ਬਹੁਵਿਕਲਪੀ ਪ੍ਰਸ਼ਨ : ਮੌਨਧਾਰੀ
ਪ੍ਰਸ਼ਨ 1. ‘ਤੁਹਾਨੂੰ ਕਿੰਨੀ ਵਾਰ ਕਿਹਾ ਕਿ ਜਾਂਦਿਆਂ ਨੂੰ ਪਿੱਛੋਂ ਅਵਾਜ਼ ਨਾ ਮਾਰਿਆ ਕਰ।’ ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ?
(ੳ) ਮੋਨਧਾਰੀ
(ਅ) ਗੁਬਾਰੇ
(ੲ) ਸਿਰਜਣਾ
(ਸ) ਪਰਤ ਆਉਣ ਤੱਕ
ਪ੍ਰਸ਼ਨ 2. ‘ਮੌਨਧਾਰੀ’ ਇਕਾਂਗੀ ਕਿਸ ਦੀ ਰਚਨਾ ਹੈ?
(ੳ) ਡਾ. ਆਤਮਜੀਤ ਦੀ
(ਅ) ਈਸ਼ਵਰ ਚੰਦਰ ਨੰਦਾ ਦੀ
(ੲ) ਗੁਰਚਰਨ ਸਿੰਘ ਜਸੂਜਾ ਦੀ
(ਸ) ਸਤੀਸ਼ ਕੁਮਾਰ ਵਰਮਾ ਦੀ
ਪ੍ਰਸ਼ਨ 3. ਹਰੀ ਚੰਦ ਕਿੱਥੇ ਚਲਿਆ ਸੀ?
(ੳ) ਡਾਕਖ਼ਾਨੇ
(ਅ) ਹਸਪਤਾਲ
(ੲ) ਮਾਰਕੀਟ
(ਸ) ਦਵਾਈ ਲੈਣ (ਡਾਕਟਰ ਤੋਂ)
ਪ੍ਰਸ਼ਨ 4. ਹਰੀ ਚੰਦ ਦਾ ਸੁਭਾਅ ਕਿਹੋ ਜਿਹਾ ਹੈ?
(ੳ) ਸ਼ੱਕੀ
(ਅ) ਮਜ਼ਾਕੀਆ
(ੲ) ਖੁੱਲ੍ਹਦਿਲਾ
(ਸ) ਵਹਿਮੀ
ਪ੍ਰਸ਼ਨ 5. ਰਾਮ ਪਿਆਰੀ/ਹਰੀ ਚੰਦ/ਮਦਨ ਲਾਲ/ਕਿਸ਼ੋਰ ਕਿਸ ਇਕਾਂਗੀ ਦੇ ਪਾਤਰ ਹਨ?
(ੳ) ਗੁਬਾਰੇ
(ਅ) ਪਰਤ ਆਉਣ ਤੱਕ
(ੲ) ਮੋਨਧਾਰੀ
(ਸ) ਸਿਰਜਣਾ
ਪ੍ਰਸ਼ਨ 6. “ਮੌਨਧਾਰੀ” ਇਕਾਂਗੀ ਦੇ ਕੁੱਲ ਕਿੰਨੇ ਪਾਤਰ ਹਨ?
(ੳ) ਤਿੰਨ
(ਅ) ਛੇ
(ੲ) ਚਾਰ
(ਸ) ਪੰਜ
ਪ੍ਰਸ਼ਨ 7. ਰਾਮ ਪਿਆਰੀ ਦੇ ਪਤੀ ਦਾ ਕੀ ਨਾਂ ਹੈ?
(ੳ) ਮਦਨ ਲਾਲ
(ਅ) ਕਿਸ਼ੋਰ ਚੰਦ
(ੲ) ਕਰਮ ਚੰਦ
(ਸ) ਹਰੀ ਚੰਦ
ਪ੍ਰਸ਼ਨ 8. ਹਰੀ ਚੰਦ ਦੀ ਉਮਰ ਕਿੰਨੀ ਹੈ?
(ੳ) ਲਗਭਗ ਪੰਜਾਹ ਸਾਲ
(ਅ) ਲਗਭਗ ਸੱਠ ਸਾਲ
(ੲ) ਲਗਭਗ ਸੱਤਰ ਸਾਲ
(ਸ) ਲਗਭਗ ਅੱਸੀ ਸਾਲ
ਪ੍ਰਸ਼ਨ 9. ਮੌਨਧਾਰੀ ਇਕਾਂਗੀ ਵਿੱਚ ਕਿਸ ਦੀ ਸਿਹਤ ਖ਼ਰਾਬ ਰਹਿੰਦੀ ਹੈ?
(ੳ) ਹਰੀ ਚੰਦ ਦੀ
(ਅ) ਮਦਨ ਲਾਲ ਦੀ
(ੲ) ਕਿਸ਼ੋਰ ਚੰਦ ਦੀ
(ਸ) ਰਾਮ ਪਿਆਰੀ ਦੀ
ਪ੍ਰਸ਼ਨ 10. ਈਸ਼ਵਰ ਚੰਦਰ ਨੰਦਾ ਦਾ ਜੀਵਨ ਕਾਲ ਕਿਹੜਾ ਸੀ?
(ੳ) 1905-1963 ਈ.
(ਅ) 1925-1981 ਈ.
(ੲ) 1897-1971 ਈ.
(ਸ) 1892-1966 ਈ.
ਪ੍ਰਸ਼ਨ 11. ਈਸ਼ਵਰ ਚੰਦਰ ਨੰਦਾ ਦਾ ਜਨਮ ਸਥਾਨ ਕਿਹੜਾ ਹੈ?
(ੳ) ਜੈਤੋ ਮੰਡੀ
(ਅ) ਲਾਇਲਪੁਰ
(ੲ) ਗੁਜਰਵਾਲ਼ੇ
(ਸ) ਗਾਂਧੀਆਂ ਪਨਿਆੜ
ਪ੍ਰਸ਼ਨ 12. ਮੌਨਧਾਰੀ ਇਕਾਂਗੀ ਵਿੱਚ ਅੱਧਖੜ ਉਮਰ ਦੀ ਔਰਤ ਕਿਹੜੀ ਹੈ?
(ੳ) ਸੰਤੀ
(ਅ) ਕਰਤਾਰੀ
(ੲ) ਦੀਪੀ
(ਸ) ਰਾਮ ਪਿਆਰੀ
ਪ੍ਰਸ਼ਨ 13. ‘ਮੌਨਧਾਰੀ’ ਇਕਾਂਗੀ ਵਿੱਚ ਕਿਸ ਨੂੰ ਡਾਕਟਰ ਨੇ ਸਿਰ ਤੋਂ ਪੈਰਾਂ ਤੱਕ ਦੀ ਬਿਮਾਰੀ ਦੱਸੀ?
(ੳ) ਮਦਨ ਲਾਲ ਨੂੰ
(ਅ) ਕਿਸ਼ੋਰ ਚੰਦ ਨੂੰ
(ੲ) ਹਰੀ ਚੰਦ ਨੂੰ
(ਸ) ਮੌਨਧਾਰੀ ਨੂੰ
ਪ੍ਰਸ਼ਨ 14. ਮਦਨ ਲਾਲ ਦੀ ਉਮਰ ਕਿੰਨੀ ਹੈ?
(ੳ) 35-36 ਸਾਲ
(ਅ) 28-30 ਸਾਲ
(ੲ) 33-34 ਸਾਲ
(ਸ) 30-32 ਸਾਲ
ਪ੍ਰਸ਼ਨ 15. ਸਾਧੂ ਦਾ ਜੋਟੀਦਾਰ ਕੌਣ ਸੀ?
