ਅਖਾਣ ਅਤੇ ਮੁਹਾਵਰੇ



1. ਤਰੇਹ ਲੱਗੀ ਤੇ ਖੂਹ ਨਹੀਂ ਪੁੱਟੀਦਾ – ਐਨ ਮੌਕੇ ਤੇ ਜਾਂ ਲੋੜ ਵੇਲੇ ਨਹੀਂ, ਸਗੋਂ ਵਕਤ ਤੋਂ ਪਹਿਲਾਂ ਲੋੜ ਪੂਰੀ ਕਰਨ ਦਾ ਪਰਬੰਧ ਕਰਨਾ ਚਾਹੀਦਾ ਹੈ।

2. ਤੂੰ ਕੌਣ, ਮੈਂ ਖ਼ਾਹਮਖਾਹ / ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ / ਸੱਦੀ ਨਾ ਪੁੱਛੀ, ਮੈਂ ਲਾੜੀ ਦੀ ਫੁੱਫੀ – ਇਹ ਦੋਵੇਂ ਅਖਾਣ ਉਸ ਆਦਮੀ ਲਈ ਵਰਤਦੇ ਹਨ ਜੋ ਬਿਨਾਂ ਪੁੱਛੇ ਖਾਹਮਖਾਹ ਕਿਸੇ ਦੇ ਕੰਮ ਵਿਚ ਦਖਲ ਦੇਵੇ

3. ਤੰਦ ਨਾ ਫਿੱਟੀ, ਤਾਣੀ ਫਿੱਟੀ / ਇਕ ਨੂੰ ਕੀ ਰੋਨੀਂ ਏਂ, ਊਤ ਗਿਆ ਈ ਆਵਾ – ਇਹ ਅਖਾਣ ਉਦੋਂ ਵਰਤਦੇ ਹਨ, ਜਦ ਇਹ ਪਤਾ ਲੱਗੇ ਕਿ ਇਕ ਦੋ ਨਹੀਂ, ਸਗੋਂ ਸਾਰੀਆਂ ਹੀ ਚੀਜ਼ਾਂ ਜਾਂ ਬੰਦੇ ਵਿਗੜੇ ਹੋਏ ਹਨ।

4. ਤੰਦ ਨਾਂ ਤਾਣੀ, ਜੁਲਾਹਿਆਂ ਨਾਲ ਡਾਂਗੋ ਡਾਂਗੀ / ਕਣਕ ਖੇਤ, ਕੁੜੀ ਪੇਟ, ਆ ਜੁਆਈਆ ਮੰਡੇ ਖਾਹ – ਇਹ ਅਖਾਣ ਉਸ ਆਦਮੀ ਲਈ ਵਰਤਦੇ ਹਨ, ਜਿਸ ਦੇ ਹੱਥ-ਪੱਲੇ ਕੁਝ ਨਾ ਹੋਵੇ, ਕੇਵਲ ਭਵਿੱਖ ਦੀ ਆਸ ਤੇ ਕਿਸੇ ਨੂੰ ਲਾਰੇ ਲਾਈ ਜਾਏ ਜਾਂ ਖ਼ਿਆਲੀ ਪੁਲਾ ਪਕਾਂਦਾ ਰਹੇ।

4 .ਤੇਰੀ ਛਾਹ ਛੱਡੀ, ਸਾਨੂੰ ਕੁੱਤਿਆਂ ਤੋਂ ਛੁਡਾ – ਇਹ ਅਖਾਣ ਉਦੋਂ ਵਰਤਦੇ ਹਨ, ਜਦੋਂ ਕਿਸੇ ਕੁਪੱਤੇ ਬੰਦੇ ਕੋਲੋਂ ਫਾਇਦਾ ਉਠਾਉਣ ਦੀ ਥਾਂ ਉਸ ਦੇ ਭੈੜੇ ਵਰਵਾਓ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਏ।