ਕਲਿੰਗ ਦਾ ਯੁੱਧ
ਪ੍ਰਸ਼ਨ. ਕਲਿੰਗ ਦਾ ਯੁੱਧ ਤੇ ਉਸ ਦੇ ਮਹੱਤਵ ਦਾ ਵਰਣਨ ਸੰਖੇਪ ਵਿਚ ਕਰੋ।
ਉੱਤਰ : ਅਸ਼ੋਕ ਦੇ ਜੀਵਨ ਵਿਚ ਕਲਿੰਗ ਦੇ ਯੁੱਧ ਦਾ ਬਹੁਤ ਮਹਤੱਵ ਹੈ। ਇਹ ਯੁੱਧ 261 ਈ. ਪੂਰਵ ਵਿਚ ਹੋਇਆ। ਇਸ ਵਿਚ ਹੋਏ ਖੂਨ ਖਰਾਬੇ ਨੇ ਅਸ਼ੋਕ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਪਹਿਲਾਂ ਤਾਂ ਉਹ ਹਿੰਦੂ ਧਰਮ ਦਾ ਅਨੁਯਾਈ ਸੀ ਪਰ ਕਲਿੰਗ ਦੇ ਯੁੱਧ ਪਿਛੋਂ ਉਹ ਅਹਿੰਸਾ ਦਾ ਪੁਜਾਰੀ ਬਣ ਗਿਆ ਤੇ ਉਸ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ। ਉਸ ਨੇ ਸਦਾ ਲਈ ਯੁੱਧ ਕਰਨ ਦੀ ਨੀਤੀ ਛੱਡ ਦਿੱਤੀ ਅਤੇ ਸ਼ਾਂਤੀ ਦੀ ਨੀਤੀ ਅਪਣਾ ਲਈ। ਇਸ ਯੁੱਧ ਪਿਛੋਂ ਅਸ਼ੋਕ ਪਰਜਾਪਾਲਕ ਬਣ ਗਿਆ। ਉਸ ਨੇ ਜਨਤਾ ਦੀ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ। ਉਸ ਨੇ ਵਿਜੈਈ ਬਣਨ ਦੀ ਥਾਂ ਧਰਮ ਵਿਜਈ ਬਣਨਾ ਠੀਕ ਸਮਝਿਆ। ਉਸ ਨੇ ਬੁੱਧ ਧਰਮ ਦੇ ਪਰਚਾਰ ਲਈ ਹਰ ਸੰਭਵ ਯਤਨ ਕੀਤੇ। ਉਸ ਦੇ ਵਿਅਕਤੀਗਤ ਜੀਵਨ ਵਿਚ ਬਹੁਤ ਪਰਿਵਰਤਨ ਆਏ। ਉਸ ਨੇ ਮਾਸ ਖਾਣਾ ਅਤੇ ਸ਼ਿਕਾਰ ਖੇਡਣਾ ਪੂਰੀ ਤਰ੍ਹਾਂ ਛੱਡ ਦਿੱਤਾ। ਉਹ ਤਿਆਗੀ ਅਤੇ ਦਾਨੀ ਬਣ ਗਿਆ । ਕਲਿੰਗ ਦੇ ਯੁੱਧ ਨਾਲ ਅਸ਼ੋਕ ਦੇ ਰਾਜ ਦਾ ਵਿਸਥਾਰ ਹੋ ਗਿਆ। ਉਸ ਦੇ ਬੁੱਧ ਧਰਮ ਗ੍ਰਹਿਣ ਕਰਨ ਕਾਰਨ ਸੈਨਿਕ ਹਾਨੀ ਜ਼ਰੂਰ ਹੋਈ ਕਿਉਂਕਿ ਐਨੀ ਵੱਡੀ ਸੈਨਾ ਨੇ ਯੁੱਧ ਕਰਨਾ ਛੱਡ ਦਿੱਤਾ ਸੀ, ਜਿਸ ਕਾਰਨ ਸੈਨਿਕਾਂ ਵਿਚ ਕਮਜ਼ੋਰੀ ਆਉਣੀ ਸੁਭਾਵਿਕ ਸੀ।
प्रश्न. कलिंग युद्ध एवं उसके महत्व का संक्षेप में वर्णन करें।
उत्तर: कलिंग के युद्ध का अशोक के जीवन में बहुत महत्व है। यह युद्ध 261ई. पू . में हुआ। इसमें हुए खून-खराबे ने अशोक की जिंदगी पूरी तरह से बदल दी। पहले वे हिंदू धर्म के अनुयायी थे, लेकिन कलिंग के युद्ध के बाद वह अहिंसा के पुजारी बन गए और बौद्ध धर्म अपना लिया। उन्होंने सतत युद्ध की नीति को त्यागकर शांति की नीति अपनाई। इस युद्ध के बाद अशोक प्रजापालक बन गया। उन्होंने जन कल्याण के लिए अनेक कार्य किये। उन्होंने विजयी बनने के बजाय धर्मविजयी बनना बेहतर समझा। उन्होंने बौद्ध धर्म के प्रचार-प्रसार के लिए हर संभव प्रयास किये। उनकी निजी जिंदगी में कई बदलाव आये। उन्होंने मांस खाना और शिकार करना पूरी तरह से छोड़ दिया। वे त्यागी और दानी बन गये। कलिंग युद्ध से अशोक के साम्राज्य का विस्तार हुआ। उनके बौद्ध धर्म में परिवर्तित होने के परिणामस्वरूप सैन्य क्षति जरूर हुई, क्योंकि इतनी बड़ी सेना ने युद्ध छोड़ दिया था, जिससे सैनिकों में कमजोरी आना स्वाभाविक था।
Question. Briefly describe the Kalinga war and its importance.
Answer: The war of Kalinga has great importance in the life of Ashoka. This war took place in 261 AD. Happened in. The bloodshed that took place completely changed Ashok’s life. Earlier he was a follower of Hinduism, but after the war of Kalinga, he became a priest of non-violence and adopted Buddhism. He abandoned the policy of continuous war and adopted the policy of peace. After this war, Ashoka became the ruler of the people. He did many works for public welfare. Instead of becoming victorious, he thought it better to become a religious conqueror. He made every possible effort to spread Buddhism. Many changes took place in his personal life. They completely gave up eating meat and hunting. He became a sacrificer and a donor. Ashoka’s empire expanded due to the Kalinga War. Their conversion to Buddhism certainly resulted in military losses, as such a large army had abandoned the battle, which was bound to lead to weakness in the troops.