Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਅਸਪਾਤ : ਦੇਖੋ ਇਸਪਾਤ

ਅਸਫਲ : ਜੋ ਸਫਲ ਨਾ ਹੋ ਸਕੇ, ਫੇਲ੍ਹ, ਨਾਕਾਮਯਾਬ, ਨਿਸਫਲ, ਨਿਕੰਮਾ

ਅਸਫਲਤਾ : ਨਾਕਾਮਯਾਬੀ, ਫੇਲ੍ਹ ਹੋਣਾ, ਨਿਸਫਲਤਾ

ਅਸਫੋਟਕ : ਅਸਪਸ਼ਟ, ਅਪ੍ਰਸਿੱਧ, ਫੁਟਕਲ, ਪ੍ਰਸੰਗ ਵਿਹੂਣਾ

ਅਸਬਾਬ : ਸਮਾਨ, ਮਾਲ, ਸਮੱਗਰੀ, ਵਸਤੂ, ਸਾਧਨ

ਅਸੱਭ : ਜੋ ਸਭਯ ਨਾ ਹੋਵੇ, ਗਵਾਰ, ਬੇਅਕਲ, ਵਹਿਸ਼ੀ, ਜੰਗਲੀ, ਮੂਰਖ

ਅਸੰਭਵ : ਜੋ ਸੰਭਵ ਨਾ ਹੋਵੇ, ਨਾਮੁਮਕਿਨ, ਨਾ ਹੋ ਸਕਣ ਯੋਗ, ਅਯੋਗ

ਅਸਮ : ਜੋ ਸਮ ਨਹੀਂ, ਉੱਚਾ- ਨੀਵਾਂ, ਵੱਧ-ਘੱਟ (ਨਾ.) ਪਹਾੜ, ਪਰਬਤ

ਅਸਮਰਥ : ਅਯੋਗ, ਜਾਣਕਾਰੀ ਤੋਂ ਰਹਿਤ, ਅਸਾਧਾਰਣ

ਅਸਮਰਥਤਾ : ਅਯੋਗਤਾ, ਅਸਧਾਰਣਤਾ ਅਸਮਾਨ (ਵਿ.) (ਫਾ.) ਜੋ ਸਮਾਨ ਨਹੀਂ, ਉਬੜ-ਖਾਬੜ, ਉੱਚਾ-ਨੀਵਾਂ, ਆਕਾਸ਼

