ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਣ : ਬਿਨਾਂ, ਬਗੈਰ
ਅਣਹੋਣੀ : ਨਾ ਹੋਣ ਵਾਲੀ ਬਾਤ, ਅਣਬਣ, ਅਸੰਭਵ
ਅਣਹੋਂਦ : ਹੋਂਦ ਤੋਂ ਰਹਿਤ, ਨਿਰਾਕਾਰ, ਗੈਰਹਾਜ਼ਿਰ, ਸ਼ੂਨਯ
ਅਣਖ : ਗੈਰਤ, ਸ੍ਵੈ-ਸਤਿਕਾਰ
ਅਣਖੀ : ਅਣਖ ਰੱਖਣ ਵਾਲਾ, ਗੁਸੈਲ
ਅਣਖੀਲਾ : ਅਣਖੀ, ਅਣਖ ਰੱਖਣ ਵਾਲਾ
ਅਣਗਹਿਲੀ : ਲਾਪਰਵਾਹੀ, ਉਪੇਖਿਆ, ਅਸਾਵਾਧਾਨੀ
ਅਣਗਿਣਤ : ਗਿਣਤੀ ਤੋਂ ਪਰੇ ਅਸੰਖ, ਬੇਅੰਤ
ਅਣਗੌਲਣਾ : ਪਰੇ ਰਹਿਣਾ, ਉਪੇਖਿਆ ਕਰਨੀ, ਨਜ਼ਰਅੰਦਾਜ਼ ਕਰਨਾ
ਅਣਛੋਹ : ਨਾ ਛੁਹਿਆ ਹੋਇਆ, ਕੁਆਰਾ, ਸਾਫ਼, ਨਿਰਮਲ, ਪਵਿੱਤਰ
ਅਣਡਿੱਠ : ਅਦ੍ਰਿਸ਼ਟ, ਨਾ ਵੇਖਿਆ ਹੋਇਆ
ਅਣਥੱਕ : ਨਾ ਥੱਕਣ ਦਾ ਭਾਵ, ਲਗਾਤਾਰ
ਅਣਜਾਣ : ਅਜਾਣ, ਮਾਸੂਮ, ਅਨਜਾਣ, ਨਾ-ਤਜਰਬੇਕਾਰ, ਅਨੁਭਵਹੀਣ
ਅਣਜਾਣ-ਪੁਣਾ : ਬੇਸਮਝੀ, ਅਨੁਭਵਹੀਣਤਾ, ਅਜਾਣਪੁਣਾ, ਅੰਞਾਣਪੁਣਾ, ਮਾਸੂਮੀਅਤ
ਅਣਬਣ : ਝਗੜਾ, ਮਤਭੇਦ, ਲੜਾਈ, ਫਰਕ
ਅਣਭੋਲ : ਅਨਜਾਣ, ਬੇਕਸੂਰ, ਅੰਞਾਣ, ਬਗੈਰ ਕਿਸੇ ਇਰਾਦੇ ਤੋਂ
ਅਣਿਆਈ : ਸਮੇਂ ਤੋਂ ਪਹਿਲਾਂ, ਬੇਵਕਤ, ਅਚਾਣਚਕ, ਅਚਾਨਕ, ਆਕਸਮਿਕ
ਅਣਿਆਲਾ : ਤੇਜ਼, ਨੋਕਦਾਰ, ਬਰਛਾ, ਕਟਾਰ, ਤੀਰ
ਅਣੀ : ਸ਼ਸਤ੍ਰ ਦੀ ਤਿੱਖੀ ਨੋਕ, ਤਿੱਖਾ ਸਿਰਾ
ਅਣੂ : ਕਿਣਕਾ, ਜ਼ੱਰਾ, ਪਰਮਾਣੂ, ਛੋਟਾ ਸ਼ਕਤੀਸ਼ਾਲੀ ਕਣ, ਛੋਟਾ, ਤੁੱਛ ਅਣੋਖਾ, ਅਦਭੁਤ, ਵਿਸਮੈਕਾਰੀ, ਨਿਰਾਲਾ, ਅਨੋਖਾ, ਅਜੀਬ
