ਪੂਰਨ ਭਗਤ : ਇੱਕ ਦੋ ਸ਼ਬਦਾਂ ਵਿੱਚ ਉੱਤਰ
ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਸਲਵਾਨ ਕਿੱਥੋਂ ਦਾ ਰਾਜਾ ਸੀ?
ਉੱਤਰ : ਸਿਆਲਕੋਟ ਦਾ।
ਪ੍ਰਸ਼ਨ 2. ਰਾਜਾ ਸਲਵਾਨ ਦੀਆਂ ਰਾਣੀਆਂ ਦੇ ਕੀ ਨਾਂ ਸਨ?
ਉੱਤਰ : (i) ਇੱਛਰਾਂ, (ii ) ਲੂਣਾ।
ਪ੍ਰਸ਼ਨ 3. ਪੂਰਨ ਕਿਸ ਦੀ ਕੁੱਖੋਂ ਪੈਦਾ ਹੋਇਆ?
ਉੱਤਰ : ਇੱਛਰਾਂ ਦੀ।
ਪ੍ਰਸ਼ਨ 4. ਪੂਰਨ ਜੋਗੀ ਕਿਸ ਰਾਣੀ ਦੇ ਮਹਿਲੀ ਭਿੱਖਿਆ ਮੰਗਣ ਗਿਆ?
ਉੱਤਰ : ਰਾਣੀ ਸੁੰਦਰਾਂ ਦੇ।
ਪ੍ਰਸ਼ਨ 5. ‘ਜੋਗੀ ਚਲਦੇ ਭਲੇ, ਨਗਰ ਵੱਸਦੇ ਭਲੇ’ ਕਿਸ ਨੇ ਕਿਹਾ?
ਉੱਤਰ : ਪੂਰਨ ਨੇ।
ਪ੍ਰਸ਼ਨ 6. ਰਾਣੀ ਸੁੰਦਰਾਂ ਨੇ ਪੂਰਨ ਨੂੰ ਕਾਹਦਾ ਭਰਿਆ ਥਾਲ ਦਿੱਤਾ?
ਉੱਤਰ : ਮੋਤੀਆਂ ਦਾ।
ਪ੍ਰਸ਼ਨ 7. ਪੂਰਨ ਕਿੰਨੇ ਸਾਲਾਂ ਲਈ ਭੋਰੇ ਵਿੱਚ ਰਿਹਾ?
ਉੱਤਰ : ਬਾਰਾਂ।
ਪ੍ਰਸ਼ਨ 8. ਪੂਰਨ ਭਗਤ ਨੂੰ ਕਿਸ ਨੇ ਆਪਣੀ ਸ਼ਕਤੀ ਨਾਲ ਨੌਂ-ਬਰ-ਨੌਂ ਕੀਤਾ?
ਉੱਤਰ : ਪੂਰਨ ਭਗਤ ਨੂੰ ਗੁਰੂ ਗੋਰਖ ਨਾਥ ਨੇ ਆਪਣੀ ਸ਼ਕਤੀ ਨਾਲ ਨੌਂ-ਬਰ-ਨੌਂ ਕੀਤਾ।
ਪ੍ਰਸ਼ਨ 9. ਹੇਠ ਦਿੱਤੇ ਪਾਤਰ ਕਿਸ ਦੰਤ-ਕਥਾ ਦੇ ਹਨ :
ਸਲਵਾਨ, ਇੱਛਰਾਂ, ਲੂਣਾ, ਪੂਰਨ, ਗੋਰਖ ਨਾਥ, ਸੁੰਦਰਾਂ, ਰਾਜਾ ਰਸਾਲੂ।
ਉੱਤਰ : ਇਹ ਪਾਤਰ ‘ਪੂਰਨ ਭਗਤ’ ਨਾਂ ਦੀ ਦੰਤ-ਕਥਾ ਦੇ ਪਾਤਰ ਹਨ।
ਪ੍ਰਸ਼ਨ 10. ਹੇਠ ਦਿੱਤੀਆਂ ਕਥਾਵਾਂ ਵਿੱਚੋਂ ਕਿਹੜੀ ਦੰਤ-ਕਥਾ ਹੈ?
ਪੂਰਨ ਭਗਤ, ਸਬਜ਼-ਪਰੀ, ਲਾਲਸਾ ਦੀ ਚੱਕੀ, ਨੀਲ ਕਮਲ।
ਉੱਤਰ : ਪੂਰਨ ਭਗਤ।