ਸਿੱਖ ਮਿਸਲਾਂ ਦੀ ਉਤਪੱਤੀ
ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ (ORIGIN AND GROWTH OF THE SIKH MISLS AND THEIR NATURE OF ORGANIZATION)
ਪ੍ਰਸ਼ਨ 1. ਪੰਜਾਬ ਵਿੱਚ ਸਥਾਪਿਤ ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ?
ਉੱਤਰ : 12
ਪ੍ਰਸ਼ਨ 2. ਨਵਾਬ ਕਪੂਰ ਸਿੰਘ ਕੌਣ ਸੀ?
ਉੱਤਰ : ਫ਼ੈਜ਼ਲਪੁਰੀਆ ਮਿਸਲ ਦਾ ਮੋਢੀ
ਪ੍ਰਸ਼ਨ 3. ਆਹਲੂਵਾਲੀਆ ਮਿਸਲ ਦਾ ਮੋਢੀ ਕੌਣ ਸੀ?
ਉੱਤਰ : ਜੱਸਾ ਸਿੰਘ
ਪ੍ਰਸ਼ਨ 4. ਆਹਲੂਵਾਲੀਆ ਮਿਸਲ ਦੀ ਰਾਜਧਾਨੀ ਕਿਹੜੀ ਸੀ?
ਉੱਤਰ : ਕਪੂਰਥਲਾ
ਪ੍ਰਸ਼ਨ 5. ਰਾਮਗੜ੍ਹੀਆ ਮਿਸਲ ਦਾ ਮੋਢੀ ਕੌਣ ਸੀ?
ਉੱਤਰ : ਖੁਸ਼ਹਾਲ ਸਿੰਘ
ਪ੍ਰਸ਼ਨ 6. ਰਾਮਗੜ੍ਹੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਆਗੂ ਕਿਹੜਾ ਸੀ?
ਉੱਤਰ : ਜੱਸਾ ਸਿੰਘ ਰਾਮਗੜ੍ਹੀਆ
ਪ੍ਰਸ਼ਨ 7. ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਦਾ ਕੀ ਨਾਂ ਸੀ?
ਉੱਤਰ : ਸ੍ਰੀ ਹਰਿਗੋਬਿੰਦਪੁਰ
ਪ੍ਰਸ਼ਨ 8. ਭੰਗੀ ਮਿਸਲ ਦਾ ਸੰਸਥਾਪਕ ਕੌਣ ਸੀ?
ਉੱਤਰ : ਛੱਜਾ ਸਿੰਘ
ਪ੍ਰਸ਼ਨ 9. ਭੰਗੀ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ?
ਉੱਤਰ : ਝੰਡਾ ਸਿੰਘ
ਪ੍ਰਸ਼ਨ 10. ਸਿੱਖ ਮਿਸਲਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਮਿਸਲ ਕਿਹੜੀ ਸੀ?
ਉੱਤਰ : ਸ਼ੁਕਰਚੱਕੀਆ ਮਿਸਲ
ਪ੍ਰਸ਼ਨ 11. ਸ਼ੁਕਰਚੱਕੀਆ ਮਿਸਲ ਦਾ ਮੋਢੀ ਕੌਣ ਸੀ?
ਉੱਤਰ : ਚੜ੍ਹਤ ਸਿੰਘ
ਪ੍ਰਸ਼ਨ 12. ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਦਾ ਨਾਂ ਦੱਸੋ।
ਉੱਤਰ : ਗੁਜਰਾਂਵਾਲਾ
ਪ੍ਰਸ਼ਨ 13. ਕਿਸ ਨਗਰ ‘ਤੇ ਚੜ੍ਹਤ ਸਿੰਘ ਨੇ ਅਧਿਕਾਰ ਨਹੀਂ ਕੀਤਾ ਸੀ ?
ਉੱਤਰ : ਅਲੀਪੁਰ
ਪ੍ਰਸ਼ਨ 14. ਮਹਾਰਾਜਾ ਰਣਜੀਤ ਸਿੰਘ ਕਦੋਂ ਸ਼ੁਕਰਚੱਕੀਆ ਮਿਸਲ ਦੇ ਨੇਤਾ ਬਣੇ?
