CBSEEducationHistoryHistory of Punjabਅਨੁਵਾਦ (Translation)

ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ


ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : 1. ਪਰਮਾਤਮਾ ਦਾ ਸਰੂਪ : ਗੁਰੂ ਨਾਨਕ ਦੇਵ ਜੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਨੇ ਆਪਣੀ ਬਾਣੀ ਵਿੱਚ ਬਾਰ-ਬਾਰ ਪਰਮਾਤਮਾ ਦੀ ਏਕਤਾ ਉੱਪਰ ਜ਼ੋਰ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਹੀ ਸੰਸਾਰ ਦੀ ਰਚਨਾ ਕਰਦਾ ਹੈ, ਉਸ ਦੀ ਪਾਲਣਾ ਕਰਦਾ ਹੈ ਅਤੇ ਉਸ ਦਾ ਨਾਸ਼ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ-ਸ਼ਕਤੀਮਾਨ ਹੈ।

2. ਮਾਇਆ : ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਾਇਆ ਮਨੁੱਖ ਲਈ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ। ਮਨਮੁਖ ਵਿਅਕਤੀ ਹਮੇਸ਼ਾਂ ਸੰਸਾਰੀ ਵਸਤਾਂ; ਜਿਵੇਂ-ਧਨ-ਦੌਲਤ, ਉੱਚਾ ਅਹੁਦਾ, ਐਸ਼ੋ-ਆਰਾਮ, ਸੋਹਣੀ ਨਾਰ, ਪੁੱਤਰ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ। ਇਸੇ ਨੂੰ ਮਾਇਆ ਕਹਿੰਦੇ ਹਨ। ਮਾਇਆ ਕਾਰਨ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਅਤੇ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ।

3. ਜਾਤੀ ਪ੍ਰਥਾ ਦਾ ਖੰਡਨ : ਉਸ ਸਮੇਂ ਦਾ ਹਿੰਦੂ ਸਮਾਜ ਨਾ ਕੇਵਲ ਚਾਰ ਮੁੱਖ ਜਾਤਾਂ ਬਲਕਿ ਅਨੇਕਾਂ ਹੋਰ ਉਪ- ਜਾਤਾਂ ਵਿੱਚ ਵੰਡਿਆ ਹੋਇਆ ਸੀ। ਉੱਚ ਜਾਤੀ ਦੇ ਲੋਕ ਨੀਵੀਆਂ ਜਾਤਾਂ ਨਾਲ ਬਹੁਤ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ‘ਤੇ ਬਹੁਤ ਜ਼ੁਲਮ ਕਰਦੇ ਸਨ। ਸਮਾਜ ਵਿੱਚ ਛੂਤ-ਛਾਤ ਦੀ ਭਾਵਨਾ ਬਹੁਤ ਫੈਲ ਚੁੱਕੀ ਸੀ। ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਗੁਰੂ ਸਾਹਿਬ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ।

4. ਇਸਤਰੀਆਂ ਨਾਲ ਮਾੜੇ ਸਲੂਕ ਦਾ ਖੰਡਨ : ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ। ਉਨ੍ਹਾਂ ਵਿੱਚ ਅਣਗਿਣਤ ਕੁਰੀਤੀਆਂ ਪ੍ਰਚਲਿਤ ਸਨ। ਗੁਰੂ ਨਾਨਕ ਸਾਹਿਬ ਨੇ ਇਸਤਰੀਆਂ ਵਿੱਚ ਪ੍ਰਚਲਿਤ ਕੁਰੀਤੀਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਉਨ੍ਹਾਂ ਨੇ ਇਸਤਰੀਆਂ ਦੇ ਬਰਾਬਰੀ ਦੇ ਹੱਕਾਂ ਲਈ ਆਵਾਜ਼ ਉਠਾਈ।

5. ਗੁਰੂ ਦਾ ਮਹੱਤਵ : ਗੁਰੂ ਨਾਨਕ ਦੇਵ ਜੀ ਪਰਮਾਤਮਾ ਤਕ ਪਹੁੰਚਣ ਲਈ ਗੁਰੂ ਨੂੰ ਬੜਾ ਮਹੱਤਵਪੂਰਨ ਸਮਝਦੇ ਹਨ। ਉਨ੍ਹਾਂ ਅਨੁਸਾਰ ਗੁਰੂ ਮੁਕਤੀ ਤਕ ਲੈ ਜਾਣ ਵਾਲੀ ਅਸਲੀ ਪੌੜੀ ਹੈ। ਗੁਰੂ ਹੀ ਮਨੁੱਖ ਨੂੰ ਹਨ੍ਹੇਰੇ (ਅਗਿਆਨਤਾ) ਤੋਂ ਪ੍ਰਕਾਸ਼ (ਗਿਆਨ ਵੱਲ ਲਿਆਉਂਦਾ ਹੈ। ਸੱਚੇ ਗੁਰੂ ਦਾ ਮਿਲਣਾ ਕੋਈ ਆਸਾਨ ਕੰਮ ਨਹੀਂ ਹੈ। ਪਰਮਾਤਮਾ ਦੀ ਨਦਰਿ (ਮਿਹਰ) ਤੋਂ ਬਗ਼ੈਰ ਮਨੁੱਖ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ।

6. ਹੁਕਮ : ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਪਰਮਾਤਮਾ ਦੇ ਹੁਕਮ ਜਾਂ ਭਾਣੇ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਹੁਕਮ ਕਾਰਨ ਹੀ ਮਨੁੱਖ ਨੂੰ ਸੁਖ-ਦੁੱਖ ਪ੍ਰਾਪਤ ਹੁੰਦੇ ਸਨ। ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦਾ, ਉਹ ਦਰ-ਦਰ ਦੀਆਂ ਠੋਕਰਾਂ ਖਾਂਦਾ ਰਹਿੰਦਾ ਹੈ।


प्रश्न. गुरु नानक देव जी की शिक्षाओं के बारे में आप क्या जानते हैं?