ਅਸਮਾਨਤਾ : ਨਾ-ਬਰਾਬਰੀ, ਉੱਚਾ- ਨੀਵਾਂਪਨ

ਅਸਮਾਨੀ : ਅਸਮਾਨ ਦੇ ਰੰਗ ਵਰਗਾ, ਹਲਕਾ ਰੰਗ

ਅਸਰ : ਪ੍ਰਭਾਵ, ਦਬਾਅ, ਨਿਸ਼ਾਨ, ਚਿੰਨ੍ਹ ਅਸਰਦਾਇਕ (ਵਿ.) ਪ੍ਰਭਾਵਸ਼ਾਲੀ, ਬਲਸ਼ਾਲੀ, ਦਬਾਅ-ਪੂਰਣ

ਅਸ਼ਰਧਾ : ਸ਼ਰਧਾ ਦਾ ਨਾ ਹੋਣਾ, ਅਵਿਸ਼ਵਾਸ, ਸ਼ੱਕ

ਅਸ਼ਰਫੀ : ਸਵਰਣ ਮੁਦਰਾ, ਮੋਹਰ, ਸੋਨੇ ਦਾ ਸਿੱਕਾ

ਅਸਲ : ਸਹੀ, ਸੱਚਾ, ਖਰਾ, ਮੂਲਧਨ, ਪੂੰਜੀ ਅਸਲਾ (ਨਾ) ਹਥਿਆਰ, ਜੰਗੀ ਸਮਾਨ, ਬਰੂਦ ਆਦਿਕ

ਅਸਲੀ : ਦੇਖੋ ਅਸਲ

ਅਸਲੀਅਤ : ਸਚਾਈ, ਵਾਸਤਵਿਕਤਾ, ਸਹੀ ਗੱਲ ਜਾਂ ਚੀਜ਼

ਅਸ਼ਲੀਲ : ਭੱਦਾ, ਅਯੋਗ, ਨੰਗਾ, ਗੰਦਾ, ਕਾਮੁਕ

ਅਸ਼ਲੀਲਤਾ : ਨੰਗਾਪਨ, ਕਾਮੁਕਤਾ, ਵਿਸ਼ੈਲੀਨਤਾ

ਅਸਲੋਂ : ਪੂਰਣ ਤੌਰ ਤੇ, ਮੁੱਢ, ਪੂਰੇ ਤੌਰ ਤੇ

ਅਸਵਸਥ : ਬਿਮਾਰ, ਰੋਗੀ, ਠੀਕ ਨਾ ਹੋਣਾ

ਅਸਵਾਰ : ਦੇਖੋ ਸਵਾਰ

ਅਸਾਂ : ਅਸੀਂ, ਹਮ, ਮੈਂ ਦਾ ਬਹੁ ਵਚਨ

ਅਸਾਡਾ : ਸਾਡਾ ਅਸਾਂ ਦਾ

ਅਸਾੜਾ : ਸਾਡਾ, ਅਸਾਂ ਦਾ

ਅਸਾਧ : ਜੋ ਨਾ ਸਾਧਿਆ ਜਾ ਸਕੇ, ਲਾਇਲਾਜ, ਨਾ ਦੂਰ ਹੋਣ ਵਾਲਾ ਰੋਗ

ਅਸਾਧਾਰਨ : ਵਿਸ਼ੇਸ਼, ਖਾਸ, ਅਦੁੱਤੀ, ਵਿਲੱਖਣ

ਅਸ਼ਾਂਤ : ਜੋ ਸ਼ਾਂਤ ਨਾ ਹੋਵੇ, ਬੇਚੈਨ,

ਅਸ਼ਾਂਤੀ : ਬੇਚੈਨੀ, ਦੁਖੀ ਹਾਲਤ, ਰੌਲਾ-ਰੱਪਾ, ਸ਼ੋਰਗੁਲ

ਅਸਾਨ : ਸੌਖਾ, ਸੁਖਾਲਾ, ਕ੍ਰਿਪਾ

ਅਸਾਨੀ : ਸੁਖਾਲਾ, ਸੌਖਾਪਨ, ਅਗਮ, ਸੁਗਮਤਾ

ਅਸਾਮ : ਭਾਰਤ ਦਾ ਇੱਕ ਪ੍ਰਦੇਸ਼

ਅਸਾਮੀ : ਅਸਾਮ ਦਾ ਵਸਨੀਕ, ਸਾਮੀ, ਅਹੁਦਾ, ਪੱਦ, ਕਰਾਇਆ ਜਾਂ ਮਾਮਲਾ ਦੇਣ ਵਾਲਾ

ਅਸਾਰ : ਸਾਰ ਰਹਿਤ, ਨਿਰਰਥਕ, ਫੋਕਟ, ਬੇਖ਼ਬਰ, ਗਾਫ਼ਲ, ਸ਼ੁੱਧ ਰਹਿਤ, ਲੱਛਣ, ਚਿੰਨ੍ਹ, ਹਾਲਾਤ

ਅਸਾਵਧਾਨ : ਸਾਵਧਾਨ ਨਾ ਹੋਣਾ, ਲਾਪਰਵਾਹ, ਬੇਖ਼ਬਰ

ਅਸਾਵਧਾਨੀ : ਲਾਪਰਵਾਹੀ, ਢਿਲਮਠਤਾ, ਅਵੇਸਲਾਪਨ

ਅਸ਼ਿਸ਼ਟ : ਅਸੱਭ, ਰੁੱਖਾ, ਮਾੜੀਆਂ ਆਦਤਾਂ ਵਾਲਾ

ਅੰਸ਼ਿਕ : ਥੋੜ੍ਹਾ ਜਿਹਾ, ਅੰਸ਼ ਮਾਤਰ, ਰੀਣ ਕੁ