(ੳ) ਮੌਨਧਾਰੀ
(ਅ) ਹਰੀ ਚੰਦ
(ੲ) ਮਦਨ ਲਾਲ
(ਸ) ਕਿਸ਼ੋਰ ਚੰਦ
ਪ੍ਰਸ਼ਨ 16. ‘ਮੌਨਧਾਰੀ’ ਇਕਾਂਗੀ ਦੇ ਵਾਪਰਨ ਦਾ ਸਥਾਨ ਕਿਹੜਾ ਹੈ?
(ੳ) ਪੰਚਾਇਤ ਘਰ
(ਅ) ਕਿਸ਼ੋਰ ਚੰਦ ਦਾ ਸਰਕਾਰੀ ਕੁਆਟਰ
(ੲ) ਸ਼ਹਿਰ ਦਾ ਸ਼ਿਵ ਮੰਦਰ
(ਸ) ਉਪਰੋਕਤ ਵਿੱਚੋਂ ਕੋਈ ਨਹੀਂ
ਪ੍ਰਸ਼ਨ 17. ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ ਕੌਣ ਹੈ?
(ੳ) ਹਰੀ ਚੰਦ
(ਅ) ਕਿਸ਼ੋਰ ਚੰਦ
(ੲ) ਮੌਨਧਾਰੀ
(ਸ) ਮਦਨ ਲਾਲ
ਪ੍ਰਸ਼ਨ 18. ਇਕਾਂਗੀ ਦੇ ਸ਼ੁਰੂ ਵਿੱਚ ਰਾਮ ਪਿਆਰੀ ਕੀ ਕਰਦੀ ਦਿਖਾਈ ਦਿੰਦੀ ਹੈ?
(ੳ) ਆਟਾ ਗੁੰਨਦੀ
(ਅ) ਫਲ ਕੱਟਦੀ
(ੲ) ਸਬਜ਼ੀ ਚੀਰਦੀ
(ਸ) ਸਾਗ ਚੀਰਦੀ
ਪ੍ਰਸ਼ਨ 19. ਹਰੀ ਚੰਦ ਆਪਣੇ ਪੁੱਤਰ ਨਾਲ ਕਿੱਥੇ ਰਹਿੰਦਾ ਹੈ?
(ੳ) ਰੇਲਵੇ ਕੁਆਰਟਰ ਵਿੱਚ
(ਅ) ਸਰਕਾਰੀ ਕੁਆਰਟਰ ਵਿੱਚ
(ੲ) ਸਰਕਾਰੀ ਰਿਹਾਇਸ਼ ਵਿੱਚ
(ਸ) ਉਪਰੋਕਤ ਵਿੱਚੋਂ ਕੋਈ ਨਹੀਂ
ਪ੍ਰਸ਼ਨ 20. ਰਾਮ ਪਿਆਰੀ ਕਿੰਨੇ ਨੰਬਰ ਦੇ ਕੁਆਰਟਰ ਵਿੱਚ ਰਹਿੰਦੀ ਹੈ?
(ੳ) ਦਸ
(ਅ) ਬਾਰ੍ਹਾਂ
(ੲ) ਚੌਦਾਂ
(ਸ) ਵੀਹ
ਪ੍ਰਸ਼ਨ 21. ਕੁਲੀ ਰਾਮ ਪਿਆਰੀ ਦੇ ਘਰ ਕਿਸ ਦੀ ਟਰੰਕੀ ਛੱਡ ਕੇ ਜਾਂਦਾ ਹੈ?
(ੳ) ਕਿਸ਼ੋਰ ਚੰਦ ਦੀ
(ਅ) ਮਦਨ ਲਾਲ ਦੀ
(ੲ) ਹਰੀ ਚੰਦ ਦੀ
(ਸ) ਮੌਨਧਾਰੀ ਦੀ
ਪ੍ਰਸ਼ਨ 22. ਮੌਨਧਾਰੀ ਸਰੀਰ ਪੱਖੋਂ ਕਿਸ ਤਰ੍ਹਾਂ ਦਾ ਹੈ?
