Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਸਕਣਾ : ਸਮਰਥ ਹੋਣਾ, ਸ਼ਕਤੀ ਸਹਿਤ ਹੋਣਾ, ਕਿਸੇ ਕੰਮ ਦੇ ਕਰਨ ਦੀ ਸ਼ਕਤੀ ਰੱਖਣੀ

ਸਕੱਤਰ : ਸਕੱਤਰੀ ਦਾ ਪਦ, ਸਕੱਤ੍ਰ, ਵਜ਼ੀਰ

ਸਕਤਰੇਤ : ਸਚਿਵਾਲਾ, ਸਕੱਤਰ ਦਾ ਦਫ਼ਤਰ, ਮੁੱਖ ਦਫਤਰ

ਸਕਤਾ : ਸ਼ਕਤੀਸ਼ਾਲੀ, ਸਮਰਥ, ਸਕਣ ਦਾ ਭੂਤ ਕਾਲ, ਇਕ ਰੋਗ

ਸਕਰਮਕ : ਕਿਰਿਆ ਦਾ ਇਕ ਭੇਦ

ਸੰਕਲਨ : ਜੋੜ, ਢੇਰ, ਸੰਗ੍ਰਹਿ

ਸੰਕਲਿਤ : ਸੰਗ੍ਰਹਿਤ, ਇਕੱਠਾ

ਸੰਕਲਪ : ਫੁਰਨਾ, ਖ਼ਿਆਲ, ਇਰਾਦਾ, ਮਨ, ਵਿਚਾਰ, ਇੱਛਾ

ਸਕਾ : ਅਸਲੀ, ਸਗਾ, ਨੇੜਲਾ, ਨਜ਼ਦੀਕ ਦਾ, ਪਾਣੀ ਲਿਜਾਣ ਵਾਲਾ

ਸਕਾਰਥ : ਅਰਥ ਭਰਪੂਰ, ਸਫਲ, ਉਦੇਸ਼-ਪੂਰਣ

ਸਕਾਰਨਾ : ਸਵੀਕਾਰ ਕਰਨਾ, (ਬਿਧ ਆਦਿਕ) ਮੰਜ਼ੂਰ ਕਰਨਾ, ਤਸਦੀਕ ਕਰਨਾ

ਸਕਿੰਟ : ਆਧੁਨਿਕ ਸਮੇਂ ਦੀ ਇਕਾਈ ‘ਮਿੰਟ’ ਦਾ ਸੱਠਵਾਂ ਹਿੱਸਾ

ਸਕੀਮ : ਵਿਉਂਤ, ਯੋਜਨਾ, ਨਕਸ਼ਾ, ਤਜਵੀਜ਼

ਸੰਕੀਰਣ : ਤੰਗ, ਛੋਟਾ, ਤੁੱਛ, ਨੀਚ, ਢੱਕਿਆ ਹੋਇਆ

ਸੰਕੀਰਣਤਾ : ਤੰਗਦਿਲੀ, ਤੁੱਛਤਾ, ਨੀਚਤਾ, ਛੋਟਾਪਨ

ਸਕੀਲ : ਵਜ਼ਨਦਾਰ, ਵਜ਼ਨੀ, ਭਾਰੀ

ਸਕੀਵੀ : ਇਕ ਆਧੁਨਿਕ ਪਹਿਰਾਵਾ (ਕੁੜੀਆਂ ਦਾ)

