਤੇ ਛੱਤੇ ਲੋਰ ਦੇ।
ਗੋਰੀ ਦੇ ਪੈਰੀਂ ਕਾਢਵੀਂ ਜੁੱਤੀ,
ਰੱਖਦੀ ਪੱਬ ਮਰੋੜ ਕੇ ।
ਸੌੜੀਆਂ ਗਲੀਆਂ ਤੇ ਛੋਹਰਾ ਕਰ ਨਾ ਇੰਜ ਬਖੇੜੇ,
ਲੜ ਸਲਾਰੀ ਦਾ ਛੋੜ ਦੇ।
ਪਹਿਲੋਂ ਭੰਨੀਆਂ ਨੀਂ ਵੰਗਾਂ,
ਮੁੜ ਬਾਂਹ ਸੁੱਟੀ ਆ ਮਰੋੜ ਕੇ।
ਪ੍ਰਸ਼ਨ 1. ਮੁਟਿਆਰ ਦੇ ਕੰਨਾਂ ਵਿੱਚ ਕੀ ਹੈ?
(ੳ) ਕਾਂਟੇ
(ਅ) ਵਾਲੀਆਂ
(ੲ) ਬੂੰਦੇ
(ਸ) ਮੁਰਕੀਆਂ
ਪ੍ਰਸ਼ਨ 2. ਮੁਟਿਆਰ ਦੇ ਪੈਰਾਂ ਵਿੱਚ ਕਿਹੜੀ ਜੁੱਤੀ ਹੈ?
(ੳ) ਪੰਜਾਬੀ
(ਅ) ਪਟਿਆਲਵੀਂ
(ੲ) ਕਾਢਵੀਂ
(ਸ) ਉੱਚੀ
ਪ੍ਰਸ਼ਨ 3. ਮੁਟਿਆਰ ਮਰੋੜ ਕੇ ਕੀ ਰੱਖਦੀ ਹੈ?
(ੳ) ਬਾਂਹ
(ਅ) ਪੱਬ
(ੲ) ਲੱਤ
(ਸ) ਹੱਥ
ਪ੍ਰਸ਼ਨ 4. ਗਲ਼ੀਆਂ ਕਿਹੋ ਜਿਹੀਆਂ ਹਨ?
(ੳ) ਖੁੱਲ੍ਹੀਆਂ
(ਅ) ਸੌੜੀਆਂ
(ੲ) ਲੰਮੀਆਂ
(ਸ) ਕੱਚੀਆਂ
ਪ੍ਰਸ਼ਨ 5. ਮੁਟਿਆਰ ਕਿਸ ਦਾ ਲੜ ਛੱਡਣ ਲਈ ਕਹਿੰਦੀ ਹੈ?
(ੳ) ਚੁੰਨੀ ਦਾ
(ਅ) ਸਲਾਰੀ ਦਾ
(ੲ) ਪੱਗ ਦਾ
(ਸ) ਚਾਦਰ ਦਾ
ਪ੍ਰਸ਼ਨ 6. ਪ੍ਰੇਮੀ ਨੇ ਪ੍ਰੇਮਿਕਾ ਦਾ ਕੀ ਮਰੋੜ ਦਿੱਤਾ ?
(ੳ) ਹੱਥ
(ਅ) ਬਾਂਹ
(ੲ) ਲੱਤ
(ਸ) ਵੀਣੀ