(ੳ) ਹੱਟਾ-ਕੱਟਾ
(ਅ) ਚੁੱਟ-ਮੁੱਟ
(ੲ) ਸੁਕੜਾ-ਕੀਂਗੜ ਜਿਹਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 23. ਮਦਨ ਲਾਲ ਦੀ ਮਾਂ ਦਾ ਨਾਂ ਕੀ ਹੈ?
(ੳ) ਸ਼ਾਂਤੀ
(ਅ) ਗਿਆਨੋ
(ੲ) ਕਰਤਾਰੀ
(ਸ) ਸੰਤੀ
ਪ੍ਰਸ਼ਨ 24. ‘ਮੌਨਧਾਰੀ’ ਇਕਾਂਗੀ ਵਿੱਚ ਦਾਖਲ ਹੋਣ ਵਾਲੇ ਕਿਹੜੇ ਪਾਤਰ ਦਾ ਹੁਲੀਆ ਵਿਗੜਿਆ ਹੋਇਆ ਹੈ?
(ੳ) ਕਿਸ਼ੋਰ ਦਾ
(ਅ) ਮੌਨਧਾਰੀ ਦਾ
(ੲ) ਮਦਨ ਲਾਲ ਦਾ
(ਸ) ਹਰੀ ਚੰਦ ਦਾ
ਪ੍ਰਸ਼ਨ 25. ਮੌਨਧਾਰੀ ਇਕਾਂਗੀ ਵਿੱਚ ਪੁਲਿਸ ਕਿਸ ਦਾ ਪਿੱਛਾ ਕਰ ਰਹੀ ਹੈ?
(ੳ) ਹਰੀ ਚੰਦ ਦਾ
(ਅ) ਕਿਸ਼ੋਰ ਦਾ
(ੲ) ਮਦਨ ਲਾਲ ਦਾ
(ਸ) ਸੁੰਦਰ ਦਾ
ਪ੍ਰਸ਼ਨ 26. ਮੌਨਧਾਰੀ ਇਕਾਂਗੀ ਅਨੁਸਾਰ ਪੁਲਿਸ ਮਦਨ ਦੇ ਪਿੱਛੇ ਕਿਉਂ ਪਈ ਹੈ?
(ੳ) ਗਬਨ ਕਰਨ ਕਰਕੇ
(ਅ) ਚੋਰੀ ਦੇ ਕੇਸ ਕਾਰਨ
(ੲ) ਜੁਆਰੀਏ ਹੋਣ ਕਰਕੇ
(ਸ) ਕੋਈ ਨਹੀਂ
ਪ੍ਰਸ਼ਨ 27. ਇਕਾਂਗੀ ਅਨੁਸਾਰ ਮਦਨ ਨੂੰ ਕਿਸ ਨੇ ਗਬਨ ਕਰਨ ਲਈ ਫੁਸਲਾਇਆ?
(ੳ) ਕਿਸ਼ੋਰ ਨੇ
(ਅ) ਹਰੀ ਚੰਦ ਨੇ
(ੲ) ਭੂਸ਼ਣ ਨੇ
(ਸ) ਇਹਨਾਂ ਸਾਰਿਆਂ ਨੇ
ਪ੍ਰਸ਼ਨ 28. ਕਲਰਕ ਭੂਸ਼ਣ ਨੇ ਕਿੰਨੇ ਰੁਪਈਆਂ ਦਾ ਗਬਨ ਕੀਤਾ ਸੀ?
(ੳ) 50 ਹਜ਼ਾਰ ਦਾ
(ਅ) 45 ਹਜ਼ਾਰ ਦਾ
(ੲ) 48 ਹਜ਼ਾਰ ਦਾ
(ਸ) 55 ਹਜ਼ਾਰ ਦਾ
ਪ੍ਰਸ਼ਨ 29. “ਉਸ ਨੇ ਮੈਨੂੰ ਫੁਸਲਾਇਆ, ਮੇਰੀ ਅਕਲ ‘ਤੇ ਪਰਦਾ ਪੈ ਗਿਆ।” ਇਹ ਸ਼ਬਦ ਕਿਸ ਕਹੇ ਹਨ?
