ਔਖੇ ਸ਼ਬਦਾਂ ਦੇ ਅਰਥ
ੲ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਇਲਤੀ : ਸ਼ਰਾਰਤੀ, ਚੰਚਲ, ਕਪੱਤਾ, ਖਚਰਾ
ਇਲਮ : ਗਿਆਨ, ਜਾਣਕਾਰੀ, ਵਿਦਿਆ, ਪੜ੍ਹਾਈ
ਇਲਾਇਚੀ : ਇਲਾਚੀ, ਲੈਚੀ
ਇਲਾਹੀ : ਆਤਮਿਕ, ਰੂਹਾਨੀ, ਦੈਵੀ, ਅਕਾਲੀ
ਇਲਾਕਾ : ਖੇਤਰ, ਦੇਸ, ਅਧੀਨ, ਜ਼ਮੀਨ ਭੂਖੰਡ, ਸਥਾਨ, ਥਾਂ
ਇਲਾਕਾਈ : ਇਲਾਕੇ ਨਾਲ ਸੰਬੰਧਿਤ, ਖੇਤਰੀ, ਸਥਾਨਕ, ਪ੍ਰਦੇਸ਼ਿਕ
ਇਲਾਕਾਪ੍ਰਸਤੀ : ਖੇਤਰੀਵਾਦ, ਖੇਤਰਵਾਦ
ਇਲਾਚੀ : ਇਲਾਇਚੀ, ਲੈਚੀ
ਇਲਾਚੀ-ਦਾਣਾ : ਇਲੈਚੀ ਦਾ ਬੀ ਵਿਸ਼ੇਸ਼ਕਰ ਖੰਡ ਵਿਚ ਪਾਇਆ ਹੋਇਆ
ਇਲਾਜ : ਦਵਾ-ਦਾਰੂ ਕਰਨ ਤੋਂ ਭਾਵ, ਉਪਚਾਰ, ਉਪਾਅ, ਵਲ ਕਰਨਾ
ਇਲਾਨ : ਐਲਾਨ
ਇਲਾਵਾ : ਬਗੈਰ, ਸਿਵਾਇ, ਇਸ ਤੋਂ ਬਿਨਾਂ
ਇਵਜ਼ : ਬਦਲਾ, ਵਟਾਂਦਰਾ
ਇਵਜ਼ਾਨਾ : ਹਰਜਾਨਾ, ਬਦਲਾ, ਵੱਟਾ, ਨੁਕਸਾਨ-ਪੂਰਤੀ
ਇਵੇਂ : ਇੰਞ, ਇੰਜ, ਇਸ ਤਰ੍ਹਾਂ, ਏਦਾਂ, ਇਉਂ
ਈ : ਹੀ
ਈਸਬਗੋਲ : ਇਕ ਦੇਸੀ ਦੁਆਈ ਈਸਰ, ਈਸ਼ਵਰ, ਰੱਬ, ਵਾਹਿਗੁਰੂ, ਪਰਮਾਤਮਾ
ਈਸਵੀ : ਈਸਾ ਨਾਲ ਸੰਬੰਧਿਤ
ਈਸਵੀ-ਸੰਨ : ਈਸਾ ਦੇ ਜਨਮ ਤੋਂ ਅਰੰਭ ਹੋਇਆ ਸਾਲ ਏ. ਡੀ.
ਈਸਾ : ਈਸਾਈਆਂ ਦਾ ਪੈਗੰਬਰ, ਇੱਕ ਰੂਹਾਨੀ ਪੁਰਸ਼
ਈਸਾਈ : ਈਸਾ ਦੇ ਮੌਤ ਦਾ ਪੈਰੋਕਾਰ, ਈਸਾ ਮਸੀਹ ਦੇ ਸਿੱਖ
ਈਦ : ਤਿਉਹਾਰ, ਉਤਸਵ, ਮੁਸਲਿਮ, ਤਿਉਹਾਰ
ਈਨ : ਨਿਯਮ, ਕਾਇਦਾ, ਕਾਨੂੰਨ,
ਈਨ ਮੰਨਣੀ : ਅਧੀਨਗੀ ਸਵੀਕਾਰ ਕਰਨੀ, ਅਧੀਨ ਹੋ ਜਾਣਾ
ਈਮਾਨ : ਇਮਾਨ, ਧਰਮ, ਕਿਰਦਾਰ, ਆਚਰਣ
ਈਮਾਨਦਾਰ : ਈਮਾਨ ਰੱਖਣ ਵਾਲਾ, ਭਲਾਮਾਣਸ, ਸੱਚਾ
ਈਰਖਾ : ਦਵੈਸ਼, ਚਿੜ੍ਹ, ਸਾੜਾ, ਹਸਦ
ਈਰਾਨ : ਇਕ ਸੁੰਦਰ ਅਰਬ ਦੇਸ਼
ਈੜੀ : ਗੁਰਮੁਖੀ ਵਰਣਮਾਲਾ ਦੇ ਤੀਜੇ ਸ੍ਵਰ ਅੱਖਰ ਦਾ ਉਚਾਰਣ-ਬੋਲ ‘ੲ’
ਈਸ਼ਵਰ : ਰੱਬ, ਪਰਮਾਤਮਾ, ਸਰਬ-ਉੱਚ ਸੱਤਾ
ਈਸਾਨ ਕੌਣ : ਉੱਤਰੀ ਦਿਸ਼ਾ
ਏ : ਉਹ, ਇਹ, ਬੁਲਾਉਣ ਲਈ ਇਕ ਸੰਬੋਧਨੀ ਸ਼ਬਦ
ਏਸ : ਇਸ, ਇਹਦੇ
ਏਕਤਾ : ਇਕ ਹੋਣਾ, ਇਕੱਠ, ਇਕਤਵ, ਅਦਵੈਤ, ਮੇਲ
ਏਕਮ : ਚੰਦ੍ਰਮਾ ਦੇ ਮਹੀਨੇ ਦੀ ਹਨੇਰੇ ਅਤੇ ਚਾਨਣ ਪੱਖ ਦੀ ਪਹਿਲੀ ਥਿਤ, ਅਦੁੱਤੀ ਲਾਸਾਨੀ
ਏਕੜ : ਇਕੱਲਾ, ਜ਼ਮੀਨ ਦਾ ਇੱਕ ਮਾਪ ਜੋ 4840 ਮੁਰੱਬਾ ਗਜ਼ ਹੈ।
ਏਕਾ : ਇੱਕ, ਏਕਤਾ, ਇਤਫ਼ਾਕ
ਏਕਾਂਤ : ਇਕਾਂਤ, ਨਿਰਜਨ ਜਗ੍ਹਾ, ਸ਼ਾਂਤ ਸੁੰਨ ਜਗ੍ਹਾ
ਏਕੀਕਰਨ : ਇਕ ਕਰਨ ਦਾ ਭਾਵ, ਮੇਲ, ਏਕਤਾ
ਏਕੀਕ੍ਰਿਤ : ਇਕੱਤ੍ਰਿਤ, ਪੱਕੀ, ਸੰਚਿਤ, ਇਕਮਿਕ
ਏਜੰਸੀ : ਅਜੰਸੀ
ਏਡਾ : ਐਡਾ, ਇੱਡਾ, ਇੰਡਾ ਵੱਡਾ, ਵਿਸ਼ਾਲ, ਇਤਨਾ