Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਸਿਖਰ : ਚੋਟੀ, ਟੀਸੀ, ਸਿਰ, ਧੁਰ, ਟੰਗਣਾ, ਉਚੇਰੀ ਪਦਵੀ, ਸਿਰ ਉਤੇ

ਸਿਖਰ ਦੁਪਹਿਰ : ਅੱਧੀ ਦੁਪਹਿਰੇ, ਬਹੁਤ ਗਰਮੀ ਚ, ਉਹ ਸਮਾਂ ਜਦੋਂ ਸੂਰਜ ਠੀਕ ਸਿਰ ਦੇ ਉੱਪਰ ਤੇ ਪੂਰੇ ਜਲਾਲ ਵਿਚ ਹੁੰਦਾ ਹੈ

ਸਿਖਰਲਾ : ਉਪਰਲਾ, ਅਖੀਰਲਾ, ਚੋਟੀ ਦਾ, ਸਿਰੇ ਦਾ, ਅੰਤਲਾ

ਸਿਖਲਾਉਣਾ : ਸਿਖਾਉਣਾ, ਸਿਖਾਈ ਕਰਾਉਣਾ, ਪਾਠ ਪੜ੍ਹਾਉਣਾ, ਦੱਸਣਾ, ਨਿਰਦੇਸ਼ ਕਰਨਾ, ਤਜਰਬਾ ਵੰਡਣਾ

ਸਿਖਲਾਈ : ਤਜਰਬਾ, ਸਿਖਾਈ, ਪੜ੍ਹਾਈ, ਅਭਿਆਸ, ਮਸ਼ਕ

ਸਿਖਾਉਣਾ : ਪੜ੍ਹਾਉਣਾ, ਸਿਖਲਾਉਣਾ, ਦੱਸਣਾ, ਅਭਿਆਸ ਕਰਾਉਣਾ, ਸਿਖਾਈ ਕਰਾਉਣੀ

ਸਿਖਾਈ : ਸਿਖਲਾਈ, ਪੜ੍ਹਾਈ, ਤਜਰਬਾ, ਅਭਿਆਸ, ਅਭਿਆਸ ਦੀ ਫੀਸ

ਸਿਖਾਂਦਰੂ : ਸਿੱਖਿਆ ਲੈਣ ਵਾਲਾ, ਸਿੱਖ, ਚੇਲਾ, ਵਿਦਿਆਰਥੀ, ਸਿੱਖਿਆਰਥੀ, ਅਭਿਆਸੀ

ਸਿਖਾਲਨਾ : ਸਿਖਾਉਣਾ

ਸਿਖਾਵਕ : ਉਕਸਾਹਟ, ਭੜਕਾਹਟ, ਫੂਕ, ਉਤੇਜਨਾ, ਇਸ਼ਾਰਾ

ਸਿੱਖਿਅਕ : ਅਧਿਆਪਕ, ਉਸਤਾਦ, ਗੁਰੂ, ਨਿਗਾਹਬਾਨ, ਉਪਦੇਸ਼ਕ, ਨਿਰਦੇਸ਼ਕ, ਨਿਗਰਾਨ

ਸਿੱਖਿਆ : ਪੜ੍ਹਾਈ, ਵਿਦਿਆ, ਇਲਮ, ਜਾਣਕਾਰੀ, ਗਿਆਨ, ਅਭਿਆਸ, ਤਜਰਬਾ

ਸਿੱਖਿਆ ਸਿਖਾਇਆ : ਤਜਰਬੇਕਾਰ, ਪਹਿਲਾਂ ਹੀ ਪੜ੍ਹਿਆ ਹੋਇਆ

ਸਿਖਿਆਰਥੀ : ਵਿਦਿਆਰਥੀ, ਅਭਿਆਸੀ, ਮੁਰੀਦ, ਸਿੱਖ, ਅਭਿਆਸੀ, ਸਾਧਕ

ਸਿੱਖੀ : ਗੁਰਮੱਤ, ਗੁਰ-ਗਿਆਨ, ਗੁਰਸਿੱਖੀ, ਸਿੱਖ ਧਰਮ ਸੰਬੰਧੀ, ਸਿੱਖ ਲਈ, ਗ੍ਰਹਿਣ ਕਰ ਲਈ, ਅਪਨਾ ਲਈ

