ਸਿਰਜਣਾ : ਬਹੁਵਿਕਲਪੀ ਪ੍ਰਸ਼ਨ


ਸਿਰਜਣਾ : MCQ


ਪ੍ਰਸ਼ਨ 1. “ਸਿਰਜਣਾ” ਇਕਾਂਗੀ ਦਾ ਲੇਖਕ ਕੌਣ ਹੈ?

(ੳ) ਡਾ. ਆਤਮਜੀਤ

(ਅ) ਈਸ਼ਵਰ ਚੰਦਰ ਨੰਦਾ

(ੲ) ਪਾਲੀ ਭੁਪਿੰਦਰ ਸਿੰਘ

(ਸ) ਗੁਰਚਰਨ ਸਿੰਘ ਜਸੂਜਾ

ਪ੍ਰਸ਼ਨ 2. ਕੁਲਦੀਪ/ਦੋ ਨਰਸਾਂ/ਸਿਰਜਨਾ/ਡਾਕਟਰਨੀ/ਬੀਜੀ/ਕਿਸ ਇਕਾਂਗੀ ਦੇ ਪਾਤਰ ਹਨ?

(ੳ) ਗੁਬਾਰੇ

(ਅ) ਸਿਰਜਣਾ

(ੲ) ਮੌਨਧਾਰੀ

(ਸ) ਗਊਮੁਖਾ ਸ਼ੇਰਮੁਖਾ

ਪ੍ਰਸ਼ਨ 3. ‘ਸਿਰਜਨਾ’ ਕਿਸ ਇਕਾਂਗੀ ਦੀ ਮੁੱਖ ਪਾਤਰ ਹੈ?

(ੳ) ਮੋਨਧਾਰੀ

(ਅ) ਗਊਮੁਖਾ ਸ਼ੇਰਮੁਖਾ

(ੲ) ਸਿਰਜਣਾ

(ਸ) ਗੁਬਾਰੇ

ਪ੍ਰਸ਼ਨ 4. ਸਿਰਜਨਾ ਦੇ ਪਤੀ ਦਾ ਨਾਂ ਸੀ?

(ੳ) ਕ੍ਰਿਸ਼ਨ ਸਿੰਘ

(ਅ) ਕੁਲਦੀਪ

(ੲ) ਹਰੀ ਚੰਦ

(ਸ) ਸ਼ਰਨ ਸਿੰਘ

ਪ੍ਰਸ਼ਨ 5. ਬੀਜੀ ਸਿਰਜਨਾ ਦੀ ਕੀ ਲੱਗਦੀ ਸੀ?

(ੳ)  ਸੱਸ

(ਅ) ਮਾਸੀ

(ੲ) ਮੰਮੀ

(ਸ) ਮਾਮੀ

ਪ੍ਰਸ਼ਨ 6. ਹਸਪਤਾਲ ਵਿੱਚ ਸਫ਼ਾਈ ਸੇਵਿਕਾ ਕੌਣ ਹੈ?

(ੳ) ਸਿਰਜਨਾ

(ਅ) ਮਾਸੀ

(ੲ) ਕੱਲੋ

(ਸ) ਇਹਨਾਂ ਵਿਚੋਂ ਕੋਈ ਨਹੀਂ।

ਪ੍ਰਸ਼ਨ 7. ਪਾਲੀ ਭੁਪਿੰਦਰ ਸਿੰਘ ਕਿਹੜੀ ਡਿਊਟੀ ਨਿਭਾ ਰਹੇ ਹਨ?

(ੳ) ਅਧਿਆਪਕ

(ਅ) ਲੈਕਚਰਾਰ

(ੲ) ਕੋਂਸਲਰ

(ਸ) ਕਲਰਕ

ਪ੍ਰਸ਼ਨ 8. ਬੀਜੀ ਕਿੰਨੇ ਕਿੱਲੇ ਜ਼ਮੀਨ ਦੀ ਮਾਲਕ ਸੀ?

(ੳ) ਤੀਹ

(ਅ) ਚਾਲੀ

(ੲ) ਪੈਂਤੀ

(ਸ) ਵੀਹ

ਪ੍ਰਸ਼ਨ 9. ਬੀਜੀ ਕਿਸ ਨੂੰ ‘ਬਦਤਮੀਜ਼’ ਆਖਦੀ ਹੈ?

