Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਸੰਦਲ : ਚੰਦਨ, ਸੁਗੰਧੀ ਭਰਪੂਰ, ਚੰਨ੍ਹਣ

ਸੰਦਲੀ : ਸੰਦਲ ਰੰਗੀ, ਸੰਦਲ ਦੀ ਬਣੀ ਹੋਈ

ਸਦ੍ਰਿਸ਼ : ਮਿਲਦੀ-ਜੁਲਦੀ, ਵਰਗੀ, ਨਿਆਈਂ, ਉਹੋ-ਜਿਹੀ, ਤੁਲ, ਸਾ-ਰੂਪ

ਸਦਾ : ਹਮੇਸ਼ਾ, ਨਿੱਤ, ਲਗਾਤਾਰ, ਫ਼ਕੀਰ ਦੀ ਦੁਆ, ਆਸ਼ੀਰਵਾਦ

ਸਦਾ ਸੁਹਾਗਣ : ਵਿਆਹੁਤਾ ਔਰਤਾਂ ਲਈ ਇਕ ਆਸ਼ੀਰਵਾਦ ਜਿਸ ਵਿਚ ਉਸਦੇ ਹਮੇਸ਼ਾ ਸੁਹਾਗਣ ਬਣੇ ਰਹਿਣ ਦਾ ਵਰਦਾਨ ਹੁੰਦਾ ਹੈ

ਸਦਾਬਹਾਰ : ਸਦਾ ਖਿੜਿਆ, ਹਮੇਸ਼ਾ ਪ੍ਰਫੁੱਲਤ

ਸੱਦਾ : ਆਵਾਜ਼, ਬੁਲਾਣਾ, ਨਿਮੰਤ੍ਰਣ

ਸੰਦਾ : ਦਾ, ਦੀ, ਨਾ, ਨੀ

ਸਦਾਉਣਾ : ਬੁਲਾਉਣਾ, ਪੁਕਾਰਨਾ

ਸਦਾਕਤ : ਸੱਚਾਈ, ਸੱਚ

ਸਦਾਚਾਰ : ਚੰਗਾ ਆਹਰ, ਨੇਕ ਚਾਲ ਚਲਣ, ਚੰਗਾ ਵਰਤੋਂ-ਵਿਹਾਰ

ਸੰਦਿਗਧ : ਸ਼ੱਕਪੂਰਣ, ਸੰਦੇਹ ਪੂਰਣ, ਸ਼ੱਕੀ, ਅਸਪਸ਼ਟ, ਧੁੰਦਲੀ

ਸਦੀ : ਸੌ ਵਰ੍ਹੇ ਦਾ ਸਮਾਂ, ਸ਼ਤਾਬਦੀ, ਸਮਾਂ

ਸਦੀਵ : ਹਮੇਸ਼ਾ, ਨਿੱਤ, ਸਦਾ ਲਈ

ਸੰਦੂਕ : ਬਕਸਾ, ਸੰਦੂਕੜੀ, ਗੋਲਕ, ਪੈਟੀ, ਡੱਬਾ

ਸੰਦੇਸ਼ : ਸੁਨੇਹਾ, ਖ਼ਬਰ, ਇਤਲਾਹ

ਸੰਦੇਹ : ਸ਼ੱਕ, ਸ਼ੰਕਾ, ਸ਼ੁਭਾ, ਬੇਵਿਸਾਹੀ

ਸੱਧਰ : ਰੁਚੀ, ਇੱਛਾ, ਲਾਲਸਾ, ਕਾਮਨਾ, ਜ਼ਬਰਦਸਤ ਚਾਹ

ਸਧਾਰਨ : ਆਮ, ਸਾਦਾ, ਮਾਮੂਲੀ, ਸੌਖਾ

ਸਧਾਰਨੀਕਰਨ : ਸਰਲਾਉਣ, ਸਾਦਾ ਬਣਾਉਣ

ਸੰਧਾਰਾ : ਵਿਆਹੁਤਾ ਨੂੰ ਉਸਦੇ ਸਹੁਰਿਆਂ ਜਾਂ ਪੇਕਿਆਂ ਵਲੋਂ ਖਾਸ ਮੌਕਿਆਂ ਤੇ ਦਿਤੇ ਗਏ ਤੋਹਫ਼ੇ ਆਦਿਕ

