CBSEComprehension PassageEducationਅਣਡਿੱਠਾ ਪੈਰਾ

ਅਣਡਿੱਠਾ ਪੈਰਾ : ਤੰਦਰੁਤ ਸਰੀਰ

ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਹੇਠਾਂ ਪੁੱਛੇ ਗਏ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰਾਂ ਲਿਖੋ :


ਸਰੀਰ ਮਨ ਦਾ ਘੋੜਾ ਹੈ। ਜਿਸ ਤਰ੍ਹਾਂ ਮਨ ਇਸ ਨੂੰ ਚਲਾਉਂਦਾ ਹੈ ਉਸੇ ਤਰ੍ਹਾਂ ਚੱਲਦਾ ਹੈ, ਪਰ ਜੀਵਨ ਦੀ ਖੇਡ ਖੇਡਣ ਲਈ ਅਤੇ ਜ਼ਿੰਦਗੀ ਦੀ ਵਾਟ ਕੱਟਣ ਲਈ ਘੋੜੇ ਨੂੰ ਵੀ ਰਿਸ਼ਟ-ਪੁਸ਼ਟ ਰੱਖਣਾ ਜ਼ਰੂਰੀ ਹੈ। ਜੇ ਘੋੜਾ ਮਰੀਅਲ ਹੋ ਜਾਏ ਤਾਂ ਮਨ ਅਤੇ ਆਤਮਾ ਦੀ ਖੇਡ ਵੀ ਢਿੱਲੀ ਪੈ ਜਾਂਦੀ ਹੈ। ਇਸ ਸਰੀਰ ਰੂਪੀ ਘੋੜੇ ਨੂੰ ਰਿਸ਼ਟ- ਪੁਸ਼ਟ ਰੱਖਣ ਲਈ ਇਸ ਦੀ ਚੰਗੀ ਦੇਖ-ਭਾਲ ਜ਼ਰੂਰੀ ਹੈ। ਸਾਡਾ ਸਰੀਰ ਅਰਬਾਂ-ਖ਼ਰਬਾਂ ਜੀਵਾਣੂਆਂ ਅਥਵਾ ਜਿਊਂਦੇ ਸੈੱਲਾਂ ਦਾ ਬਣਿਆ ਹੋਇਆ ਹੈ। ਇਹਨਾਂ ਵਿੱਚੋਂ ਲੱਖਾਂ-ਕਰੋੜਾਂ ਹਰ ਰੋਜ਼ ਮਰਦੇ ਹਨ ਅਤੇ ਉਹਨਾਂ ਦੀ ਥਾਂ ਲੈਣ ਲਈ ਲੱਖਾਂ-ਕਰੋੜਾਂ ਹਰ ਰੋਜ਼ ਜੰਮਦੇ ਹਨ। ਨਰੋਏ ਜੀਵਾਣੂ ਬਣਾਉਣ ਲਈ ਖ਼ੂਨ ਦਾ ਨਿਰੋਆ ਹੋਣਾ ਲਾਜ਼ਮੀ ਹੈ। ਖ਼ੂਨ ਬਣਦਾ ਹੈ ਖ਼ੁਰਾਕ ਤੋਂ, ਜਲ ਤੋਂ, ਵਾਯੂ ਤੋਂ। ਨਿਰਮਲ ਜਲ, ਖੁੱਲ੍ਹੀ ਸਵੱਛ ਹਵਾ ਅਤੇ ਸ਼ੁੱਧ ਆਹਾਰ, ਇਹ ਸਭ ਕੁਝ ਹੋਵੇ, ਤਾਂ ਹੀ ਸਰੀਰ ਰਿਸ਼ਟ-ਪੁਸ਼ਟ ਬਣਿਆ ਰਹਿ ਸਕਦਾ ਹੈ। ਘੱਟ ਖਾਣਾ, ਸੰਤੁਲਿਤ ਖ਼ੁਰਾਕ ਖਾਣੀ, ਖ਼ੂਬ ਚਿੱਥ-ਚਿੱਥ ਕੇ ਖਾਣੀ, ਮੁਸ਼ੱਕਤ ਜਾਂ ਕਸਰਤ ਕਰਨੀ, ਖ਼ੁਸ਼ ਰਹਿਣਾ, ਤਾਜ਼ਾ ਆਕਸੀਜਨ ਭਰਪੂਰ ਹਵਾ ਫੱਕਣੀ ਅਤੇ ਨਿਰਮਲ ਜਲ ਪੀਣਾ—ਇਹੋ ਹੀ ਤੰਦਰੁਸਤੀ ਅਤੇ ਦੀਰਘ ਉਮਰ ਦਾ ਨੁਸਖ਼ਾ ਹੈ।


ਪ੍ਰਸ਼ਨ. ਘੋੜਾ ਕਿਸ ਨੂੰ ਕਿਹਾ ਗਿਆ ਹੈ?

