Aukhe shabad (ਔਖੇ ਸ਼ਬਦਾਂ ਦੇ ਅਰਥ)CBSEclass 11 PunjabiEducationPunjab School Education Board(PSEB)

ਰਾਜਾ ਰਸਾਲੂ : ਔਖੇ ਸ਼ਬਦਾਂ ਦੇ ਅਰਥ


ਔਖੇ ਸ਼ਬਦਾਂ ਦੇ ਅਰਥ


ਲੋਕ-ਬੀਰ : ਲੋਕਾਂ ਵਿੱਚ ਬਹਾਦਰੀ ਲਈ ਪ੍ਰਸਿੱਧ।

ਅਸਤਬਲ : ਘੋੜਿਆਂ ਦੇ ਰਹਿਣ ਦੀ ਥਾਂ।

ਤਬੀਅਤ : ਸੁਭਾਅ।

ਤੱਕਣੀ : ਦੇਖਣ ਦਾ ਭਾਵ, ਦ੍ਰਿਸ਼ਟੀ।

ਸੰਜਮੀ : ਆਤਮ ਨਿਯੰਤਰਨ ਰੱਖਣ ਵਾਲਾ।

ਬੰਨ੍ਹ ਨਾ ਸਕਣਾ : ਰੋਕ ਸਕਣ ਤੋਂ ਅਸਮਰਥ।

ਵਿੰਨ੍ਹਣੇ : ਛੇਕਣੇ, ਤੋੜਨੇ।

ਦੇਸ-ਨਿਕਾਲਾ : ਆਪਣੇ ਦੇਸ ਤੋਂ ਬਾਹਰ ਕੱਢ ਦੇਣਾ।

ਸ਼ੇਰ ਨਾਲ ਗਿੱਦੜਾਂ ਦਾ ਸਾਥ ਨਾ ਪੁੱਗਣਾ : ਬਹਾਦਰਾਂ ਨਾਲ ਕਾਇਰਾਂ ਦਾ ਸੰਗ ਨਹੀਂ ਚੱਲਦਾ।

ਸਫ਼ਰ ਝਾਘਦਾ : ਸਫ਼ਰ ਤੈ ਕਰਦਾ।

ਝਾਗਣਾ : ਸਹਾਰਨਾ, ਝੱਲਣਾ।

ਫੁੰਡਣਾ : ਵਿੰਨ੍ਹਣਾ।

ਹੁਨਰ : ਕਲਾ।

ਬੇਹੱਦ : ਬਹੁਤ ਜ਼ਿਆਦਾ।

ਕਪਟ: ਧੋਖੇ।

ਲਿਹਾਜ਼ : ਸ਼ਰਮ।

ਆਵਾ : ਜਿੱਥੇ ਘੁਮਿਆਰ ਆਪਣੇ ਭਾਂਡੇ ਪਕਾਉਂਦਾ ਹੈ।

ਸਲਾਮਤ : ਠੀਕ ਹਾਲਤ ਵਿੱਚ।

ਜ਼ਹਿਰੀਲੀ ਹਵਾੜ੍ਹ : ਜ਼ਹਿਰ ਨਾਲ ਭਰੀ ਹਵਾ।

ਨਹਿਸ਼ : ਮਾੜੀ।

ਭਾਗਾਂ ਵਾਲੀ : ਕਿਸਮਤ ਵਾਲੀ ।

ਸੁਝਾ : ਵਿਚਾਰ।

ਵਾਸਤਾ ਪਾਉਣਾ : ਮਿੰਨਤ ਕਰਨੀ।

ਭਾਲ : ਢੂੰਡ।

ਦਿਲ ਦੇ ਬੈਠਣਾ : ਪਿਆਰ ਹੋ ਜਾਣਾ।

ਸੈੱਲ-ਪੱਥਰ : ਪੱਥਰ ਦੀ ਸਿਲ।

ਸੁਰਜੀਤ : ਪੁਨਰ ਜੀਵਤ।