‘ਗੁਰੂ’ ਦਾ ਮਹੱਤਵ
ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ‘ਗੁਰੂ’ ਦਾ ਕੀ ਮਹੱਤਵ ਹੈ?
ਉੱਤਰ : ਗੁਰੂ ਨਾਨਕ ਦੇਵ ਜੀ ਪਰਮਾਤਮਾ ਤਕ ਪਹੁੰਚਣ ਲਈ ਗੁਰੂ ਨੂੰ ਬੜਾ ਮਹੱਤਵਪੂਰਨ ਮੰਨਦੇ ਹਨ। ਉਨ੍ਹਾਂ ਅਨੁਸਾਰ ਗੁਰੂ ਮੁਕਤੀ ਤਕ ਲੈ ਜਾਣ ਵਾਲੀ ਅਸਲੀ ਪੌੜੀ ਹੈ।
ਗੁਰੂ ਹੀ ਮਾਇਆ ਦੇ ਮੋਹ ਤੇ ਹਉਮੈ ਦੇ ਰੋਗ ਨੂੰ ਦੂਰ ਕਰਦਾ ਹੈ।
ਉਹ ਹੀ ਨਾਮ ਤੇ ਸ਼ਬਦ ਦੀ ਅਰਾਧਨਾ ਦੁਆਰਾ ਭਗਤੀ ਦੇ ਮਾਰਗ ਉੱਤੇ ਚੱਲਣ ਦਾ ਢੰਗ ਦੱਸਦਾ ਹੈ।
ਗੁਰੂ ਬਿਨਾਂ ਭਗਤੀ ਤੇ ਗਿਆਨ ਸੰਭਵ ਨਹੀਂ ਹੁੰਦਾ। ਗੁਰੂ ਬਿਨਾਂ ਮਨੁੱਖ ਨੂੰ ਹਰ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਨਜ਼ਰ ਆਉਂਦਾ ਹੈ।
ਗੁਰੂ ਹੀ ਹਨ੍ਹੇਰੇ (ਅਗਿਆਨਤਾ) ਤੋਂ ਪ੍ਰਕਾਸ਼ (ਗਿਆਨ) ਵੱਲ ਲਿਆਉਂਦਾ ਹੈ।
ਉਹ ਹਰੇਕ ਅਸੰਭਵ ਕੰਮ ਨੂੰ ਸੰਭਵ ਬਣਾ ਸਕਦਾ ਹੈ।
ਇਸ ਲਈ ਉਸ ਦੇ ਮਿਲਣ ਨਾਲ ਹੀ ਮਨੁੱਖ ਦੀ ਜੀਵਨ-ਧਾਰਾ ਬਦਲ ਜਾਂਦੀ ਹੈ।
ਉਹ ਸਦਾ ਨਿਰਵੈਰ ਰਹਿੰਦਾ ਹੈ।
ਦੋਸਤ ਅਤੇ ਦੁਸ਼ਮਣ ਉਸ ਲਈ ਇੱਕ ਹਨ। ਜੇਕਰ ਕੋਈ ਦੁਸ਼ਮਣ ਵੀ ਉਸ ਦੀ ਸ਼ਰਨ ਵਿੱਚ ਆ ਜਾਵੇ ਤਾਂ ਉਹ ਉਸ ਨੂੰ ਮੁਆਫ਼ ਕਰ ਦਿੰਦਾ ਹੈ।
ਸੱਚੇ ਗੁਰੂ ਦਾ ਮਿਲਣਾ ਕੋਈ ਆਸਾਨ ਕੰਮ ਨਹੀਂ ਹੈ। ਪਰਮਾਤਮਾ ਦੀ ਨਦਰਿ (ਮਿਹਰ) ਤੋਂ ਬਗ਼ੈਰ ਮਨੁੱਖ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਇਹ ਗੱਲ ਇੱਥੇ ਵਿਸ਼ੇਸ਼ ਵਰਣਨਯੋਗ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਗੁਰੂ ਜੀ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦਾ ਭਾਵ ਕਿਸੇ ਮਨੁੱਖੀ ਗੁਰੂ ਤੋਂ ਨਹੀਂ ਹੈ।
ਸੱਚਾ ਗੁਰੂ ਤਾਂ ਪਰਮਾਤਮਾ ਆਪ ਹੈ ਜੋ ਸ਼ਬਦ ਰਾਹੀਂ ਸਿੱਖਿਆ ਦਿੰਦਾ ਹੈ।
प्रश्न. गुरु नानक देव जी की शिक्षाओं में ‘गुरु’ का क्या महत्व है?
उत्तर: गुरु नानक देव जी ईश्वर तक पहुँचने के लिए गुरु को बहुत महत्वपूर्ण मानते हैं। उनके अनुसार गुरु ही मुक्ति की असली सीढ़ी है।
गुरु ही मोह और अहंकार के रोग को दूर करता है।
गुरु ही नाम व शब्द की आराधना कर भक्ति मार्ग पर चलने का मार्ग बताते हैं।
भक्ति और ज्ञान के बिना गुरु संभव नहीं है।
गुरु के बिना मनुष्य को सर्वत्र अंधकार ही अंधकार दिखाई देता है।
गुरु ही अंधकार (अज्ञान) से प्रकाश (ज्ञान) की ओर लाता है।
वह हर असंभव कार्य को संभव बना सकता है।
इसलिए उनसे मिलने से व्यक्ति के जीवन की दिशा बदल जाती है।
वह सदैव निःस्वार्थ रहता है।
उसके लिए मित्र और शत्रु एक हैं। यदि कोई शत्रु भी इनकी शरण में आ जाए तो ये उसे क्षमा कर देते हैं।
सच्चे गुरु से मिलना कोई आसान काम नहीं है। ईश्वर की कृपा के बिना मनुष्य को गुरु की प्राप्ति नहीं हो सकती।
यहां यह उल्लेखनीय है कि गुरु नानक साहब जब गुरु की बात करते हैं तो उनका तात्पर्य किसी मानवीय गुरु से नहीं है।
सच्चा गुरु स्वयं ईश्वर है जो शब्दों के माध्यम से शिक्षा देता है।
Question. What is the importance of ‘Guru’ in the teachings of Guru Nanak Dev Ji?
Answer: Guru Nanak Dev Ji considered Guru as very important to reach God. According to him, the Guru is the real ladder of salvation.
Only Guru removes the disease of attachment and ego.
It is the Guru who shows the path to follow the path of devotion by worshiping his name and words.
Guru is not possible without devotion and knowledge.
Without a Guru, man sees darkness everywhere.
It is the Guru who brings from darkness (ignorance) to light (knowledge).
He can make every impossible task possible.
Therefore, meeting him changes the direction of a person’s life.
He is always selfless.
For him, friend and enemy are one. Even if an enemy comes under their protection, they forgive him.
Meeting a true Guru is not an easy task. Without the grace of God, man cannot attain a Guru.
It is noteworthy here that when Guru Nanak Saheb talks about Guru, he does not mean any human Guru.
The true Guru is God Himself who teaches through words.