Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਪੰਜਾਬ ਦੀਆਂ ਲੋਕ-ਖੇਡਾਂ : ਔਖੇ ਸ਼ਬਦਾਂ ਦੇ ਅਰਥ


ਔਖੇ ਸ਼ਬਦਾਂ ਦੇ ਅਰਥ


ਅਨਿੱਖੜਵਾਂ : ਜੋ ਅਲੱਗ/ਵੱਖ ਨਾ ਹੋਵੇ।

ਮਨੋਰੰਜਨ : ਮਨ-ਪਰਚਾਵਾ।

ਸਾਧਨ : ਵਸੀਲਾ, ਮਾਧਿਅਮ।

ਪ੍ਰਵਿਰਤੀ : ਝਕਾਅ, ਰੁਚੀ।

ਆਦਿ : ਅਰੰਭ, ਸ਼ੁਰੂ, ਮੁੱਢ।

ਆਦਿ ਕਾਲ ਤੋਂ : ਮੁਢਲੇ ਸਮੇਂ ਤੋਂ।

ਜੁੱਸਾ : ਸਰੀਰ।

ਸਿਰਜਣਾ : ਰਚਨਾ, ਉਤਪਾਦਨ, ਬਣਾਉਣਾ, ਉਤਪਨ ਕਰਨਾ।

ਸਹਿਜ : ਸੁਭਾਵਕ, ਸੁਖਾਲਾ, ਸੌਖਾ।

ਸਰਬ-ਪੱਖੀ : ਸਭ ਪੱਖਾਂ ਦਾ।

ਸ੍ਰੋਤ : ਸੋਮਾ।

ਪ੍ਰਕਿਰਿਆ : ਅਮਲ, ਤਰੀਕਾ, ਕਾਰਵਾਈ।

ਮਾਨਸਿਕ : ਮਨ/ਹਿਰਦੇ ਨਾਲ ਸੰਬੰਧਿਤ।

ਬੌਧਿਕ : ਬੁੱਧੀ ਨਾਲ ਸੰਬੰਧਿਤ।

ਸੂਚਕ : ਲਖਾਇਕ, ਸੂਚਨਾ/ ਜਾਣਕਾਰੀ ਦੇਣ ਵਾਲਾ।

ਬਲਕਿ : ਸਗੋਂ। 

ਵਿਸ਼ੇਸ਼ : ਖ਼ਾਸ, ਉਚੇਚਾ।

ਬਲ : ਤਾਕਤ, ਸ਼ਕਤੀ।

ਬਖ਼ਸ਼ਦੀਆਂ : ਦਿੰਦੀਆਂ।

ਅਕਹਿ : ਜੋ ਕਿਹਾ ਨਾ ਜਾ ਸਕੇ।

ਖੇੜਾ : ਖ਼ੁਸ਼ੀ, ਬਹਾਰ।

ਪ੍ਰਦਾਨ ਕਰਨਾ : ਦੇਣਾ।

ਮਨੋਬਲ : ਮਨ ਦੀ ਤਾਕਤ/ਸ਼ਕਤੀ।

ਵਿਸ਼ਵਾਸ : ਭਰੋਸਾ।

ਪਕੇਰਾ : ਪੱਕਾ।

ਸਮਰੱਥਾ : ਤਾਕਤ, ਸ਼ਕਤੀ।

ਜੂਝਣ : ਲੜਨ।

ਸੂਰਤ : ਹਾਲਤ।

ਰਿਸ਼ਟ- ਪੁਸ਼ਟ : ਤਾਕਤਵਰ।

ਸਦਉਪਯੋਗ : ਸਹੀ ਵਰਤੋਂ, ਚੰਗਾ ਉਪਯੋਗ।

ਸਹਾਇਕ : ਮਦਦਗਾਰ।

ਬੁਗਲੀ : ਪੇਸ਼ੇ ਨਾਲ ਸੰਬੰਧਿਤ।

ਵਿਲੱਖਣ : ਖ਼ਾਸ, ਵੱਖਰੇ।

ਪਛਾਣ-ਚਿੰਨ੍ਹ : ਪਛਾਣ ਦੀਆਂ ਨਿਸ਼ਾਨੀਆਂ।

ਪੂਰਤੀ : ਪੂਰਾ ਕਰਨਾ, ਮੁਕਾਉਣ ਦਾ ਭਾਵ।

ਸਰਬ-ਵਿਆਪੀ : ਜੋ ਹਰ ਥਾਂ ਵਿਆਪਕ ਹਨ, ਜੋ ਹਰ ਥਾਂ ਹੁੰਦੇ ਹਨ।

ਕਾਰਜ : ਕੰਮ-ਕਾਜ।

ਲੋਕਧਾਰਾ : ਲੋਕ-ਪਰੰਪਰਾ, ਲੋਕ-ਵਾਰਤਾ।

ਸੰਸਕ੍ਰਿਤੀ : ਰਹਿਣ-ਸਹਿਣ ਦੀ ਰੀਤੀ, ਸੱਭਿਅਤਾ।

ਸੱਭਿਆਚਾਰ : ਵਰਤੋਂ ਵਿਹਾਰ ਦੇ ਢੰਗ, ਜਿਊਣ ਦੇ ਢੰਗ।

ਉਪਲਬਧ ਹਨ : ਮਿਲਦੇ ਹਨ, ਸੁਲਭ ਹਨ, ਮੌਜੂਦ ਹਨ।

ਝਲਕ : ਚਮਕ, ਲਿਸ਼ਕ, ਰੋਸ਼ਨੀ।

ਨੈਤਿਕ : ਆਚਾਰ ਸੰਬੰਧੀ।

ਕਦਰਾਂ-ਕੀਮਤਾਂ : ਮੁੱਲ।

ਓਤ-ਪੋਤ : ਇਕਮਿਕ, ਤਾਣੇ-ਪੇਟੇ ਵਾਂਗ।

ਪੁਸ਼ਤ ਦਰ-ਪੁਸ਼ਤ : ਪੀੜ੍ਹੀ ਦਰ ਪੀੜ੍ਹੀ

ਖ਼ਾਸੀਅਤ : ਵਿਸ਼ੇਸ਼ਤਾ।

ਕਰੜ: ਸਖ਼ਤ।

ਜੂਹਾਂ : ਪਿੰਡਾਂ ਦੀਆਂ ਹੱਦਾਂ।

ਬਰੋਟਿਆਂ : ਬੋਹੜਾਂ।

ਮੋਕਲੀ ਥਾਂ : ਖੁੱਲ੍ਹੀ ਥਾਂ।

ਉਪਲਬਧ : ਮਿਲਦੇ ਹਨ, ਮੌਜੂਦ ਹਨ।

ਸਮਗਰੀ : ਸਮਾਨ।

ਸਦਭਾਵਨਾ : ਚੰਗੀ ਭਾਵਨਾ।

ਨੇਕ-ਨੀਅਤੀ : ਨੇਕ-ਦਿਲੀ, ਸਚਾਈ, ਈਮਾਨਦਾਰੀ।

ਭਾਈਵਾਲੀ : ਹਿੱਸੇਦਾਰੀ, ਭਿਆਲੀ।

ਨੈਤਿਕ : ਆਚਾਰ ਸੰਬੰਧੀ, ਸਦਾਚਾਰਿਕ।

ਪ੍ਰਵੇਸ਼ ਕਰਦੇ : ਦਾਖ਼ਲ ਹੁੰਦੇ, ਪੈਦਾ ਹੁੰਦੇ।

ਦਾਈ/ਮਿੱਤ : ਮੀਤੀ, ਮੀਟੀ, ਵਾਰੀ, ਪਿੱਤ।

ਪੁੱਗਣਾ : ਕਿਸੇ ਖੇਡ ਵਿੱਚ ਮੀਟੀ ਨਾ ਦੇਣ ਲਈ ਸਫਲ ਹੋਣਾ।

ਡੱਕਰਾ : ਟੁਕੜਾ, ਟੋਟਾ।

ਰੀਤ : ਰਸਮ, ਦਸਤੂਰ।

ਆੜੀ : ਖੇਡ ਵਿੱਚ ਆਪਣੇ ਪਾਸੇ ਦਾ ਖਿਡਾਰੀ, ਸਾਥੀ।

ਮੜਿੱਕਣਾ : ਕਿਸੇ ਖੇਡ ਵਿੱਚ ਹਾਣੀਆਂ ਦੀ ਵੰਡ ਲਈ ਆਪਣਾ ਫ਼ਰਜ਼ੀ ਨਾਂ ਰੱਖਣਾ।

ਫ਼ਰਜ਼ੀ : ਨਕਲੀ, ਕਲਪਿਤ।

ਮੁਖੀ : ਮੁਖੀਆ, ਆਗੂ

ਗਲਵੱਕੜੀ : ਗਲੇ ਵਿੱਚ ਬਾਹਾਂ ਪਾਉਣ ਦਾ ਭਾਵ।

ਛੂਹਣਾ : ਹੱਥ ਲਾਉਣਾ, ਸਪਰਸ਼ ਕਰਨਾ।

ਵਿਚਾਲ਼ੇ : ਵਿਚਕਾਰ।

ਭੱਜਦਾ : ਜਾਂਦਾ।

ਪਿੱਟ : ਪਿੱਟਣ ਦੀ ਕਿਰਿਆ।

ਪਿੜ : ਉਹ ਥਾਂ ਜਿੱਥੇ ਕੁਸ਼ਤੀਆਂ/ਖੇਡਾਂ ਹੁੰਦੀਆਂ ਹਨ, ਅਖਾੜਾ।

ਜੂਹ : ਸੀਮਾ ਹੱਦ, ਘਰਾਂ ਨੇੜੇ ਰੜੀ ਥਾਂ।

ਆਥਣ: ਸ਼ਾਮ।

ਪਾੜਾ : ਤਰੇੜ, ਫੁੱਟ, ਦਰਾੜ।

ਭਾਈਚਾਰਿਕ : ਭਾਈਚਾਰੇ ਸੰਬੰਧੀ।

ਗੱਭਰੂ : ਜਵਾਨ ਉਮਰ ਦਾ।

ਮੇਲਿਆਂ – ਮੁਸਾਹਵਿਆਂ : ਰੌਣਕ ਮੇਲਿਆਂ।

ਪਹਿਲਵਾਨੀ : ਪਹਿਲਵਾਨ ਦਾ ਕੰਮ, ਭਲਵਾਨੀ, ਕਸਰਤ।

ਮੁੰਗਲੀਆਂ ਫੇਰਨ : ਕਸਰਤ ਕਰਨ।

ਬਾਜ਼ੀ ਜਿੱਤਣੀ : ਕੰਮ ਸਿਰੇ ਚਾੜ੍ਹ ਦੇਣਾ।

ਮਨੋਰਥ : ਉਦੇਸ਼।

ਆਹਰੇ : ਕੰਮ-ਧੰਦਾ।

ਕੁਰਾਹੇ : ਗ਼ਲਤ ਰਸਤੇ।

ਕੁਸ਼ਤੀਆਂ : ਘੋਲ।

ਖਿੱਚ ਭਰਪੂਰ : ਆਕਰਸ਼ਕ।

ਵਰ੍ਹੇ : ਸਾਲ।

ਛਿੰਜਾਂ : ਕੁਸ਼ਤੀਆਂ, ਪਹਿਲਵਾਨਾਂ ਦੇ ਘੋਲ।

ਦੰਗਲ : ਮੱਲਾਂ/ਪਹਿਲਵਾਨਾਂ ਦੀ ਕੁਸ਼ਤੀ (ਘੋਲ)।

ਸਾਹਸ : ਹੌਸਲਾ, ਹਿੰਮਤ।

ਪ੍ਰਦਾਨ ਕਰਦੇ : ਦਿੰਦੇ।

ਸ਼ਕਤੀਸ਼ਾਲੀ : ਤਾਕਤਵਰ।

ਉਤਸ਼ਾਹ : ਜੋਸ਼, ਹੌਸਲਾ।

ਸੁਭਾਅ : ਤਸੀਰ, ਮਨ ਦੀ ਪ੍ਰਵਿਰਤੀ, ਮਿਜ਼ਾਜ, ਹਮੇਸ਼ਾਂ ਬਣਿਆ ਰਹਿਣ ਵਾਲ਼ਾ ਗੁਣ।

ਰਾਸ਼ਟਰੀ : ਕੌਮੀ।

ਬਲ :  ਤਾਕਤ, ਸ਼ਕਤੀ।

ਹਰਮਨ-ਪਿਆਰੀਆਂ : ਸਭ ਨੂੰ ਚੰਗੀਆਂ ਲੱਗਣ ਵਾਲੀਆਂ।

ਮੇਲਿਆਂ-ਮੁਸਾਹਵਿਆਂ : ਰੌਣਕ ਮੇਲਿਆਂ।

ਦਰਸ਼ਕ : ਦੇਖਣ ਵਾਲਾ, ਦਰਸ਼ਨ ਕਰਨ ਵਾਲਾ। 

ਰੋਚਕ : ਦਿਲਚਸਪ।

ਖਿੱਦੋ : ਗੇਂਦ, ਖੁੱਦੋ, ਲੀਰਾਂ ਅਤੇ ਧਾਗਿਆਂ ਦਾ ਗੋਲਾ ਜਿਸ ਨਾਲ਼ ਬੱਚੇ ਖੇਡਦੇ ਹਨ।

ਸਮੋਏ : ਸਮਾ ਗਏ।

ਮੋਕਲੀ : ਖੁੱਲ੍ਹੀ।

ਚੁਕੰਨਾ : ਸੁਚੇਤ।

ਖੂੰਡਾ : ਸੋਟਾ/ਲਾਠੀ ਜਿਸ ਦਾ ਫੜਨ ਵਾਲ਼ਾ ਸਿਰਾ ਮੁੜਿਆ ਹੁੰਦਾ ਹੈ।

ਟੱਲਾ : ਬੱਲੇ ਆਦਿ ਨਾਲ ਖਿੱਦੋ/ਗੇਂਦ ਨੂੰ ਲਾਈ ਠੋਕਰ, ਟੋਣਾ।

ਦਾਈ : ਮੀਟੀ।

ਸਘਾਈ : ਭਖਾਈ।

ਟੋਲੀ : ਮੰਡਲੀ, ਸਮੂਹ, ਜਥਾ।

ਜ਼ਬਤ ਵਿੱਚ : ਕਾਬੂ ਵਿੱਚ, ਅਨੁਸ਼ਾਸਨ ਵਿੱਚ।

ਅਭਿਆਸ : ਵਾਰ-ਵਾਰ ਕਰਨ ਦੀ ਕਿਰਿਆ, ਸਾਧਨਾ।

ਹਰਮਨ-ਪਿਆਰੀ : ਜੋ ਸਭ ਨੂੰ ਚੰਗੀ ਲੱਗੇ।

ਟੋਲੀਆਂ : ਮੰਡਲੀਆਂ, ਜਥੇ।

ਕੁੱਬਾ : ਕੋਡਾ, ਕੁੱਬੀ ਪਿੱਠ ਵਾਲਾ।

ਮੂਹਰਲਾ : ਅਗਲਾ, ਪਹਿਲਾ।

ਬਲੂਕੀ : ਪਲਾਕੀ, ਕੁੱਦ ਕੇ ਘੋੜੇ ਆਦਿ ‘ਤੇ ਬੈਠਣ ਦੀ ਕਿਰਿਆ।

ਕਤਾਰ : ਲਾਈਨ।

ਟੰਗਾਂ :ਲੱਤਾਂ

ਵਲਦੇ : ਲਪੇਟਦੇ, ਘੇਰਾ ਪਾਉਂਦੇ।

