ਬਹੁਵਿਕਲਪੀ ਪ੍ਰਸ਼ਨ : ਨਵੀਂ ਪੁਰਾਣੀ ਤਹਿਜ਼ੀਬ
ਪ੍ਰਸ਼ਨ 1. ‘ਨਵੀਂ ਪੁਰਾਣੀ ਤਹਿਜ਼ੀਬ’ ਕਵਿਤਾ ਕਿਸ ਦੀ ਲਿਖੀ ਹੋਈ ਹੈ?
(ੳ) ਧਨੀ ਰਾਮ ਚਾਤ੍ਰਿਕ
(ਅ) ਫ਼ੀਰੋਜ਼ਦੀਨ ਸ਼ਰਫ਼
(ੲ) ਵਿਧਾਤਾ ਸਿੰਘ ਤੀਰ
(ਸ) ਨੰਦ ਲਾਲ ਨੂਰਪੁਰੀ
ਪ੍ਰਸ਼ਨ 2. ਦਰਿਆਵਾਂ ਦੇ ਪਾਣੀ ਵਗ ਕੇ ਮੁੜ ਕਿੱਥੇ ਨਹੀਂ ਪਰਤਦੇ?
(ੳ) ਪਹਾੜ ਉੱਤੇ
(ਅ) ਪੱਤਣਾਂ ਉੱਤੇ
(ੲ) ਆਪਣੇ ਰਾਹਾਂ ਉੱਤੇ
(ਸ) ਕੋਈ ਨਹੀਂ
ਪ੍ਰਸ਼ਨ 3. ਅਸੀਂ ਆਪਣੀ ਤਹਿਜ਼ੀਬ ਨੂੰ ਗੁਆ ਕੇ ਹੋਰ ਕੀ ਗੁਆ ਲਿਆ ਹੈ?
(ੳ) ਹੋਸ਼
(ਅ) ਹੁਸ਼ਿਆਰੀ
(ੲ) ਅਕਲ
(ਸ) ਮਿਹਨਤ
ਪ੍ਰਸ਼ਨ 4. ਅਸੀਂ ਆਪਣੇ ਘਰੋਂ ਕੀ ਦੇ ਕੇ ਖੋਤੀ ਵਟਾ ਲਈ ਹੈ?
(ੳ) ਗਊ
(ਅ) ਘੋੜੀ
(ੲ) ਕਪਲਾ ਗਊ
(ਸ) ਕੁਝ ਵੀ ਨਹੀਂ
ਪ੍ਰਸ਼ਨ 5. ਕਵੀ ਨਵੀਂ ਪੱਛਮੀ ਤਹਿਜ਼ੀਬ ਨੂੰ ਕੀ ਕਰਾਰ ਦਿੰਦਾ ਹੈ?
(ੳ) ਝੂਠ
(ਅ) ਜੂਠ
(ੲ) ਗੰਦ
(ਸ) ਇਹ ਸਾਰੇ ਹੀ
ਪ੍ਰਸ਼ਨ 6. ਰਿਸ਼ੀਆਂ ਦੇ ਚੌਂਕੇ ਵਿੱਚ ਕਿੱਥੋਂ ਦੀ ਜੂਠ ਪਈ ਹੈ?
(ੳ) ਪੂਰਬ ਦੀ
(ਅ) ਪੱਛਮ ਦੀ
(ੲ) ਉੱਤਰ ਦੀ
(ਸ) ਦੱਖਣ ਦੀ
ਪ੍ਰਸ਼ਨ 7. ਨਵੀਂ ਤਹਿਜ਼ੀਬ ਕਿਸ ਦੀ ਛਾਤੀ ਉੱਤੇ ਮੂੰਗ ਦਲਦੀ ਹੈ?
(ੳ) ਗ਼ਰੀਬ ਦੀ
(ਅ) ਕਿਰਤੀ ਦੀ
(ੲ) ਬਜ਼ੁਰਗਾਂ ਦੀ
(ਸ) ਇਹਨਾਂ ਸਭ ਦੀ
ਪ੍ਰਸ਼ਨ 8. ਨਵੀਂ ਤਹਿਜ਼ੀਬ ਭਾਰਤ ਦੇ ਗਲ ਵਿੱਚ ਕਿਸ ਤਰ੍ਹਾਂ ਦੀ ਲੱਗ ਰਹੀ ਹੈ?
(ੳ) ਗ਼ਰੀਬੀ ਦਾ ਪੱਟਾ
(ਅ) ਗੁਲਾਮੀ ਦਾ ਪੱਟਾ
(ੲ) ਅਨਪੜ੍ਹਤਾ ਦਾ ਪੱਟਾ
(ਸ) ਬੇਰੁਜ਼ਗਾਰੀ ਦਾ ਪੱਟਾ
ਪ੍ਰਸ਼ਨ 9. ਵਿਧਾਤਾ ਸਿੰਘ ਤੀਰ ਦੀ ਕਿਸੇ ਇੱਕ ਕਵਿਤਾ ਦਾ ਨਾਂ ਦੱਸੋ।
(ੳ) ਨਵੀਂ ਪੁਰਾਣੀ ਤਹਿਜ਼ੀਬ
(ਅ) ਮਾਤਾ ਗੁਜਰੀ ਜੀ
(ੲ) ਵਿਸਾਖੀ ਦਾ ਮੇਲਾ
(ਸ) ਮੈਂ ਪੰਜਾਬੀ
ਪ੍ਰਸ਼ਨ 10. ਨਵੀਂ ਸਭਿਅਤਾ ਨੇ ਭਾਰਤ ਦੀਆਂ ਕੁੜੀਆਂ ਦੇ ਕੇਸਾਂ ਉੱਤੇ ਕੀ ਰੱਖ ਦਿੱਤਾ ਹੈ?