(ੳ) ਗੁਆਂਢਣ ਨੂੰ

(ਅ) ਮਾਸੀ ਨੂੰ

(ੲ) ਕਰਤਾਰੀ ਨੂੰ

(ਸ) ਸੰਤੀ ਨੂੰ

ਪ੍ਰਸ਼ਨ 10. ਇਕਾਂਗੀ ‘ਸਿਰਜਣਾ’ ਵਿੱਚ ਬੀਜੀ ਕਿਹੋ ਜਿਹੇ ਪਾਤਰ ਦੀ ਭੂਮਿਕਾ ਨਿਭਾਉਂਦੀ ਹੈ?

(ੳ) ਮੁੱਖ ਪਾਤਰ ਦੀ

(ਅ) ਇੱਕ ਪਾਤਰ ਦੀ

(ੲ) ਖਲਨਾਇਕ ਦੀ

(ਸ) ਕੋਈ ਨਹੀਂ

ਪ੍ਰਸ਼ਨ 11. ਬੀਜੀ ਤੇ ਸਿਰਜਨਾ ਹਸਪਤਾਲ ਕਿਉਂ ਜਾਂਦੀਆਂ ਹਨ?

(ੳ) ਦਵਾਈ ਲੈਣ

(ਅ) ਐਕਸਰੇ ਕਰਵਾਉਣ

(ੲ) ਅਲਟਰਾਸਾਊਂਡ ਲਈ

(ਸ) ਮਰੀਜ਼ ਨੂੰ ਮਿਲਣ ਲਈ

ਪ੍ਰਸ਼ਨ 12. ਇਕਾਂਗੀ ਵਿੱਚ ਸਿਰਜਨਾ ਕਿਸ ਗੱਲ ਦਾ ਵਿਰੋਧ ਕਰਦੀ ਹੈ?

(ੳ) ਦਾਜ ਦਾ

(ਅ) ਗਰਭਪਾਤ ਦਾ

(ੲ) ਹਸਪਤਾਲ ਜਾਣ ਦਾ

(ਸ) ਕੋਈ ਨਹੀਂ

ਪ੍ਰਸ਼ਨ 13. ਕੁਲਦੀਪ ਸਿਰਜਨਾ ਨੂੰ ਫ਼ੋਨ ‘ਤੇ ਕਿਸ ਦੀ ਇੱਛਾ ਮੁਤਾਬਕ ਚੱਲਣ ਲਈ ਕਹਿੰਦਾ ਹੈ?

(ੳ) ਮਾਸੀ ਦੀ

(ਅ) ਬੀਜੀ ਦੀ

(ੲ) ਨਰਸ ਦੀ

(ਸ) ਡਾਕਟਰ ਦੀ

ਪ੍ਰਸ਼ਨ 14. ਸਿਰਜਨਾ ਮੁਤਾਬਕ ਉਸ ਦੀ ਸੱਸ ਕਿਹੋ ਜਿਹੀ ਔਰਤ ਹੈ?

(ੳ) ਮਤਲਬੀ

(ਅ) ਲੋਭੀ

(ੲ) ਅਨਪੜ੍ਹ

(ਸ) ਵਹਿਮੀ

ਪ੍ਰਸ਼ਨ 15. ਸਿਰਜਨਾ ਪਰੇਸ਼ਾਨੀ ਵਿੱਚ ਕਿਸ ਨੂੰ ਫ਼ੋਨ ਕਰਦੀ ਹੈ?

(ੳ) ਮਾਸੀ ਨੂੰ

(ਅ) ਡਾਕਟਰ ਨੂੰ

(ੲ) ਨਰਸ ਨੂੰ

(ਸ) ਪਤੀ ਕੁਲਦੀਪ ਨੂੰ

ਪ੍ਰਸ਼ਨ 16. ਕੀ ਸਿਰਜਨਾ ਭਰੂਣ-ਹੱਤਿਆ ਲਈ ਤਿਆਰ ਹੋ ਜਾਂਦੀ ਹੈ?

(ੳ) ਹਾਂ

(ਅ) ਨਹੀਂ

(ੲ) ਦੁਚਿੱਤੀ ਵਿੱਚ ਹੈ

(ਸ) ਪਤਾ ਨਹੀਂ

ਪ੍ਰਸ਼ਨ 17. ਸਿਰਜਨਾ ਨੇ ਕਿਹੜੇ ਕਲਚਰ ਲਈ ਆਪਣੀ ਕੁੱਖ ਕਿਰਾਏ ਉੱਤੇ ਦੇਣ ਤੋਂ ਨਾਂਹ ਕਰ ਦਿੱਤੀ?