ਸੰਕੁਚਿਤ : ਸੀਮਿਤ, ਥੋੜ੍ਹਾ, ਬੰਨ੍ਹਵਾਂ, ਸੰਖਿਪਤ, ਘਟਾਇਆ ਹੋਇਆ

ਸਕੂਟਰ : ਇਕ ਦੁਪਹੀਆ ਮਸ਼ੀਨੀ ਵਾਹਨ

ਸਕੂਨ : ਸ਼ਾਂਤੀ, ਟਿਕਾਉ, ਠੰਡਕ, ਆਰਾਮ, ਚੈਨ

ਸਕੂਲ : ਵਿਦਿਆਲਾ, ਪਾਠਸ਼ਾਲਾ ਮਦਰਸਾ, ਟਕਸਾਲ, ਸੰਪਰਦਾ

ਸਕੂਲੀ : ਸਕੂਲ ਸੰਬੰਧੀ, ਟਕਸਾਲੀ

ਸਕੇ ਸੰਬੰਧੀ : ਰਿਸ਼ਤੇਦਾਰ, ਸਾਕ, ਨੇੜਲੇ ਸੰਬੰਧੀ

ਸੰਕੇਤ : ਇਸ਼ਾਰਾ, ਸੈਨਤ, ਚਿੰਨ੍ਹ, ਨਿਸ਼ਾਨ, ਸੂਚਨਾ

ਸੰਕੇਤਕ : ਸੂਚਕ, ਛੂਛਕ, ਇਸ਼ਾਰੇ ਮਾਤਰ

ਸੰਕੇਤਾਵਲੀ : ਹਵਾਲਾ, ਨਿਸ਼ਾਨ, ਹਵਾਲਗੀ

ਸੰਕੋਚ : ਸ਼ਰਮ, ਝਿਜਕ, ਘਬਰਾਹਟ, ਸੰਗ, ਝੱਕ

ਸੰਕੋਚ ਕਰਨਾ : ਝਿਜਕਣਾ, ਸੰਗਣਾ, ਪਿੱਛੇ ਹੱਟ ਜਾਣਾ, ਹਿਸਾਬ ਨਾਲ ਵਰਤਣਾ

ਸੰਖ : ਕੌਡ, ਇਕ ਸਮੁੰਦਰੀ ਜੀਵ ਦਾ ਖੋਲ, ਕਮਾਲ, ਸਿਰ ਦੀ ਹੱਡੀ, ਇਕ ਗਿਣਤੀ -100,000,000,000,000,000

ਸੱਖਣਾ : ਖਾਲੀ, ਵਿਹੂਣਾ, ਨੰਗਾ, ਫਲਹੀਣ

ਸਖ਼ਤ : ਕਰੜਾ, ਕਠੋਰ, ਨਿੱਗਰ, ਪੱਕਾ, ਬੱਜਰ

ਸਖ਼ਤੀ : ਕਠੋਰਤਾ, ਕਰੜਾਈ, ਕੱਟੜਤਾ, ਦ੍ਰਿੜ੍ਹਤਾ, ਪਕਿਆਈ

ਸਖਾਵਤ : ਉਦਾਰਤਾ, ਖੁਲ੍ਹਦਿਲੀ, ਮਿਹਰਬਾਨੀ

ਸੰਖਿਅਕ : ਅੰਕ ਸੰਬੰਧੀ, ਅੰਕੀ, ਸੰਖਿਆਵਾਚੀ

ਸੰਖਿਆ : ਅੰਕ, ਗਿਣਤੀ, ਅੰਕੜਾ, ਨੰਬਰ, ਬਹੁਤਾਤ

ਸੰਖਿਪਤ : ਛੋਟਾ, ਸੰਖੇਪ ‘ਚ, ਥੋੜ੍ਹਾ, ਦੋ ਹਰਫ਼ੀ, ਸਾਰ ਦੇਣਾ

ਸਖੀ : ਸਹੇਲੀ, ਉਦਾਰ, ਖੁਲ੍ਹਦਿਲਾ

ਸੰਖੀ : ਮੀਟ ਦਾ ਇਕ ਟੁਕੜਾ, ਬੋਟੀ, ਹੱਡੀ, ਲੋਥੜਾ

ਸੰਖੀਆ : ਇਕ ਜ਼ਹਿਰ, ਬਿਖ

ਸੰਖੇਪ : ਸੰਖਿਪਤ

ਸੰਗ : ਸਾਥ, ਸੰਗਤ, ਮੇਲ, ਟੋਲੀ, ਨਾਲ, ਮਿਲਾਪ, ਸੰਬੰਧ, ਲੌਜਾ, ਸ਼ਰਮ, ਝਿਜਕ

ਸੰਗ ਤਰਾਸ਼ : ਪੱਥਰ-ਘਾੜਾ

ਸੰਗ ਦਿਲ : ਜ਼ਾਲਮ, ਸਖ਼ਤ

ਸੰਗਮਰਮਰ : ਇਕ ਸੁੰਦਰ ਚਿੱਟਾ ਤੇ ਕੀਮਤੀ ਪੱਥਰ