ਬੱਸ ਕਡੰਕਟਰ : ਬਹੁ ਵਿਕਲਪੀ ਪ੍ਰਸ਼ਨ


ਪ੍ਰਸ਼ਨ 1. ਦਲੀਪ ਕੌਰ ਟਿਵਾਣਾ ਦੀ ਰਚੀ ਹੋਈ ਕਹਾਣੀ ਕਿਹੜੀ ਹੈ?

(ੳ) ਜਨਮ ਦਿਨ

(ਅ) ਮੁਰਕੀਆਂ

(ੲ) ਬੱਸ ਕੰਡਕਟਰ

(ਸ) ਸਾਂਝੀ ਕੰਧ

ਪ੍ਰਸ਼ਨ 2. ‘ਬੱਸ ਕੰਡਕਟਰ’ ਦਾ ਪਾਤਰ ਹੈ?

(ੳ) ਡਾਕਟਰ ਪਾਲੀ/ਜੀਤ

(ਅ) ਇੱਕ ਅੱਧਖੜ ਬੰਦਾ/ਇੱਕ ਬੁੱਢੀ

(ੲ) ਇੱਕ ਮੁਸਾਫ਼ਿਰ/ਇੱਕ ਕਲਰਕ

(ਸ) ਉਪਰੋਕਤ ਸਾਰੇ

ਪ੍ਰਸ਼ਨ 3. ਕਹਾਣੀ ‘ਬੱਸ ਕੰਡਕਟਰ’ ਦੀ ਪਾਤਰ ਪਾਲੀ ਕੀ ਕੰਮ ਕਰਦੀ ਸੀ?

(ੳ) ਇੱਕ ਅਧਿਆਪਕਾ

(ਅ) ਡਾਕਟਰ

(ੲ) ਨਰਸ

(ਸ) ਟੈਲੀਫ਼ੋਨ ਆਪਰੇਟਰ

ਪ੍ਰਸ਼ਨ 4. ਪਾਲੀ ਨੂੰ ਕਿੰਨੀ ਤਨਖਾਹ ਮਿਲਦੀ ਹੈ?

(ੳ) 500 ਰੁਪਏ

(ਅ) 300 ਰੁਪਏ

(ੲ) 400 ਰੁਪਏ

(ਸ) 800 ਰੁਪਏ

ਪ੍ਰਸ਼ਨ 5. ਲੇਡੀ ਡਾਕਟਰ ਪਾਲੀ ਦੀ ਤਬਦੀਲੀ ਨਾਭਾ ਤੋਂ ਕਿੱਥੇ ਹੋ ਗਈ ਸੀ?

(ੳ) ਸੁਨਾਮ

(ਅ) ਪਟਿਆਲਾ

(ੲ) ਬਠਿੰਡਾ

(ਸ) ਸੰਗਰੂਰ

ਪ੍ਰਸ਼ਨ 6. ਬੁੱਢੀ ਔਰਤ/ਪਾਲੀ ਨੇ ਟਿਕਟ ਲੈਣ ਲਈ ਕਿੰਨੇ ਰੁਪਏ ਕੱਢੇ?

(ੳ) ਪੰਜ ਰੁਪਏ ਦਾ ਨੋਟ

(ਅ) ਦਸ ਦਾ ਨੋਟ

(ੲ) ਵੀਹ ਦਾ ਨੋਟ

(ਸ) ਪੰਜਾਹ ਦਾ ਨੋਟ

ਪ੍ਰਸ਼ਨ 7. ‘ਬੱਸ ਕੰਡਕਟਰ’ ਕਹਾਣੀ ਦੇ ਬੱਸ ਕੰਡਕਟਰ ਦਾ ਕੀ ਨਾਂ ਸੀ?

(ੳ) ਹਰਜੀਤ

(ਅ) ਮਨਦੀਪ

(ੲ) ਜੀਤ

(ਸ) ਸੁਰਜੀਤ

ਪ੍ਰਸ਼ਨ 8. ਬੱਸ ਕੰਡਕਟਰ ਦੇ ਪਾਤਰ ਜੀਤ ਨੇ ਪਾਲੀ ਨੂੰ ਬਸੋਂ ਕਿੱਥੇ ਉਤਾਰਿਆ?

(ੳ) ਡਾਕਖਾਨੇ ਕੋਲ

(ਅ) ਬੱਸ ਅੱਡੇ ਦੇ ਲਾਗੇ

(ੲ) ਹਸਪਤਾਲ ਦੇ ਕੋਲ਼

(ਸ) ਇਨ੍ਹਾਂ ਵਿੱਚੋਂ ਕਿਧਰੇ ਨਹੀਂ

ਪ੍ਰਸ਼ਨ 9. ‘ਬੱਸ ਕੰਡਕਟਰ’ ਕਹਾਣੀ ਦੇ ਪਾਤਰ ਜੀਤ ਕੰਡਕਟਰ ਦੀ ਭੈਣ ਦਾ ਕੀ ਨਾਂ ਸੀ?