(ੳ) ਆਧੁਨਿਕ ਕਲਚਰ ਲਈ

(ਅ) ਪ੍ਰਾਪਰਟੀ ਕਲਚਰ ਲਈ

(ੲ) ਵਿਤਕਰੇ ਦੇ ਕਲਚਰ ਲਈ

(ਸ) ਉਪਰੋਕਤ ਵਿੱਚੋਂ ਕੋਈ ਨ

ਪ੍ਰਸ਼ਨ 18. ਪਾਲੀ ਭੁਪਿੰਦਰ ਸਿੰਘ ਦਾ ਜਨਮ ਕਿਹੜੇ ਸੰਨ ‘ਚ ਹੋਇਆ ਸੀ?

(ੳ) 1952 ਈ. ਵਿੱਚ

(ਅ) 1956 ਈ. ਵਿੱਚ

(ੲ) 1965 ਈ. ਵਿੱਚ

(ਸ) 1959 ਈ. ਵਿੱਚ

ਪ੍ਰਸ਼ਨ 19. ਪਾਲੀ ਭੁਪਿੰਦਰ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ?

(ੳ) ਸ. ਹਰਿਭਜਨ ਸਿੰਘ

(ਅ) ਸ. ਅਮਰ ਸਿੰਘ

(ੲ) ਸ. ਬੇਅੰਤ ਸਿੰਘ

(ਸ) ਸ. ਵਿਸਾਖਾ ਸਿੰਘ

ਪ੍ਰਸ਼ਨ 20. ਪਾਲੀ ਭੁਪਿੰਦਰ ਸਿੰਘ ਦੇ ਮਾਤਾ ਜੀ ਦਾ ਕੀ ਨਾਂ ਸੀ?

(ੳ) ਸ੍ਰੀਮਤੀ ਚੰਦਰਾਵਲ ਕੌਰ

(ਅ) ਸ੍ਰੀਮਤੀ ਹਰਜੀਤ ਕੌਰ

(ੲ) ਸ੍ਰੀਮਤੀ ਸੁਖਵਿੰਦਰ ਕੌਰ

(ਸ) ਸ੍ਰੀਮਤੀ ਰਾਜਵੰਤ ਕੌਰ

ਪ੍ਰਸ਼ਨ 21. ਪਾਲੀ ਭੁਪਿੰਦਰ ਸਿੰਘ ਦਾ ਜਨਮ ਕਿੱਥੇ ਹੋਇਆ ਸੀ?

(ੳ) ਅਬੋਹਰ ਵਿਖੇ

(ਅ) ਜੈਤੋ ਮੰਡੀ ਵਿਖੇ

(ੲ) ਚੰਡੀਗੜ੍ਹ ਵਿਖੇ

(ਸ) ਜਲੰਧਰ ਵਿਖੇ

ਪ੍ਰਸ਼ਨ 22. ਸਿਰਜਣਾ ਦੀ ਉਮਰ ਕਿੰਨੀ ਕੁ ਸੀ?

(ੳ) ਪੈਂਤੀ ਸਾਲ

(ਅ) ਬਾਈ ਸਾਲ

(ੲ) ਬੱਤੀ ਸਾਲ

(ਸ) ਅਠਾਈ-ਉੱਨਤੀ ਸਾਲ

ਪ੍ਰਸ਼ਨ 23. ਹਸਪਤਾਲ ਵਿੱਚ ਕਿੰਨੀਆਂ ਨਰਸਾਂ ਸਨ?

(ੳ) ਚਾਰ

(ਅ) ਪੰਜ

(ੲ) ਦੋ

(ਸ) ਤਿੰਨ

ਪ੍ਰਸ਼ਨ 24. ਢੁਕਵਾਂ ਸ਼ਬਦ ਚੁਣ ਕੇ ਹੇਠਲਾ ਵਾਕ ਪੂਰਾ ਕਰੋ :

ਸਾਰੇ ਪੈਰਾਂ ਦੇ ………….. ਲੱਗ ਜਾਣਗੇ।

(ੳ) ਨਿਸ਼ਾਨ

(ਅ) ਛਾਪੇ

(ੲ) ਦਾਗ਼

(ਸ) ਕੰਡੇ

ਪ੍ਰਸ਼ਨ 25. ਸਿਰਜਣਾ ਤੇ ਕੁਲਦੀਪ ਦਾ ਕੀ ਰਿਸ਼ਤਾ ਸੀ?

