ਔਖੇ ਸ਼ਬਦਾਂ ਦੇ ਅਰਥ
ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਸਤਣਾ : ਤੰਗ ਹੋਣਾ, ਖਿਝਣਾ, ਪਰੇਸ਼ਾਨ ਹੋਣਾ
ਸਤੱਤਰ : ਸੱਤਰ ਜਮ੍ਹਾਂ ਸੱਤ, 77
ਸਤੰਬਰ : ਅੰਗਰੇਜ਼ੀ ਕੈਲੰਡਰ ਅਨੁਸਾਰ ਨੌਵਾਂ ਮਹੀਨਾ
ਸਤਮੀ : ਚੰਦਰਮਾ ਪੱਖ ਦੀ ਸੱਤਵੀਂ ਥਿਤ
ਸਤਰ : ਪੱਧਰ, ਗੁਣੀਆ, ਬਰਾਬਰ, ਪੰਗਤੀ, ਔਰਤਾਂ ਦਾ ਕਮਰਾ
ਸੱਤਰ : ਸੱਠ ਜਮ੍ਹਾਂ ਦਸ, 70
ਸਤ੍ਹਰਾ-ਬਤ੍ਹਰਾ : ਉਹ ਆਦਮੀ ਜਿਹੜਾ 70 ਸਾਲ ਦੀ ਉਮਰ ਦੇ ਨੇੜੇ-ਤੇੜੇ ਪੁੱਜ ਚੁੱਕਾ ਹੋਵੇ, ਬੁੱਢਾ ਆਦਮੀ
ਸਤਰਕ : ਚੇਤੰਨ, ਹੋਸ਼ਮੰਦ, ਸਾਵਧਾਨ, ਕਾਇਮ, ਜਾਗਿਆ, ਚੌਕਸ
ਸਤਰਕਤਾ : ਚੌਕਸੀ, ਸਾਵਧਾਨੀ, ਹੁਸ਼ਿਆਰੀ
ਸੰਤਰਾ : ਇਕ ਫਾੜੀਦਾਰ ਮਿੱਠਾ ਫਲ
ਸੰਤਰੀ : ਚੌਂਕੀਦਾਰ, ਪਹਿਰੇਦਾਰ, ਪਹਿਰੂਆ
ਸਤਵੰਜਾ : ਪੰਜਾਹ ਜਮ੍ਹਾਂ ਸੱਤ, 57
ਸੱਤਵਾਦੀ : ਸੱਚ ਬੋਲਣ ਵਾਲਾ, ਸੱਚਾ
ਸੱਤਾ : ਤਾਕਤ, ਸ਼ਕਤੀ, ਬਲ, ਜ਼ੋਰ, ਸਮਰੱਥਾ
ਸਤਾਉਣਾ : ਤੰਗ ਕਰਨਾ, ਛੇੜਨਾ, ਪਰੇਸ਼ਾਨ ਕਰਨਾ, ਖਿਝਾਉਣਾ, ਦੁਖੀ ਕਰਨਾ, ਜ਼ੁਲਮ ਕਰਨਾ
ਸਤਾਈ : ਵੀਹ ਜਮ੍ਹਾਂ ਸੱਤ, 27
ਸਤਾਸੀ : ਅੱਸੀ ਜਮ੍ਹਾਂ ਸੱਤ, 87
ਸਤਾਹਠ : ਸੱਠ ਜਮ੍ਹਾਂ ਸੱਤ, 67
ਸੱਤਾਧਾਰੀ : ਸੱਤਾ ਤੇ ਕਾਬਜ਼, ਸ਼ਕਤੀਸ਼ਾਲੀ, ਹੁਕਮਰਾਨ
ਸੰਤਾਨ : ਉਲਾਦ, ਬੱਚੇ, ਮੁੰਡਾ-ਕੁੜੀ, ਜੁਆਕ
ਸਤਾਨਵੇਂ : ਨੱਬੇ ਜਮ੍ਹਾਂ ਸੱਤ, 97
ਸੰਤਾਪ : ਦੁੱਖ, ਜਲਨ, ਸੇਕ, ਤਾਅ, ਪਛਤਾਵਾ