(ੳ) ਅਮਰਜੀਤ

(ਅ) ਮਨਜੀਤ

(ੲ) ਜਗਜੀਤ

(ਸ) ਸੁਰਜੀਤ

ਪ੍ਰਸ਼ਨ 10. ‘ਬੱਸ ਕੰਡਕਟਰ’ ਕਹਾਣੀ ਦੇ ਕੰਡਕਟਰ ਨੇ ਟਿਕਟ ਚੈੱਕਰ ਨੂੰ ਪਾਲੀ ਨਾਲ ਕੀ ਰਿਸ਼ਤਾ ਦੱਸਿਆ?

(ੳ) ਭਰਜਾਈ ਦਾ

(ਅ) ਸਾਲੀ ਦਾ

(ੲ) ਭੈਣ ਦਾ

(ਸ) ਗੁਆਂਢਣ ਦਾ

ਪ੍ਰਸ਼ਨ 11. ਬੱਸ ਕੰਡਕਟਰ ਜੀਤ ਨੂੰ ਕਿੰਨੀ ਤਨਖ਼ਾਹ ਮਿਲਦੀ ਸੀ?

(ੳ) ਅੱਸੀ ਰੁਪਏ

(ਅ) ਸੌ ਰੁਪਏ

(ੲ) ਸੱਠ ਰੁਪਏ

(ਸ) ਸੱਤਰ ਰੁਪਏ

ਪ੍ਰਸ਼ਨ 12. ਬੱਸ ਕੰਡਕਟਰ ਜੀਤ ਦੀ ਭੈਣ ਕਿੱਥੇ ਡਾਕਟਰੀ ਵਿੱਚ ਪੜ੍ਹਦੀ ਸੀ?

(ੳ) ਗੁਜਰਾਂਵਾਲੇ

(ਅ) ਸਿਆਲਕੋਟ

(ੲ) ਲਾਹੌਰ

(ਸ) ਕਰਾਚੀ

ਪ੍ਰਸ਼ਨ 13. ਬੱਸ ਕੰਡਕਟਰ ਜੀਤ ਦੀ ਭੈਣ ਕਦੋਂ ਮਾਰੀ ਗਈ ਸੀ?

(ੳ) 1984 ਨੀਲਾ ਤਾਰਾ ਸਾਕਾ ਵੇਲੇ

(ਅ) 1984 ਦੇ ਦੰਗਿਆਂ ਵੇਲੇ

(ੲ) ਦੇਸ਼-ਵੰਡ ਦੇ ਰੌਲਿਆਂ ਸਮੇਂ

(ਸ) 1948 ਦੇ ਕਸ਼ਮੀਰ ਹੱਲੇ ਸਮੇਂ

ਪ੍ਰਸ਼ਨ 14. ਜੀਤ ਕੰਡਕਟਰ ਨੂੰ ਡਾਕਟਰ ਪਾਲੀ ਨੂੰ ਵੇਖ ਕੇ ਕਿਸ ਦੀ ਯਾਦ ਆ ਜਾਂਦੀ ਸੀ?

(ੳ) ਆਪਣੀ ਮਾਂ ਦੀ

(ਅ) ਆਪਣੀ ਭਰਜਾਈ ਦੀ

(ੲ) ਆਪਣੀ ਭੈਣ ਦੀ

(ਸ) ਆਪਣੀ ਪ੍ਰੇਮਿਕਾ ਦੀ

ਪ੍ਰਸ਼ਨ 15. ‘ਬੱਸ ਕੰਡਕਟਰ’ ਜੀਤ ਦਾ ‘ਭੈਣ ਪਿਆਰ’ ਕਿਸ ਦੀ ਬੇਚੈਨੀ ਦਾ ਸਬਬ ਬਣ ਰਿਹਾ ਸੀ?

(ੳ) ਇੱਕ ਸਰਦਾਰ ਜੀ ਦਾ

(ਅ) ਇੱਕ ਮੁਸਾਫ਼ਿਰ ਦਾ

(ੲ) ਡਾਕਟਰ ਪਾਲੀ ਦਾ

(ਸ) ਇੱਕ ਕਲਰਕ ਦਾ

ਪ੍ਰਸ਼ਨ 16. ਦਲੀਪ ਕੌਰ ਟਿਵਾਣਾ ਦਾ ਜਨਮ ਕਦੋਂ ਹੋਇਆ?