(ੳ) ਉਸਤਰਾ
(ਅ) ਚਾਕੂ
(ੲ) ਕੈਂਚੀ
(ਸ) ਛੁਰੀ
ਪ੍ਰਸ਼ਨ 11. ਅੱਜਕੱਲ੍ਹ ਦੇ ਗੱਭਰੂਆਂ ਦੇ ਢਿੱਡ ਵਿੱਚ ਕਿਹੜੀ ਦਾਲ ਵੀ ਨਹੀਂ ਗਲਦੀ?
(ੳ) ਮਾਂਹ ਦੀ
(ਅ) ਮੋਠਾਂ ਦੀ
(ੲ) ਮਸਰਾਂ ਦੀ
(ਸ) ਮੂੰਗੀ ਦੀ
ਪ੍ਰਸ਼ਨ 12. ਪੱਛਮੀ ਸੱਭਿਅਤਾ ਨੇ ਭਾਰਤ ਦੀ ਕਿਹੜੀ ਚੀਜ਼ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਹੈ?
(ੳ) ਸ਼ਾਨ
(ਅ) ਗਰੀਬੀ
(ੲ) ਬੇਰੁਜ਼ਗਾਰੀ
(ਸ) ਅਨਪੜ੍ਹਤਾ
ਪ੍ਰਸ਼ਨ 13. ਕਿਹੜੀ ਚੀਜ਼ ਇੱਕ ਵਾਰ ਚਲੀ ਜਾਵੇ ਤਾਂ ਦੁਬਾਰਾ ਨਹੀਂ ਮਿਲਦੀ?
(ੳ) ਸੋਨਾ
(ਅ) ਜੋਬਨ
(ੲ) ਦੌਲਤ/ਪੈਸਾ
(ਸ) ਜ਼ਮੀਨ/ਜਾਇਦਾਦ
ਪ੍ਰਸ਼ਨ 14. ਪਹਿਲਾਂ ਸਾਰਾ ਟੱਬਰ ਕਿਹੜੇ ਗੀਤ ਗਾਉਂਦਾ ਸੀ?
(ੳ) ਉਦਾਸੀ ਭਰੇ
(ਅ) ਵਿਆਹ ਦੇ
(ੲ) ਢੋਲੇ ਦੇ
(ਸ) ਫਿਲਮਾਂ ਦੇ
ਪ੍ਰਸ਼ਨ 15. ਕਵੀ ਨੂੰ ਅਮੀਰਾਂ ਦੇ ਘਰਾਂ ਦੇ ਲਾਟੂ ਕੀ ਲੱਗਦੇ ਨੇ?
(ੳ) ਤਾਰੇ
(ਅ) ਸੂਰਜ-ਚੰਨ
(ੲ) ਦੀਵੇ
(ਸ) ਗ਼ਰੀਬਾਂ ਦੇ ਕੱਢੇ ਹੋਏ ਨੈਣ
ਪ੍ਰਸ਼ਨ 16. ਭਾਰਤ ਦੇ ਮੱਥੇ ‘ਤੇ ਕਿਸ ਚੀਜ਼ ਦਾ ਟਿੱਕਾ ਲੱਗ ਗਿਆ ਹੈ?
(ੳ) ਚੰਦਨ ਦਾ
(ਅ) ਸਿੰਦੂਰ ਦਾ
(ੲ) ਬਦਨਾਮੀ ਦਾ
(ਸ) ਉਪਰੋਕਤ ਸਾਰੇ
ਪ੍ਰਸ਼ਨ 17. ਭਾਰਤ ਦੇਸ਼ ਹੁਣ ਦੁਬਾਰਾ ਕਿਸ ਦਾ ਗੁਲਾਮ ਹੋ ਗਿਆ ਹੈ?
(ੳ) ਪੱਛਮੀ ਸੱਭਿਅਤਾ ਦਾ
(ਅ) ਅਮੀਰਾਂ ਦਾ
(ੲ) ਅਮਰੀਕਾ ਦਾ
(ਸ) ਅੰਗਰੇਜ਼ਾਂ ਦਾ
ਪ੍ਰਸ਼ਨ 18. ਅਮੀਰ ਲੋਕ ਕਿਨ੍ਹਾਂ ਦਾ ਲਹੂ ਪੀ ਕੇ ਆਪਣਾ ਢਿੱਡ ਭਰ ਰਹੇ ਹਨ?
(ੳ) ਕਿਸਾਨਾਂ ਦਾ
(ਅ) ਗ਼ਰੀਬਾਂ ਦਾ
(ੲ) ਬੇਰੁਜ਼ਗਾਰਾਂ ਦਾ
(ਸ) ਨਸ਼ੇੜੀਆਂ ਦਾ
ਪ੍ਰਸ਼ਨ 19. ਕਵੀ ਨੇ ਇਸ ਕਵਿਤਾ ਵਿੱਚ ਕਿਸ ਸੱਭਿਅਤਾ ਤੋਂ ਬੱਚ ਕੇ ਰਹਿਣ ਲਈ ਕਿਹਾ ਹੈ?
(ੳ) ਭਾਰਤੀ ਸੱਭਿਅਤਾ
(ਅ) ਪੂਰਵੀ ਸੱਭਿਅਤਾ
(ੲ) ਰੋਮਨ ਸੱਭਿਅਤਾ
(ਸ) ਪੱਛਮੀ ਸੱਭਿਅਤਾ