(ੳ) ਜੀਜਾ-ਸਾਲੀ

(ਅ) ਭੈਣ-ਭਰਾ

(ੲ) ਕੁੜਮ-ਕੁੜਮਣੀ

(ਸ) ਪਤੀ-ਪਤਨੀ

ਪ੍ਰਸ਼ਨ 26. ਬੀਜੀ ਕੋਲ ਜ਼ਮੀਨ ਤੋਂ ਇਲਾਵਾ ਹੋਰ ਕੀ ਸੀ?

(ੳ) ਸ਼ੈੱਲਰ

(ਅ) ਟਰੱਕ

(ੲ) ਕੰਬਾਈਨਾਂ

(ਸ) ਦੁਕਾਨਾਂ

ਪ੍ਰਸ਼ਨ 27. ‘ਮਾਸੀ’ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ?

(ੳ) ਵਹਿਮ-ਭਰਪੂਰ

(ਅ) ਲਾਲਚੀ

(ੲ) ਗੁੱਸੇਖ਼ੋਰ

(ਸ) ਨਿਮਰਤਾ ਭਰਪੂਰ

ਪ੍ਰਸ਼ਨ 28. ਬੀਜੀ ਸਿਰਜਨਾ ਨੂੰ ਕਿੱਥੇ ਜਾਣ ਦੀ ਧਮਕੀ ਦੇਂਦੀ ਹੈ?

(ੳ) ਸ਼ਹਿਰ ਜਾਣ ਦੀ

(ਅ) ਪੇਕੇ ਜਾਣ ਦੀ

(ੲ) ਮੇਲੇ ਜਾਣ ਦੀ

(ਸ) ਪਿੰਡ ਜਾਣ ਦੀ

ਪ੍ਰਸ਼ਨ 29. ਬੀਜੀ ਆਪਣੀ ਜਾਇਦਾਦ ਕਿਸ ਦੇ ਨਾਂ ਲਵਾਉਣ ਲਈ ਆਖਦੀ ਹੈ?

(ੳ) ਕੁਲਦੀਪ ਦੇ ਨਾਂ

(ਅ) ਸਿਰਜਣਾ ਦੇ ਨਾਂ

(ੲ) ਪੋਤਰੀਆਂ ਦੇ ਨਾਂ

(ਸ) ਮੰਦਰ-ਗੁਰਦੁਆਰੇ ਦੇ ਨਾਂ

ਪ੍ਰਸ਼ਨ 30. ਹੇਠਲੇ ਪਾਤਰਾਂ ਵਿੱਚੋਂ ਕਿਹੜਾ ਪਾਤਰ ‘ਸਿਰਜਣਾ’ ਇਕਾਂਗੀ ਦਾ ਪਾਤਰ ਨਹੀਂ ਹੈ?

(ੳ) ਕੁਲਦੀਪ

(ਅ) ਮਾਸੀ

(ੲ) ਹਰੀ ਚੰਦ

(ਸ) ਨਰਸ

ਪ੍ਰਸ਼ਨ 31. ਸਿਰਜਨਾ ਕਿਸ ਦਾ ਕਤਲ ਨਹੀਂ ਕਰਵਾਉਣਾ ਚਾਹੁੰਦੀ ਸੀ?

(ੳ) ਆਪਣੇ ਗੁਆਂਢੀ ਦਾ

(ਅ) ਅਣਜੰਮੀ ਧੀ ਦਾ

(ੲ) ਆਪਣੇ ਦੁਸ਼ਮਣ ਦਾ

(ਸ) ਆਪਣੇ ਨੌਕਰ ਦਾ

ਪ੍ਰਸ਼ਨ 32. ਇਕਾਂਗੀ ਦੇ ਅਖੀਰ ‘ਚ ਡਾਕਟਰ ਨੂੰ ਬਾਹਰੋਂ ਕੀ ਆਉਂਦੀ ਮਹਿਸੂਸ ਹੁੰਦੀ ਹੈ?

(ੳ) ਠੰਢੀ ਹਵਾ

(ਅ) ਗਰਮ ਹਵਾ

(ੲ) ਮਿੱਟੀ

(ਸ) ਠੰਢ

ਪ੍ਰਸ਼ਨ 33. ‘ਹੋਂਦ’ ਸ਼ਬਦ ਤੋਂ ਕੀ ਭਾਵ ਹੁੰਦਾ ਹੈ?