ਸਿੱਖੀ ਸਿਦਕ : ਸਿੱਖ ਦਾ ਵਿਸ਼ਵਾਸ, ਸਿੱਖ ਸਿਧਾਂਤਾਂ ਦੇ ਦ੍ਰਿੜ੍ਹ ਅਨੁਯਾਈ, ਗੁਰੂ ਤੇ ਭਰੋਸਾ

ਸਿੰਗ : ਨਾਦ, ਨਰਸਿੰਘਾ, ਭੋਂਪੂ, ਸਿੰਙ, ਚੋਟੀ, ਟਿੱਲਾ, ਸਿਖਰ, ਪਸ਼ੂ ਆਦਿਕ ਦਾ ਸਿੰਗ

ਸਿਗਰਟ : ਇਕ ਧੂੰਏਦਾਰ ਨਸ਼ੀਲੇ ਪਦਾਰਥ ਦੀ ਲੰਮੀ ਜਿਹੀ ਪੁੜੀ, ਸਿਗਰਟ

ਸਿਗਾਰ : ਚਰਟ, ਸਿਗਾਰ, ਲੰਬਾ ਤੇ ਵਧ ਨਸ਼ੇ ਵਾਲਾ ਕੀਮਤੀ ਸਿਗਰਟ

ਸਿੰਗੀ : ਸਿੰਗ ਰਖਣ ਵਾਲਾ, ਸਿੰਗ ਦਾ ਬਣਿਆ ਹੋਇਆ, ਜੋਗੀਆਂ ਦੀ ਤੁਰੀ ਜੋ ਸਿੰਗ ਦੀ ਬਣੀ ਹੁੰਦੀ ਹੈ, ਰੂੰਮੀ

ਸਿੰਘ : ਸ਼ੇਰ, ਸ਼ੀਂਹ, ਜੋਤਸ਼ ਦੀ ਇਕ ਰਾਸ਼ੀ, ਅੰਮ੍ਰਿਤਧਾਰੀ ਸਿੱਖ, ਖਾਲਸਾ, ਬਹਾਦਰ ਮਨੁੱਖ

ਸਿੰਘ ਸਭਾ : ਅੰਮ੍ਰਿਤਧਾਰੀ ਸਿੱਖਾਂ ਦੀ ਇਕ ਧਾਰਮਿਕ-ਰਾਜਨੀਤਕ ਜਮਾਤ, ਅੰਮ੍ਰਿਤਧਾਰੀਆ ਦੀ ਬੈਠਕ

ਸਿੰਘ ਸਭਾ ਗੁਰਦੁਆਰਾ : ਆਮ ਗੁਰਦੁਆਰਾ, ਮੁਹੱਲੇ ਜਾਂ ਪਿੰਡ ਦਾ ਗੁਰਦੁਆਰਾ, ਉਹ ਗੁਰਦੁਆਰਾ ਜਿਸ ਦਾ ਪ੍ਰਬੰਧ ਸਿੰਘਾਂ ਦੀ ਬਣੀ ਕਮੇਟੀ ਦੇ ਹੱਥ ਵਿਚ ਹੋਵੇ

ਸਿੰਘ ਸਭੀਆ : ਸਿੰਘ ਸਭਾ ਦਾ ਮੈਂਬਰ

ਸਿੰਘ ਸਾਹਿਬ : ਅੰਮ੍ਰਿਤਧਾਰੀ ਸਿੱਖਾਂ ਲਈ ਵਰਤੀਂਦਾ ਇਕ ਆਦਰਸੂਚਕ ਸ਼ਬਦ, ਸਰਦਾਰ ਸਾਹਿਬ

ਸਿੰਘਣੀ : ਸ਼ੇਰਨੀ, ਅੰਮ੍ਰਿਤਧਾਰੀ ਸਿੱਖਣੀ, ਦਲੇਰ ਔਰਤ

ਸਿੰਘਾਸਨ : ਤਖ਼ਤ, ਰਾਜ ਤਖ਼ਤ, ਰਾਜਪਦ, ਗੱਦੀ, ਕੁਰਸੀ

ਸਿੰਘਾੜਾ : ਸੰਘਾੜਾ

ਸਿੰਜ : ਸਿੰਜਣ ਦਾ ਭਾਵ, ਸਿੰਜਣ ਲਈ ਆਦੇਸ਼, ਪਾਣੀ ਲਾਉਣਾ, ਗਿੱਲਾ ਕਰਨਾ

ਸਿੰਜਾਈ : ਖੇਤ ਨੂੰ ਪਾਣੀ ਲਾਉਣ ਦਾ ਕੰਮ, ਸਿੰਚਾਈ, ਸਿੰਜਾਈ ਦੀ ਮਜੂਰੀ

ਸਿਜਦਾ : ਨਮਸ਼ਕਾਰ, ਡੰਡਉਤ, ਪ੍ਰਣਾਮ, ਬੰਦਨਾ, ਮੱਥਾ ਟੇਕਣਾ