ਸਤਾਰਾ : ਤਾਰਾ, ਕਿਸਮਤ, ਭਾਗ, ਅਦਾਕਾਰ
ਸਤਾਰਾਂ : ਦਸ ਜਮ੍ਹਾਂ ਸੱਤ, 17
ਸੰਤਾਲੀ : ਚਾਲੀ ਜਮ੍ਹਾਂ ਸੱਤ, 47
ਸਤਿ : ਸੱਚ, ਅਸਲ, ਹਕੀਕਤ, ਠੀਕ, ਸਹੀ, ਪਰਮਾਤਮਾ, ਯਥਾਰਥ
ਸਤਿ ਸ੍ਰੀ ਅਕਾਲ : ਸਿੱਖਾਂ ਦੀ ਨਮਸ਼ਕਾਰ, ਖਾਲਸੇ ਦੀ ਜੈਕਾਰ ਧੁਨਿ, ਪਰਮਾਤਮਾ ਸਤਿ ਹੈ
ਸਤਿ ਕਰਤਾਰ : ਹਮੇਸ਼ਾ ਸਤਿ ਪਰਮਾਤਮਾ ਪਰਮਾਤਮਾ ਦਾ ਇਕ ਵਾਚਕ ਨਾਂ
ਸਤਿਗੁਰੂ : ਗੁਰੂ, ਸੱਚਾ ਗੁਰੂ, ਰਹਿਬਰ, ਮੁਰਸ਼ਦ
ਸਤਿਨਾਮ : ਪਰਮਾਤਮਾ ਦਾ ਨਾਮ ਸੱਚਾ ਹੈ, ਪਰਮਾਤਮਾ ਦਾ ਇਕ ਵਾਚਕ ਨਾਂ
ਸਤਿਯੁਗ : ਭਾਰਤੀ ਦਰਸ਼ਨ ਅਨੁਸਾਰ ਚਾਰ ਯੁਗਾਂ ਦੀ ਚੌਂਕੜੀ ‘ਚੋਂ ਪਹਿਲਾ ਯੁਗ, ਉਹ ਸਮਾਂ ਜਦੋਂ ਸਤ ਦੀ ਪ੍ਰਧਾਨਤਾ ਹੁੰਦੀ ਹੈ
ਸਤਿਹੀਣ : ਕਮਜ਼ੋਰੀ, ਸ਼ਕਤੀਹੀਨ
ਸਤਿਆਗ੍ਰਹਿ : ਸੱਤ ਜਾਂ ਹੱਕ ਦੀ ਖ਼ਾਤਿਰ ਕੀਤਾ ਗਿਆ (ਸ਼ਾਂਤਮਈ) ਅੰਦੋਲਨ
ਸੱਤਿਆਨਾਸ : ਨਾਸ, ਬਰਬਾਦੀ, ਬੇੜਾ ਗਰਕ ਹੋਣਾ, ਸਰਬਨਾਸ, ਤਾਕਤ ਖੁਸ
ਸੱਤਿਆਵਾਨ : ਸ਼ਕਤੀਸ਼ਾਲੀ, ਤੇਜਵਾਨ, ਮਜ਼ਬੂਤ, ਪ੍ਰਤਾਪੀ
ਸਤਿਕਾਰ : ਇੱਜ਼ਤ, ਮਾਣ, ਆਉ-ਭਗਤ, ਧਿਆਨ ਦੇਣਾ, ਖਿਆਲ ‘ਚ ਰੱਖਣਾ
ਸਤਿਕਾਰ ਯੋਗ : ਮਾਨਯੋਗ, ਪੂਜਨੀਕ
ਸਤੀ : ਸੱਤ ਰੂਪ, ਅਬਿਨਾਸੀ, ਸੱਚ ਬੋਲਣ ਵਾਲਾ, ਸਤਿਵਾਦੀ, ਸੰਜਮੀ, ਪਤੀਬ੍ਰਤਾ ਇਸਤ੍ਰੀ, ਪਤੀ ਦੀ ਮੌਤ ਦੇ ਨਾਲ ਹੀ ਆਪਣੇ ਪ੍ਰਾਣ ਤਿਆਗ ਦੇਣ ਵਾਲੀ ਔਰਤ
ਸੰਤੁਸ਼ਟ : ਤਸੱਲੀਪੂਰਣ, ਸੰਤੋਖੀ, ਰੱਜਿਆ, ਖੁਸ਼, ਸਵੀਕ੍ਰਿਤ
ਸੰਤੁਸ਼ਟੀ : ਤਸੱਲੀ, ਖੁਸ਼ੀ, ਸਵੀਕ੍ਰਿਤੀ