ਸਵਾਰ : ਸਵਾਰੀ ਕਰਨ ਵਾਲਾ।

ਰੀਤੀ : ਰੀਤ, ਕਿਸੇ ਕੰਮ ਦਾ ਤਰੀਕਾ ਢੰਗ।

ਰੋਚਕ : ਦਿਲਚਸਪ।

ਬਰੋਟਿਆਂ : ਬੋਹੜ।

ਪੁੱਗ ਕੇ : ਕਿਸੇ ਖੇਡ ਵਿੱਚ ਮੀਟੀ ਨਾ ਦੇਣ ਲਈ ਸਫਲ ਹੋ ਕੇ। 

ਨੱਸ ਕੇ : ਦੌੜ ਕੇ।

ਥੱਲਿਓਂ : ਹੇਠੋਂ।

ਲਮਕ ਕੇ : ਲਟਕ ਕੇ।

ਸਿਆਲ : ਸਰਦੀ।

ਰਲ ਕੇ : ਮਿਲ ਕੇ।

ਨਿਸ਼ਚਿਤ : ਮੁਕੱਰਰ, ਪੱਕੀ।

ਟਪੂਸੀ : ਛੋਟੀ ਛਾਲ।

ਝਕਾਨੀ : ਭੁਲੇਖਾ, ਚੋਰ-ਭਲਾਈ।

ਨਿਯਤ : ਨਿਸ਼ਚਿਤ।

ਲਾਈਨ : ਕਤਾਰ, ਪੰਕਤੀ।

ਸ਼ੂਟ ਵੱਟ ਕੇ ਦੌੜਨਾ : ਸਾਰੇ ਜ਼ੋਰ ਨਾਲ ਭੱਜਣ ਦੀ ਕਿਰਿਆ।

ਟੁੱਟ ਕੇ ਪੈਣਾ : ਹੱਲਾ ਕਰਨਾ, ਹਾਬੜਿਆਂ ਵਾਂਗ ਪੈਣਾ।

ਵਰ੍ਹਦੀਆਂ : ਪੈਂਦੀਆਂ।

ਦੁਆਲੇ : ਚੁਫ਼ੇਰੇ, ਆਸੇ ਪਾਸੇ।

ਸਿਰਾ : ਕਿਨਾਰਾ, ਕੰਨੀ।

ਰੋਚਕ : ਦਿਲਚਸਪ।

ਬੋੜਾ ਖੂਹ : ਜਿਸ ਖੂਹ ਦੀ ਮਣ ਹੀ ਨਾ ਬੰਨ੍ਹੀ ਹੋਵੇ ਜਾਂ ਜਿਸ ਖੂਹ ਦੀ ਮਣ ਟੁੱਟੀ ਹੋਵੇ।

ਮਣ : ਖੂਹ ਦੇ ਸਿਰ ਦੀ ਵੱਟ।

ਵੱਡੇ-ਵਡੇਰੇ : ਪੂਰਵਜ, ਪੁਰਖੇ।

ਅਲੋਪ : ਗਾਇਬ, ਗੁੰਮ, ਅਦ੍ਰਿਸ਼ਟ।

ਜੂਹਾਂ : ਘਰਾਂ ਦੇ ਨੇੜੇ ਰੜੀਆਂ ਥਾਂਵਾਂ, ਚਰਾਂਦਾ।

ਪਿੜ : ਉਹ ਥਾਂਵਾਂ ਜਿੱਥੇ ਖੇਡਾਂ/ਕੁਸ਼ਤੀਆਂ ਹੁੰਦੀਆਂ ਹਨ, ਅਖਾੜੇ।

ਗੌਰਵਮਈ : ਮਾਣਯੋਗ, ਮਾਣ ਕਰਨ ਵਾਲਾ।

ਵਿਰਸਾ : ਵਿਰਾਸਤ।

ਸੁਰਜੀਤ ਕਰਨਾ : ਜਿੰਦਾ ਕਰਨਾ।

ਬਲਵਾਨ : ਤਾਕਤਵਰ, ਸ਼ਕਤੀਸ਼ਾਲੀ।