ਸੰਧਿਆ : ਸ਼ਾਮ, ਸੰਝ, ਤਿਰਕਾਲਾਂ, ਸ਼ਾਮ ਦੀ ਪ੍ਰਾਰਥਨਾ ਜਾਂ ਪਾਠ-ਪੂਜਾ

ਸੰਧੀ : ਜੋੜ, ਮੇਲ, ਸਮਝੌਤਾ, ਸੁਲਾਹ

ਸੰਧੀ ਪੱਤਰ : ਅਹਿਦਨਾਮਾ, ਸੁਲਾਹਨਾਮਾ

ਸਧੂਕੜੀ : ਮਧਕਾਲੀ ਭਾਰਤੀ ਸੰਤਾਂ ਦੀ ਭਾਸ਼ਾ, ਸਾਧ ਬੋਲੀ

ਸੰਧੂਰ : ਲਾਲ ਸਿੱਕਾ, ਸ਼ਿੰਗਰਫ

ਸੰਧੂਰੀ : ਸੰਧੂਰ ਦੇ ਰੰਗ ਦਾ, ਗਾੜ੍ਹਾ ਲਾਲ

ਸਨ : ਸੀ, ਸਉ, ਸਾਂ, ਥਾਂ

ਸੰਨ : ਸੰਮਤ, ਕੈਲੰਡਰੀ ਸਾਲ

ਸਨਅਤ : ਉਦਯੋਗ, ਉੱਦਮ, ਦਸਤਕਾਰੀ

ਸਨਅਤਕਾਰ : ਉਦਯੋਗਪਤੀ, ਉੱਦਮੀ

ਸਨਅਤੀਕਰਣ : ਉਦਯੋਗੀ, ਕਾਰਖਾਨੇਦਾਰ, ਵਪਾਰੀ

ਸਨਸਨੀ : ਝਰਨਾਹਟ, ਲਹਿਰ, ਘਾਬਰ, ਅਨੁਭਵ, ਥੱਰਾਹਟ

ਸਨਸਨੀਖੇਜ : ਝਰਨਾਹਟ-ਪੂਰਣ, ਹਿਲਾ ਦੇਣ ਵਾਲਾ, ਨਮੋਸ਼ੀ ਵਾਲਾ

ਸਨਕ : ਪੁਰਾਣਾ, ਬ੍ਰਹਮਾ ਦੇ ਚਾਰ ਮਾਨਸਿਕ ਪੁੱਤਰਾਂ ‘ਚੋਂ ਵੱਡਾ, ਵਹਿਮ, ਲਹਿਰ, ਤਰੰਗ, ਮਨ ਦੀ ਮੌਜ, ਠਰਕ

ਸਨਕੀ : ਵਹਿਮੀ, ਸ਼ੱਕੀ, ਸੜੂ, ਖਿਝੂ, ਠਰਕੀ, ਝੱਲਾ, ਕਮਲਾ

ਸਨਦ : ਪ੍ਰਮਾਣ-ਪੱਤਰ, ਡਿਗਰੀ, ਦਸਤਾਵੇਜ਼, ਲਿਖਤ, ਵਸੀਕਾ, ਪੱਟਾ

ਸਨਦਬੱਧ : ਦਸਤਾਵੇਜ਼ੀ, ਲਿਖਤ-ਰੂਪ, ਤਸਦੀਕ-ਸ਼ੁਦਾ, ਪ੍ਰਮਾਣਿਤ

ਸਨਬੰਧ : ਸੰਬੰਧ

ਸਨਮ : ਨਿਮਰਤਾ ਸਹਿਤ, ਝੁਕਿਆ ਹੋਇਆ, ਪਿਆਰਾ, ਸੁੰਦਰ

ਸਨਮਾਨ : ਇੱਜ਼ਤ, ਮਾਣ, ਕਦਰ, ਸਤਿਕਾਰ, ਅਦਬ

ਸਨਮਾਨਿਤ : ਸਤਿਕਾਰਿਤ, ਇੱਜ਼ਤ ਮਿਲਣ ਦਾ ਭਾਵ

ਸਨਮੁਖ : ਸਾਮ੍ਹਣੇ, ਅੱਗੇ, ਆਹਮੋ- ਸਾਮ੍ਹਣੇ, ਆਗਿਆਕਾਰ, ਕਹਿਣਕਾਰ

ਸੰਨ੍ਹ : ਪਾੜ੍ਹ, ਨਕਬ, ਸੰਧ, ਖੱਪਰ, ਵਿਰਲ, ਵਿੱਥ, ਭਗ, ਯੋਨੀ

ਸੰਨ੍ਹ ਲਾਉਣੀ : (ਘਰ ਦੀ) ਕੰਧ ਭੰਨਣੀ, ਚੋਰੀ ਕਰਨੀ