ਪ੍ਰਸ਼ਨ. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕੀ ਸਮਾਜਿਕ ਪ੍ਰਭਾਵ ਪਏ?
ਉੱਤਰ : ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਲੋਕਾਂ ਦੇ ਚਰਿੱਤਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ। ਹੁਣ ਉਹ ਖੁੱਲ੍ਹਾ ਖ਼ਰਚ ਕਰਨ ਲੱਗੇ।
ਇਸ ਦਾ ਕਾਰਨ ਇਹ ਸੀ ਕਿ ਅਬਦਾਲੀ ਆਪਣੇ ਹਮਲਿਆਂ ਦੌਰਾਨ ਲੋਕਾਂ ਦੇ ਧਨ ਨੂੰ ਲੁੱਟ ਕੇ ਅਫ਼ਗਾਨਿਸਤਾਨ ਲੈ ਜਾਂਦਾ ਸੀ। ਇਸ ਲਈ ਲੋਕਾਂ ਨੇ ਧਨ ਇਕੱਠਾ ਕਰਨ ਦੀ ਬਜਾਏ ਉਸ ਨੂੰ ਖਾਣ- ਪੀਣ ਅਤੇ ਮੌਜ ਉਡਾਉਣ ‘ਤੇ ਖ਼ਰਚਣਾ ਸ਼ੁਰੂ ਕਰ ਦਿੱਤਾ ਸੀ।
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਵਿੱਚ ਅਨੇਕਾਂ ਬੁਰਾਈਆਂ ਨੂੰ ਉਤਸ਼ਾਹ ਮਿਲਿਆ। ਲੋਕ ਬਹੁਤ ਸੁਆਰਥੀ ਅਤੇ ਆਚਰਨਹੀਣ ਹੋ ਗਏ ਸਨ। ਉਹ ਕੋਈ ਵੀ ਪਾਪ ਜਾਂ ਅਪਰਾਧ ਕਰਨ ਤੋਂ ਨਹੀਂ ਡਰਦੇ ਸਨ।
ਚੋਰੀ, ਡਾਕੇ, ਕਤਲ, ਲੁੱਟਮਾਰ, ਧੋਖੇਬਾਜ਼ੀ ਅਤੇ ਰਿਸ਼ਵਤਖੋਰੀ ਦਾ ਸਮਾਜ ਵਿੱਚ ਬੋਲਬਾਲਾ ਸੀ। ਇਨ੍ਹਾਂ ਬੁਰਾਈਆਂ ਨੇ ਪੰਜਾਬ ਦੇ ਸਮਾਜ ਨੂੰ ਘੁਣ ਵਾਂਗ ਖਾ ਕੇ ਖੋਖਲਾ ਕਰ ਦਿੱਤਾ ਸੀ।
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਦੇ ਲੋਕ ਬਹਾਦਰ ਅਤੇ ਨਿਡਰ ਬਣ ਗਏ। ਇਸ ਦਾ ਕਾਰਨ ਇਹ ਸੀ ਕਿ ਅਬਦਾਲੀ ਦੇ ਹਮਲਿਆਂ ਅਤੇ ਉਸ ਦੁਆਰਾ ਕੀਤੀ ਜਾ ਰਹੀ ਲੁੱਟਮਾਰ ਤੋਂ ਰੱਖਿਆ ਲਈ ਇੱਥੋਂ ਦੇ ਲੋਕਾਂ ਨੂੰ ਸ਼ਸਤਰ ਚੁੱਕਣੇ ਪਏ। ਉਨ੍ਹਾਂ ਨੇ ਅਫ਼ਗਾਨਾਂ ਨਾਲ ਚੱਲਣ ਵਾਲੇ ਲੰਬੇ ਸੰਘਰਸ਼ ਵਿੱਚ ਬਹਾਦਰੀ ਦੀਆਂ ਸ਼ਾਨਦਾਰ ਮਿਸਾਲਾਂ ਕਾਇਮ ਕੀਤੀਆਂ।
ਇਸ ਸੰਘਰਸ਼ ਦੇ ਅੰਤ ਵਿੱਚ ਸਿੱਖ ਜੇਤੂ ਰਹੇ।
प्रश्न. अहमद शाह अब्दाली के हमलों के सामाजिक प्रभाव क्या पड़े?
उत्तर: अहमद शाह अब्दाली के आक्रमणों के परिणामस्वरूप जनता के व्यवहार में महत्वपूर्ण परिवर्तन आया। अब वे खुलकर खर्च करने लगे।
इसका कारण यह था कि अब्दाली अपने आक्रमणों के दौरान लोगों का धन लूटकर अफगानिस्तान ले जाता था। इसलिए, लोगों ने पैसा जमा करने के बजाय उसे खाने-पीने और मनोरंजन पर खर्च करना शुरू कर दिया।
अहमद शाह अब्दाली के आक्रमणों से पंजाब में अनेक बुराइयों को बढ़ावा मिला। लोग अत्यंत स्वार्थी एवं अनैतिक हो गये थे। वे कोई भी पाप या अपराध करने से नहीं डरते थे।
समाज में चोरी, डकैती, हत्या, डकैती, धोखाधड़ी और रिश्वतखोरी का बोलबाला था। इन बुराइयों ने पंजाब के समाज को खोखला कर दिया था।
अहमद शाह अब्दाली के आक्रमणों के फलस्वरूप पंजाब की जनता वीर एवं निडर हो गयी। इसका कारण यह था कि अब्दाली के हमलों और उसके द्वारा की गई लूटपाट से खुद को बचाने के लिए यहां के लोगों को हथियार उठाने पड़ते थे। अफ़ग़ानों के साथ लंबे संघर्ष में उन्होंने बहादुरी की शानदार मिसालें कायम कीं।
इस संघर्ष के अंत में सिक्खों की विजय हुई।
Question. What were the social effects of Ahmed Shah Abdali’s attacks?
Answer: There was a significant change in the behavior of the public as a result of the invasions of Ahmed Shah Abdali. Now they started spending freely.
The reason for this was that Abdali used to loot people’s money and take it to Afghanistan during his attacks. Therefore, instead of saving money, people started spending it on food and entertainment.
The attacks of Ahmed Shah Abdali gave rise to many evils in Punjab. People had become extremely selfish and immoral. They were not afraid of committing any sin or crime.
Theft, robbery, murder, dacoity, fraud, and bribery were prevalent in the society. These evils had hollowed out the society of Punjab.
As a result of the attacks of Ahmed Shah Abdali, the people of Punjab became brave and fearless. The reason for this was that the people here had to take up arms to protect themselves from Abdali’s attacks and looting. They set brilliant examples of bravery in the long struggle with the Afghans.
At the end of this conflict, the Sikhs were victorious.