ਜਾਂ
ਪ੍ਰਸ਼ਨ. ਮਹਾਂ ਸਿੰਘ ਦੀ ਮੌਤ ਕਦੋਂ ਹੋਈ?
ਉੱਤਰ : 1792 ਈ. ਵਿੱਚ
ਪ੍ਰਸ਼ਨ 15. ਕਨ੍ਹਈਆ ਮਿਸਲ ਦਾ ਮੋਢੀ ਕੌਣ ਸੀ?
ਉੱਤਰ : ਜੈ ਸਿੰਘ
ਪ੍ਰਸ਼ਨ 16. ਸਦਾ ਕੌਰ ਕੌਣ ਸੀ?
ਉੱਤਰ : ਕਨ੍ਹਈਆ ਮਿਸਲ ਦੀ ਨੇਤਾ
ਪ੍ਰਸ਼ਨ 17. ਫੂਲਕੀਆਂ ਮਿਸਲ ਦਾ ਮੋਢੀ ਕੌਣ ਸੀ?
ਉੱਤਰ : ਚੌਧਰੀ ਫੂਲ
ਪ੍ਰਸ਼ਨ 18. ਪਟਿਆਲਾ ਰਿਆਸਤ ਦਾ ਮੋਢੀ ਕੌਣ ਸੀ?
ਉੱਤਰ : ਬਾਬਾ ਆਲਾ ਸਿੰਘ
ਪ੍ਰਸ਼ਨ 19. ਬਾਬਾ ਆਲਾ ਸਿੰਘ ਨੇ ਕਿਸ ਨੂੰ ਪਟਿਆਲਾ ਰਿਆਸਤ ਦੀ ਰਾਜਧਾਨੀ ਬਣਾਇਆ?
ਉੱਤਰ : ਬਰਨਾਲਾ
ਪ੍ਰਸ਼ਨ 20. ਡੱਲੇਵਾਲੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ?
ਉੱਤਰ : ਤਾਰਾ ਸਿੰਘ ਘੇਬਾ
ਪ੍ਰਸ਼ਨ 21. ਸ਼ਹੀਦ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ?
ਉੱਤਰ : ਬਾਬਾ ਦੀਪ ਸਿੰਘ ਜੀ
ਪ੍ਰਸ਼ਨ 22. ਨਕੱਈ ਮਿਸਲ ਦਾ ਮੋਢੀ ਕੌਣ ਸੀ?
ਉੱਤਰ : ਹੀਰਾ ਸਿੰਘ
ਪ੍ਰਸ਼ਨ 23. ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਕਿਹੜੀ ਸੀ?
ਉੱਤਰ : ਗੁਰਮਤਾ
ਪ੍ਰਸ਼ਨ 24. ਮਿਸਲ ਕਾਲ ਵਿੱਚ ਜ਼ਿਲ੍ਹੇ ਦਾ ਮੁਖੀ ਕੀ ਕਹਿਲਾਉਂਦਾ ਸੀ?
ਉੱਤਰ : ਕਾਰਦਾਰ
ਪ੍ਰਸ਼ਨ 25. ਰਾਖੀ ਪ੍ਰਥਾ ਕੀ ਸੀ?
ਉੱਤਰ : ਵਿਦੇਸ਼ੀ ਹਮਲਾਵਰਾਂ ਤੋਂ ਪਿੰਡ ਦੀ ਰਾਖੀ ਕਰਨੀ
ਪ੍ਰਸ਼ਨ 26. ਮਿਸਲ ਕਾਲ ਵਿੱਚ ਸਭ ਤੋਂ ਮਹੱਤਵਪੂਰਨ ਕਿਸ ਸੈਨਾ ਨੂੰ ਮੰਨਿਆ ਜਾਂਦਾ ਸੀ?
ਉੱਤਰ : ਘੋੜਸਵਾਰ ਸੈਨਾ ਨੂੰ