(ੳ) ਅੰਤ

(ਅ) ਹੁਣੇ

(ੲ) ਵਜੂਦ/ਹਸਤੀ

(ਸ) ਵੇਖਣਾ

ਪ੍ਰਸ਼ਨ 34. ‘ਮਾਸੀ’ ਹਸਪਤਾਲ ‘ਚ ਕਿਹੜੀ ਨੌਕਰੀ ਕਰਦੀ ਸੀ?

(ੳ) ਕਲਰਕ

(ਅ) ਸਫ਼ਾਈ-ਸੇਵਕਾ

(ੲ) ਨਰਸ

(ਸ) ਚੌਂਕੀਦਾਰਨੀ

ਪ੍ਰਸ਼ਨ 35. ਬਹੁਤੇ ਮਾਪਿਆਂ ਨੂੰ ਧੀਆਂ ਕੀ ਜਾਪਦੀਆਂ ਹਨ?

(ੳ) ਸਰਾਪ

(ਅ) ਕਲੰਕ

(ੲ) ਵਰਦਾਨ

(ਸ) ਭਾਰ

ਪ੍ਰਸ਼ਨ 36. ‘ਸਿਰਜਨਾ’ ਆਪਣੇ ਪਤੀ ਕੁਲਦੀਪ ਨੂੰ ਕੀ ਆਖ ਕੇ ਬੁਲਾਉਂਦੀ ਹੈ?

(ੳ) ਦੀਪ

(ਅ) ਸਰਦਾਰ ਜੀ

(ੲ) ਕੁਲਦੀਪ

(ਸ) ਸੰਨੀ

ਪ੍ਰਸ਼ਨ 37. ‘ਵਾਰਸ’ ਸ਼ਬਦ ਦਾ ਢੁਕਵਾਂ ਅਰਥ ਕਿਹੜਾ ਹੈ?

(ੳ) ਮਾਲਕ

(ਅ) ਮਹਿੰਗਾ

(ੲ) ਉੱਤਰ-ਅਧਿਕਾਰੀ

(ਸ) ਭਰੋਸੇਯੋਗ

ਪ੍ਰਸ਼ਨ 38. ਇਕਾਂਗੀ ਦੇ ਆਰੰਭ ‘ਚ ਮਾਸੀ ਦੇ ਹੱਥ ਕੀ ਹੁੰਦਾ ਹੈ?

(ੳ) ਬਹੁਕਰ

(ਅ) ਬਾਲਟੀ

(ੲ) ਬੈਟਰੀ

(ਸ) ਜੱਗ

ਪ੍ਰਸ਼ਨ 39. ਸਿਰਜਣਾ ਕੁੱਖ ‘ਚ ਧੀ ਨੂੰ ਮਰਵਾਉਣ ਨੂੰ ਕੀ ਸਮਝਦੀ ਹੈ?

(ੳ) ਪੁੰਨ

(ਅ) ਦਲੇਰੀ

(ੲ) ਕਾਇਰਤਾ

(ਸ) ਪਾਪ

ਪ੍ਰਸ਼ਨ 40. ਕੁਲਦੀਪ ਅਨੁਸਾਰ ਦਫ਼ਤਰ ‘ਚ ਕੀ ਹੋ ਰਿਹਾ ਸੀ?

(ੳ) ਸਫ਼ਾਈ

(ਅ) ਜ਼ਰੂਰੀ ਮੀਟਿੰਗ

(ੲ) ਰੰਗ-ਰੋਗਨ

(ਸ) ਝਗੜਾ

ਪ੍ਰਸ਼ਨ 41. ਬੀਜੀ ਅਨੁਸਾਰ ਉਸ ਨੇ ਪੈਲੀ ਕਿਸ ਤੋਂ ਬਚਾ ਕੇ ਰੱਖੀ ਸੀ?

(ੳ) ਭਾਣਜੇ ਤੋਂ

(ਅ) ਜੇਠ ਤੋਂ

(ੲ) ਸਰਪੰਚ ਤੋਂ

(ਸ) ਸ਼ਰੀਕਾਂ ਤੋਂ

ਪ੍ਰਸ਼ਨ 42. ਕੁਲਦੀਪ ਆਪਣੀ ਪਤਨੀ/ਸਿਰਜਨਾ ਦੇ ਫ਼ੈਸਲੇ ਨੂੰ ਕੀ ਸਮਝਦਾ ਹੈ?