ਅੱਤ : ਅਸੀਮ, ਹੱਦ ਬਹੁਤ ਜ਼ਿਆਦਾ, ਜ਼ਿਆਦਤੀ, ਜ਼ੁਲਮ
ਅੰਤ : ਅਖੀਰ, ਸਿਰੇ ਦਾ ਅਖੀਰਲਾ, ਖਾਤਮਾ, ਮੌਤ, ਨਤੀਜਾ, ਆਖਰਕਾਰ
ਅੰਤ ਸਮਾਂ : ਅਖੀਰਲਾ ਸਮਾਂ, ਮੌਤ ਦਾ ਸਮਾਂ
ਅੰਤ ਕਰਨਾ : ਖਤਮ ਕਰ ਦੇਣਾ, ਮਾਰ ਦੇਣਾ
ਅਤਕਥਨੀ : ਵਧਾ ਚੜ੍ਹਾ ਕੇ ਕਥਨ ਕਰਨਾ, ਸੱਚਾਈ ਨੂੰ ਵਧਾ ਕੇ ਪੇਸ਼ ਕਰਨਾ ਅੰਤਕਾ, ਪੁਸਤਕ ਦੇ ਅਖੀਰ ਤੇ ਸੰਦਰਭ-ਸੂਚੀ, ਉਪਸੰਹਾਰ
ਅੰਤਕਾਲ : ਅਖੀਰਲਾ ਸਮਾਂ, ਅੰਤਲਾ ਸਮਾਂ, ਮੌਤ ਦਾ ਸਮਾਂ
ਅਤਰ : ਖੁਸ਼ਬੂ, ਸੁਗੰਧ ਦਾ ਸਾਰ, ਸੈਂਟ
ਅੰਤਰ : ਫਰਕ, ਭੇਦ, ਦੇਖੋ ਅੰਦਰ
ਅੰਤਰਆਤਮਾਂ : ਆਤਮਾ, ਅੰਦਰਲੀ ਚੇਤੰਨ ਸੱਤਾ, ਚੇਤਨਾ
ਅੰਤਰ-ਸੂਝ : ਬੁੱਧੀ, ਵਿਵੇਕ, ਸ੍ਵੈ-ਅਨੁਭਵ
ਅੰਤਰ-ਯਾਮਤਾ : ਦੂਜੇ ਦੇ ਮਨ ਦੀ ਗੱਲ ਬੁਝ ਲੈਣ ਦੀ ਅੰਤਰ-ਸ਼ਕਤੀ
ਅੰਤਰਦ੍ਰਿਸ਼ਟੀ : ਆਤਮਾ ਦੀ ਆਵਾਜ਼, ਆਤਮਿਕ- ਗਿਆਨ
ਅੰਤਰ ਧਿਆਨ : ਡੂੰਘੀ ਸਮਾਧੀ ‘ਚ ਚਲੇ ਜਾਣਾ, ਅੰਦਰੋਂ ਇਕਾਗਰ ਹੋ ਕੇ ਵੇਖਣ ਦਾ ਭਾਵ
ਅੰਤਰ ਬੋਧ : ਅਨੁਭਵੀ ਗਿਆਨ, ਆਤਮਿਕ ਗਿਆਨ
ਅੰਤਰ ਮੁਖੀ : ਆਪਣੇ ‘ਚ ਮਸਤ, ਲਿਵਲੀਨ
ਅੰਤਰ ਰਾਸ਼ਟਰੀ : ਕੌਮਾਂਤਰੀ
ਅੰਤਰੰਗ : ਅੰਦਰੂਨੀ, ਸ਼ਾਸਨ ਜਾਂ ਵਿਧਾਨ ਸੰਬੰਧੀ
ਅੰਤਰਗਤ : ਤਹਿਤ, ਦੌਰਾਨ, ਵਿਚਾਲੇ, ਅੰਦਰ
ਅਤਰਦਾਨੀ : ਅਤਰ ਰੱਖਣ ਦੀ ਸੰਦੂਕੜੀ, ਅਤਰ ਦੀ ਸ਼ੀਸ਼ੀ