उत्तर: 1. ईश्वर का स्वरूप: गुरु नानक देव जी एक ईश्वर में विश्वास करते थे। उन्होंने अपने छंदों में बार-बार ईश्वर की एकता पर जोर दिया है। गुरु नानक देव जी के अनुसार, ईश्वर ही संसार की रचना करता है, इसका पालन करता है और इसका विनाश करता है। गुरु नानक देव जी के अनुसार ईश्वर सर्वशक्तिमान है।

2. माया : गुरु नानक देव जी के अनुसार माया मनुष्य की मुक्ति के मार्ग में सबसे बड़ी बाधा है। मनमुख व्यक्ति हमेशा सांसारिक वस्तुओं जैसे कि धन, उच्च पद, विलासिता, सुंदर पत्नी, पुत्र आदि चक्र में फंसे रहते हैं। इसी को माया कहते हैं। माया के कारण वह ईश्वर से अलग हो जाता है और आवागमन के चक्र में फंसा रहता है।

3. जाति व्यवस्था का खंडन: उस समय का हिंदू समाज न केवल चार मुख्य जातियों बल्कि कई अन्य उपजातियों में विभाजित था। ऊँची जातियाँ निचली जातियों से नफरत करती थीं और उन पर बहुत अत्याचार करती थीं। समाज में छुआछूत की भावना व्यापक थी। गुरु नानक देव जी ने जाति व्यवस्था की कड़ी निंदा की। गुरु साहिब ने लोगों को आपसी भाईचारे का संदेश दिया।

4. महिलाओं के साथ दुर्व्यवहार का खंडन: गुरु नानक देव जी के समय में समाज में महिलाओं की स्थिति बहुत दयनीय थी। समाज में असंख्य बुराइयाँ व्याप्त थीं। गुरु नानक साहिब ने महिलाओं के विषय में व्याप्त बुराइयों का जोरदार खंडन किया। उन्होंने महिलाओं के समान अधिकारों के लिए आवाज उठाई।

5. गुरु का महत्व : गुरु नानक देव जी ईश्वर तक पहुंचने के लिए गुरु को बहुत महत्वपूर्ण मानते हैं। उनके अनुसार गुरु ही मुक्ति की असली सीढ़ी है। गुरु ही मनुष्य को अंधकार (अज्ञान) से प्रकाश (ज्ञान) की ओर लाता है। सच्चे गुरु से मिलना कोई आसान काम नहीं है। ईश्वर की कृपा के बिना मनुष्य को गुरु की प्राप्ति नहीं हो सकती।

6. हुक्म: गुरु नानक देव जी की शिक्षाओं में ईश्वर के हुक्म या भाणा का विशेष महत्व है। हुक्म से ही मनुष्य को सुख व दुःख प्राप्त होते थे। जो मनुष्य ईश्वर की आज्ञा का पालन नहीं करता, वह पग-पग पर ठोकर खाता रहता है।


Question. What do you know about the teachings of Guru Nanak Dev Ji?

Answer: 1. Nature of God: Guru Nanak Dev Ji believed in one God. He has repeatedly emphasized the unity of God in His verses. According to Guru Nanak Dev Ji, God alone creates the world, maintains it, and destroys it. According to Guru Nanak Dev Ji, God is omnipotent.

2. Maya: According to Guru Nanak Dev Ji, Maya is the biggest obstacle in the path of man’s salvation. Manmukh people are always trapped in the cycle of worldly things like wealth, high position, luxury, beautiful wife, son, etc. This is called Maya. Due to Maya he gets separated from God and remains trapped in the cycle of coming and going.

3. Denial of the caste system: The Hindu society of that time was divided not only into four main castes but also into many other sub-castes. The upper castes hated the lower castes and tortured them a lot. The feeling of untouchability was widespread in society. Guru Nanak Dev Ji strongly condemned the caste system. Guru Sahib gave the message of mutual brotherhood to the people.

4. Denial of ill-treatment of women: During the time of Guru Nanak Dev Ji, the condition of women in society was very pathetic. Innumerable evils were prevalent in the society. Guru Nanak Sahib strongly refuted the evils prevalent regarding women. He raised her voice for equal rights of women.

5. Importance of Guru: Guru Nanak Dev Ji considered Guru to be very important to reach God. According to Him, the Guru is the real ladder of salvation. It is the Guru who brings man from darkness (ignorance) to light (knowledge). Meeting a true Guru is not an easy task. Without the grace of God, man cannot attain a Guru.

6. Order: The order or feeling of God has special importance in the teachings of Guru Nanak Dev Ji. A man got happiness and sorrow only by orders. The man who does not obey God’s orders keeps stumbling at every step.