Skip to content
- ਤੁਸੀਂ ਉਦੋਂ ਹੀ ਸਫਲ ਹੁੰਦੇ ਹੋ ਜਦੋਂ ਤੁਸੀਂ ਆਪਣੇ ਆਪ ਨੂੰ ਜਿੱਤ ਲੈਂਦੇ ਹੋ।
- ਕਿਸੇ ਦੇ ਸਾਰੇ ਆਦਰਸ਼, ਸਿਧਾਂਤ ਅਤੇ ਧਰਮ ਉਸ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਪ੍ਰਗਟ ਹੁੰਦੇ ਹਨ। ਜੇਕਰ ਕੰਮ ਸੁਚੱਜੇ ਢੰਗ ਨਾਲ ਕੀਤਾ ਜਾਵੇ ਤਾਂ ਉਹੀ ਕੰਮ ਮਨੁੱਖੀ ਸ਼ਖ਼ਸੀਅਤ ਦੇ ਵਿਕਾਸ ਦਾ ਰੂਪ ਬਣ ਜਾਂਦਾ ਹੈ।
- ਜ਼ਾਲਮ ਸੰਸਾਰ ਵਿੱਚ ਨਰਮ ਦਿਲ ਹੋਣਾ ਹਿੰਮਤ ਦੀ ਨਿਸ਼ਾਨੀ ਹੈ, ਕਮਜ਼ੋਰੀ ਦੀ ਨਹੀਂ।
- ਅਤੀਤ ਵਿੱਚ ਜਾ ਕੇ ਨਵੀਂ ਸ਼ੁਰੂਆਤ ਨਹੀਂ ਕੀਤੀ ਜਾ ਸਕਦੀ, ਅੱਜ ਤੋਂ ਹੀ ਸ਼ੁਰੂਆਤ ਕਰੋ।
- ਜਬਰ ਦੇ ਖਿਲਾਫ ਆਵਾਜ਼ ਉਠਾਉਣੀ ਜਬਰ ਦੇ ਖਿਲਾਫ ਲੜਾਈ ਵਿੱਚ ਪਹਿਲਾ ਕਦਮ ਹੁੰਦਾ ਹੈ।
- ਯਾਦ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ। ਇਸ ਲਈ ਇੱਛਾ, ਇਰਾਦੇ, ਥਾਂ, ਸਬੱਬ ਤੇ ਵਸੀਲਿਆਂ ਦੀ ਲੋੜ ਹੁੰਦੀ ਹੈ।
- ਵਰਤਮਾਨ ਤੋਂ ਘਬਰਾਇਆ ਤੇ ਪਰੇਸ਼ਾਨ ਹੋਇਆ ਬੰਦਾ ਯਾਦਾਂ ਦੀ ਬੁੱਕਲ ਚੋਂ ਨਿੱਘ ਤਲਾਸ਼ਣ ਤੱਕ ਸੀਮਤ ਹੋ ਸਕਦਾ ਹੈ।