(ੳ) ਮੌਨਧਾਰੀ/ਮਦਨ ਲਾਲ ਨੇ
(ਅ) ਗੁਬਾਰੇ/ਆਤਮਜੀਤ ਨੇ
(ੲ) ਸਿਰਜਣਾ/ਕੁਲਦੀਪ ਨੇ
(ਸ) ਪਰਤ ਆਉਣ ਤੱਕ/ਸੁੰਦਰ ਨੇ
ਪ੍ਰਸ਼ਨ 30. ਪੁਲਿਸ ਨੇ ਮਦਨ ਲਾਲ ਨੂੰ ਕਿਵੇਂ ਫੜਿਆ?
(ੳ) ਸਾਧੂਆਂ ਦਾ ਭੇਸ ਬਣਾ ਕੇ
(ਅ) ਭਿਖਾਰੀਆਂ ਦਾ ਭੇਸ ਬਣਾ ਕੇ
(ੲ) ਚੋਰਾਂ ਦਾ ਭੇਸ ਬਣਾ ਕੇ
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 31. ‘ਮੌਨਧਾਰੀ’ ਇਕਾਂਗੀ ਵਿੱਚ ਸਾਧੂ ਦੇ ਭੇਸ ਵਿੱਚ ਅਸਲ ਵਿੱਚ ਕੌਣ ਸੀ?
(ੳ) ਸਿਪਾਹੀ
(ਅ) ਹਵਾਲਦਾਰ
(ੲ) ਐੱਸ. ਐੱਸ. ਪੀ
(ਸ) ਸਬ ਇਨਸਪੈਕਟਰ
ਪ੍ਰਸ਼ਨ 32. ‘ਮੌਨਧਾਰੀ’ ਅਸਲ ਵਿੱਚ ਕੌਣ ਸੀ?
(ੳ) ਪੁਲਿਸ ਦਾ ਹਵਾਲਦਾਰ
(ਅ) ਪੁਲਿਸ ਇਨਸਪੈਕਟਰ
(ੲ) ਡੀ. ਐੱਸ. ਪੀ.
(ਸ) ਕੋਈ ਨਹੀਂ
ਪ੍ਰਸ਼ਨ 33. ਸਾਧੂ ਕਿੱਥੇ ਬੈਠਦੇ ਹਨ?
(ੳ) ਦਰੀ ਉੱਤੇ
(ਅ) ਸੋਫ਼ੇ ਉੱਤੇ
(ੲ) ਜ਼ਮੀਨ ਉੱਤੇ
(ਸ) ਗਲੀਚੇ ਉੱਤੇ
ਪ੍ਰਸ਼ਨ 34. ਰਾਮ ਪਿਆਰੀ ਸਾਧੂਆਂ ਅੱਗੇ ਖਾਣ ਲਈ ਕੀ ਰੱਖਦੀ ਹੈ?
(ੳ) ਰੋਟੀ
(ਅ) ਪੂੜੀਆਂ
(ੲ) ਫ਼ਲ
(ਸ) ਸਮੋਸੇ
ਪ੍ਰਸ਼ਨ 35. ਸਾਧੂ ਅਨੁਸਾਰ ਦਵਾਈਆਂ/ਦਾਰੂਆਂ ਤੋਂ ਵੱਡੀ ਔਸ਼ਧੀ ਕਿਹੜੀ ਹੈ?
(ੳ) ਦਾਨ
(ਅ) ਭਿਖਿਆ
(ੲ) ਤਪੱਸਿਆ
(ਸ) ਕੋਈ ਨਹੀਂ
ਪ੍ਰਸ਼ਨ 36. ਸਾਧੂਆਂ ਨੂੰ ਕੌਣ ਪਖੰਡੀ/ਮੰਗਤੇ/ਨਿਕੰਮੇ/ਵਿਭਚਾਰੀ/ਲੁਟੇਰੇ ਕਹਿੰਦਾ ਹੈ?