(ੳ) ਫ਼ਜ਼ੂਲ

(ਅ) ਠੀਕ

(ੲ) ਧੋਖਾ

(ਸ) ਗ਼ਲਤ

ਪ੍ਰਸ਼ਨ 43. ਬੀਜੀ ਕਿਹੋ ਜਿਹੇ ਖ਼ਿਆਲਾਂ ਵਾਲੀ ਔਰਤ ਹੈ?

(ੳ) ਪੁਰਾਣੇ ਖ਼ਿਆਲਾਂ ਵਾਲੀ

(ਅ) ਆਧੁਨਿਕ ਖ਼ਿਆਲਾਂ ਵਾਲੀ

(ੲ) ਧਾਰਮਿਕ ਖ਼ਿਆਲਾਂ ਵਾਲੀ

(ਸ) ਵਹਿਮਾਂ-ਭਰਮਾਂ ਵਾਲੀ

ਪ੍ਰਸ਼ਨ 44. ਮਾਸੀ ‘ਉਪਰੇਸ਼ਨ ਥੀਏਟਰ’ ਨੂੰ ਕੀ ਆਖਦੀ ਹੈ?

(ੳ) ਅਪਰੇਸ਼ਨ ਠੇਟਰ

(ਅ) ਉਪਰੋਸ਼ਨ ਬੇਟਰ

(ੲ) ਪਰੇਸ਼ਨ ਠੇਟਰ

(ਸ) ਅਪਰੇਸ਼ਨ ਥੀਏਟਰ

ਪ੍ਰਸ਼ਨ 45. ‘ਮੌਲਣਾ’ ਸ਼ਬਦ ਦਾ ਕੀ ਅਰਥ ਹੁੰਦਾ ਹੈ?

(ੳ) ਚਲੇ ਜਾਣਾ

(ਅ) ਬੁਲਾਉਣਾ

(ੲ) ਖਿੜ ਜਾਣਾ

(ਸ) ਵਧਣਾ-ਫੁੱਲਣਾ

ਪ੍ਰਸ਼ਨ 46. ਸਿਰਜਣਾ ਇਕਾਂਗੀ ਵਿੱਚ ਕਿਸ ਸਮੱਸਿਆ ਨੂੰ ਉਭਾਰਿਆ ਗਿਆ ਹੈ?

(ੳ) ਵਹਿਮਾਂ-ਭਰਮਾਂ ਨੂੰ

(ਅ) ਨਰ ਭਰੂਣ ਹੱਤਿਆ ਨੂੰ

(ੲ) ਮਾਦਾ ਭਰੂਣ ਹੱਤਿਆ ਨੂੰ

(ਸ) ਰਿਸ਼ਵਤਖ਼ੋਰੀ ਨੂੰ

ਪ੍ਰਸ਼ਨ 47. ‘ਸਿਰਜਣਾ’ ਦੇ ਘਰ ਪਹਿਲਾਂ ਕਿਹੜੀ ਔਲਾਦ ਸੀ?

(ੳ) ਇੱਕ ਲੜਕਾ

(ਅ) ਇੱਕ ਲੜਕੀ

(ੲ) ਦੋ ਲੜਕੀਆਂ

(ਸ) ਦੋ ਲੜਕੇ

ਪ੍ਰਸ਼ਨ 48. ਹੇਠਲੇ ਵਾਰਤਾਲਾਪ ਵਿਚਲੀ ਖ਼ਾਲੀ ਥਾਂ ਢੁਕਵਾਂ ਸ਼ਬਦ ਚੁਣ ਕੇ ਭਰੋ :

ਮੇਰੇ ਸੀਨੇ ਵਿੱਚ ………… ਧੜਕਦਾ ਹੈ।

(ੳ) ਗੁੱਸਾ

(ਅ) ਪਿਆਰ

(ੲ) ਦਿਲ

(ਸ) ਜੋਸ਼

ਪ੍ਰਸ਼ਨ 49. ‘ਬਹੁਕਰ’ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?

(ੳ) ਬੈਠਣਾ

(ਅ) ਤੌਲੀਆ

(ੲ) ਉੱਠਣਾ

(ਸ) ਝਾੜੂ