ਮੁਹਾਵਰੇ


ਟ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ



1. ਟੱਕਰਾਂ ਮਾਰਨਾ : (ਭਟਕਦੇ ਫਿਰਨਾ) ਮਨਦੀਪ ਨੇ ਨੌਕਰੀ ਲਈ ਦੋ ਸਾਲ ਟੱਕਰਾਂ ਮਾਰੀਆਂ ਪਰ ਹਾਰ ਕੇ ਦੁਕਾਨ ਹੀ ਕਰਨੀ ਪਈ।

2. ਟਕੋਰ ਕਰਨੀ : (ਟਿਚਕਰ ਕਰਨੀ) ਪ੍ਰੀਤਮ ਕੌਰ ਗੱਲਾਂ-ਗੱਲਾਂ ਵਿੱਚ ਨੂੰਹ ਨੂੰ ਐਸੀ ਟਕੋਰ ਕਰ ਜਾਂਦੀ ਹੈ ਕਿ ਉਸ ਦਾ ਤਨ-ਮਨ ਸੜ ਜਾਂਦਾ ਹੈ।

3. ਟੁੱਟ ਕੇ ਪੈਣਾ: (ਗੁੱਸੇ ਨਾਲ ਬੋਲਣਾ) ਰਣਜੀਤ ਨੇ ਪਿਤਾ ਜੀ ਨੂੰ ਦੱਸਿਆ ਕਿ ਮੇਰਾ ਮੋਟਰ ਸਾਇਕਲ ਚੋਰੀ ਹੋ ਗਿਆ ਹੈ ਤਾਂ ਉਹ ਉਸਨੂੰ ਟੁੱਟ ਕੇ ਪੈ ਗਏ।

4. ਟਹਿ-ਟਹਿ ਕਰਨਾ : (ਬਹੁਤ ਖੁਸ਼ ਹੋਣਾ) ਸਰਪੰਚੀ ਦੀਆਂ ਵੋਟਾਂ ਜਿੱਤ ਕੇ ਜੀਤਾ ਟਹਿ-ਟਹਿ ਕਰਦਾ ਫਿਰਦਾ ਹੈ।

5. ਟਪੂੰ-ਟਪੂੰ ਕਰਨਾ : (ਭੁੜਕਦੇ ਫਿਰਨਾ) ਦਮਨ ਟਿਕ ਕੇ ਨਹੀਂ ਪੜ੍ਹਦਾ ਬਸ ਐਵੇਂ ਟਪੂੰ-ਟਪੂੰ ਕਰਦਾ ਫਿਰਦਾ ਹੈ।

6. ਟੱਕਰ ਲੈਣੀ : (ਟਾਕਰਾ ਕਰਨਾ) ਪਾਕਿਸਤਾਨ ਜਿਹੇ ਕਮਜ਼ੋਰ ਦੇਸ਼ ਨੂੰ ਭਾਰਤ ਵਰਗੇ ਸ਼ਕਤੀਸ਼ਾਲੀ ਦੇਸ਼ ਨਾਲ ਟੱਕਰ ਲੈਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ।

7. ਟਕੇ ਵਰਗਾ ਜਵਾਬ ਦੇਣਾ : (ਸਾਫ਼ ਇਨਕਾਰ ਕਰਨਾ) ਜਦ ਦੀਪਕ ਨੇ ਮੋਹਨ ਕੋਲੋਂ ਕਿਤਾਬ ਉਧਾਰ ਮੰਗੀ, ਤਾਂ ਮੋਹਨ ਨੇ ਟਕੇ ਵਰਗਾ ਜਵਾਬ ਦੇ ਦਿੱਤਾ।

8. ਟਿਭ ਜਾਣਾ : (ਖਿਸਕ ਜਾਣਾ) ਪੁਲੀਸ ਚੋਰ ਨੂੰ ਲੱਭਦੀ ਹੀ ਰਹੀ, ਪਰ ਉਹ ਭੀੜ ਵਿੱਚ ਅੱਖ ਬਚਾ ਕੇ ਟਿਭ ਗਿਆ।

9. ਟਿੱਲ ਲਾਉਣਾ : (ਪੂਰਾ ਜ਼ੋਰ ਲਾਉਣਾ) ਸ਼ੀਲਾ ਨੇ ਇਮਤਿਹਾਨ ਵਿੱਚੋਂ ਵਜ਼ੀਫ਼ਾ ਪ੍ਰਾਪਤ ਕਰਨ ਲਈ ਪੂਰਾ ਟਿੱਲ ਲਾਇਆ ਪਰ ਸਫ਼ਲ ਨਾ ਹੋ ਸਕੀ।

10. ਟੰਗ ਅੜਾਉਣੀ : (ਦਖਲ ਦੇਣਾ) ਭਾਵੇਂ ਬਲਰਾਜ ਨੂੰ ਕੋਈ ਪੁੱਛਦਾ-ਗਿੱਛਦਾ ਨਹੀਂ, ਪਰ ਉਹ ਹਰ ਗੱਲ ਵਿੱਚ ਟੰਗ ਜ਼ਰੂਰ ਅੜਾਉਂਦਾ ਹੈ।

11. ਟੱਸ ਤੋਂ ਮੱਸ ਨਾ ਹੋਣਾ : (ਕੋਈ ਅਸਰ ਨਾ ਹੋਣਾ) ਮੈਂ ਹਰਪਾਲ ਨੂੰ ਸਮਝਾਉਣ ਦੀ ਬੜੀ ਕੋਸ਼ਸ਼ ਕੀਤੀ ਕਿ ਲੜਨ ਦਾ ਕੋਈ ਫ਼ਾਇਦਾ ਨਹੀਂ, ਪਰ ਉਹ ਟੱਸ ਤੋਂ ਮੱਸ ਨਾ ਹੋਇਆ।

12. ਟਕੇ ਸੇਰ ਨਾ ਪੁੱਛਣਾ : ਬੇਕਦਰੀ ਹੋਣਾ।

13. ਟਕੇ ਕੋਹ ਤੁਰਨਾ : ਪੈਸੇ ਲੈ ਕੇ ਕੰਮ ਕਰਨਾ।

14. ਟਕੇ ਚਾਲ ਚਲਣਾ : ਹੌਲੀ-ਹੌਲੀ ਕੰਮ ਕਰਨਾ।

15. ਟਕੇ ਜਿਹਾ ਮੂੰਹ ਲੈ ਕੇ ਬੈਠ ਜਾਣਾ : ਸ਼ਰਮਿੰਦਿਆਂ ਹੋਣਾ, ਗੁੱਸੇ ਹੋ ਕੇ ਬੈਠ ਜਾਣਾ।

16. ਟਕੇ ਭਰਨਾ : ਮੁੱਲ ਤਾਰਨਾ, ਕਿਰਾਇਆ ਦੇਣਾ।

17. ਟੱਟੂ ਪਾਰ ਹੋਣਾ : ਕੰਮ ਹੋ ਜਾਣਾ।

18. ਟਾਲਮਟੋਲ ਕਰਨਾ : ਬਹਾਨੇ ਕਰਨਾ।

19. ਟੁੱਟੇ ਛਿੱਤਰ ਵਾਂਗ ਵਧਣਾ : ਅੱਗੋਂ ਵਧੀਕੀ ਕਰਨੀ।

20. ਟੁੱਟ ਪੈਣਾ : ਹਮਲਾ ਕਰ ਦੇਣਾ