ਅਖਾਣ ਅਤੇ ਮੁਹਾਵਰੇ
ਘ
1. ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ – ਲੋਕ ਆਪਣੇ ਘਰ ਦੇ ਸਿਆਣੇ ਆਦਮੀ ਨੂੰ ਮਾਮੂਲੀ ਸਮਝ ਕੇ ਉਸ ਦੀ ਕਦਰ ਨਹੀਂ ਕਰਦੇ, ਪਰ ਨਾਵਾਕਿਫ ਤੇ ਪਰਾਏ ਨੂੰ ਵਧੇਰੇ ਸਿਆਣਾ ਖ਼ਿਆਲ ਕਰਦੇ ਹਨ।
2. ਘਰੋਂ ਘਰ ਗਵਾਇਆ, ਬਾਹਰੋਂ ਭੜੂਆ ਅਖਵਾਇਆ – ਇਹ ਅਖਾਣ ਓਦੋਂ ਕੋਈ ਆਦਮੀ ਆਪਣੇ ਆਪ ਉੱਤੇ ਘਟਾਉਂਦਾ ਹੈ, ਇਕ ਤਾਂ ਉਸ ਦਾ ਕੋਈ ਨੁਕਸਾਨ ਹੋ ਜਾਏ ਤੇ ਦੂਜੇ ਲੋਕ ਉਸ ਦੀ ਲਾਪਰਵਾਹੀ ਤੇ ਬੇਸਮਝੀ ਦਾ ਮਖੌਲ ਉਡਾਉਣ।
3. ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ/ ਇਕ ਅਨਾਰ ਤੇ ਸੌ ਬਿਮਾਰ/ ਇਕ ਨਿੰਬੂ ਪਿੰਡ ਭੁੱਖਿਆਂ ਦਾ – ਉਪਰਲੇ ਅਖਾਣ ਓਦੋਂ ਵਰਤਦੇ ਹਨ, ਜਦੋਂ ਚੀਜ਼ ਥੋੜ੍ਹੀ ਹੋਵੇ ਤੇ ਉਸ ਦੀ ਲੋੜ ਬਹੁਤਿਆਂ ਨੂੰ ਹੋਵੇ।
ਜਾਂ
ਚੀਜ਼ ਥੋੜ੍ਹੀ ਹੋਣੀ ਲੋੜਵੰਦ ਬਹੁਤੇ ਹੋਣ ਜਾਂ ਇਕ ਦੇ ਕੋਈ ਗੱਲ ਆਖਿਆਂ ਦੂਜੇ ਰੀਸ ਕਰਨ ਲੱਗ ਪੈਣ।
4. ਘੁਮਾਰੀ ਆਪਣਾ ਹੀ ਭਾਂਡਾ ਸਲਾਹੁੰਦੀ ਹੈ/ ਆਪਣਾ ਨੀਂਗਰ, ਪਰਾਇਆ ਢੀਂਗਰ- ਸਭ ਨੂੰ ਆਪਣੀ ਚੀਜ਼ ਚੰਗੀ ਤੇ ਹੋਰਨਾਂ ਦੀ ਮੰਦੀ ਲਗਦੀ ਹੈ।