(ੳ) ਮਦਨ ਲਾਲ
(ਅ) ਕਿਸ਼ੋਰ ਚੰਦ
(ੲ) ਹਰੀ ਚੰਦ
(ਸ) ਮੌਨਧਾਰੀ
ਪ੍ਰਸ਼ਨ 37. ਪੁਲਿਸ ਇਨਸਪੈਕਟਰ ਦਾ ਕੀ ਨਾਂ ਸੀ?
(ੳ) ਦੀਪ ਚੰਦ
(ਅ) ਮਦਨ ਲਾਲ
(ੲ) ਹਰੀ ਚੰਦ
(ਸ) ਕਿਸ਼ੋਰ ਚੰਦ
ਪ੍ਰਸ਼ਨ 38. ਗਿਆਨੋ ਤੇ ਰਾਮ ਪਿਆਰੀ ਦਾ ਆਪਸ ‘ਚ ਕੀ ਰਿਸ਼ਤਾ ਸੀ?
(ੳ) ਨਨਾਣ-ਭਰਜਾਈ
(ਅ) ਦਰਾਣੀ-ਜਠਾਣੀ
(ੲ) ਭੈਣਾਂ
(ਸ) ਸਹੇਲੀਆਂ
ਪ੍ਰਸ਼ਨ 39. ਸਾਧੂ ਕਿਸ ਅਹੁਦੇ ‘ਤੇ ਨੌਕਰੀ ਕਰਦਾ ਸੀ?
(ੳ) ਕਲਰਕ
(ਅ) ਚਪੜਾਸੀ
(ੲ) ਅਧਿਆਪਕ
(ਸ) ਹਵਾਲਦਾਰ
ਪ੍ਰਸ਼ਨ 40. ਈਸ਼ਵਰ ਚੰਦਰ ਨੰਦਾ ਨੂੰ ਪੰਜਾਬੀ ਨਾਟਕ ਦਾ ਕੀ ਹੋਣ ਦਾ ਮਾਣ ਪ੍ਰਾਪਤ ਹੈ?
(ੳ) ਮੋਢੀ
(ਅ) ਪਿਤਾਮਾ
(ੲ) ਆਲੋਚਕ
(ਸ) ਨਿਰਦੇਸ਼ਕ
ਪ੍ਰਸ਼ਨ 41. ‘ਮਰਚੈਂਟ ਆਫ਼ ਵੀਨਸ’ ਨਾਟਕ ਕਿਸ ਨਾਟਕਕਾਰ ਦੀ ਰਚਨਾ ਹੈ?
(ੳ) ਸ਼ੈਕਸਪੀਅਰ
(ਅ) ਮਿਲਟਨ
(ੲ) ਬਰਨਾਰਡ ਸ਼ਾਹ
(ਸ) ਹੈਨਰੀ ਫਿਲਿਪ
ਪ੍ਰਸ਼ਨ 42. ਹੇਠਲੀਆਂ ਰਚਨਾਵਾਂ ਵਿੱਚੋਂ ਕਿਹੜੀ ਰਚਨਾ ਈਸ਼ਵਰ ਚੰਦਰ ਨੰਦਾ ਦੀ ਨਹੀਂ ਹੈ?
(ੳ) ਬੇਬੇ ਰਾਮ ਭਜਨੀ
(ਅ) ਝਲਕਾਰੇ
(ੲ) ਦੂਜਾ ਵਿਆਹ
(ਸ) ਮਾਂ ਦਾ ਡਿਪਟੀ
ਪ੍ਰਸ਼ਨ 43. ਈਸ਼ਵਰ ਚੰਦਰ ਨੰਦਾ ਦੇ ਮਾਤਾ ਜੀ ਦਾ ਕੀ ਨਾਂ ਸੀ?
(ੳ) ਸ੍ਰੀਮਤੀ ਸੁਮਨ ਲਤਾ
(ਅ) ਸ੍ਰੀਮਤੀ ਆਤਮਾ ਦੇਵੀ
(ੲ) ਸ੍ਰੀਮਤੀ ਪ੍ਰੇਮ ਲਤਾ
(ਸ) ਸ੍ਰੀਮਤੀ ਨੀਤੂ ਨੰਦਾ
ਪ੍ਰਸ਼ਨ 44. ਕਿਸ਼ੋਰ ਚੰਦ ਦੀ ਉਮਰ ਕਿੰਨੀ ਹੈ?
