ਵੈਦਿਕ ਕਾਲ ਵਿਚ ਪਰਿਵਾਰ
ਪ੍ਰਸ਼ਨ. ਵੈਦਿਕ ਕਾਲ ਵਿਚ ਪਰਿਵਾਰ ਦੀ ਸੰਸਥਾ ਦੀਆਂ ਵਿਸ਼ੇਸ਼ਤਾਵਾਂ ਕੀ ਸਨ?
ਉੱਤਰ : ਆਰੀਆਂ ਦੇ ਸਮਾਜ ਦੀ ਸਭ ਤੋਂ ਮਹੱਤਵਪੂਰਨ ਇਕਾਈ ਪਰਿਵਾਰ ਸੀ। ਇਹ ਸਮਾਜਿਕ ਸੰਸਥਾ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਸੀ। ਆਰੀਆਂ ਪਰਿਵਾਰ ਪਿਤਾ ਪ੍ਰਧਾਨ ਹੁੰਦਾ ਸੀ। ਪਿਤਾ ਦੀ ਮੌਤ ਪਿਛੋਂ ਪਰਿਵਾਰਾਂ ਦਾ ਸਭ ਤੋਂ ਵੱਡੀ ਉਮਰ ਦਾ ਪੁਰਖ਼ ਉਸ ਦੀ ਥਾਂ ਲੈਂਦਾ ਸੀ। ਪਰਿਵਾਰ ਆਮ ਤੌਰ ਤੇ ਤਿੰਨ ਪੀੜ੍ਹੀਆਂ ਉੱਤੇ ਆਧਾਰਿਤ ਹੁੰਦਾ ਸੀ ਤੇ ਘਰ ਦਾ ਸਭ ਤੋਂ ਵਡੇਰੀ ਉਮਰ ਦਾ ਬੰਦਾ ਇਸ ਦਾ ਮੁੱਖੀ ਹੁੰਦਾ ਸੀ।
ਆਰੀਆਂ ਪਰਿਵਾਰ ਦੀ ਜਾਇਦਾਦ ਦੀ ਵੰਡ ਕੇਵਲ ਪੁਰਖਾਂ ਵਿਚ ਹੁੰਦੀ ਸੀ। ਪੁੱਤਰ ਦਾ ਜਨਮ ਸ਼ੁੱਭ ਸਮਝਿਆ ਜਾਂਦਾ ਸੀ । ਉਹ ਇਸ ਲਈ ਕਿ ਕੁਝ ਇਕ ਸੰਸਕਾਰ ਵਿਧੀਆਂ ਪੂਰੀਆਂ ਕਰਨ ਦਾ ਅਧਿਕਾਰ ਕੇਵਲ ਆਦਮੀਆਂ ਨੂੰ ਹੀ ਪ੍ਰਾਪਤ ਸੀ।
ਆਰੀਆਂ ਨੂੰ ਬਹੁ-ਵਿਆਹ ਦਾ ਗਿਆਨ ਸੀ ਪਰ ਮਾਨਤਾ ਕੇਵਲ ਇਕ ਵਿਆਹ ਨੂੰ ਦਿੱਤੀ ਜਾਂਦੀ ਸੀ। ਪਿਛਲੀਆਂ ਕੁਝ ਰਚਨਾਵਾਂ ਦੱਸਦੀਆਂ ਹਨ ਕਿ ਬਹੁਪਤੀ ਪ੍ਰਥਾ ਵੀ ਪ੍ਰਚਲਿਤ ਸੀ। ਵਿਧਵਾ ਦਾ ਪੁਨਰ-ਵਿਆਹ ਪਤੀ ਦੇ ਭਰਾ ਨਾਲ ਆਮ ਤੌਰ ਤੇ ਕਰ ਦਿੱਤਾ ਜਾਂਦਾ ਜਾਂਦਾ ਸੀ। ਸਤੀ ਪ੍ਰਥਾ ਪ੍ਰਚਲਿਤ ਨਹੀ ਸੀ। ਸੰਬੰਧਿਤ ਪਰਿਵਾਰਾਂ ਦੇ ਸਮੂਹ ਨੂੰ ‘ਗ੍ਰਾਮ’ ਆਖਿਆ ਜਾਂਦਾ ਸੀ।
ਇਸਤਰੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਸੀ। ਉਹਨਾਂ ਨਾਲ ਚੰਗਾ ਵਿਵਹਾਰ ਕੀਤਾ ਜਾਂਦਾ ਸੀ। ਉਹਨਾਂ ਨੂੰ ਅਜ਼ਾਦੀ ਵੀ ਮਿਲੀ ਹੋਈ ਸੀ।
प्रश्न. वैदिक काल में परिवार की क्या विशेषताएँ थीं?
उत्तर: आर्य समाज की सबसे महत्वपूर्ण इकाई परिवार थी। यह सामाजिक संगठन की सबसे छोटी इकाई हुआ करती थी। आर्य परिवार का मुखिया पिता होता था। पिता की मृत्यु के बाद परिवार का सबसे बड़ा पुरुष उनकी जगह लेता था। परिवार आमतौर पर तीन पीढ़ियों पर आधारित होता था और घर का सबसे बड़ा व्यक्ति इसका मुखिया होता था।
आर्य परिवार की संपत्ति का बँटवारा केवल पुरुषों के बीच होता था। पुत्र का जन्म शुभ माना जाता था। ऐसा इसलिए क्योंकि केवल पुरुषों को ही कुछ अनुष्ठानों को पूरा करने का अधिकार था।
आर्य बहुविवाह जानते थे लेकिन केवल एक विवाह को मान्यता देते थे। पहले के कुछ कार्यों से संकेत मिलता है कि बहुपति प्रथा भी प्रचलित थी। एक विधवा का विवाह आमतौर पर उसके पति के भाई से किया जाता था। सती प्रथा प्रचलित नहीं थी। संबंधित परिवारों के समूह को ‘गाँव’ कहा जाता था।
महिलाओं को उच्च शिक्षा प्राप्त करने का अधिकार था। उनके साथ अच्छा व्यवहार किया जाता था। उन्हें आजादी भी मिली हुई थी।
Question. What were the characteristics of the family in the Vedic period?
Answer: The most important unit of Arya Samaj was family. It used to be the smallest unit of social organization. The head of the Aryan family was the father. After the death of the father, the eldest male member of the family took his place. The family was usually based on three generations and the eldest person of the household was the head.
The property of the Arya family was distributed only among the men. The birth of a son was considered auspicious. This is because only men had the right to perform certain rituals.
The Aryans knew polygamy but recognized only monogamy. Some earlier works indicate that polyandry was also prevalent. A widow was usually married to her husband’s brother. The practice of Sati was not prevalent. A group of related families was called a ‘village’.
Women had the right to receive higher education. She was treated well. She also got freedom.