(ੳ) 2 ਦਸੰਬਰ 1920 ਈ. ਵਿੱਚ

(ਅ) 4 ਮਈ 1935 ਈ. ਵਿੱਚ

(ੲ) 8 ਅਪ੍ਰੈਲ 1924 ਈ. ਵਿੱਚ

(ਸ) 14 ਫ਼ਰਵਰੀ 1937 ਈ. ਵਿੱਚ

ਪ੍ਰਸ਼ਨ 17. ਦਲੀਪ ਕੌਰ ਟਿਵਾਣਾ ਅੱਜ ਕੱਲ੍ਹ ਕਿਹੜੀ ਯੂਨੀਵਰਸਿਟੀ ਦੇ ਲਾਈਫ਼ ਫੈਲੋ ਹਨ?

(ੳ) ਪੰਜਾਬ ਯੂਨੀਵਰਸਿਟੀ ਦੇ

(ਅ) ਖੇਤੀ-ਬਾੜੀ ਯੂਨੀਵਰਸਿਟੀ ਦੇ

(ੲ) ਪੰਜਾਬੀ ਯੂਨੀਵਰਸਿਟੀ ਦੇ

(ਸ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ

ਪ੍ਰਸ਼ਨ 18. ਦਲੀਪ ਕੌਰ ਟਿਵਾਣਾ’ ਦੇ ਪਿਤਾ ਜੀ ਦਾ ਕੀ ਨਾਂ ਸੀ?

(ੳ) ਸ. ਅਮਰ ਸਿੰਘ

(ਅ) ਸ. ਪਿਆਰਾ ਸਿੰਘ

(ੲ) ਸ. ਬਲਦੇਵ ਸਿੰਘ

(ਸ) ਸ. ਕਾਕਾ ਸਿੰਘ

ਪ੍ਰਸ਼ਨ 19. ਦਲੀਪ ਕੌਰ ਟਿਵਾਣਾ ਦਾ ਪਹਿਲਾ ਕਹਾਣੀ ਸੰਗ੍ਰਹਿ ਛਪਣ ਸਮੇਂ ਉਸ ਦੀ ਉਮਰ ਕਿੰਨੀ ਸੀ?

(ੳ) ਪੱਚੀ ਸਾਲ

(ਅ) ਵੀਹ ਸਾਲ

(ੲ) ਇੱਕੀ ਸਾਲ

(ਸ) ਬੱਤੀ ਸਾਲ

ਪ੍ਰਸ਼ਨ 20. ਹੇਠਲੇ ਕਹਾਣੀ ਸੰਗ੍ਰਿਹਾਂ ਵਿੱਚੋਂ ਕਿਹੜਾ ਦਲੀਪ ਕੌਰ ਟਿਵਾਣਾ ਦੀ ਰਚਨਾ ਨਹੀਂ ਹੈ?

(ੳ) ਸਾਧਨਾ

(ਅ) ਕੁੜੀ ਪੋਠੋਹਾਰ ਦੀ

(ੲ) ਤ੍ਰਾਟਾਂ

(ਸ) ਵੇਦਨਾ

ਪ੍ਰਸ਼ਨ 21. ਦਲੀਪ ਕੌਰ ਟਿਵਾਣਾ ਨੂੰ ਛੋਟੀ ਉਮਰੇ ਹੀ ਪਟਿਆਲੇ ਕੌਣ ਲੈ ਕੇ ਗਿਆ ਸੀ?

(ੳ) ਭੂਆ ਜੀ

(ਅ) ਮਾਸੜ ਜੀ

(ੲ) ਮਾਮਾ ਜੀ

(ਸ) ਤਾਇਆ ਜੀ

ਪ੍ਰਸ਼ਨ 22. ਪਾਲੀ ਕਿਸ ਕੰਪਨੀ ਦੀ ਬੱਸ ’ਚ ਵਧੇਰੇ ਕਰਕੇ ਨਾਭੇ ਤੋਂ ਪਟਿਆਲੇ ਜਾਂਦੀ ਆਉਂਦੀ ਸੀ?

(ੳ) ਦੀਪ ਬੱਸ ‘ਤੇ

(ਅ) ਅਮਨ ਬੱਸ ‘ਤੇ

(ੲ) ਪੀਪਲ ਬੱਸ ‘ਤੇ

(ਸ) ਸੰਦੀਪ ਬੱਸ ‘ਤੇ

ਪ੍ਰਸ਼ਨ 23. ਪਾਲੀ ਦੀ ਬਦਲੀ ਰੁਕਵਾਉਣ ਦੀ ਕੌਣ ਕੋਸ਼ਸ਼ ਕਰ ਰਿਹਾ ਸੀ?

