ਸੂਫ਼ੀਆਂ ਦੇ ਬੁਨਿਆਦੀ ਵਿਸ਼ਵਾਸ
ਪ੍ਰਸ਼ਨ. ਸੂਫ਼ੀਆਂ ਦੇ ਬੁਨਿਆਦੀ ਵਿਸ਼ਵਾਸ ਕੀ ਸਨ ?
ਉੱਤਰ : ਸੂਫ਼ੀ ਸੰਤ ਇਸਲਾਮ ਧਰਮ ਦੇ ਅੰਦਰ ਰਹੱਸਵਾਦੀ ਪਰੰਪਰਾ ਦੇ ਪ੍ਰਚਾਰਕ ਸਨ। ਉਹ ਬਾਹਰੀ ਮਰਯਾਦਾ ਦੀ ਥਾਂ ਤੇ ਭਾਵਨਾ ਨੂੰ ਬਹੁਤ ਮਹੱਤਵ ਦਿੰਦੇ ਸਨ। ਉਹਨਾਂ ਅਨੁਸਾਰ ਈਸ਼ਵਰ ਅਤੇ ਮਨੁੱਖ ਦੇ ਵਿਚਕਾਰ ਪ੍ਰੇਮ ਦਾ ਅਟੁੱਟ ਰਿਸ਼ਤਾ ਹੈ। ਉਹਨਾਂ ਅਨੁਸਾਰ ਧਰਮ ਦੇ ਆਧਾਰ ਤੇ ਕਿਸੇ ਵੀ ਮਨੁੱਖ ਨਾਲ ਘਿਰਣਾ ਨਹੀਂ ਕਰਨੀ ਚਾਹੀਦੀ। ਇਸ ਤੋਂ ਬਿਨਾਂ ਸੂਫ਼ੀਆਂ ਦਾ ਵਿਸ਼ਵਾਸ ਸੀ ਕਿ ਪੀਰ, ਮੁਰਸ਼ਦ ਜਾਂ ਗੁਰੂ ਦੀ ਅਗਵਾਈ ਵਿੱਚ ਸਾਦਾ ਤੇ ਪਵਿੱਤਰ ਜੀਵਨ ਬਤੀਤ ਕਰਨ ਨਾਲ ਈਸ਼ਵਰ ਵਿੱਚ ਲੀਨ ਹੋਣਾ ਸੰਭਵ ਹੈ। ਉਹਨਾਂ ਅਨੁਸਾਰ ਈਸ਼ਵਰ ਤੱਕ ਪਹੁੰਚਣ ਲਈ ਕਈਆਂ ਪੜਾਵਾਂ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ। ਇਸ ਵਿੱਚ ਇਕ ਪਾਸੇ ਤਾਂ ਭਾਵ ਵੇਗ ਨਾਲ ਪ੍ਰਤੀਪੂਰਨ ਪ੍ਰਚੰਡ ਸ਼ਰਧਾ ਭਗਤੀ ਅਤੇ ਦੂਜੇ ਪਾਸੇ ਤਿਆਗ ਸੰਜਮ ਦੀ ਬਹੁਤ ਜ਼ਰੂਰਤ ਹੈ। ਇਸ ਉਦੇਸ਼ ਦੀ ਪੂਰਤੀ ਲਈ ਸੰਗੀਤ ਤੇ ਈਸ਼ਵਰ ਦੇ ਪਿਆਰ ਵਿੱਚ ਮਗਨ ਨਾਚ ਸਹਾਇਕ ਮੰਨੇ ਜਾਂਦੇ ਹਨ। ਕੱਵਾਲੀ ਗਾਉਣ ਦੀ ਪ੍ਰਥਾ ਵੀ ਸੂਫ਼ੀਆਂ ਨੇ ਚਲਾਈ ਸੀ। ਸੂਫ਼ੀਆਂ ਦੀ ਵਿਚਾਰਧਾਰਾ ਨੂੰ ‘ਤਸਵੁੱਫ’ ਜਾਂ ‘ਸੂਫੀਵਾਦ’ ਆਖਦੇ ਹਨ । ਮੁੱਲਾਂ ਲੋਕ ਸੂਫ਼ੀਆਂ ਨੂੰ ਪਸੰਦ ਨਹੀਂ ਕਰਦੇ ਸਨ। ਦੋਹਾਂ ਦੀ ਸੋਚ ਵਿੱਚ ਢੇਰ ਅੰਤਰ ਸੀ।
प्रश्न. सूफियों की मूल मान्यताएँ क्या थीं?
उत्तर: सूफ़ी संत इस्लाम के अंतर्गत आध्यात्मिक परंपरा के प्रचारक थे। वे बाहरी दिखावे की अपेक्षा भावना को अधिक महत्व देते थे। उनके अनुसार ईश्वर और मनुष्य के बीच प्रेम का अटूट बंधन है। उनके मुताबिक धर्म के आधार पर किसी भी इंसान से नफरत नहीं की जानी चाहिए। इसके अलावा, सूफियों का मानना था कि किसी पीर, मुरशिद या गुरु के मार्गदर्शन में सरल और पवित्र जीवन जीने से ईश्वर में लीन होना संभव है। उनके अनुसार ईश्वर तक पहुंचने के लिए व्यक्ति को कई पड़ावों से गुजरना पड़ता है। इसमें एक ओर तो त्याग और दूसरी ओर संयम की अत्यधिक आवश्यकता है। इस उद्देश्य की पूर्ति के लिए ईश्वर प्रेम में लीन संगीत एवं नृत्य सहायक माने जाते हैं। कव्वाली गाने का चलन सूफियों द्वारा भी किया जाता था। सूफियों की विचारधारा को ‘तस्वुफ़’ या ‘सूफ़ीवाद’ कहा जाता है। मुल्लाओं को सूफियाँ पसंद नहीं थीं। दोनों की सोच में बड़ा अंतर था।
Question. What were the basic beliefs of Sufis?
Answer: Sufi saints were propagators of the spiritual tradition under Islam. They gave more importance to emotions than external appearances. According to them, there is an unbreakable bond of love between God and man. According to them, no person should be hated based on religion. Furthermore, Sufis believed that absorption in God was possible by living a simple and pious life under the guidance of a pir, murshid, or guru. According to them, to reach God, a person has to go through many stages. There is a great need for sacrifice on the one hand and restraint on the other. To achieve this objective, music and dance absorbed in the love of God are considered helpful. Qawwali singing was also practiced by Sufis. The ideology of Sufis is called ‘Taswuf’ or ‘Sufism’. Mullahs did not like Sufis. There was a big difference in the thinking of both.