Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਵਰਧਨ ਸ਼ਾਸਕ ਅਤੇ ਉਹਨਾਂ ਦਾ ਸਮਾਂ


ਪ੍ਰਸ਼ਨ. ਹਰਸ਼ਵਰਧਨ ਦੇ ਆਪਣੇ ਅਧੀਨ ਰਾਜਿਆਂ ਨਾਲ ਕਿਹੋ ਜਿਹੇ ਸੰਬੰਧ ਸਨ?

ਉੱਤਰ : ਹਰਸ਼ਵਰਧਨ ਨੂੰ ਇਤਿਹਾਸ ਵਿੱਚ ‘ਸਕਲ ਉੱਤਰ-ਪਥ ਨਾਥ’ ਆਖਿਆ ਜਾਂਦਾ ਸੀ ਜਿਸ ਦਾ ਅਰਥ ਹੈ ਕਿ ਉਹ ਸਾਰੇ ਉੱਤਰੀ ਭਾਰਤ ਦਾ ਸੁਆਮੀ ਸੀ, ਪਰ ਅਸਲ ਵਿੱਚ ਇਸ ਤਰ੍ਹਾਂ ਨਹੀਂ ਸੀ।

ਬੰਗਾਲ, ਕਸ਼ਮੀਰ ਤੇ ਸੌਰਾਸ਼ਟਰ ਉਸ ਅਧੀਨ ਨਹੀਂ ਸਨ।

ਉਸ ਦੇ ਅਧੀਨ ਤਿੰਨ ਕਿਸਮ ਦੇ ਸ਼ਾਸਕ ਸਨ।

ਉਸ ਦੇ ਆਪਣੇ ਅਧੀਨ ਰਾਜਿਆਂ ਨਾਲ ਸੰਬੰਧ ਇਕੋ ਜਿਹੇ ਨਹੀਂ ਸਨ।

ਉਨ੍ਹਾਂ ਵਿੱਚੋਂ ਕਈਆਂ ਨੂੰ ਸਾਮੰਤ, ਮਹਾਂਸਾਮੰਤ ਤੇ ਕਈਆਂ ਨੂੰ ਰਾਜਾ ਦੇ ਪਦ ਵੀ ਪ੍ਰਾਪਤ ਸਨ।

ਜਿਹਨਾਂ ਰਾਜਿਆਂ ਨੇ ਹਰਸ਼ ਨੂੰ ਅਧਿਰਾਜ ਪ੍ਰਵਾਨ ਕਰ ਲਿਆ ਸੀ ਉਹ ਲਗਾਤਾਰ ਹਰਸ਼ ਨੂੰ ਵਾਰਸ਼ਿਕ ਕਰ ਭੇਜਦੇ ਸਨ ਅਤੇ ਹਰਸ਼ ਦੀ ਕਿਸੇ ਹੋਰ ਸ਼ਾਸਕ ਨਾਲ ਲੜਾਈ ਸਮੇਂ ਸੈਨਿਕ ਸਹਾਇਤਾ ਵੀ ਦਿੰਦੇ ਸਨ।

ਹਰਸ਼ ਦੇ ਅਧੀਨ ਰਾਜੇ ਨਿੱਜੀ ਤੌਰ ਤੇ ਉਸ ਦੀ ਬੰਦਨਾ ਕਰਦੇ ਸਨ ਅਤੇ ਹਰਸ਼ ਉਹਨਾਂ ਦੇ ਰਾਜਾਂ ਵਿੱਚੋਂ ਆਪਣੀਆਂ ਸੈਨਾਵਾਂ ਯੁੱਧ ਸਮੇਂ ਲੰਘਾ ਸਕਦਾ ਸੀ।

