ਹਰਿਆ ਨੀ ਮਾਲਣ : ਸਾਰ


ਪ੍ਰਸ਼ਨ : ‘ਹਰਿਆ ਨੀ ਮਾਲਣ’ ਨਾਂ ਦੀ ਘੋੜੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ‘ਹਰਿਆ ਨੀ ਮਾਲਣ’ ਨਾਂ ਦੀ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਜਨਮ ਦੀਆਂ ਖ਼ੁਸ਼ੀਆਂ ਅਤੇ ਉਸ ਦੇ ਵਿਆਹ ‘ਤੇ ਮਾਲਣ ਵੱਲੋਂ ਸਿਹਰਾ ਲੈ ਕੇ ਆਉਣ ਦਾ ਜ਼ਿਕਰ ਹੈ। ਮਾਂ ਆਪਣੇ ਵਿਆਂਹਦੜ ਪੁੱਤਰ ਨੂੰ ਭਾਗਾਂ ਭਰਿਆ ਆਖਦੀ ਹੋਈ ਕਹਿੰਦੀ ਹੈ ਕਿ ਜਿਸ ਦਿਨ ਇਹ
ਪੈਦਾ ਹੋਇਆ ਉਹ ਦਿਹਾੜਾ ਭਾਗਾਂ ਭਰਿਆ ਸੀ। ਉਸ ਦੇ ਪੁੱਤਰ ਨੂੰ ਜੰਮਦੇ ਨੂੰ ਹੀ ਰੇਸ਼ਮ ਦੇ ਕੱਪੜੇ ਵਿੱਚ ਲਪੇਟ ਕੇ ਮਾਈਆਂ ਦੇ ਕੁੱਛੜ ਦਿੱਤਾ ਗਿਆ। ਉਸ ਨੂੰ ਨੁਹਾ-ਧੁਆ ਕੇ ਅਤੇ ਰੇਸ਼ਮ ਵਿੱਚ ਲਪੇਟ ਕੇ ਸਕੀਆਂ ਭੈਣਾਂ ਦੇ ਕੁੱਛੜ ਦਿੱਤਾ ਗਿਆ। ਪੰਜ-ਪੰਜ ਰੁਪਏ ਦਾਈਆਂ ਤੇ ਮਾਈਆਂ ਵਹਫ਼ੇ ਵਜੋਂ ਨੂੰ ਅਤੇ ਰੇਸ਼ਮ ਦਾ ਤੇਵਰ ਸਕੀਆਂ ਭੈਣਾਂ ਨੂੰ ਮਿਲਿਆ।

ਸ਼ਾਦੀ ਵਾਲਾ ਘਰ ਪੁੱਛਦੀ ਮਾਲਣ ਵੀ ਫੁੱਲਾਂ ਦਾ ਸਿਹਰਾ ਲੈ ਕੇ ਆ ਗਈ। ਲਾੜੇ ਦੀ ਮਾਂ ਨੇ ਮਾਲਣ ਨੂੰ ਸਿਹਰੇ ਦਾ ਮੁੱਲ ਕਰਨ ਲਈ ਕਿਹਾ। ਉਸ ਨੇ ਇਸ ਦਾ ਮੁੱਲ ਤਿੰਨ ਲੱਖ ਦੱਸਿਆ। ਇਸ ਵਿੱਚ ਇੱਕ ਲੱਖ ਚੰਬੇ ਦੇ ਫੁੱਲ ਅਤੇ ਦੋ ਲੱਖ ਮਰੂਏ ਦੇ ਫੁੱਲ ਗੁੰਦੇ ਹੋਏ ਸਨ। ਮਾਂ ਨੇ ਮਾਲਣ ਨੂੰ ਕਿਹਾ ਕਿ ਉਹ ਉਹਦੇ ਪੁੱਤਰ ਦੇ ਮੱਥੇ ‘ਤੇ ਸਿਹਰਾ ਬੰਨ੍ਹੇ। ਮਾਂ ਆਪਣੇ ਪੁੱਤਰ ਨੂੰ ਭਾਗਾਂ ਭਰਿਆ ਆਖਦੀ ਹੈ।