(ੳ) ਮਨ ਨੂੰ

(ਅ) ਸਰੀਰ ਨੂੰ

(ੲ) ਤੰਦਰੁਸਤੀ ਨੂੰ

(ਸ) ਜਾਨਵਰ ਨੂੰ

ਪ੍ਰਸ਼ਨ. ਜ਼ਿੰਦਗੀ ਦੀ ਵਾਟ ਕੱਟਣ ਲਈ ਕਿਸ ਨੂੰ ਰਿਸ਼ਟ-ਪੁਸ਼ਟ ਰੱਖਣਾ ਜ਼ਰੂਰੀ ਹੈ?

(ੳ) ਸਰੀਰ ਰੂਪੀ ਘੋੜੇ ਨੂੰ

(ਅ) ਮਨ ਨੂੰ

(ੲ) ਦਿਮਾਗ਼ ਨੂੰ

(ਸ) ਦਿਲ ਨੂੰ

ਪ੍ਰਸ਼ਨ. ਇਨ੍ਹਾਂ ਵਿੱਚੋਂ ਲੱਖਾਂ ਕਰੋੜਾਂ ਹਰ ਰੋਜ਼ ਮਰਦੇ ਹਨ। ਇਸ ਵਾਕ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ?

(ੳ) ਮਨੁੱਖਾਂ ਬਾਰੇ

(ਅ) ਜੀਵਾਣੂਆਂ ਦੀ/ਜਿਉਂਦੇ ਸੈੱਲਾਂ ਦੀ

(ੲ) ਘੋੜਿਆਂ ਦੀ

(ਸ) ਕਿਸੇ ਦੀ ਵੀ ਨਹੀਂ

ਪ੍ਰਸ਼ਨ. ਖ਼ੂਨ ਕਿਸ ਤੋਂ ਬਣਦਾ ਹੈ?

(ੳ) ਸਿਰਫ਼ ਖੁਰਾਕ ਤੋਂ

(ਅ) ਖੁਰਾਕ ਅਤੇ ਜਲ ਤੋਂ

(ੲ) ਖੁਰਾਕ, ਜਲ ਤੇ ਵਾਯੂ ਤੋਂ

(ਸ) ਦਵਾਈਆਂ ਤੋਂ

ਪ੍ਰਸ਼ਨ. ਤੰਦਰੁਸਤ ਤੇ ਦੀਰਘ ਉਮਰ ਦਾ ਨੁਸਖਾ ਕਿਹੜਾ ਹੈ?

(ੳ) ਘੱਟ ਖਾਣਾ

(ਅ) ਸੰਤੁਲਿਤ ਖੁਰਾਕ

(ੲ) ਖੁੱਲ੍ਹੀ ਸਵੱਛ ਹਵਾ

(ਸ) ਉਪਰੋਕਤ ਸਾਰੇ ਹੀ

ਪ੍ਰਸ਼ਨ. ‘ਮੁਸ਼ੱਕਤ’ ਦਾ ਅਰਥ ਦੱਸੋ।

(ੳ) ਮਿਹਨਤ

(ਅ) ਤੰਦਰੁਸਤ

(ੲ) ਸਰੀਰ

(ਸ) ਮਨ

ਪ੍ਰਸ਼ਨ. ਕਿਹੋ ਜਿਹੀ ਹਵਾ ਫੱਕਣੀ ਚਾਹੀਦੀ ਹੈ?

(ੳ) ਤਾਜ਼ਾ ਆਕਸੀਜਨ ਭਰਪੂਰ

(ਅ) ਬਨਾਉਟੀ

(ੲ) ਰੁੱਖਾਂ ਦੀ

(ਸ) ਕੋਈ ਵੀ ਨਹੀਂ

ਪ੍ਰਸ਼ਨ. ਪੈਰੇ ਦਾ ਢੁਕਵਾਂ ਸਿਰਲੇਖ ਦੱਸੋ।

(ੳ) ਸਰੀਰ ਤੇ ਮਨ

(ਅ) ਤੰਦਰੁਸਤ ਸਰੀਰ

(ੲ) ਸਾਫ਼ ਸੁਥਰੀ ਰਹਿਣੀ ਬਹਿਣੀ

(ਸ) ਤੰਦਰੁਸਤੀ ਦਾ ਰਾਜ