(ੳ) ਚਾਲੀ ਸਾਲ
(ਅ) ਅਠਾਈ ਸਾਲ
(ੲ) ਪੈਂਤੀ ਸਾਲ
(ਸ) ਲਗਪਗ ਤੀਹ ਸਾਲ
ਪ੍ਰਸ਼ਨ 45. ਕਿਸ਼ੋਰ ਚੰਦ ਤੇ ਮਦਨ ਦਾ ਆਪਸ ‘ਚ ਕੀ ਰਿਸ਼ਤਾ ਸੀ?
(ੳ) ਮਸੇਰ ਭਰਾ
(ਅ) ਸਾਲਾ-ਜੀਜਾ
(ੲ) ਮਾਮਾ-ਭਾਣਜਾ
(ਸ) ਫੁੱਫੜ-ਭਤੀਜਾ
ਪ੍ਰਸ਼ਨ 46. ‘ਮੌਨਧਾਰੀ’ ਇਕਾਂਗੀ ਵਿੱਚ ਘਟਨਾਵਾਂ ਵਾਪਰਨ ਦਾ ਸਮਾਂ ਕਿਹੜਾ ਹੈ?
(ੳ) ਸ਼ਾਮ ਦੇ ਸੱਤ ਵਜੇ
(ਅ) ਸਵੇਰ ਦੇ ਦਸ ਵਜੇ
(ੲ) ਦੁਪਹਿਰੇ ਦੋ ਵਜੇ
(ਸ) ਸ਼ਾਮ ਦੇ ਪੰਜ ਵਜੇ
ਪ੍ਰਸ਼ਨ 47. ਇਕਾਂਗੀ ਦੇ ਸ਼ੁਰੂ ਵਿੱਚ ਰਾਮ ਪਿਆਰੀ ਕਿਸ ਉੱਪਰ ਬੈਠ ਕੇ ਸਬਜ਼ੀ ਚੀਰ ਰਹੀ ਹੈ?
(ੳ) ਕੁਰਸੀ ਉੱਤੇ
(ਅ) ਮੰਜੇ ਉੱਤੇ
(ੲ) ਪਟੜੀ ਉੱਤੇ
(ਸ) ਬੋਰੀ ਉੱਤੇ
ਪ੍ਰਸ਼ਨ 48. ‘ਮੌਨਧਾਰੀ’ ਇਕਾਂਗੀ ਵਿੱਚ ਬਰਾਂਡੇ ਦੇ ਅੱਗੇ ਨੀਵੀਆਂ ਪੌੜੀਆਂ ਕਿੰਨੀਆਂ ਹਨ?
(ੳ) ਪੰਜ
(ਅ) ਚਾਰ
(ੲ) ਛੇ
(ਸ) ਦੋ
ਪ੍ਰਸ਼ਨ 49. ‘ਹੁਲੀਆ’ ਸ਼ਬਦ ਦਾ ਕੀ ਅਰਥ ਹੁੰਦਾ ਹੈ?
(ੳ) ਰੌਲਾ-ਰੱਪਾ
(ਅ) ਸ਼ਕਲ-ਸੂਰਤ
(ੲ) ਬੇਗਾਨਾ
(ਸ) ਹੁਣੇ-ਹੁਣੇ
ਪ੍ਰਸ਼ਨ 50. ਮੌਨਧਾਰੀ ਮਹਾਤਮਾ ਕੋਲ ਕਿਹੜਾ ਹਥਿਆਰ ਹੁੰਦਾ ਹੈ?
(ੳ) ਤਲਵਾਰ
(ਅ) ਗੰਡਾਸਾ
(ੲ) ਰਿਵਾਲਵਰ
(ਸ) ਚਾਕੂ