ਕਈ ਆਪਣੇ ਪੁੱਤਰ ਜਾਂ ਰਿਸ਼ਤੇਦਾਰ ਹਰਸ਼ ਦੇ ਦਰਬਾਰ ਵਿੱਚ ਭੇਜਦੇ ਸਨ।

ਆਪਣੇ ਰਾਜ ਨੂੰ ਸੁਦ੍ਰਿੜ੍ਹ ਬਣਾਉਣ ਲਈ ਉਸ ਨੇ ਕਈਆਂ ਰਾਜਿਆਂ ਨਾਲ ਸਮਝੌਤੇ ਵੀ ਕੀਤੇ ਹੋਏ ਸਨ, ਜਿਸ ਤਰ੍ਹਾਂ ਆਸਾਮ ਦੇ ਰਾਜਾ ਨਾਲ ਉਸਨੇ ਸਮਝੌਤਾ ਕਰ ਕੇ ਸ਼ਸਾਂਕ ਨਾਲ ਸਫ਼ਲ ਯੁੱਧ ਕੀਤਾ ਸੀ।

ਵੱਲਭੀ ਦੇ ਸ਼ਾਸਕ ਨਾਲ ਉਸ ਨੇ ਆਪਣੀ ਪੁੱਤਰੀ ਦਾ ਵਿਆਹ ਕੀਤਾ ਸੀ।

ਉਸਨੇ ਚੀਨ ਦੇ ਸ਼ਾਸਕ ਨਾਲ ਕੂਟਨੀਤਕ ਸੰਬੰਧ ਸਥਾਪਤ ਕੀਤੇ ਸਨ।


प्रश्न. हर्ष के अधीनस्थ राजाओं से किस प्रकार के संबंध थे?

उत्तर: हर्ष को इतिहास में ‘सकल उत्तर-पथ नाथ’ कहा जाता था जिसका अर्थ है कि वह समस्त उत्तर भारत का स्वामी था, लेकिन वास्तव में वह ऐसा नहीं था।

बंगाल, कश्मीर और सौराष्ट्र उसके अधीन नहीं थे।

उसके अधीन तीन प्रकार के शासक थे।

उसके अपने अधीनस्थ राजाओं के साथ संबंध एक जैसे नहीं थे।

उनमें से कुछ को सामंत, महासामंत की उपाधियाँ प्राप्त थीं तथा कुछ को राजाओं की उपाधियाँ भी प्राप्त थीं।

जो राजा हर्ष को अधिराज के रूप में स्वीकार करते थे, वे हर्ष को वार्षिक कर भेजते थे और जब हर्ष किसी अन्य शासक से लड़ रहा होता था तो उसे सैन्य सहायता भी देते थे।

हर्ष के अधीन राजा व्यक्तिगत रूप से उससे बंधे थे और हर्ष युद्ध के समय अपनी सेनाओं को लेकर उनके राज्यों से होकर गुज़र सकता था।

कई लोग अपने पुत्रों या सम्बन्धियों को हर्ष के दरबार में भेजते थे।

उसने अपने राज्य को मजबूत बनाने के लिए कई राजाओं के साथ संधि भी की थी, जैसे उसने असम के राजा के साथ संधि की थी और शशांक के साथ सफल युद्ध किया था।

उसने अपनी पुत्री का विवाह वल्लभी के शासक से किया।

उसने चीन के शासक के साथ कूटनीतिक संबंध स्थापित किये।


Question. What kind of relations did Harsha have with the subordinate kings?

Answer: Harsha was called in history as ‘Sakal Uttar-path Nath’ which means that he was the lord of the entire North India, but in reality, he was not like that.

Bengal, Kashmir, and Saurashtra were not under him.

There were three types of rulers under him.

His relations with his subordinate kings were not the same.

Some of them had the titles of feudal lords, and great feudal lords and some also had the titles of kings.

The kings who accepted Harsha as their overlord used to send annual taxes to Harsha and also gave him military aid when Harsha was fighting with any other ruler.

The kings under Harsha were personally bound to him and Harsha could pass through his kingdoms with his armies in times of war.

Many people sent their sons or relatives to Harsha’s court.

He also made treaties with many kings to strengthen his kingdom, like he made a treaty with the king of Assam and had a successful war with Shashanka.

He married his daughter to the ruler of Vallabhi.

He established diplomatic relations with the ruler of China.