CBSEEducationHistoryHistory of Punjabਅਨੁਵਾਦ (Translation)

ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਆਰਥਿਕ ਸਿੱਟੇ


ਪ੍ਰਸ਼ਨ. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕੀ ਆਰਥਿਕ ਸਿੱਟੇ ਨਿਕਲੇ?

ਉੱਤਰ : ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਵਿਨਾਸ਼ਕਾਰੀ ਆਰਥਿਕ ਸਿੱਟੇ ਨਿਕਲੇ। ਉਹ ਆਪਣੇ ਹਰ ਹਮਲੇ ਸਮੇਂ ਪੰਜਾਬ ਵਿੱਚੋਂ ਬੇਸ਼ੁਮਾਰ ਧਨ-ਦੌਲਤ ਲੁੱਟ ਕੇ ਲੈ ਜਾਂਦਾ ਸੀ। ਇਸ ਕਾਰਨ ਪੰਜਾਬ ਕੰਗਾਲ ਹੋ ਗਿਆ।

ਦੂਸਰਾ, ਅਫ਼ਗਾਨ ਸੈਨਾਵਾਂ ਕੂਚ ਕਰਦੇ ਸਮੇਂ ਰਾਹ ਵਿੱਚ ਆਉਂਦੇ ਖੇਤਾਂ ਨੂੰ ਉਜਾੜ ਦਿੰਦੀਆਂ ਸਨ। ਇਸ ਕਾਰਨ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ।

ਤੀਸਰਾ, ਪੰਜਾਬ ਵਿੱਚ ਨਿਯੁਕਤ ਭ੍ਰਿਸ਼ਟ ਕਰਮਚਾਰੀਆਂ ਨੇ ਵੀ ਲੋਕਾਂ ਨੂੰ ਹਰ ਪੱਖੋਂ ਲੁੱਟਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ।

ਚੌਥਾ, ਪੰਜਾਬ ਵਿੱਚ ਸਿੱਖ ਵੀ ਸਰਕਾਰ ਦੀ ਨੀਂਦ ਹਰਾਮ ਕਰਨ ਲਈ ਅਕਸਰ ਲੁੱਟਮਾਰ ਕਰਦੇ ਸਨ। ਇਨ੍ਹਾਂ ਕਾਰਨਾਂ ਕਰ ਕੇ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ।

ਅਜਿਹੇ ਵਾਤਾਵਰਨ ਕਾਰਨ ਪੰਜਾਬ ਦੇ ਵਪਾਰ ਨੂੰ ਵੀ ਬੜਾ ਜ਼ਬਰਦਸਤ ਧੱਕਾ ਲੱਗਿਆ। ਸਿੱਟੇ ਵਜੋਂ ਪੰਜਾਬ ਨੂੰ ਭਾਰੀ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪਿਆ। ਅਜਿਹਾ ਲੱਗਦਾ ਸੀ ਜਿਵੇਂ ਪੰਜਾਬ ਦੀ ਖੁਸ਼ਹਾਲੀ ਨੇ ਸਦਾ ਲਈ ਆਪਣਾ ਮੂੰਹ ਮੋੜ ਲਿਆ ਹੋਵੇ।

ਨਿਰਸੰਦੇਹ ਇਹ ਬਹੁਤ ਹੀ ਮਾੜਾ ਸੰਕੇਤ ਸੀ।


प्रश्न. अहमद शाह अब्दाली के हमलों के आर्थिक परिणाम क्या थे?

उत्तर: अहमद शाह अब्दाली के हमलों के विनाशकारी आर्थिक परिणाम हुए। उसने अपने प्रत्येक आक्रमण के दौरान पंजाब से अपार धन लूटा। इससे पंजाब कंगाल हो गया।

दूसरे, अफ़ग़ान सेनाएँ मार्च करते समय अपने रास्ते में आने वाले खेतों को उजाड़ देती थीं। इससे खेती को भारी नुकसान हुआ।

तीसरा, पंजाब में कार्यरत भ्रष्ट कर्मचारियों ने भी जनता को हर तरह से लूटने में कोई कसर नहीं छोड़ी।

चौथे, पंजाब में सिख सरकार को परेशान करने के लिए अक्सर लूटपाट भी करते थे। इन कारणों से पंजाब में अराजकता फैल गयी।

ऐसे माहौल के कारण पंजाब के व्यापार को भी गहरा झटका लगा। परिणामस्वरूप पंजाब को भारी आर्थिक बर्बादी का सामना करना पड़ा। ऐसा लग रहा था जैसे पंजाब की खुशहाली ने हमेशा के लिए मुंह मोड़ लिया हो।

यह निस्संदेह बहुत बुरा संकेत था।


Question. What were the economic consequences of Ahmed Shah Abdali’s attacks?

Answer: Ahmed Shah Abdali’s attacks had disastrous economic consequences. He looted immense wealth from Punjab during each of his invasions. Due to this Punjab became poor.

Secondly, the Afghan armies, while marching, would ravage the fields in their path. This caused huge losses to agriculture.

Thirdly, the corrupt employees working in Punjab also left no stone unturned in looting the public in every way.

Fourth, the Sikhs in Punjab often resorted to looting to harass the government. Due to these reasons, anarchy spread in Punjab.

Due to such an environment, the business of Punjab also suffered a severe blow. As a result, Punjab faced huge economic ruin. It seemed as if Punjab’s prosperity had turned its back forever.

This was undoubtedly a very bad sign.