ਸਿੰਧ ਘਾਟੀ ਦੀ ਸੱਭਿਅਤਾ


ਪ੍ਰਸ਼ਨ. ਸਿੰਧ ਘਾਟੀ ਦੀ ਸੱਭਿਅਤਾ ਸਮੇਂ ਧਰਮ ਦੀਆਂ ਕੀ ਵਿਸ਼ੇਸ਼ਤਾਵਾਂ ਸਨ?

ਉੱਤਰ : ਖੁਦਾਈ ਵਿੱਚੋਂ ਮਿਲੀਆਂ ਮੋਹਰਾਂ ਤੇ ਮੂਰਤੀਆਂ ਦੇ ਆਧਾਰ ਉੱਤੇ ਸਿੰਧ ਵਾਸੀਆਂ ਦੇ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਖੁਦਾਈ ਵਿੱਚੋਂ ਇਕ ਮੋਹਰ ਪ੍ਰਾਪਤ ਹੋਈ ਹੈ ਜਿਸ ਉੱਤੇ ਇਕ ਨੰਗਾ ਯੋਗੀ ਸਮਾਧੀ ਦੀ ਅਵਸਥਾ ਵਿੱਚ ਬੈਠਾ ਹੋਇਆ ਹੈ।

ਇਸ ਦੇ ਤਿੰਨ ਮੁੱਖ ਹਨ ਤੇ ਸਿਰ ਤੇ ਤ੍ਰਿਸ਼ੂਲ ਅੰਕਿਤ ਹੈ। ਇਸ ਦੇ ਚਾਰੇ ਪਾਸੀਂ ਕੁਝ ਪਸ਼ੂ ਦਿਖਾਈ ਦਿੰਦੇ ਸਨ। ਇਹਨਾਂ ਵਿੱਚ ਇਕ ਬਲਦ ਵੀ ਹੈ।

ਜਾਨ ਮਾਰਸ਼ਲ ਦਾ ਵਿਚਾਰ ਹੈ ਕਿ ਇਹ ਪਸ਼ੂ ਪਤੀ ਮਹਾਂਦੇਵ ਦੀ ਮੂਰਤੀ ਹੈ, ਜਿਸ ਦੀ ਉਹ ਲੋਕ ਪੂਜਾ ਕਰਦੇ ਸਨ।

ਇਕ ਹੋਰ ਪ੍ਰਾਪਤ ਹੋਈ ਮੋਹਰ ਉੱਤੇ ਇਕ ਨਾਰੀ ਦੀ ਮੂਰਤੀ ਬਣੀ ਹੋਈ ਹੈ। ਇਸ ਨੇ ਵਿਸ਼ੇਸ਼ ਵਸਤਰ ਪਹਿਨੇ ਹੋਏ ਹਨ। ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਹ ਧਰਤੀ ਮਾਤਾ (ਮਾਤਰੀ ਦੇਵੀ) ਦੀ ਮੂਰਤੀ ਹੈ ਤੇ ਸਿੰਧ ਵਾਸੀ ਮਾਤਰੀ ਦੇਵੀ ਦੀ ਪੂਜਾ ਕਰਦੇ ਸਨ।

ਹੜੱਪਾ ਸੰਸਕ੍ਰਿਤੀ ਦੇ ਲੋਕ ਪਸ਼ੂ ਪੂਜਾ ਕਰਦੇ ਸਨ। ਉਹ ਹਾਥੀ, ਭੈਂਸਾ, ਚੀਤਾ ਤੇ ਗੈਂਡੇ, ਬੱਕਰੀ, ਮਗਰਮੱਛ ਆਦਿ ਦੀ ਪੂਜਾ ਕਰਦੇ ਸਨ। ਉਹ ਲੋਕ ਨਾਗ ਦੀ ਪੂਜਾ ਵੀ ਕਰਦੇ ਸਨ। ਉਹ ਲੋਕ ਰੁੱਖਾਂ ਦੀ ਪੂਜਾ ਵੀ ਕਰਦੇ ਸਨ। ਉਸ ਸਮੇਂ ਪਿੱਪਲ, ਖਜੂਰ ਤੇ ਨਿੰਮ੍ਹ ਆਦਿ ਰੁੱਖਾਂ ਤੇ ਰੁੱਖ-ਰੂਹਾਂ ਦੀ ਪੂਜਾ ਹੁੰਦੀ ਸੀ। ਉਹ ਜਲ ਪੂਜਾ ਵੀ ਕਰਦੇ ਸਨ।

ਖੁਦਾਈ ਤੋਂ ਮਿਲੇ ਤਾਵੀਜ਼ ਇਸ ਗੱਲ ਦੀ ਉਗਾਹੀ ਭਰਦੇ ਹਨ ਕਿ ਉਹ ਲੋਕ ਅੰਧ-ਵਿਸ਼ਵਾਸੀ ਸਨ ਤੇ ਜਾਦੂ ਟੂਣਿਆਂ ਉੱਤੇ ਵਿਸ਼ਵਾਸ ਰੱਖਦੇ ਸਨ।


प्रश्न. सिंधु घाटी की सभ्यता में धर्म की विशेषताएं क्या थीं?

उत्तर: खुदाई में प्राप्त मोहरों तथा मूर्तियों के आधार पर सिंध के लोगों की धार्मिक मान्यताओं का ज्ञान प्राप्त होता है। उत्खनन से एक मोहर प्राप्त हुई है जिस पर एक नग्न योगी समाधि की अवस्था में बैठा हुआ है।

इसके तीन सिर हैं और सिर पर त्रिशूल अंकित है।  इसके आसपास कुछ जानवर नजर आ रहे हैं , इनमें एक बैल भी है।

जॉन मार्शल का मत है कि यह पशुपति नाथ महादेव की मूर्ति है, जिनकी वे लोग पूजा करते थे।

एक अन्य प्राप्त मोहर में एक नारी की आकृति बनी हुई है। इसने विशेष कपड़े पहने हुए हैं। इतिहासकारों का मत है कि यह धरती माता (मातृ देवी) की मूर्ति है और सिंध के लोग मातृ देवी की पूजा करते थे।

हड़प्पा संस्कृति के लोग जानवरों की पूजा करते थे। वे हाथी, भैंस, तेंदुए और गैंडे, बकरी, मगरमच्छ आदि की पूजा करते थे। वे लोग नाग की पूजा भी करते थे। वे लोग वृक्षों की भी पूजा करते थे। उस समय पीपल, खजूर और नीम के वृक्षों की पूजा की जाती थी। वे जल पूजन भी करते थे।

खुदाई में मिले ताबीजों से पता चलता है कि वे लोग अंधविश्वासी थे और जादू-टोने में विश्वास करते थे।


Question. What were the characteristics of religion in the Indus Valley Civilization?

Answer: Based on seals and statues found in the excavation, knowledge of the religious beliefs of the people of Sindh is obtained. A seal has been recovered from the excavation on which a naked yogi is sitting in a state of samadhi.

It has three heads and a trident is marked on the head. Some animals are visible around it, among them is a bull.

John Marshall believes that this is the idol of Pashupati Nath Mahadev, whom they worshiped.

Another seal found has the figure of a woman. She is wearing special clothes. Historians believe that this is the idol of Mother Earth (Mother Goddess) and the people of Sindh used to worship the Mother Goddess.

People of Harappan culture worshiped animals. They worshiped elephants, buffalo, leopards, rhinoceros, goats, crocodiles, etc.  They also used to worship snakes.  They also worshiped trees. At that time Peepal, date palm, and Neem trees were worshipped. They also used to worship water.

The amulets found during excavation show that they were superstitious and believed in magic.