(ੳ) ਪਿੰਡ ਵਾਲੇ

(ਅ) ਮਾਮਾ ਜੀ

(ੲ) ਮਾਸੜ ਜੀ

(ਸ) ਘਰ ਵਾਲੇ

ਪ੍ਰਸ਼ਨ 24. ਪਾਲੀ ਕਿਸ ਦੀ ਪ੍ਰਵਾਨਗੀ ਨਾਲ ਰੋਜ਼ਾਨਾ ਨਾਭੇ ਤੋਂ ਪਟਿਆਲੇ ਜਾਂਦੀ ਆਉਂਦੀ ਸੀ?

(ੳ) ਨਰਸਾਂ ਦੀ ਪ੍ਰਵਾਨਗੀ ਨਾਲ

(ਅ) ਵੱਡੇ ਡਾਕਟਰ ਦੀ ਪ੍ਰਵਾਨਗੀ ਨਾਲ

(ੲ) ਮੰਤਰੀ ਦੀ ਪ੍ਰਵਾਨਗੀ ਨਾਲ

(ਸ) ਸਿਹਤ ਸਕੱਤਰ ਦੀ ਪ੍ਰਵਾਨਗੀ ਨਾਲ

ਪ੍ਰਸ਼ਨ 25. ਪਾਲੀ ਨੂੰ ਬੱਸ ਕੰਡਕਟਰ ਜੀਤ ਕਿਸ ਤਰ੍ਹਾਂ ਦਾ ਜਾਪਦਾ ਸੀ?

(ੳ) ਚਲਾਕ

(ਅ) ਬਦਮਾਸ਼

(ੲ) ਸਾਊ

(ਸ) ਨਸ਼ਈ

ਪ੍ਰਸ਼ਨ 26. ਲੋਫ਼ਰ ਜਿਹਾ ਦਿੱਸਣ ਵਾਲਾ ਕੰਡਕਟਰ ਕਿਸ ਫ਼ਿਲਮ ਦਾ ਗਾਣਾ ਗੁਣ-ਗਣਾਉਂਦਾ ਸੀ?

(ੳ) ਪੱਥਰ ਔਰ ਪਾਇਲ ਫ਼ਿਲਮ ਦਾ

(ਅ) ਅਵਾਰਾ ਫ਼ਿਲਮ ਦਾ

(ੲ) ਜਾਨੀ ਚੋਰ ਫ਼ਿਲਮ ਦਾ

(ਸ) ਗ਼ਦਰ ਫ਼ਿਲਮ ਦਾ

ਪ੍ਰਸ਼ਨ 27. ਜੀਤ ਨੇ ਡਾਕਟਰ ਪਾਲੀ ਨੂੰ ਅਗਲੀ ਸੀਟ ਤੋਂ ਕੀ ਚੁੱਕ ਕੇ ਬੈਠਣ ਲਈ ਕਿਹਾ ਸੀ?

(ੳ) ਝੋਲਾ

(ਅ) ਕਿਤਾਬਾਂ

(ੲ) ਬੈਗ

(ਸ) ਡੱਬਾ

ਪ੍ਰਸ਼ਨ 28. ‘ਭੁੰਜੇ’ ਸ਼ਬਦ ਤੋਂ ਕੀ ਭਾਵ ਹੈ?

(ੳ) ਨਵਾਂ

(ਅ) ਪੁਰਾਣਾ

(ੲ) ਭੱਜਣਾ

(ਸ) ਹੇਠਾਂ

ਪ੍ਰਸ਼ਨ 29. ‘ਭਾੜਾ’ ਸ਼ਬਦ ਦਾ ਕੀ ਅਰਥ ਹੁੰਦਾ ਹੈ?

(ੳ) ਭਾਰਾ

(ਅ) ਭੀੜ

(ੲ) ਕਿਰਾਇਆ

(ਸ) ਗਰਮ

ਪ੍ਰਸ਼ਨ 30. ਹੇਠਲੇ ਵਾਕ ਵਿੱਚ ਖ਼ਾਲੀ ਥਾਂ ਨੂੰ ਢੁਕਵੇਂ ਸ਼ਬਦ ਚੁਣ ਕੇ ਪੂਰਾ ਕਰੋ :

“…….. ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ”।

(ੳ) ਅਫ਼ਸਰ

(ਅ) ਮੇਮ ਸਾਹਿਬ

(ੲ) ਤੇਲ

(ਸ) ਡਰਾਈਵਰ